ਤੇਰੀ ਮਹੁੱਬਤ (ਗੀਤ )

ਬਲਜਿੰਦਰ ਸਿੰਘ   

Email: baljinderbali68@gmail.com
Address:
India
ਬਲਜਿੰਦਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਤੇਰੀ ਮਹੁੱਬਤ... .ਤੇਰੇ ਪਿਅਾਰ ਨੂੰ ਸਲਾਮ 
ਮੇਰਾ ਹਰ ਸ਼ਿਅਰ... ਤੇਰੇ ਨਾਂਅ ੲੇ ਕਲਾਮ
ਤੇਰੀ ਮਹੁੱਬਤ......

ਲੱਖ ਸਿੱਜਦੇ ਜਿਸ ਡਾਡੇ ਨੇ ਨਕਸ਼ ਨਕਾਸ਼ੇ 
ਚੰਦਨ ਦੀ ਗੇਲੀ "ਚੋਂ ਜਿਸ ਨੇ ਅੰਗ ਤਰਾਸ਼ੇ
ਰੀਝਾਂ ਨਾਲ਼ ਸਜਾੲੇ.. ਭਰ-ਭਰ ਰੰਗ ਤਮਾਮ
ਤੇਰੀ ਮਹੁੱਬਤ ...ਤੇਰੇ...ਪਿਅਾਰ...

ਸ਼ਹਿਜਾਦੀ ਤੂੰ ਹੂਰ.. ੳੁਤਰੀ ੲਿੰਦਰ ਲੋਕ ਤੋਂ
ਹੀਰ ਸਲੇਟੀ, ਸੋਹਣੀ , ਜਾਂ ੲਿਸ ਮਾਤ ਲੋਕ ਤੋਂ
ਬਾਂਸੁਰੀ ਦੀ ਰਾਗਣੀ , ਛੇੜ ਗਿਅਾ ਸੁਰ ਸ਼ਾਮ
ਤੇਰੀ ਮਹੁੱਬਤ....ਤੇਰੇ ਪਿਅਾਰ.......

ਵੀਰ-ਵਹੁਟੀ ਜਿਹੀ ਨਾਜ਼ੁਕ ,ਫਿਰੇਂ ਤਿਤਲੀ ਜਿੳੁਂ ਟਹਿਕਦੀ 
ਬੁੱਲੀਅਾਂ ਦੇ ਵਿਚ ਹਾਸੀ ,ਰਾਤ- ਰਾਣੀ ਜਿੳੁਂ ਮਹਿਕਦੀ
ਸਤਰੰਗੀ ਪ੍ਰਕਾਸ਼ ਕਿਰਣ ਤੂੰ, ਤੂੰ ੲੇ ਪਾਕਿ ਕਲਾਮ
ਤੇਰੀ ਮਹੁੱਬਤ..... ਤੇਰੇ ਪਿਅਾਰ...

ਮੇਰੀ ੲਿਸ਼ਕ ੲਿਬਾਦਤ , ਜਨਮ ਜਨਮ ੲਿੳੁਂ ਹੋਵੇ
ਜਾਗਾਂ ਮੈਂ ਚੰਨ ਬਣ ਕੇ ,   ਬੁੱਕਲ਼ ਮੇਰੀ ਤੂੰ ..ਸੋਵੇਂ
ਮਲਕਾ ਬਣੇ ਖੁਅਾਬਾਂ ਦੀ, ਮੈਂ ਬਣਦਾ ਰਹਾਂ ਗੁਲਾਮ
ਤੇਰੀ ਮਹੁੱਬਤ......ਤੇਰੇ ਪਿਅਾਰ.........

ਮੈਂ ਰੇਤਾ ਰੇਤਗੜ੍ਹ ਟਿੱਬਿਅਾਂ ਦਾ, ਤੂੰ ਸਾਗਰ ਦੀ ਲਹਿਰ
ਪਿਅਾਸਾਂ ਭਟਕਾਂ ਸਦੀਅਾਂ ਦਾ, ਤਿੱਖੜ ਸਾੜੇ ਰੁੱਤ ਦੁਪਿਹਰ
ਲੈ ਅਾਪਣੀ ਬੁੱਕਲ਼ ਸਮੇਟ, ਦੇ ਦੇ ਅੰਤ ਮੁਕਾਮ
ਤੇਰੀ ਮਹੁੱਬਤ...ਤੇਰੇ ਪਿਅਾਰ...