ਖ਼ੁਦਗਰਜ ਔਰਤ (ਮਿੰਨੀ ਕਹਾਣੀ)

ਮਨੋਜ ਸੁੰਮਣ   

Email: manojsumman123@gmail.com
Cell: +91 97799 81394
Address:
ਪਿੰਡ ਟਿੱਬਾ ਨੰਗਲ
ਮਨੋਜ ਸੁੰਮਣ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇੱਕ ਲਿਖਾਰੀ ਨੂੰ ਲੋਕ ਰੱਬ ਨਾਲ ਜੁੜੀ ਹੋਈ ਰੂਹ ਦਾ ਦਰਜਾ ਦਿੰਦੇ ਹਨ। ਪਰ ਅੱਜ ਦੇ ਸਮੇਂ ਵਿੱਚ ਲਿਖਾਰੀ ਵੇਸੇ ਤਾਂ ਸਭ ਕੁਝ ਜਾਣਦੇ ਹੁੰਦੇ ਹਨ ਅਤੇ ਝੂਠ ਕੀ ਹੈ ਤੇ ਸੱਚ ਕੀ ਹੈ, ਫਿਰ ਵੀ ਪਤਾ ਨਹੀਂ ਕਿਉਂ ਕਲਮ ਦੀ ਆਵਾਜ਼ ਨੂੰ ਦੱਬੀ ਬੈਠੇ ਨੇ।
ਹਰ ਇੱਕ ਮਾਂ ਰੱਬ ਦਾ ਰੂਪ ਮੰਨੀ ਜਾਂਦੀ ਹੈ, ਪਰ ਮੈਂ ਇਸ ਗੱਲ ਤੋਂ ਵੀ ਮੂੰਹ ਨਹੀਂ ਫੇਰਾਂਗਾ ਕਿ ਹਰ ਇੱਕ ਮਾਂ ਰੱਬ ਦਾ ਰੂਪ ਨਹੀਂ ਹੁੰਦੀ।
ਗੱਲ ਉਸ ਸਮੇਂ ਦੀ ਹੈ ਜਦੋਂ ਮੈਂ ਰੇਲਵੇ ਦਾ ਪੇਪਰ ਪਾਉਣ ਲਈ ਰਾਜਸਥਾਨ ਗਿਆ ਸੀ। ਮੈਂ ਰੇਲਵੇ ਸਟੇਸ਼ਨ ਤੇ ਬੈਠਾ ਰੇਲ ਗੱਡੀ ਦੀ ਉਡੀਕ ਕਰ ਰਿਹਾ ਸੀ, ਰੇਲਵੇ ਸਟੇਸ਼ਨ ਦੇ ਪੈ ਰਿਹਾ ਚੀਕ-ਚਿਹਾੜਾ ਅਤੇ ਸਾਰੇ ਲੋਕ ਹਫੜਾ ਤਫੜੀ ਵਿੱਚ ਇੱਧਰ ਉਧਰ ਭੱਜ ਰਹੇ ਸਨ। ਪਰ ਮੈਂ ਦੇਖਿਆ 35-40 ਸਾਲ ਦੀ ਇੱਕ ਔਰਤ ਹੱਥ ਵਿੱਚ ਕੱਪੜਿਆਂ ਦੀ ਪੰਡ ਚੁੱਕੀ ਬੈਠੀ ਸੀ ,ਅਤੇ ਹੋਂਕੇ ਭਰ-ਭਰ ਕੇ ਰੋ ਰਹੀ ਸੀ,ਅਤੇ ਉਸਦੇ   ਹੰਝੂ ਲਗਾਤਾਰ ਵਗ ਰਹੇ ਸੀ, ਮੇਰਾ ਮੰਨ ਕੀਤਾ ਕਿ ਉਸ ਔਰਤ ਤੋਂ ਪੁੱਛਾਂ ਕਿ ਉਹ ਕਿਉਂ ਰੋ ਰਹੀ ਹੈ। ਮੈਂ ਉਸ ਔਰਤ ਕੋਲ ਗਿਆ ਅਤੇ ਪੁਛਿਆ ਕੌਣ ਹੋ ਤੁਸੀਂ ਅਤੇ ਕਿਉਂ ਰੋ ਰਹੇ ਹੋ ਉਹ ਔਰਤ ਕੁਝ ਨਾ ਬੋਲੀ ਬਾਰ-ਬਾਰ ਪੁੱਛਣ ਤੇ ਵੀ ਨਾ ਬੋਲੀ ਅਤੇ ਰੋਂਦੀ ਰਹੀ, ਅਖੀਰ ਮੈਂ ਉੱਠ ਕੇ ਆਉਣ ਲੱਗਾ ਉਹ ਔਰਤ ਬੋਲ ਪਈ ਕਿ 'ਪੁੱਤ ਤੇਰੇ ਵਰਗਾ ਮੰਡਾ ਸੀ ਮੇਰਾ', ਤੇ ਹੋਰ ਉੱਚੀ-ਉੱਚੀ ਰੋਣ ਲੱਗ ਪਈ ਮੈਂ ਪੁੱਛਿਆ ਕਿ ਆਂਟੀ ਖੁੱਲ ਕੇ ਦੱਸੋ ਕਿ ਕੀ ਗੱਲ ਹੋਈ ਹੈ, ਮੈਨੂੰ ਨਹੀਂ ਪਤਾ ਉਸ ਔਰਤ ਨੇ ਸਭ ਕਿਵੇਂ ਦੱਸ ਦਿੱਤਾ, ਉਹ ਕਹਿਣ ਲੱਗੀ ' ਪੁੱਤ ਅੱਜ ਤੋਂ 20 ਸਾਲ ਪਹਿਲਾਂ ਮੇਰਾ ਵਿਆਹ ਹੋਇਆ ਸੀ ਮੇਰਾ ਪਤੀ ਬਹੁਤ ਹੀ ਸ਼ਾਂਤ ਸੁਭਾਅ ਦਾ ਸੀ, ਮੈਂ ਜੋ ਕੁਝ ਬਣਾਉਦੀ ਖਾ ਲੈਂਦਾ ਸੀ, ਨਾ ਕਦੇ ਨਮਕ ਘੱਟ ਹੋਣ ਦੀ ਗੱਲ ਕੀਤੀ ਅਤੇ ਨਾ ਵੱਧ ਹੋਣ ਦੀ। ਜ਼ਰੂਰਤ ਪੈਣ ਤੇ ਹਰ ਇਕ ਸਮਾਨ ਲੈ ਆਂਉਦਾ ਪਰ ਮੈਂ ਉਸ ਦੀ ਸ਼ਰੀਫੀ ਦਾ ਨਜਾਇਜ਼ ਫਾਇਦਾ ਚੁੱਕਣ ਲੱਗ ਪਈ, ਪਿੰਡ ਦੇ ਸੋਹਣੇ ਮੁੰਡੇ ਨਾਲ ਅੱਖ ਮਟੱਕਾ ਹੋਣ ਤੋਂ ਬਾਅਦ ਉਸ ਨਾਲ ਗੱਲ ਚੱਲਣ ਲੱਗੀ ਉਸ ਦੇ ਨਾਲ ਮਿਲਣਾ ਨਿੱਤ ਦਾ ਹੋ ਗਿਆ । ਮੈਨੂੰ ਨਹੀਂ ਪਤਾ ਕਿ ਇਹ ਗੱਲ ਪਿੰਡ ਵਾਲਿਆਂ ਨੂੰ ਪਤਾ ਲੱਗ ਰਹੀ ਸੀ ਜਾਂ ਨਹੀਂ। ਮੇਰਾ ਘਰਵਾਲਾ ਮੈਨੂੰ ਕਈ ਵਾਰੀ ਦੇਖ ਵੀ ਲੈਂਦਾ ਸੀ ਉਸ ਇਨਸਾਨ ਨਾਲ ਖੜੇ, ਪਰ ਕਦੇ ਵੀ ਮੈਨੂੰ ਕਦੇ ਵੀ ਕੁਝ ਨਾ ਬੋਲਿਆ,  ਪਰ ਬੀਤੇ ਮਹੀਨੇ ਪਹਿਲਾਂ ਮੇਰੇ ਪਤੀ ਨੇ ਆਤਮ-ਹੱਤਿਆ ਕਰ ਲਈ ਮੈਨੂੰ ਸਭ ਕੁਝ ਸਮਝ ਲੱਗ ਗਈ ਕਿ ਮੇਰੇ ਪਤੀ ਨੂੰ ਸਭ ਪਤਾ ਲੱਗ ਲੱਗ ਰਿਹਾ ਸੀ। ਜਿਸਦਾ ਦਿਲ ਮੈਂ ਪੱਥਰ ਸਮਝ ਰਹੀ ਸੀ ਉਹ ਬਹੁਤ ਕੋਮਲ ਸੀ। ਪਰ ਪੁੱਤਰ ਮੈਂ ਫਿਰ ਵੀ ਨਾ ਸਮਝ ਸਕੀ। ਉਸ ਇਨਾਸਨ ਦੀਆਂ ਗੱਲਾਂ ਵਿੱਚ ਆ ਕੇ ਫਿਰ ਮਿਲਣ ਲੱਗ ਪਈ। ਪੁੱਤ ਅੱਜ ਸਵੇਰੇ ਮੇਰੇ 18 ਸਾਲਾਂ ਦੇ ਪੁੱਤ ਦੀ ਲਾਸ਼ ਨਹਿਰ ਵਿੱਚੋਂ ਮਿਲੀ। ਉਸ ਨੇ ਫਿਰ ਕਿਹਾ ਪੱਥਰ ਦਿਲ ਤਾਂ ਮੈਂ ਸੀ ਪੁੱਤ, ਮੈਂ ਸਭ ਕੁਝ ਖਤਮ ਕਰ ਲਿਆ। ਪੁੱਤ ਹੱਸਦਾ ਖੇਡਦਾ ਪਰਿਵਾਰ ਹੋਣਾ ਸੀ ਮੇਰਾ ਜੇ ਮੈਂ ਸਿਰਫ ਆਪਣੇ ਬਾਰੇ ਨਾ ਸੋਚਦੀ। ਜਿਸ ਇਨਸਾਨ ਕਰਕੇ ਮੈਂ ਸਭ ਕੁਝ ਗਵਾ ਬੈਠੀ, ਉਹ ਇਨਸਾਨ ਅੱਜ ਮੈਨੂੰ ਇਹ ਕਹਿ ਕੇ ਛੱਡ ਗਿਆ, ਕਿ ਜੋ ਔਰਤ ਆਪਣੇ ਪਰਿਵਾਰ ਦੀ ਨਾ ਹੋਈ ਮੇਰੀ ਕਿਵੇਂ ਹੋਵੇਗੀ। ਪੁੱਤਰਾ ਮੈਂ ਸੱਚ ਨੂੰ ਛੱਡ ਕੇ ਝੂਠ ਦਾ ਲੜ ਫੜਿਆ, ਸ਼ਾਇਦ ਜਿਸ ਕਰਕੇ ਮੈਨੂੰ ਨਰਕਾਂ ਵਿੱਚ ਵੀ  ਜਗ੍ਹਾ ਨਾ ਮਿਲੇ
ਇਹ ਸਭ ਕੁਝ ਸੁਣ ਕੇ ਮੇਰੇ ਰੋਂਗਟੇ ਖੜੇ ਹੋ ਗਏ।
ਔਰਤ ਉੱਠ ਕੇ ਚਲੀ ਗਈ ਤੇ ਉੱਚੀ ਉੱਚੀ ਪਾਗਲਾਂ ਵਾਂਗ ਕਰਨ ਲੱਗ ਪਈ, “ਮੈਂ ਕੋਣ ਹਾਂ? ਪਤਾ ਹੈ ਮੈਂ ਕੌਣ ਹਾਂ? ਪਤਾ ਹੈ? ਮੈਂ ਖੁਦਗਰਜ ਔਰਤ ਹਾਂ, ਖੁਦਗਰਜ ਔਰਤ ਹਾਂ।