ਸਾਂਭ ਲਵੋ ਮਾਪੇ ਰੱਬ ਮਿਲੂਗਾ ਆਪੇ (ਲੇਖ )

ਰਮੇਸ਼ ਸੇਠੀ ਬਾਦਲ   

Email: rameshsethibadal@gmail.com
Cell: +9198766 27233
Address: Opp. Santoshi Mata Mandir, Shah Satnam Ji Street
Mandi Dabwali, Sirsa Haryana India 125104
ਰਮੇਸ਼ ਸੇਠੀ ਬਾਦਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸ੍ਰਿ.ਸਟੀ ਦੀ ਰਚਨਾ ਅਤੇ ਹੌਦ ਵਿੱਚ ਪ੍ਰਜਨਣ ਕਿਰਿਆ ਦਾ ਬਹੁਤਾ ਯੋਗਦਾਨ ਹੈ| ਸੰਸਾਰ ਦੇ ਜੀਵਾਂ ਦੀ ਉਤਪਤੀ ਇਸੇ ਬੱਚੇ ਪੈਦਾ ਕਰਨ ਦੀ ਕਿਰਿਆ ਨਾਲ ਹੁੰਦੀ ਹੈ| ਮਨੁੱਖ ਅਤੇ ਹੋਰ ਜੀਵਾਂ ਦਾ  ਆਪਣੇ ਜਨਮਦਾਤਾ ਮਾਂ ਪਿT ਨਾਲ ਮੋਹ ਭਰਿਆ ਤੇ ਅਪਨੱਤ ਵਾਲਾ ਸਬੰਧ ਹੁੰਦਾ ਹੈ| ਮਨੁੱਖ ਅਤੇ ਬਹੁਤੇ ਜੀਵ ਆਪਣੇ ਬੱਚਿਆਂ ਨਾਲ ਲਗਾਵ ਰੱਖਦੇ ਹਨ ਅਤੇ ਉਹਨਾਂ ਦਾ ਪਾਲਣ ਪੌਸ.ਣ ਕਰਦੇ ਹਨ| ਉਹ ਆਪਣੀ ਅੋਲਾਦ ਦੇ ਦੁੱਖ ਤਕਲੀਫਾਂ ਨੂੰ ਸਮਝਦੇ ਹਨ| ਅਤੇ ਵੱਸ ਲੱਗਦਾ ਹੱਲ ਕਰਨ ਦੀ ਕੌਸਿ.ਸ. ਵੀ ਕਰਦੇ ਹਨ| ਇਹ ਬਚਪਣ ਤੌ ਲੈਕੇ ਉਹਨਾਂ ਦੀ ਸੁਰਤ ਸੰਭਾਲਣ ਤੱਕ ਆਪਣੇ ਬੱਚਿਆਂ ਦੀ ਖਾਣ ਪੀਣ ਦੀ ਵਿਵਸਥਾ ਵੀ ਕਰਦੇ ਹਨੇ ਕੁਝ ਕੁ ਜੀਵ ਅਜਿਹੇ ਵੀ ਹਨ ੦ੋ ਆਪਣੇ ਬੱਚਿਆਂ ਤੱਕ ਨੂੰ ਖਾ ਜਾਂਦੇ ਹਨ| ਉਹਨਾਂ ਵਿੱਚ ਅੋਲਾਦ ਪ੍ਰਤੀ ਮਮਤਾ ਨਹੀ ਹੁੰਦੀ| ਮਨੁੱਖ ਹੀ ਅਜਿਹਾ ਪ੍ਰਾਣੀ ਹੈ ੦ੋ ਜਿਆਦਾ ਸਭਿਅੱਤ ਹੈ ਅਤੇ ਰਿਸ.ਤਿਆਂ ਪ੍ਰਤੀ ਸੁਚੇਤ ਰਹਿੰਦਾ ਹੈ| ਇਸੇ ਲਈ ਇਸ ਨੂੰ ਸਮਾਜਿਕ ਪ੍ਰਾਣੀ ਆਖਿਆ ਜਾਂਦਾ ਹੈ| ਇਹ ਸਮਾਜ ਵਿੱਚ ਹੋਰਨਾਂ ਜੀਵਾਂ ਦੇ ਮੁਕਾਬਲੇ ਜਿਆਦਾ ਵਿਚਰਦਾ ਹੈ|ਕਈ ਪਸ.ੂ ਪੰਛੀ ਆਪਣੀ ਬਿਰਾਦਰੀ ਦਾ ਪੱਖ ਪੂਰਦੇ ਹਨ ਅਤੇ ਇੱਕ ਦੂਜੇ ਦੀ ਰੱਖਿਆ ਵੀ ਕਰਦੇ ਹਨ| ਝੁੰਡ ਬਣਾਕੇ ਰਹਿੰਦੇ ਹਨ| ਪਰ ਮਨੁੱਖ ਜੂਨ ਇਸ ਮਾਮਲੇ ਵਿੱਚ ਉਨੱਤ ਮੰਨੀ ਗਈ ਹੈ|
            ਹੁਣ ਗੱਲ ਮਨੁੱਖਤਾ ਦੀ ਹੀ ਕਰਦੇ ਹਾਂ| ਕਿਉਂਕਿ ਮਨੁੱਖ ਸਭਿਅਕ ਪ੍ਰਾਣੀ ਹੈ| ਇਹ ਰਿਸ.ਤਿਆਂ ਪ੍ਰਤੀ ਸੁਚੇਤ ਹੈ| ਸਮਾਜ ਨਾਲ ਜੁੜਿਆ ਹੈ| ਰੱਬ ਅਤੇ ਸਿ.੍ਰਸਟੀ ਦੀ ਹੌਦ ਨੂੰ ਮੰਨਦਾ ਹੈ|ਇਹ ਆਪਣੀ ਅੋਲਾਦ ਪ੍ਰਤੀ ਹੀ ਨਹੀ ਹੋਰ ਰਿਸ.ਤਿਆਂ ਪ੍ਰਤੀ ਲਗਾਵ ਮੋਹ ਰੁਚੀ ਰੱਖਦਾ ਹੈ| ਇਹ ਮਾਂ ਪਿT ਨੂੰ ਰੱਬ ਦਾ ਰੂਪ ਮੱਨਦਾ ਹੈ| ਜੇ ਇਹ ਆਪਣੇ ਬੱਚਿਆਂ ਪ੍ਰਤੀ ਜਾਗਰੂਕ ਹੈ ਤਾਂ ਮਾਪਿਆਂ ਵੱਲ ਵੀ ਅਵੇਸਲਾ ਨਹੀ ਹੈ|ਮਾਂ ਅਤੇ ਪਿਉ ਦੀ ਕਦਰ ਕਰਦਾ ਹੈ| ਇਸ ਦੇ ਨਾਲ ਹੋਰ ਰਿਸ.ਤੇ ਨਾਤਿਆਂ ਦਾ ਮਾਣ ਰੱਖਦਾ ਹੈ| ਇਸੇ ਮੋਹ ਦਾ ਮੁਥਾਜ ਹੋਕੇ ਇਹ ਆਪਣੀ ਜਿੰਦਗੀ ਬਸਰ ਕਰਦਾ ਹੈ|ਜਿੰਦਗੀ ਜਿਉਣ ਲਈ ਇਸ ਦੇ ਆਪਣੇ ਹੀ ਬਹਾਨਾ ਬਣਦੇ ਹਨ| 
ਰਿਸ.ਤਿਆਂ ਵਿੱਚ ਮਾਂ ਪਿT ਤੋ ਇਲਾਵਾ ਸਕੇ ਭੈਣ ਭਰਾਵਾਂ ਦਾਦਾ ਦਾਦੀ ,ਚਾਚੇ ਤਾਇਆਂ, ਮਾਮੇ ਮਾਸੀਆਂ ,ਨਾਨਾ ਨਾਨੀ ਤੇ ਇਸ ਤੌ ਬਾਦ ਅਗਲੇ ਤੇ ਦੂਰ ਦੇ ਰਿਸ.ਤਿਆਂ ਨਾਲ ਜੁੜੇ ਰਹਿਣ ਦੀ ਚਾਹਤ ਰੱਖਦਾ ਹੈ| ਪੋਤੇ ਪੋਤੀਆਂ ਦੌਹਤੇ ਦੌਹਤੀਆਂ ਦੇ ਰਿਸ.ਤੇ ਮੂਲ ਨਾਲੋ ਵਿਆਜ ਪਿਆਰਾ ਦੀ ਸ੍ਰੇਣੀ ਵਿੱਚ ਆਉੱਦੇ ਹਨ| ਉਹ ਕਿਹੜਾ ਦਾਦਾ ਦਾਦੀ ਜਾ ਨਾਨਾ ਨਾਨੀ ਹੈ ਜਿਸ ਨੇ ਆਪਣੇ ਇਸ ਵਿਆਜ ਦੇ ਮੂਤ ਨੂੰ ਆਪਣੇ ਸਰੀਰ ਤੇ ਡੁੱਲਣ ਤੇ ਖੁਸ.ੀ ਮਹਿਸੂਸ ਨਹੀ ਕੀਤੀ|ਜਦੌ ਛੋਟਾ ਬੱਚਾ ਗੋਦੀ ਚੁੱਕਣ ਤੇ ਆਪਣੇ ਕਿਸੇ ਸਕੇ ਤੇ ਪੇਸ.ਾਬ ਦੀ ਧਾਰ ਮਾਰਦਾ ਹੈ ਤਾਂ ਉਸ ਦਾ ਚਿਹਰਾ ਖੁਸ.ੀ ਵਿੱਚ ਦਗ ਉਠਦਾ ਹੈ| ਰੋਟੀ ਖਾਂਦੀ ਹੋਈ ਮਾਂ ਦਾਦੀ ਨਾਨੀ ਬੱਚੇ ਦੀ ਮਲ ਮੂਤਰ ਦੀ ਪਰਵਾਹ ਨਹੀ ਕਰਦੀ ਤੇ ਉਹਨਾਂ ਹੱਥਾਂ ਨਾਲ ਬਿਨਾ ਮੱਥੇ ਤੇ ਵੱਟ ਪਾਏ ਉਸਦਾ ਮਲ ਮੂਤਰ ਸਾਫ ਕਰਦੀ ਹੈ| ਬੱਚੇ ਨੂੰ ਬੋਲਣਾ ਤੁਰਨਾ ਅਤੇ ਖਾਣਾ ਸਿਖਾਉਂਦੀ ਹੈ | ਅੱਜ ਦੀ ਮਾਂ ਬੱਚੇ ਨੂੰ ਪੜ੍ਹਾਉਣਾ ਵੀ ਸਿਖਾਉਦੀ ਹੈ|ਛੋਟੇ ਬੱਚਿਆਂ ਦੀ ਟਿਊਟਰ ਬਣਦੀ ਹੈ ਤਾਂ ਵੱਡਿਆਂ ਨੂੰ ਅਗਲੇਰੀ ਪੜ੍ਹਾਈ ਲਈ ਉਤਸ.ਾਹਿਤ ਕਰਦੀ ਹੈ| ਪਿਉ ਆਪਣੇ ਬੱਚਿਆਂ ਦੀਆਂ ਖੁਹਾਇਸ.ਾ ਪੂਰੀਆਂ ਕਰਨ ਲਈ ਆਪਣੀ ਜਰੂਰੀ ਲੋੜਾਂ ਦਾ ਤਿਆਗ ਕਰਦਾ ਹੈ| ਆਪ ਪੈਦਲ ਤੁਰ ਕੇ ਵੀ ਬੱਚਿਆਂ ਲਈ ਸਕੂਟੀ ਦਾ ਇੰਤਜਾਮ ਕਰਦਾ ਹੈ| ਇਸ ਤਰ੍ਹਾਂ ਮਾਂ ਬਾਪ ਬੱਚਿਆਂ ਲਈ ੦ੋ ਕਰਦੇ ਹਨ ਉਸ ਨੂੰ ਸਬਦਾਂ ਵਿੱਚ ਬਿਆਨ ਨਹੀ ਕੀਤਾ ਜਾ ਸਕਦਾ|ਕਹਿੰਦੇ ਮਾਂ ਪਿਉ ਦਾ ਕਰਜ ਉਤਾਰਿਆ ਨਹੀ ਜਾ ਸਕਦਾ| ਮਾਂ ਆਪਣੇ ਬੱਚੇ ਨੂੰ ਆਪਣੇ ਖੂਨ ਨਾਲ ਸਿੰਜਦੀ ਹੈ| ਨੋ ਮਹੀਨੇ ਉਸਦਾ ਭਾਰ ਆਪਣੇ ਪੇਟ ਵਿੱਚ ਚੁੱਕਦੀ ਹੈ| ਜਣੇਪੇ ਦੀਆਂ ਅਥਾਹ ਪੀੜਾਂ ਨੂੰ ਸਹਿੰਦੀ ਹੈ| ਕਹਿੰਦੇ ਜਣੇਪੇ ਦਾ ਦਰਦ ਸੈਕੜੇ ਹੱਡੀਆਂ ਦੇ ਟੁਟੱਣ ਤੋ ਵੀ ਜਿਆਦਾ ਹੁੰਦਾ ਹੈ ਫਿਰ ਵੀ ਮਾਂ ਇਹ ਦਰਦ ਹੱਸ ਕੇ ਸਹਿੰਦੀ ਹੈ| ਕਿਉਂਕਿ ਉਹ ਮਾਂ ਹੁੰਦੀ ਹੈ| ਬੱਚੇ ਦੀ ਬਿਮਾਰੀ ਤੇ ਮਾਂ ਸਾਰੀ ਸਾਰੀ ਰਾਤ ਜਾਗਦੀ ਹੈ| ਪਲ ਪਲ  ਉਸਦੀ ਬੀਮਾਰੀ ਦੀ ਚਿੰਤਾ ਕਰਦੀ ਹੈ| ਕਿਉਕਿ ਉਹ ਮਾਂ ਹੁੰਦੀ ਹੈ| 
          ਹੁਣ ਤਸਵੀਰ ਦਾ ਦੂਜਾ ਪਾਸਾ ਦੇਖਦੇ ਹਾਂ| ਬੱਚਿਆਂ ਦੇ ਮਾਪਿਆਂ ਪ੍ਰਤੀ ੦ੋ ਫਰਜ. ਹਨ ਬੱਚੇ ਉਹਨਾਂ ਫਰਜਾਂ ਤੌ ਅਵੇਸਲੇ ਹੁੰਦੇ ਜਾ ਰਹੇ ਹਨ| ਸਾਰੇ ਇੱਕੋ ਜਿਹੇ ਤਾਂ ਨਹੀ ਹੁੰਦੇ ਪਰ ਬਹੁਗਿਣਤੀ ਵਿੱਚ ਵੇਖਣ ਵਿੱਚ ਆਇਆ ਹੈ ਕਿ ਲੋਕਾਂ ਦਾ  ਬਜੁਰਗ ਮਾਪਿਆਂ ਪ੍ਰਤੀ ਰਵਈਆ ਨਿਰਾਸ.ਾਜਨਕ ਹੈ| ਪਾਪਾ ਤੁਹਾਨੂੰ ਨਹੀ ਪਤਾ| ਮੰਮੀ ਤੁਸੀ ਤਾਂ ਬਿਲਕੁਲ ਹੀ …ਹੋ| ਤੁਹਾਨੂੰ ਨਹੀ ਪਤਾ ਵਰਗੇ ਡਾਇਆਲੋਗ ਆਮ ਵਰਤਦੇ ਹਨ| ਜਾਇਦਾਦ ਤੇ ਕਬਜ.ਾ ਕਰਕੇ ਮਾਂ ਪਿਉ ਨੂੰ ਖੁੱਡੇ ਲਾਇਨ  ਲਗਾ ਦਿੰਦੇ ਹਨ|ਬਹੁਤੇ ਲੋਕ ਬੁਢਾਪੇ ਵਿੱਚ ਰੋਟੀ ਪਾਣੀ ਤੌ ਵੀ ਤੰਗ ਹੁੰਦੇ ਹਨ| ਧਾਰਮਿਕ ਅਸਥਾਨਾਂ ਤੇ ਲੱਖਾਂ ਦਾ ਚੰਦਾ ਦੇਣ ਵਾਲੇ, ਧਾਰਮਿਕ ਅਸਥਾਨਾਂ ਦੇ ਅਹੁਦੇਦਾਰ ਮਾਂ ਪਿਉ  ਤੇ ਤਸੱਦਦ ਕਰਦੇ ਦੇਖੇ ਗਏ ਹਨ| ਕਈ ਤਾਂ ਮਾਂਪਿਆਂ ਦੀ ਜਾਇਦਾਦ ਵੇਚ ਕੇ ਵਿਦੇਸ. ਭੱਜ ਗਏ|ਮਾਂ ਪਿਉ ਇੱਥੇ ਪਾਈ ਪਾਈ ਨੂੰ ਮੁਥਾਜ ਹਨ| ਮਾਂ ਪਿਉ ਦਾ ਮਲ ਮੂਤਰ ਤਾਂ ਚੱਕਣਾ ਇੱਕ ਪਾਸੇ ਰਿਹਾ ਉਹਨਾਂ ਨੂੰ ਪਾਣੀ ਦੀ ਘੁਟ ਲਈ ਤਰਸਾਇਆ ਜਾਂਦਾ ਹੈ|ਬਹੁਤੇ ਮਾਂ ਬਾਪ ਤਾਂ ਆਪਣੀ ਔਲਾਦ ਦੀ ਝਲਕ ਦੇਖਣ ਨੂੰ ਹੀ ਤਰਸਦੇ ਇਸ ਦੁਨਿਆ ਤੋ ਰੁਖਸਤ ਹੋ ਜਾਂਦੇ ਹਨ| ਜਿੰਨਾ ਮਾਪਿਆਂ ਦੀ  ਕਦੇ ਉਂਗਲੀ  ਫੜ੍ਹਕੇ ਅੋਲਾਦ ਤੁਰਨਾ ਸਿੱਖੇ ਸੀ ਉਹਨਾਂ ਅੰਨੇ ਮੂਹਰੇ ਮਾਪਿਆਂ ਨੂੰ ਔਲਾਦ ਵੱਲੋ ਡੰਗੋਰੀ ਵੀ ਨਸੀਬ ਨਹੀ ਹੁੰਦੀ| ਅਕਸਰ ਦੇਖਿਆ ਗਿਆ ਹੈ ਕਿ ਅਮੀਰ ਲੋਕ ਬਜੁਰਗਾਂ ਨੂੰ ਦਵਾਈ ਲਈ ਡਾਕਟਰ ਕੋਲ ਆਪ ਲੈਕੇ ਜਾਣ ਦੀ ਬਜਾਇ ਆਪਣੇ ਨੋਕਰ ਜਾ ਡਰਾਇਵਰ ਨੂੰ ਭੇ੦ ਦਿੰਦੇ ਹਨ| ਉਹਨਾਂ ਕੋਲ ਬੀਮਾਰ ਮਾਪਿਆਂ ਨੂੰ ਦਵਾਈ ਦਿਵਾਉਣ ਦਾ ਟਾਇਮ ਵੀ ਨਹੀ ਹੁੰਦਾ| ਆਹੀ ਅੱਜ ਦੇ ਸਮੇ ਦਾ ਦਸਤੂਰ ਹੈ| ਇਹੀ ਸੱਚ ਹੈ|ਜੋ ਸਾਇਦ ਕੌੜਾ ਵੀ ਹੈ| 
              ਹੇ ਰੱਬ ਦੀ ਭਾਲ ਵਿੱਚ ਮੰਦਿਰ ਮਸੀਤ ਚਰਚ ਡੇਰਿਆਂ ਤੇ ਆਸ.ਰਮਾਂ ਵਿੱਚ ਜਾਣ ਵਾਲਿਓ| ਰੱਬ ਦੀ  ਭਾਲ ਬਹਾਰ ਨਾ ਕਰੋ ਰੱਬ ਤੁਹਾਡੇ ਘਰ ਵਿੱਚ ਹੀ ਮਾਂ ਪਿਓ ਦੇ ਰੂਪ ਵਿੱਚ ਮੌਜੂਦ ਹੈ|ਪਹਿਲਾਂ ਘਰ ਵਾਲੇ ਰੱਬ ਦੀ ਸੰਭਾਲ ਕਰੋ| ਸੇਵਾ ਕਰੋ| ਫਿਰ ਸਮਾਜ ਅਤੇ ਧਾਰਮਿਕ ਅਸਥਾਨਾਂ ਦੇ ਚੱਕਰ ਲਾਇਓ| ਹਾਂ ਮਾਂ ਪਿਓ ਦੇ ਪੈਰੀ ਹੱਥ ਲਾਉਣ, ਜੀ ਜੀ ਕਰਨ ਦਾ ਢੌਂਗ ਨਾ ਕਰੋ| ਉਹਨਾਂ ਦੀ ਗੱਲ, ਹਾਲਾਤ, ਬਿਮਾਰੀ, ਇੱਛਾ ਅਤੇ ਰੀਝ ਨੂੰ ਸਮਝਣ ਦੀ ਕੋਸਿ.ਸ. ਕਰੋ| ਹਰ ਕੰਮ ਉਹਨਾਂ ਅਨੁਸਾਰ ਹੀ ਕਰਨਾ  ਜਰੂਰੀ ਨਹੀ ਪਰ ਉਹਨਾਂ ਨੂੰ ਝਿੜਕੋ ਵੀ ਨਾ| ਦੁਰਕਾਰੋ ਵੀ ਨਾ| ਇਹ ਬਜੁਰਗ ਸਿਰਫ ਤੁਹਾਡੇ ਪਿਆਰ ਦੇ ਭੁੱਖੇ ਹਨ|ਤੁਹਾਡੇ ਨਾਲ ਗੱਲਾਂ ਮਾਰਨ ਨੂੰ ਤਰਸਦੇ ਹਨ| ਮਾਂ ਪਿਓ ਨੂੰ ਸੰਭਾਲ ਲਵੋ| ਇਹ ਫਿਰ ਨਹੀ ਮਿਲਣੇ | ਤਿੰਨ ਚੀ੦ਾਂ ਨਹੀ ਲੱਭਣੀਆਂ ਹੁਸਨ ਜਵਾਨੀ ਤੇ ਮਾਪੇ| ਅੱਜ ਦੀ ਤਰਾਸਦੀ ਸਿਰਫ ਮਾਪਿਆਂ ਦੀ ਹੁੰਦੀ ਖੱਜਲਖੁਆਰੀ ਤੇ ਔਲਾਦ ਵਲੌ ਹੁੰਦੀ ਬੇਰੁਖੀ ਹੈ|ਮੇਰੇ ਦੋਸਤ ਨੇ ਲਿਖਿਆ ਹੈ ਸਾਂਭ ਲਵੋ ਮਾਪੇ, ਰੱਬ ਮਿਲੂਗਾ ਆਪੇ|