ਨੀਲਾ ਕਾਰਡ (ਮਿੰਨੀ ਕਹਾਣੀ)

ਚਮਕੌਰ ਸਿੰਘ ਬਾਘੇਵਾਲੀਆ    

Email: cs902103@gmail.com
Cell: +91 97807 22876
Address: ਨਿਹਾਲ ਸਿੰਘ ਵਾਲਾ ਰੋਡ ਗਲ਼ੀ ਨੰਬਰ 2 ਖੇਤਾ ਸਿੰਘ ਬਸਤੀ
ਬਾਘਾ ਪੁਰਾਣਾ (ਮੋਗਾ) India 142038
ਚਮਕੌਰ ਸਿੰਘ ਬਾਘੇਵਾਲੀਆ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਾਰੇ ਉਸ ਨੂੰ ਮਾਸਟਰ ਕਹਿੰਦੇ। ਉਹ ਸੁਣਾ ਵਈ ਮਾਸਟਰਾ ਕੀ ਹਾਲ ਆ ਤੇਰਾ?ਗਲੀ ਵਿੱਚ ਜਦ ਉਹ ਲੰਘਦਾ ਤਾਂ ਲੋਕ ਗੱਲਾਂ ਕਰਦੇ। ਐਂਸ਼ ਤਾਂ ਮਾਸਟਰ ਦੀ ਆ। ਕੋਈ ਚੰਗੇ ਕਰਮ ਕੀਤੇ ਹੋਣਗੇ ,ਤਾਂ ਹੀ ਰੱਬ ਨੇ ਮਾਸਟਰ ਦੀ ਨੌਕਰੀ ਦਿੱਤੀ ਆ।ਜੇ ਉਹ ਕਿਸੇ ਨੂੰ ਦੱਸਦਾ ਮੇਰੀ ਤਨਖਾਹ ਤਾਂ ੬੦੦੦ ਆ ਤੇ ਸਾਨੂੰ ੫੧੭੮ ਆਲੇ ਮਾਸਟਰ ਕਹਿੰਦੇ ਆ ,ਤਾਂ ਲੋਕਾਂ ਨੂੰ ਲੱਗਦਾ ਮਾਸਟਰ ਸਿਰੇ ਦਾ ਕੰਜੂਸ ਆ।ਉਹ ਸੈਂਕਲ ਤੇ ਸਕੂਲ ਜਾਂਦਾ ।ਲੋਕਾਂ ਨੂੰ ਹਾਲੈਂਡ ਦੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਦੱਸਦਾ ਕਿ ਉਹ ਵੀ ਸਾਈਕਲ ਤੇ ਦਫਤਰ ਜਾਂਦਾ ਹੈ ਲੋਕਾਂ ਨੂੰ ਉਹ ਕਿਸੇ ਹੋਰ ਗ੍ਰਹਿ ਦਾ ਪ੍ਰਾਣੀ ਜਾਪਦਾ।ਛੇ ਹਜ਼ਾਰ ਦੀ ਤਨਖਾਹ ਵਿੱਚ ਕਿਵੇਂ ਟਾਈਮ ਪਾਸ ਕਰਨਾ ਹੈ ,ਉਹ ਹੀ ਜਾਣਦਾ ਸੀ। ਥੋੜੀ ਤਨਖਾਹ ਕਰਕੇ ਉਹ ਕਿਸੇ ਰਿਸ਼ਦੇਦਾਰੀ ਵਿੱਚ ਨਾਂ ਜਾਂਦਾ ਰਿਸ਼ਤੇਦਾਰ ਉਹਨੂੰ ਪੈਸੇ ਦਾ ਬੁੱਤ ਆਖਦੇ।ਅੱਜ ਨੀਲੇ ਕਾਰਡ ਵਾਲਿਆਂ ਦਾ ਸਰਵੇ ਹੋ ਰਿਹਾ ਸੀ।ਮਾਸਟਰ ਦਾ ਵੀ ਜੀ ਕਰਦਾ ਕਿ ਉਹ ਨੀਲੇ ਕਾਰਡ ਵਾਲਿਆਂ ਵਿੱਚ ਆਪਣਾ ਨਾਂ ਲਿਖਾ ਦੇਵੇ। ਅਸਰ ਰਸੂਖ ਵਾਲੇ ਜੱਗਰ ਲੰਬੜਦਾਰ ਕਾ ਨੀਲਾ ਕਾਰਡ ਬਣਿਆ ਹੋਇਆ ਸੀ।ਜੱਕੋਤੱਕੀ ਵਿੱਚ ਉਹ ਘਰੇ ਪਹੁੰਚ ਗਿਆ।ਪਿਆਂ ਪਿਆਂ ਉਹਦੀ ਅੱਖ ਲੱਗ ਗਈ।ਉਹਨੂੰ ਸੁਪਨਾ ਆਇਆ ਕਿ ਉਹ ਸਰਵੇ ਕਰਨ ਵਾਲੇ ਕੋਲ ਬੈਠਾ ਹੈ।ਸਰਵੇ ਵਾਲਾ ਪੁੱਛ ਰਿਹਾ ਹੈ।ਨਾਮ ?ਗੁਰਮੀਤ ਸਿੰਘ।ਬਾਪ ਦਾ ਨਾਂ? ਅਮਰ ਸਿੰਘ।ਕਿੱਤਾ? ਮਜ਼ਦੂਰੀ

ਸਾਰੇ ਵੇਰਵੇ ਪੁੱਛਣ ਤੋਂ ਸਰਵੇ ਵਾਲਾ ਕਹਿ ਦਿੰਦਾ ਹੈ ਕਿ ਤੇਰਾ ਨੀਲਾ ਕਾਰਡ ਬਣ ਜਾਵੇਗਾ।ਮਾਸਟਰ aੁੱਚੀ ਉੱਚੀ ਨੀਲਾ ਕਾਰਡ ,ਨੀਲਾ ਕਾਰਡ ਨੀਲਾ ਕਾਰਡ......................ਕਹਿੰਦਾ ਬੜਾ ਰਿਹਾ ਹੁੰਦਾ ਹੈ।ਇੰਨੇ ਨੂੰ ਮਾਸਟਰ ਬੇਬੇ ਦੇ ਹਲੂਣੇ ਨਾਲ ਉਠਦਾ ਹੈ,ਤੇ ਕਦੇ ਬੇਬੇ ਵੱਲ ਅਤੇ ਕਦੇ ਆਪਣੇ ਬੋਲੇ ਸ਼ਬਦਾਂ  ਬਾਰੇ ਸੋਚਦਾ ਹੈ। ਨੀਲਾ ਕਾਰਡ , ਨੀਲਾ ਕਾਰਡ...