ਨੁਕਤਾ (ਕਵਿਤਾ)

ਗੁਰਪ੍ਰੀਤ ਕੌਰ ਧਾਲੀਵਾਲ   

Email: dhaliwalgurpreet409@gmail.com
Cell: +91 98780 02110
Address:
India
ਗੁਰਪ੍ਰੀਤ ਕੌਰ ਧਾਲੀਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਬੱਬੀ ਮਿਲਣ ਆਏ
ਮਹਿਰਮ ਨੂੰ 
ਤਾਨਿਆਂ ਦਾ ਮੁਹਰਾ ਨਾ ਦੇ 
ਮੂੰਹ ਫੁਲਾ ਰੋਸੇ ਨਾ ਜਿਤਾ 
ਉੱਠ ਗਲ ਨਾਲ ਲਾ
ਕਿਉਂਕਿ.....
ਬਹਾਨਿਆਂ ਦਾ ਘਾਟਾ ਨਹੀਂ
ਜੇ ਮਨ ਵਿੱਚ ਵੱਜਦਾ 
ਪਿਆਰ ਛਣਕਾਟਾ ਨਹੀਂ 
ਅੱਗੋਂ ਲਈ ਇੱਕ ਕੰਮ ਕਰ
ਇੱਕ ਨੁਕਤਾ ਆਪਣਾ
ਜੇ ਹੈ ਮਨ ਮਿਲਣੇ ਦਾ ਚਾਅ 
ਚਾਹਤ ਦਿਲ ਵਿੱਚ ਜਗਾ
 ਉਹਦੀ ਆਦਤ ਬਣ ਜਾ 
ਉਹਨੂੰ ਆਪਣੀ ਆਦਤ ਬਣਾ 
ਫਿਰ ਵੇਖ
 ਪਹੁੰਚਣ ਲਈ ਤੇਰੇ ਤੱਕ
 ਹਜ਼ਾਰਾਂ ਤਰੀਕੇ ਤੇ 
ਲੱਖਾਂ ਨਿਕਲਦੇ ਰਾਹ 
ਨਾ ਔਕੜਾਂ, ਨਾ ਕੰਡੇ 
ਨਾ ਹੀ ਰਾਹਾਂ ਦੇ ਰੋੜੇ 
ਰੋਕ ਸਕਣ ਉਹਦਾ ਰਾਹ 
ਦੁਨੀਆਂ ਦੀ ਵੀ ਭੁੱਲ ਜਾਊ
ਵੇਖੀਂ ਸਭ ਪ੍ਰਵਾਹ 
ਸੋਹਣੀ ਦਾ ਕੱਚਾ ਘੜਾ 
ਇਸ ਗੱਲ ਦਾ ਹੈ ਗਵਾਹ।
 ਬੱਸ ਇਹੋ ਕੰਮ ਕਰ 
ਇਹੋ ਨੁਕਤਾ ਆਪਣਾ
 ਪਾ ਪਿਆਰ ਦਾ ਛਰਾਟਾ
 ਉਹਦੇ ਮਨ ਦੀ ਮਿੱਟੀ ਮਹਿਕਾ

Attachments area