ਡਾ ਗੁਲਜ਼ਾਰ ਪੰਧੇਰ ਦਾ ਜਨਮ ਦਿਨ ਮਨਾ ਿਆ (ਖ਼ਬਰਸਾਰ)


ਲੁਧਿਆਣਾ  --  ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਇਕੱਤਰਤਾ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ, ਪ੍ਰਧਾਨਗੀ ਮੰਡਲ ਵਿਚ ਮੰਚ ਦੇ ਪ੍ਰਧਾਨ ਡਾ ਗੁਲਜ਼ਾਰ ਸਿੰਘ ਪੰਧੇਰ, ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ, ਪੰਜਾਬੀ ਸਾਹਿਤ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਕੈਲੇ ਅਤੇ ਕੁਲਵਿੰਦਰ ਕੌਰ ਕਿਰਨ ਸ਼ਾਮਿਲ ਸਨ।  
ਮੰਚ ਦੇ ਸਮੂਹ ਮੈਂਬਰਾਂ ਵੱਲੋਂ ਡਾ ਗੁਲਜ਼ਾਰ ਸਿੰਘ ਪੰਧੇਰ ਦਾ 64ਵਾਂ ਜਨਮ ਦਿਨ ਮਨਾਉਂਦਿਆਂ ਹੋਇਆ ਢੇਰ ਸਾਰੀਆਂ ਵਧਾਈਆਂ ਦਿੱਤੀਆਂ ਤੇ ਇਹ ਵੀ ਆਸ ਕੀਤੀ ਕਿ ਉਹ ਪੰਜਾਬੀ ਸਾਹਿਤ ਨੂੰ ਇਸ ਤਰ੍ਹਾਂ ਹੀ ਰੁਸ਼ਨਾਉਂਦੇ ਰਹਿਣਗੇ। 

ਡਾ ਪੰਧੇਰ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਭੀੜ ਦੀ ਮਾਨਸਿਕਤਾ ਬਹੁਤ ਮਾੜੀ ਹੁੰਦੀ ਹੈ, ਪਰ ਚਿਤੰਨ ਲੋਕ ਮਹਾਨ ਹੁੰਦੇ ਹਨ, ਸਮਾਜ ਨੂੰ ਸੇਧ ਦਿੰਦੇ  ਹਨ। 

 

ਜਨਮੇਜਾ ਸਿੰਘ ਜੌਹਲ ਨੇ ਕਿਹਾ ਕਿ ਮਨੁੱਖ ਨੂੰ ਸਹਿਜ-ਸੁਭਾਅ ਨਾਲ ਜਿਊਣਾ ਚਾਹੀਦਾ ਹੈ, ਕਾਹਲੀ ਅੱਗੇ ਟੋਏ।
ਰਚਨਾਵਾ ਦੇ ਦੌਰ ਵਿਚ ਸੁੱਖਚਰਨਜੀਤ ਗਿੱਲ ਨੇ ਕਵਿਤਾ 'ਫਲਸਫਾ ਮੋਇਆ ਕੋਈ ਨਾ ਰੋਇਆ', ਇਜ ਸੁਰਜਨ ਸਿੰਘ ਨੇ 'ਬਚਪਨ' ਤੇ ਕਵਿਤਾ ਪੇਸ਼ ਕੀਤੀ।  ਸੁਰਿੰਦਰ ਕੈਲੇ ਨੇ ਕਹਾਣੀ 'ਬੁਆਏ ਫਰੈਂਡ',  ਭੁਪਿੰਦਰ ਸਿੰਘ ਚੌਕੀਮਾਨ ਨੇ 'ਅੱਜ ਦੇ ਨੇਤਾ' ਤੇ ਪਰਚਾ ਪੇਸ਼ ਕੀਤਾ। ਡਾ ਬਲਵਿੰਦਰ ਔਲਖ ਗਲੈਕਸੀ ਨੇ ਕਵਿਤਾ 'ਮਾਂਜੀ', ਵਿਸ਼ਵਾ ਮਿੱਤਰ ਭੰਡਾਰੀ ਨੇ 'ਨਵੀਂ ਅਜ਼ਾਦੀ', ਦਲਵੀਰ ਸਿੰਘ ਲੁਧਿਆਣਵੀ ਨੇ 'ਬਲਾਤਕਾਰ', ਕੁਲਵਿੰਦਰ ਕੌਰ ਕਿਰਨ ਨੇ 'ਮੈਂ ਤੇ ਮੇਰੇ ਗੀਤ, ਨਿੱਤ ਜਿਊਂਦੇ ਨਿੱਤ ਮਰਦੇ', ਜਨਮੇਜਾ ਜੌਹਲ ਨੇ 'ਮਨ ਦੀ ਮੌਜ ਦੀ 38ਵੀਂ ਕੜੀ ਪੇਸ਼ ਕਰਦਿਆਂ 'ਜਨਮੇਜਾ' ਬਾਰੇ ਖੋਜ ਕੀਤੀ, ਪੱਤਰਕਾਰ ਗੁਰਦੀਪ ਸਿੰਘ ਨੇ ਕਹਾਣੀ 'ਬਗਲਾ ਭਗਤ' ਦੇ ਇਲਾਵਾ ਰਾਵਿੰਦਰ ਰਵੀ, ਅੰਜਨਾ ਦੀਨ, ਬੀ ਐਸ ਐਨ ਐਲ  ਦੇ ਸੁਪਰਟੈਨਡੈਂਟ ਵਿਜੈ ਕੁਮਾਰ, ਅਨਮੋਲ, ਜਗਰਾਓਂ ਸਾਹਿਤ ਸਭਾ ਦੇ ਪ੍ਰਧਾਨ ਪ੍ਰਭਜੋਤ ਸੋਹੀ ਆਦਿ ਨੇ ਤਜ਼ੀਆਂ ਰਚਨਾਵਾਂ ਪੇਸ਼ ਕੀਤੀਆਂ।  ਪੇਸ਼ ਕੀਤੀਆਂ ਗਈਆਂ ਰਚਨਾਵਾਂ 'ਤੇ ਉਸਾਰੂ ਸੁਝਾਅ ਵੀ ਦਿੱਤੇ ਗਏ।