ਪੁਸਤਕ 'ਲੇਖ ਨਹੀਂ ਜਾਣੇ ਨਾਲ' ਉੱਤੇ ਵਿਚਾਰ-ਚਰਚਾ (ਖ਼ਬਰਸਾਰ)


ਲੁਧਿਆਣਾ  --   ਸਮੇਂ ਦੇ ਹਲਾਤ ਅਤੇ ਆਰਥਿਕਤਾ ਪਰਵਾਸ ਨੂੰ ਪ੍ਰਭਾਵਿਤ ਕਰਦੇ ਹਨ। ਦੋ-ਤਿੰਨ ਪੀੜ੍ਹੀਆਂ ਦੇ ਬਾਅਦ ਪਰਵਾਸੀ ਉੱਥੇ ਸਮਾਜ ਦਾ ਅਨਿੱਖੜਵਾਂ ਅੰਗ ਬਣ ਜਾਂਦੇ ਹਨ ਅਤੇ ਆਪਣੇ ਪਿਛੋਕੜ ਨੂੰ ਭੁੱਲ ਜਾਂਦੇ ਹਨ' ਪੰਜਾਬੀ ਸਾਹਿਤ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਕੈਲ ਨੇ ਬਲਜੀਤ ਰੰਧਾਵਾ ਦੀ ਪੁਸਤਕ 'ਲੇਖ ਨਹੀਂ ਜਾਣੇ ਨਾਲ' 'ਤੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ। 
ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵੱਲੋਂ 'ਹੈਟਸ ਅੱਪ' ਟਰਾਂਟੋ (ਕੈਨੇਡਾ) ਦੇ ਸਹਿਯੋਗ ਨਾਲ ਬਲਜੀਤ ਰੰਧਾਵਾ ਦੀ ਪੁਸਤਕ 'ਲੇਖ ਨਹੀਂ ਜਾਣੇ ਨਾਲ' ਤੇ ਇਕ ਭਰਵੀਂ ਗੋਸ਼ਟੀ ਕੀਤੀ ਗਈ, ਜਿਸ ਦੇ ਪ੍ਰਧਾਨਗੀ ਮੰਡਲ ਵਿਚ ਸੁਰਿੰਦਰ ਕੈਲੇ ਦੇ ਇਲਾਵਾ, ਮੰਚ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ, ਜਨਰਲ ਸਕੱਤਰ ਦਲਵੀਰ ਲੁਧਿਆਣਵੀ, ਡਾ ਸੁਰਜੀਤ ਬਰਾੜ, ਕੈਨੇਡਾ ਤੋਂ ਹੀਰਾ ਰੰਧਾਵਾ ਅਤੇ ਜਨਮੇਜਾ ਸਿੰਘ ਜੌਹਲ ਸ਼ਾਮਿਲ ਹੋਏ।  ਡਾ. ਸੁਰਜੀਤ ਬਰਾੜ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹ ਪੁਸਤਕ ਸਾਡੇ ਲੋਕਾਂ ਨੂੰ ਕੈਨੇਡਾ ਪ੍ਰਤੀ ਚੇਤਨਤਾ ੰਿਦੰਦੀ ਹੈ। ਡਾ. ਗੁਲਜ਼ਾਰ ਪੰਧੇਰ ਨੇ ਕਿਹਾ ਕਿ ਸਰਕਾਰਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਬੱਚਿਆਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਰੁਜ਼ਗਾਰ ਦੇਵੇ। 
ਜਨਮੇਜਾ ਜੌਹਲ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਪਰਵਾਸ ਮਨੁੱਖ ਦੇ ਵਿਕਾਰਾਂ ਵਿਚੋਂ ਇਕ ਵਿਕਾਰ ਹੈ। 
ਡਾ ਨਿਰਮਲ ਜੌੜਾ ਨੇ ਪੁਸਤਕ 'ਤੇ ਵਿਚਾਰ ਰੱਖਦਿਆਂ ਕਿਹਾ ਕਿ ਕੁਦਰਤ ਨਾਲ ਆਢਾ ਲਾਇਆਂ ਲੇਖ ਨਹੀਂ ਜਾਂਦੇ   ਨਾਲ। ਹੀਰਾ ਰੰਧਾਵਾ ਨੇ ਹੱਥਲੀਂ ਪੁਸਤਕ 'ਤੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਬੜਾ ਔਖਾ ਹੁੰਦਾ ਹੈ ਆਪਣੀਆਂ ਜੜ੍ਹਾਂ ਨੂੰ ਪੁੱਟ ਕੇ ਪਰਵਾਸ ਵਿਚ ਲਾਉਣਾ। 
ਦਲਵੀਰ ਸਿੰਘ ਲੁਧਿਆਣਵੀ ਨੇ ਕਿਹਾ ਕਿ ਬਲਜੀਤ ਰੰਧਾਵਾ ਦੀ ਪੁਸਤਕ 'ਲੇਖ ਨਹੀਂ ਜਾਣੇ ਨਾਲ' ਪਰਵਾਸ ਬਾਰੇ ਗਿਆਨ ਭਰਪੂਰ ਪੁਸਤਕ ਹੈ, ਲਾਇਬਰੇਰੀਆਂ ਦਾ ਜ਼ਰੂਰ ਸ਼ਿੰਗਾਰ ਬਣੇਗੀ।
  
ਰਾਜ ਕੁਮਾਰ ਹੀਰਾ, ਹਰਬੰਸ ਮਾਲਵਾ, ਬਲਵੀਰ ਜਸਪਾਲ, ਭਗਵਾਨ ਢਿੱਲੋਂ, ਡਾ. ਗੁਰਚਰਨ ਕੌਰ ਕੋਚਰ, ਡਾ ਬਲਵਿੰਦਰ ਕਾਲੀਆ, ਸਵਰਨਜੀਤ ਸਵੀ, ਕਰਮਜੀਤ ਗਰੇਵਾਲ, ਜਸਮੇਰ ਸਿੰਘ ਢੱਟ ਆਦਿ ਨੇ ਵਿਚਾਰ-ਚਰਚਾ ਵਿਚ ਹਿੱਸਾ ਲੈਂਦਿਆਂ ਕਿਹਾ ਕਿ ਪਰਵਾਸ ਕਰਨ ਤੋਂ ਪਹਿਲਾਂ ਬਲਜੀਤ ਰੰਧਾਵਾ ਦੀ ਪੁਸਤਕ 'ਲੇਖ ਨਹੀਂ ਜਾਣੇ ਨਾਲ' ਪੜ੍ਹ ਲੈਣੀ ਚਾਹੀਦੀ ਹੈ। ਬਲਜੀਤ ਰੰਧਾਵਾ ਨੇ ਕਿਹਾ ਕਿ ਜਿਵੇਂ ਕਿਹਾ ਜਾਂਦਾ ਹੈ ਕਿ ਆਦਮੀ ਦੀ ਸ਼ਫਲਤਾ ਪਿੱਛੇ ਔਰਤ ਦਾ ਹੱਥ ਹੁੰਦਾ ਹੈ, ਉਸੇ ਤਰ੍ਹਾਂ ਹੀ ਔਰਤ ਦੀ ਸਫਲਤਾ ਪਿੱਛੇ ਆਦਮੀ ਦਾ ਹੱਥ ਹੁੰਦਾ ਹੈ।ਇਸ ਮੌਕੇ 'ਤੇ ਬਲਜੀਤ ਰੰਧਾਵਾ ਨੂੰ ਸੱਭਿਆਚਾਰਕ ਸੱਥ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
ਇਸ ਸਮਾਗਮ ਵਿਚ ਪਹੁੰਚੇ ਹੋਏ ਕਵੀ ਤਰਲੋਚਨ ਝਾਂਡੇ, ਭਗਵਾਨ ਢਿੱਲੋਂ, ਹਰਬੰਸ ਮਾਲਵਾ, ਪਾਲੀ ਖ਼ਾਦਿਮ, ਡਾ ਗੁਰਚਰਨ ਕੌਰ ਕੋਚਰ, ਇੰਜ: ਸੁਰਜਨ ਸਿੰਘ,  ਪ੍ਰੇਮ ਅਵਤਾਰ ਰੈਣਾ ਆਦਿ ਨੇ ਆਪੋ-ਆਪਣੀਆਂ ਰਚਨਾਵਾਂ ਪੇਸ਼ ਕਰਕੇ ਮਾਹੌਲ ਨੂੰ ਹੋਰ ਰੰਗੀਨ ਬਣਾ ਦਿੱਤਾ। 
ਇਸ ਸਮਾਗਮ ਨੂੰ ਚਾਰ ਚੰੰਨ ਲਗਾਉਣ ਲਈ ਲੇਖਕ, ਵਿਦਵਾਨ ਬਲਵੀਰ ਸਿੰਘ ਕਾਲੀਆ, ਅਮਰਜੀਤ ਕੌਰ ਜੱਸਲ, ਸੁਖਪਾਲ ਸਿੰਘ ਚੀਮਾਂ, ਸ਼ਿਵਤਾਰ ਡੱਬਾ, ਉਰਮਲਾ ਦੇਵੀ, ਸ਼ਾਂਤਾ ਦੇਵੀ, ਨਿਰਮਲ ਭਗਤ, ਮਨਜੀਤ ਕੌਰ ਚੀਮਾਂ, ਕੁਲਵਿੰਦਰ ਕੌਰ, ਕੌਸ਼ੱਲਿਆ ਆਦਿ ਪਹੁੰਚੇ ਹੋਏ ਸਨ।