ਤੁਸੀਂ ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਅੰਕ


ਕਹਾਣੀਆਂ

  •    ਪੱਕਾ ਫੈਸਲਾ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਈੜੀ ਇੱਟ ਤੇ ਊੜਾ ਬੋਤਾ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਹਿਜਰ ਦੇ ਭਾਂਬੜ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਪਿਆਸਾ ਕਾਂ (ਬਾਲ ਕਹਾਣੀ) / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਅੱਪੂ ਅੰਕਲ ਤੇ ਜੰਗਲੀ ਚੂਹਾ (ਬਾਲ ਕਹਾਣੀ) / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਪਾਣੀ ਦੀ ਅਹਿਮੀਅਤ (ਬਾਲ ਕਹਾਣੀ) / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਹਟਕੋਰੇ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਨਕਲ ਦੀ ਪਕੜ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਬਿਰਧ ਆਸ਼ਰਮ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਮਾਤ ਭਾਸ਼ਾ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਲਾਇਲਾਜ ਬਿਮਾਰੀ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਕੁਦਰਤੀ ਰਿਸ਼ਤਿਆਂ ਦੀ ਚੀਸ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਨਸ਼ੇੜੀ ਸੰਭਾਲ ਘਰ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਟੋਟਿਆਂ ਦੀ ਵੰਡ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  • ਕਵਿਤਾਵਾਂ

  •    ਗੋਲਕ ਬਾਬੇ ਦੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਨਸ਼ਿਆਂ ਵਿੱਚ ਜਵਾਨੀ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਵੀਰਾ ਵੇ ਤੇਰੇ ਬੰਨ੍ਹਾਂ ਰੱਖੜੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਛੜੇ ਭਰਾਵੋ ਛੜੇ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਟੱਪੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਧੀ ਦੀ ਪੁਕਾਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਗੁਲਾਮ ਤੋਤੇ ਦੀ ਫਰਿਆਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਧੂਣੀਂ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਬਜ਼ੁਰਗਾਂ ਦਾ ਸਾਨੂੰ ਮਾਣ ਕਰਨਾ ਹੈ ਜ਼ਰੂਰੀ ਜੀ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਗਰੀਬ ਦੀ ਪੁਕਾਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਕੋਰਟ ਵਿਆਹ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਵਿੱਦਿਆ ਮੰਦਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਪੰਜਾਬੀ ਨੂੰ ਨਾ ਭੁੱਲਿਓ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਵਧਗੀ ਕੀਮਤ ਕੁੱਤੇ ਦੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਕਾਗਜ਼ਾਂ ਦੀ ਮਹਿਕ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਕਾਕੇ ਦੀ ਫੇਸਬੁੱਕ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਭਖਦੇ ਮਸਲਿਆਂ 'ਤੇ ਸੰਵਾਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਬਿਜਲੀ ਕੱਟ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਪਰਾਲੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਮਾਪਿਆਂ ਦਾ ਸ਼ਰਾਧ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਕਰਮਾਂ ਵਾਲੇ ਦਾਦੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਚੁੰਨੀ ਬਨਾਮ ਪੱਗ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਜੱਫੀ ਸਿੱਧੂ ਦੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਜਨਤਾ ਰਾਣੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਚਟਨੀ ਵੀ ਖਾਣੀਂ ਹੋਗੀ ਔਖੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਛੁੱਟੀਆਂ ਪੂਰੀਆਂ ਬਿਤਾ ਆਇਆ ਹਾਂ (ਬਾਲ ਰਚਨਾਂ) / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਸ਼ਰਾਬੀ ਚੂਹਾ (ਹਾਸਰਸ ਬਾਲ ਕਵਿਤਾ) / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਸੱਚ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਦੋਹੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਬੱਲੇ ਬਈ ਨੇਤਾ ਜੀ ਆਏ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  • ਸਭ ਰੰਗ

  •    ਪਾਟੀਆਂ ਜੁੱਲੀਆਂ, ਢੱਠੀਆਂ ਕੁੱਲੀਆਂ, ਖਾਂਦੇ ਹਾਂ ਬੇਹੀਆਂ ਗੁੱਲੀਆਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਟੈਟੂ ਬੱਚ ਗਿਐ ? / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਸੋਨੇ ਦੀ ਮੁਰਗੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦਾ ਵਰਤ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਨਾਰੀ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
  •    ਕੱਛੀ ਪਾਟ ਗਈ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਪ੍ਰੇਤ ਦੀ ਨਬਜ਼ ਪਛਾਣੀਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਏ ਨਰੈਂਣੇ ਦੀਆਂ ਖਰੀਆਂ-ਖਰੀਆਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦਾ ਸੇਵਾਦਾਰ ਮੁਰਗਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਰਾਇਤਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਟੈਂਕੀ ਅਤੇ ਖੰਭੇ ਦੀ ਦੁੱਖਾਂ ਭਰੀ ਦਾਸਤਾਨ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਬੇਸਬਰੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਕਬਜ਼ ਕੁਸ਼ਤਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਏ ਨਰੈਂਣੇ ਦਾ ਵਿਦੇਸ਼ੀ ਸੁਫ਼ਨਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਗੀਤਕਾਰੀ ਦਾ ਕੋਹਿਨੂਰ ਹੀਰਾ- ਯੋਧਾ ਲੰਗੇਆਣਾ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
  •    ਤਾਈ ਨਿਹਾਲੀ ਦੇ ਉੱਡਣ ਖਟੋਲੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਪੰਜਾਬੀਓ, ਪੰਜਾਬੀ ਨੂੰ ਨਾ ਭੁੱਲਿਓ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਲੀਟਰ ਸਿੰਹੁ ਦੀ ਲਾਟਰੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜਦੋਂ ਤਾਇਆ ਕੰਡਕਟਰ ਲੱਗਿਆ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਅਮਲੀਆਂ ਦਾ ਮੰਗ ਪੱਤਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਚਿੱਟਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮੈਂ ਮਾਸਟਰ ਨਈਂ ਲੱਗਣਾਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜਸਵੀਰ ਸ਼ਰਮਾ ਦੱਦਾਹੂਰ ਨਾਲ ਵਿਸ਼ੇਸ਼ ਮੁਲਾਕਾਤ / ਸਾਧੂ ਰਾਮ ਲੰਗਿਆਣਾ (ਡਾ.) (ਮੁਲਾਕਾਤ )
  •    'ਰਿਸ਼ਤੇ ਹੀ ਰਿਸ਼ਤੇ' / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮਾਂ ਬੋਲੀ ਜੇ ਭੁੱਲ ਜਾਵੋਂਗੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਦੋ ਮਿੰਨੀ ਵਿਅੰਗ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    'ਤਾਈ ਨਿਹਾਲੀ' ਸ਼ਾਦੀ/ਬਰਬਾਦੀ ਸਮਾਜ ਸੇਵੀ ਸੈਂਟਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਚੋਣ ਨਿਸ਼ਾਨ ਗੁੱਲੀ-ਡੰਡਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦਾ ਦੀਵਾਲੀ ਬੰਪਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਅੱਛੇ ਦਿਨ ਆਨੇ ਵਾਲੇ ਐ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਬਲੀ ਦਾ ਬੱਕਰਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਠੇਕਾ ਤੇ ਸਕੂਲ ਦੀ ਵਾਰਤਲਾਪ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਫੇਸਬੁੱਕ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦੇ ਸ਼ੱਕਰਪਾਰੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਵਿਰਸੇ ਨੂੰ ਸਮਰਪਿਤ ਲੇਖਕ ਜਸਵੀਰ ਸ਼ਰਮਾ / ਸਾਧੂ ਰਾਮ ਲੰਗਿਆਣਾ (ਡਾ.) (ਮੁਲਾਕਾਤ )
  •    ਨਕਲ ਦੀ ਪਕੜ੍ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਬ੍ਰਿਖ ਵੀ ਚੜ੍ਹ ਜਾਂਦੇ ਹਨ ਅੰਧ-ਵਿਸ਼ਵਾਸ਼ ਦੀ ਭੇਟ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
  •    ਭਿੱਟਭਿਟੀਆ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਡੇਂਗੂ ਦਾ ਇਲਾਜ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਸ਼ਹੀਦੀ ਦਾ ਦਰਜਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮੀਰਜ਼ਾਦੇ ਦੀ ਕਿੱਤਾ ਬਦਲੀ ਸਕੀਮ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮੈਰਿਜ ਪੈਲੇਸ ਪੁਲਿਸ ਨਾਕਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਪੇਂਡੂ ਅਤੇ ਸ਼ਹਿਰੀ ਬਿਮਾਰੀਆਂ ਨੇ ਕਿੰਝ ਮਨਾਇਆ ' ਐਪਰਲ ਫੂਲ ' / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜਦੋਂ ਕੇਹਰੂ ਨੇ ਸਰਪੰਚੀ ਦੀ ਚੋਣ ਲੜੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  • ਹਟਕੋਰੇ (ਕਹਾਣੀ)

    ਸਾਧੂ ਰਾਮ ਲੰਗਿਆਣਾ (ਡਾ.)   

    Email: dr.srlangiana@gmail.com
    Address: ਪਿੰਡ ਲੰਗੇਆਣਾ
    ਮੋਗਾ India
    ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    amitriptyline 10mg

    amitriptyline 25mg
    'ਗੰਡਾ ਸਿਹੁੰ ' ਦੇ ਵਿਆਹ ਹੋਏ ਨੂੰ ੧੦-੧੨ ਸਾਲ ਹੀ ਹੋਏ ਸਨ ਕਿ ਉਸਦੀ ਪਤਨੀ 'ਮੇਲੋ' ਅਚਾਨਕ ਬੇਵਕਤੀ ਸਦੀਵੀ ਵਿਛੋੜਾ ਦੇ ਗਈ।ਪਤਨੀ ਦੇ ਸਦੀਵੀਂ ਵਿਛੋੜਾ ਦੇ ਜਾਣ ਤੇ ਅੰਗ-ਸਾਕੀ, ਰਿਸ਼ਤੇਦਾਰ, ਮਿੱਤਰ ਪਿਆਰਿਆਂ ਨੇ ਗੰਡਾ ਸੰਹੁ ਨੂੰ ਬਥੇਰਾ ਦੂਸਰਾ ਵਿਆਹ ਕਰਵਾਉਣ ਬਾਰੇ ਜ਼ੋਰ ਲਗਾਇਆ, ਪ੍ਰੰਤੂ ਗੰਡਾ  ਸਿੰਹੁ ਨੇ ਕਿਸੇ ਦਾ ਵੀ ਕੋਈ ਹੁੰਗਾਰਾ ਨਾ ਭਰਿਆ, ਸਗੋਂ ਅੱਗੋਂ ਇਹ ਜਵਾਬ ਹੁੰਦਾ ਸੀ। ਕਿ ਦਾਤੇ ਨੇ ਪਿਛਲੇ ਜਨਮ ਦੇ ਪਾਪਾਂ ਦਾ ਵੈਰ ਮੇਰੇ ਕੋਲੋਂ ਤਾਂ ਪਤਨੀ ਅਤੇ ਮਾਸੂਮ ਬੱਚਿਆਂ ਕੋਲੋਂ ਮਾਂ ਦਾ ਪਿਆਰ ਖੋਹ ਕੇ ਕੱਢਿਆ ਹੀ ਹੈ। ਪਰ ਮੈਂ ਫਿਰ ਵੀ ਅਕਾਲ ਪੁਰਖ ਦਾ ਭਾਣਾ ਮੰਨਦਾ  ਹੋਇਆ ਉਸਦਾ ਸ਼ੁਕਰ ਗੁਜ਼ਾਰ ਹਾਂ ਕਿ ਦਾਤੇ ਨੇ ਮੈਨੂੰ ਮੇਰੀ ਕੁੱਲ ਨੂੰ ਜਿਉਂਦਾ ਰੱਖਣ ਲਈ ਦੋ ਲਾਲ ਤਾਂ ਦਿੱਤੇ ਹੀ ਹਨ। ਪ੍ਰਮਾਤਮਾ ਉਨ੍ਹਾਂ ਦੀ ਲੰਬੇਰੀ ਉਮਰ ਬਖਸ਼ੇ, ਦੂਸਰਾ ਵਿਆਹ ਕਰਵਾਉਣ ਤੇ ਜੇ ਕੋਈ ਗੰਦੇ ਰਵੇ ਦੀ ਜਨਾਨੀ ਮੇਰੇ ਪੇਸ਼ ਪੈ ਗਈ। ਤਾਂ ਮੇਰੇ ਪੁੱਤਰਾਂ ਦੇ ਮੂੰਹ 'ਚ ਟੁੱਕ  ਦੀ ਬੁਰਕੀ ਦੀ ਬਿਜਾਏ ਤਿੱਖੀਆਂ ਸੂਲਾਂ ਹੀ ਪੈਣਗੀਆਂ।
      ਮੇਲੋ ਦੀ ਕੁੱਖੋਂ ਜਨਮੇ ਦੋ ਪੁੱਤਰਾਂ ਨਿੰਦੀ ਤੇ ਸ਼ਿੰਦੀ ਨੂੰ ਗੰਡਾ ਸਿਹੁੰ ਨੇ ਬੱਕਰੀ ਦਾ ਦੁੱਧ ਪਿਲਾ-ਪਿਲਾ ਕੇ ਜਵਾਨ  ਕਰ ਲਿਆ ਸੀ।  ਘਰ ਵਿੱਚ ਗਰੀਬੀ ਹੋਣ ਕਾਰਨ ਉਸਦਾ ਵੱਡਾ ਪੁੱਤਰ ਨਿੰਦੀ ਤਾਂ ਆਂਢ-ਗਵਾਂਢ ਦੇ ਸਹਿਯੋਗ ਨਾਲ ਬਾਰਾਂ ਜਮਾਤਾਂ ਪੜ੍ਹ ਗਿਆ ਸੀ ਤੇ ਅੱਗੇ ਕਾਲਿਜ ਵਿੱਚ ਸਿਵਲ ਮਕੈਨੀਕਲ ਦੀ ਡਿਗਰੀ ਕਰਨ ਲੱਗ ਪਿਆ। ਛੋਟਾ ਪੁੱਤਰ ਦੋਵੇਂ ਲੱਤਾਂ ਤੋਂ ਪੋਲੀਓ ਦੀ ਬਿਮਾਰੀ ਨਾਲ ਪੀੜਤ ਹੋਣ ਕਾਰਨ ਇੱਕ ਤਾਂ ਸਰੀਰਕ ਪੱਖੋਂ ਕਮਜ਼ੋਰ ਸੀ। ਦੂਜਾ ਉਸਨੇ  ਪੜ੍ਹਾਈ ਵੱਲ ਵੀ ਕੋਈ ਖਾਸ ਧਿਆਨ ਨਾ ਦਿੱਤਾ।
           ਗੰਡਾ ਸਿੰਹੁ ਨੇ ਲੰਬੀਆਂ ਸੋਚਾਂ-ਸੋਚਦਿਆਂ ਆਪਣੀ ਇੱਕ ਏਕੜ ਜ਼ਮੀਨ ਵੱਡੇ ਪੁੱਤ ਨਿੰਦੀ ਦੀ ਕਾਲਿਜ ਡਿਗਰੀ ਦੇ ਇਵਜ 'ਚ ਪਿੰਡ ਦੇ ਨੰਬਰਦਾਰ ਹਜ਼ੂਰਾ ਸਿੰਘ ਕੋਲ ਗਿਰਵੀ ਰੱਖ ਦਿੱਤੀ। ਤੇ ਪੜਾਈ ਕਰਕੇ ਪੁੱਤ ਦੇ ਵੱਡਾ  ਅਫਸਰ ਲੱਗ ਜਾਣ ਦੇ ਸੁਪਨਿਆਂ 'ਚ ਗਵਾਚ ਗਿਆ।
     ਹੁਣ ਉਸਦਾ ਨਿੰਦੀ ਪੁੱਤ ਪੜ੍ਹਾਈ ਕਰਕੇ ਇੰਜੀਨੀਅਰ ਬਣ ਗਿਆ ਤੇ ਉਸਨੂੰ ਪੰਜਾਬੋਂ ਬਾਹਰੀ ਸਟੇਟ ਬੰਗਲੌਰ ਵਿਖੇ ਇੱਕ ਪ੍ਰਾਈਵੇਟ ਕੰਪਨੀ 'ਚ ਨੌਕਰੀ ਮਿਲ ਗਈ। ਅਜੇ ਨੌਕਰੀ ਕਰਦਿਆਂ ਉਸਨੂੰ ਦੋ-ਤਿੰਨ ਮਹੀਨੇ ਹੀ ਹੋਏ ਸਨ ਕਿ ਉਸੇ ਕੰਪਨੀ 'ਚ ਹੀ ਨਿੰਦੀ ਆਪਣੇ ਬਰਾਬਰ ਦੀ ਯੋਗਤਾ ਵਾਲੀ ਇੱਕ ਕੁੜੀ ਦੇ ਸੰਪਰਕ ਵਿੱਚ ਐਸਾ ਆਇਆ, ਕਿ ਉਨ੍ਹਾਂ ਨੇ ਉੱਥੇ ਚੰਨ ਦਿਨਾਂ 'ਚ ਹੀ ਕੋਰਟ ਮੈਰਿਜ ਕਰਵਾ ਲਈ ਤੇ ਆਪਣੀ ਨਵੀਂ ਜ਼ਿੰਦਗੀ ਜਿਉਣ ਲੱਗ ਪਏ।
    ਉਧਰ ਗੰਡਾ ਸਿੰਹੁ ਦੀਆਂ ਆਸਾਂ ਤੇ ਉਸ ਸਮੇਂ ਪਾਈ ਫਿਰਨਾਂ ਸ਼ੁਰੂ  ਹੋ ਗਿਆ। ਜਦੋਂ ਨਿੰਦੀ ਨੇ ਬਾਪੂ ਦੇ ਟੈਲੀਫੋਨ ਦੀ ਕੋਈ ਕਾਲ ਰਿਸੀਵ ਨਾ ਕੀਤੀ, ਗੰਡਾ ਸਿੰਹੁ ਨੇ ਫੋਨਾਂ ਤੋਂ ਇਲਾਵਾ ੮-੧੦ ਚਿੱਠੀ ਪੱਤਰ ਵੀ ਪਾਏ। ਪ੍ਰੰਤੂ ਕੋਈ ਜਵਾਬ ਨਾ ਆਇਆ।
    ਫਿਕਰਾਂ 'ਚ ਗੁੰਮ ਹੋਇਆ ਗੰਡਾ ਸਿੰਹੁ ਉਦਾਸ  ਮਨ ਨਾਲ ਇੱਕ ਦਿਨ ਟਰੇਨ ਰਾਹੀਂ  ਬੰਗਲੌਰ ਜਾ ਪੁੱਜਾ, ਕੰਪਨੀ 'ਚ ਗੇਟਕੀਪਰ ਨੇ ਉਸਨੂੰ ਅੰਦਰ  ਤਾਂ ਨਾ ਜਾਣ ਦਿੱਤਾ, ਪ੍ਰੰਤੂ  ਉਸਨੂੰ ਚਾਹ-ਪਾਣੀ ਪਿਲਾਇਆ ਤੇ ਗੇਟ ਤੇ ਹੀ ਨਿੰਦੀ ਨੂੰ ਬੁਲਾ ਕੇ ਮਿਲਾਉਣ ਦਾ ਵਿਸਵਾਸ਼ ਜਿਤਾਇਆ।
    ਗੇਟਕੀਪਰ ਵੱਲੋਂ ਨਿੰਦੀ ਨੂੰ ਫੋਨ ਤੇ ਜਦੋਂ ਚਾਵਾਂ ਨਾਲ ਉਸਦੇ ਆਏ ਹੋਏ ਬਾਪੂ ਬਾਰੇ ਦੱਸਿਆ ਗਿਆ, ਤਾਂ ਨਿੰਦੀ ਗੇਟਕੀਪਰ ਨਾਲ ਖੁਸ਼ੀ ਦੀ ਬਿਜਾਏ ਗਰਮ ਤੇ ਰੁੱਖੇ ਵਤੀਰੇ ਨਾਲ ਪੇਸ਼ ਆਇਆ ਤੇ ਬਾਪੂ ਨੂੰ ਪਿਛਾਂਹ ਬੇਰੰਗ ਵਾਪਸ ਭੇਜਣ ਬਾਰੇ ਫੁਰਮਾਨ ਜਾਰੀ ਕਰ ਦਿੱਤਾ।
         ਗੇਟਕੀਪਰ ਵਿਅਕਤੀ ਵੀ ਚੰਗੇ ਵਿਚਾਰਾਂ ਵਾਲਾ ਇਨਸਾਨ ਸੀ ਉਸਨੇ ਨਿੰਦੀ ਵੱਲੋਂ  ਵਰਤੇ ਗਏ ਰੁੱਖੇਪਨ ਅਤੇ ਨਾਲ ਹੀ ਜਦੋਂ ਨਿੰਦੀ ਦੀ ਕੋਰਟ ਮੈਰਿਜ ਬਾਰੇ ਗੰਡਾ ਸਿੰਹੁ ਦੇ ਬੋਲ ਕੰਨੀਂ ਪਾਏ, ਤਾਂ ਗੰਡਾ ਸਿੰਹੁ ਦੇ ਸੁਪਨਿਆਂ ਦੇ ਤੋਤੇ ਹੀ ਉੱਡ ਗਏ ਤੇ ਪਿੰਡ ਵਾਪਸ ਆਉਣ ਸਾਰ ਗੰਡਾ ਸਿੰਹੁ ਨੇ ਨਿੰਦੀ ਨੂੰ ਘਰੋਂ ਬੇਦਖਲ ਕਰ ਦਿੱਤਾ।  ਬੇਦਖਲੀ ਦੀ ਭਿਣਕ ਨਿੰਦੀ ਨੂੰ ਵੀ ਲੱਗ ਗਈ ਸੀ। ਸਮਾਂ ਬੀਤਦਾ ਗਿਆ,  ਨਾ ਕਦੇ ਨਿੰਦੀ ਨੇ ਪਿਤਾ ਨੂੰ ਕੋਈ ਫੋਨ ਅਤੇ ਨਾ ਹੀ ਕਦੇ ਪਿਤਾ ਨੇ ਨਿੰਦੀ  ਨਾਲ ਕੋਈ ਵਾਸਤਾ ਕਾਇਮ ਕੀਤਾ।
     ਗੰਡਾ ਸਿੰਹੁ ਦੀ ਜ਼ਮੀਨ ਗਹਿਣੇ ਹੋਣ ਕਾਰਨ ਉਸਦੇ ਘਰ ਦੀ ਹਾਲਤ ਪਤਲੀ ਪੈਣ ਲੱਗ ਪਈ। ਤੇ ਕਰਮਾਂ ਦਾ ਮਾਰਿਆ ਘਰ ਦੀ ਕਬੀਲਦਾਰੀ ਚਲਾਉਣ ਲਈ ਰਾਜ ਮਿਸਤਰੀ ਨਾਲ ਦਿਹਾੜੀਆ ਕਰਕੇ ਆਪਣਾ ਤੇ ਆਪਣੇ ਅੰਗਹੀਣ ਪੁੱਤ ਦਾ ਪੇਟ ਪਾਲਦਾ ਹੋਇਆ ਸੋਚਾਂ 'ਚ ਡੁੱਬਿਆਂ ਉਹ ਮਾਨਸਿਕ ਪ੍ਰੇਸ਼ਾਨੀਆਂ ਨਾਲ ਦਿਮਾਗ ਦੀ ਬਿਮਾਰੀ ਨਾਲ ਪੀੜਤ ਹੋ ਗਿਆ। ਜਿਸ ਬਾਰੇ ਦਵਾਈ-ਬੂਟੀ ਲੈਣੀ ਵੀ ਹੁਣ ਉਸਦੇ ਵੱਸ ਦੀ ਗੱਲ ਨਹੀਂ ਸੀ ਰਹੀ।
            ਇੱਕ ਦਿਨ ਗੰਡਾ ਸਿੰਹੁ ਉਪਰ ਅਜਿਹਾ ਪਹਾੜ ਡਿੱਗਿਆ, ਕਿ ਜਦੋਂ ਸ਼ਾਮ ਦੇ ਸਮੇਂ ਪਿੰਡ ਚੋਂ ਇੱਕ ਨੌਜਵਾਨ ਨੇ ਉਸਨੂੰ ਘਰ ਆ ਕੇ ਦੱਸਿਆ, ਕਿ ਤੇਰਾ ਸ਼ਿੰਦੀ ਪੁੱਤਰ ਦਾਰੂ ਨਾਲ ਡੱਕਿਆ ਹੋਇਆ ਸੱਥ 'ਚ ਮੂਧੇ ਮੂੰਹ ਡਿੱਗਿਆ ਪਿਆ ਹੈ।
    ਗੰਡਾ ਸਿੰਹੁ ਨੇ ਜਿਉਂ ਹੀ ਸ਼ਿੰਦੀ ਨੂੰ ਗਵਾਂਢੀਆਂ ਦੀ ਮੱਦਦ ਨਾਲ  ਘਰ ਚੁੱਕ ਕੇ ਲਿਆਉਣ ਉਪਰੰਤ ਉਸਦੇ ਕੱਪੜਿਆਂ ਦੀ ਤਲਾਸ਼ੀ ਲਈ ਤਾਂ ਉਸਦੇ ਖੀਸੇ 'ਚ ਇਕੱਲੀ ਸ਼ਰਾਬ ਹੀ ਨਹੀਂ, ਸਮੈਕ, ਭੁੱਕੀ ਡੋਡੇ ਤੇ ਕੈਪਸੂਲ ਗੋਲੀਆਂ ਜੋ ਨਸ਼ੇ ਵਾਲੀਆਂ ਸਨ ਜਦੋਂ ਨਿਕਲੀਆਂ ਤਾਂ ਗੰਡਾ ਸਿੰਹੁ ਦੀਆਂ ਧਾਹਾਂ ਅੰਬਰਾਂ ਤੱਕ ਪਹੁੰਚ ਗਈਆਂ। 
      ਹੁਣ ਗੰਡਾ ਸਿੰਹੁ ਦੋਵਾਂ ਪੁੱਤਰਾਂ ਹੱਥੋਂ ਬੁਰੀ ਤਰ੍ਹਾਂ ਪੀੜਤ ਹੋਣ ਕਾਰਨ ਆਪਣਾ ਮਾਨਸਿਕ ਸੰਤੁਲਨ ਬੁਰੀ ਤਰ੍ਹਾਂ ਗਵਾ ਬੈਠਾ ਸੀ। ਘਰ ਵਿੱਚ ਭੰਗ ਭੁੱਜਣ ਲੱਗ ਪਈ, ਛੋਟਾ ਪੁੱਤ ਛਿੰਦੀ ਘਰ ਚੋਂ ਜੋ ਵੀ ਚੀਜ਼ ਹੱਥ ਲੱਗਦੀ,  ਸਭ ਨਸ਼ੇ ਦੀ ਭੇਟ ਚੜਾ ਦਿੰਦਾ।
        ਇੱਕ ਦਿਨ ਗੰਡਾ ਸਿੰਹੁ ਨੂੰ ਅਜਿਹਾ ਦੌਰਾ ਪਿਆ ਕਿ ਉਹ ਅਧਰੰਗ ਦੀ ਬਿਮਾਰੀ ਨਾਲ ਜਕੜਿਆ ਗਿਆ ਤੇ ਉਸਦੇ ਦਿਮਾਗ ਦੀਆਂ ਨਾੜੀਆਂ ਬੰਦ ਹੋ ਗਈਆਂ। ਆਂਢ-ਗੁਆਂਢ ਵੱਲੋਂ ਸ਼ਹਿਰ ਡਾਕਟਰੀ ਸੇਵਾਵਾਂ ਲਈ ਜਦੋਂ ਉਸਨੂੰ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਬਿਮਾਰੀ ਦੇ ਜ਼ਿਆਦਾ ਵਧ ਜਾਣ ਅਤੇ ਲਾਇਲਾਜ ਬਿਮਾਰੀ ਹੋਣ ਕਾਰਨ ਉਸਨੂੰ ਘਰ ਵਾਪਸ ਭੇਜ ਦਿੱਤਾ।  ਹੁਣ ਗੰਡਾ ਸਿੰਹੁ ਦੀ ਹਾਲਤ ਇੰਨੀ ਨਾਜ਼ੁਕ ਹੋ ਗਈ ਸੀ। ਕਿ ਉਸਦੇ ਅੰਦਰ ਪਾਣੀ ਦੀ ਘੁੱਟ ਲੰਘਣੀ ਵੀ ਮੁਸ਼ਕਲ ਹੋ ਗਈ ਸੀ।
    ਕਿਸੇ ਰਿਸ਼ਤੇਦਾਰ ਨੇ ਗੰਡਾ ਸਿੰਹੁ ਦੀ ਨਾਜ਼ੁਕ ਹਾਲਤ ਬਾਰੇ ਜਦੋਂ ਨਿੰਦੀ ਨੂੰ ਫੋਨ ਰਾਹੀਂ ਸਾਰੀ ਘਟਨਾ ਦਾ ਅਤੇ ਘਰ ਦੇ ਮਾੜੇ ਹਾਲਾਤਾਂ, ਸ਼ਿੰਦੀ ਦੇ ਕਾਰਨਾਮਿਆਂ ਬਾਰੇ  ਦੱਸਿਆ ਤਾਂ ਪਤਨੀ  ਮੂਹਰੇ ਬੇਵੱਸ ਨਿੰਦੀ ਦੇ ਅੰਦਰ ਟੁੱਕ ਦੀ ਬੁਰਕੀ ਨਾ ਲੰਘੀ।
     ਮੈਂ ਖਿਆ ਜੀ, ਅੱਜ ਐਨੇ ਉਦਾਸ ਕਿਉਂ ਲੱਗਦੇ ਓ… ੬ ਸਾਲ ਹੋ ਗਏ ਥੋਡੇ ਨਾਲ ਜ਼ਿੰਦਗੀ ਬਿਤਾਉਂਦੀ ਨੂੰ, ਤੁਹਾਡੇ ਚਿਹਰੇ ਤੇ ਉਦਾਸੀ ਦਾ ਛਾਇਆ ਆਲਮ ਅੱਜ ਮੈਨੂੰ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ। 
      ਪੂ…ਪੂ..ਪੂਜਾ ਜੀ, ਅੱਜ ਮੈਂ ਥੋਨੂੰ ਕੁਝ ਦੱਸਣ ਤੋਂ ਅਸਮਰੱਥ ਹਾਂ..ਨਿੰਦੀ ਨੇ ਜਿਉਂ ਹੀ ਹਿਟਕੋਰਾ ਜਿਹਾ ਲੈਂਦਿਆਂ ਪਤਨੀ ਪੂਜਾ ਮੂਹਰੇ ਬੁੱਲ ਫੁਰਕਾਏ ਸਨ। ਤਾਂ ਨਾਲੋ-ਨਾਲ ਹੀ ਉਸਦੇ ਗਲੇ  'ਚ ਵਿਰਾਗ ਦੇ ਗਲੇਡੂ ਭਰ ਆਏ ਤੇ ਅੱਖਾਂ ਚੋਂ ਟਪਕੇ ਹੰਝੂ ਗੱਲਾਂ ਤੋਂ ਦੀ ਤਰਿੱਪ-ਤਰਿੱਪ ਵਗ ਰਹੇ ਸਨ।
    ਪਤੀ ਜੀ… ਆਖਰ ਗੱਲ ਕੀ ਐ…।
    ਪੂਜਾ ਜੀ, ਗੱਲ ਇਹ ਐ, ਕਿ ਮੱਖਣ ਫੁੱਫੜ ਜੀ ਦਾ ਪਿੰਡੋਂ ਫੋਨ ਆਇਆ ਏ, ਕਿ ਬਾਪੂ ਜੀ ਆਖਰੀ ਦਮਾਂ ਤੇ ਹਨ, ਘਰ ਵਿੱਚ ਭੰਗ ਭੁੱਜ ਰਹੀ ਐ, ਸ਼ਿੰਦੀ ਨਸ਼ੇੜੀ ਬਣ ਗਿਆ ਏ, ਜ਼ਮੀਨ ਨੰਬਰਦਾਰਾਂ ਕੋਲ ਗਿਰਵੀ ਪਈ ਐ……।
     ਪਰ ਜੀ…? ਛੇ ਸਾਲ ਬੀਤ ਜਾਣ ਦੇ ਬਾਵਜੂਦ ਅੱਜ ਤੈਨੂੰ ਤੇਰੇ ਪਿਓ ਦੇ ਬਿਮਾਰ ਬਾਰੇ ਕਿਵੇਂ ਫੋਨ ਆ ਗਿਆ, ਨਾਲੇ ਆਪਣਾ ਨਵਾਂ ਫੋਨ ਨੰਬਰ ਤੇਰੇ ਰਿਸ਼ਤੇਦਾਰਾਂ ਨੂੰ ਕਿਵੇਂ ਮਿਲ ਗਿਆ।
            ਪੂਜਾ, ਫੋਨ ਤਾਂ ਫੁੱਫੜ ਜੀ ਨੂੰ ਜੋ ਉਹਨਾਂ ਦੇ ਪਿੰਡ ਵਾਲਾ ਮੁੰਡਾ ਮੇਰੇ ਪ੍ਰੋਡਕਸ਼ਨ 'ਚ ਕੰਮ  ਕਰਦਾ ਹੈ ਉਸ ਕੋਲੋਂ ਮਿਲਾ ਹੈ।
     ਪਰ ਪਤੀ ਜੀ, ਹੁਣ ਉਦਾਸ ਹੋਇਆ ਤਾਂ ਟਾਇਮ ਨਹੀਂ ਪਾਸ ਹੋਣਾ, ਜੇ ਤੂੰ ਖਾਣਾ ਨਹੀਂ ਖਾਵੇਗਾ ਤਾਂ ਆਹ ਤੇਰੇ ਬਾਲੜੇ ਤੇਰੇ ਬਿਨ ਕਿਵੇਂ ਜਿਊਣਗੇ, ਵੇਖ ਵਿਚਾਰੇ ਮਾਸੂਮ ਕਿਵੇਂ ਤੇਰੇ ਵੱਲ ਵੇਖ-ਵੇਖ ਕੇ ਹਟਕੋਰੇ ਲਈ ਜਾਂਦੇ ਨੇ, ਚੱਲ ਰੋਟੀ ਖਾਂਹ ਤੇ ਅੱਗੇ ਦੱਸ ਤੇਰੀ ਸਕੀਮ ਕੀ ਐ…
      ਦੇਖੋ, ਪੂਜਾ ਜੀ ਤੁਹਾਡੇ ਰੁੱਖੇ ਸੁਭਾਅ ਨੇ ਮੈਨੂੰ  ਮੇਰੇ ਪਿਤਾ-ਭਰਾ ਦੇ ਪਿਆਰ ਨਾਲੋਂ ਤੋੜ-ਮਰੋੜ ਕੇ ਰੱਖ ਦਿੱਤਾ, ਅਤੇ ਰੱਬ ਨੇ ਮਾਂ ਨਾਲੋਂ ਤੋੜ ਕੇ ਰੱਖ ਦਿੱਤਾ ਸੀ।
            ਪਤੀ ਜੀ, ਹੁਣ ਸਮਾਂ ਕੋਈ ਜੁਦਾਈ ਦਾ ਨਹੀਂ ਹੈ। ਅੱਗੇ ਦੱਸੋ ਕੀ ਚਾਹੁੰਦੇ ਹੋ…?
    ਪੂਜਾ ਮੇਰੀ ਇੱਛਾ ਹੈ ਕਿ ਮੈਂ ਪਿਤਾ ਜੀ ਦੇ ਆਖਰੀ ਦਰਸ਼ਨ ਕਰ ਲਵਾਂ, ਭਾਵੇਂ ਉਸਨੇ ਮੈਨੂੰ ਘਰੋਂ ਬੇਦਖਲ ਕੀਤਾ ਹੋਇਆ ਐ, ਪਰ ਉਸ ਮਾਮਲੇ ਦੇ ਅਸੀਂ ਖੁਦ ਕਸੂਰਵਾਰ ਹਾਂ, ਹੁਣ ਮੈਂ ਚਾਹੁੰਦਾ ਹਾਂ ਕਿ ਪਿੰਡ ਜਾਵਾਂ, ਪਿਤਾ ਦੇ ਮੂੰਹ 'ਚ ਦੋ ਚਮਚ ਪਾਣੀ ਪਾਵਾਂ, ਤੇ ੫-੭ ਹਜ਼ਾਰ ਰੁਪਾਈਏ ਭਰਾ ਨੂੰ ਦੇ ਆਵਾਂ, ਜੇ ਬਾਪੂ ਦੀ  ਜ਼ਿਆਦਾ ਹਾਲਤ ਨਾਜ਼ੁਕ ਹੋਈ, ਤਾਂ ਪਿੰਡ ਰਹਿ ਪਵਾਂਗਾ, ਨਹੀਂ ਤਾਂ ਵਾਪਸ ਆ ਜਾਵਾਂਗਾ।
      ਦੇਖੋ ਸੁਣੋ ਜੀ, ਮੇਰੀ ਵੀ ਇੱਕ ਸਕੀਮ ਇਹ ਐ, ਕਿ ਜੇ ਹੁਣ ਤੂੰ ਬਾਪੂ ਦੇ ਜਿਊਂਦੇ ਜੀਅ ਚਾਰ ਛਿੱਲਣ ਭਰਾ ਨੂੰ ਫੜਾ ਕੇ ਆਵੇਗਾ, ਤਾਂ ਤੇਰਾ ਕੋਈ ਜ਼ਿਕਰ ਨਹੀਂ ਹੋਣਾ, ਕਿ ਵੱਡੇ ਪੁੱਤ ਨੇ ਮੱਦਦ ਕੀਤੀ ਐ, ਤੁਸੀਂ ਇਉਂ ਕਰੋ, ਕਿ ਬਈ ਜੇ ਹੁਣ ਬਾਪੂ ਵਿਚਾਰਾ ਆਖਰੀ ਦਮ ਤੇ ਐ, ਤਾਂ ਫਿਰ ਪੈਸਾ ਖਰਚਣ ਦੀ ਕੋਈ ਲੋੜ ਨਹੀਂ, ਸਾਨੂੰ ਸਭ ਨੂੰ ਪਤੈ, ਕਿ ਮਾਪੇ ਸਾਰੀ ਉਮਰ ਨਾਲ ਨਹੀਂ ਨਿਭਦੇ, ਬਾਪੂ ਹੋਰ ੫-੪ ਦਿਨਾਂ 'ਚ ਜਦੋਂ ਸਵਰਗ ਸੁਧਾਰ ਗਿਆ, ਤਾਂ ਭੋਗ ਦੇ ਸਮੇਂ ਪਤੀ ਜੀ ਆਪਾਂ, ਆਪਣੇ ਵੱਲੋਂ ਠੰਡੇ-ਮਿੱਠੇ ਜਲ ਦੀ ਛਬੀਲ, ਖੁੱਲਾ ਲੰਗਰ ਪਾਣੀ ਤੇ ਲੱਡੂ-ਜਲੇਬੀਆਂ ਦਾ ਭੰਡਾਰਾ ਲਾ ਦੇਵਾਂਗਾ……।
       ਪੂਜਾ ਜੀ, ਅੱਜ ਤਾਂ ਤੂੰ ਕਮਾਲ ਹੀ ਕਰਕੇ ਰੱਖ ਦਿੱਤੀ ਐ, ਇਹ ਗੱਲ ਤੇਰੇ ਨਾਲ ਸਾਂਝੀ ਕਰਨ ਤੋਂ ਮੈਂ ਤਾਂ ਝਿਫਦਾ ਸਾਂ, ਪਰ ਤੂੰ ਤਾਂ ਮੇਰੀ ਉਮੀਦ ਤੋਂ ਵੱਧ ਕਿਵੇਂ ਸਕੀਮ ਸੋਚੀ ਬੈਠੀ ਐ……।। 
       ਪਤੀ ਜੀ, ਇਨਸਾਨ ਨੂੰ ਹਮੇਸ਼ਾ ਲੰਬੀ ਸੋਚ ਹੀ ਸੋਚ ਕੇ ਅਗਾਂਹ ਕਦਮ ਪੁੱਟਣਾ ਚਾਹੀਦੈ।
     ਸੁਣੋ ਜੀ, ਜੇ ਹੁਣ ਬਾਪੂ ਦੇ ਭੋਗ ਵਾਲਾ ਆਪਾਂ ਮੌਕਾ ਸਾਂਭ ਲਵਾਂਗੇ, ਤਾਂ ਆਪਣੀ ਬੱਲੇ-ਬੱਲੇ ਹੋਊ, ਲੋਕੀਂ ਕਹਿਣਗੇ ਬੰਗਲੌਰ ਵਾਲੇ ਮੁੰਡੇ ਨੇ ਹੀ ਸਭ ਕੁਝ ਕੀਤੈ…ਭਾਵੇਂ ਤੁਸੀਂ ਇੱਕ ਮਹੀਨੇ ਦੀ ਮੇਰੇ ਵਾਲੀ ਵੀ ਤਨਖਾਹ ਭੋਗ ਤੇ ਲਗਾ ਦਿਓ, ਕੁਝ ਬਾਪੂ ਦੇ ਨਾਂਅ ਤੇ ਰਕਮ ਦਾਨ ਕਰ ਦੇਵਾਂਗੇ।
     ਪਰ ਭਲੀਏ ਮਾਣਸੇ ਪੂਜਾ… ਮੇਰੇ ਬਾਪੂ ਨੇ ਮੈਨੂੰ ਘਰੋਂ ਬੇਦਖਲ ਕੀਤਾ ਹੋਇਆ ਐ, ਜੋ ਘਰ-ਬਾਰ ਜ਼ਮੀਨ ਐ, ਉਹ ਤਾਂ ਸ਼ਿੰਦੀ ਨੂੰ ਮਿਲ ਜਾਣੀ ਐ…। ਆਪਾਂ ਖਰਚ ਕੁਝ ਸੰਭਲ ਕੇ ਕਰਾਂਗੇ।
    ਨਹੀਂ ਨਹੀਂ ਪਤੀ ਜੀ…, ਇਹੀ ਤਾਂ ਮੌਕਾ ਸਾਂਭਣ ਦਾ ਸਮਾਂ ਏ, ਦੇਖੋ.. ਸੁਣੋਂ, ਬਾਪੂ ਦੀ ਮੌਤ ਤੋਂ ਬਾਅਦ ਘਰ ਜ਼ਮੀਨ ਦਾ ਮਾਲਕ ਹੋਣ ਵਾਲਾ ਤੇਰੇ ਭਰਾ ਸ਼ਿੰਦੀ ਐ, ਮੇਰੀ ਸਕੀਮ ਇਹ ਐ… ਕਿ ਬਾਪੂ ਦੀ ਮੌਤ ਉਪਰੰਤ ਆਪਾਂ ਕੁਝ ਸਮੇਂ ਲਈ ਸ਼ਿੰਦੀ ਨੂੰ ਆਪਣੇ ਕੋਲ ਲਿਆਵਾਂਗੇ, ਉਸਨੂੰ ਰੱਜਵਾਂ ਨਸ਼ਾ-ਪੱਤਾ ਦੇ ਕੇ ਟਹਿਲ ਸੇਵਾ ਕਰਾਂਗੇ, ਲੰਬੜਾਂ ਕੋਲੋਂ ਗਿਰਵੀ ਜ਼ਮੀਨ ਛੁਡਾ ਕੇ ਦੇਵਾਂਗਾ।
    "ਹੈਂਅ ਕਮਲੀ ਪੂਜਾ ਇਹ ਕੀ…?"
    ਦੇਖੋ, ਸੁਣੋ ਪਤੀ ਜੀ, ਸ਼ਿੰਦੀ ਦੀ ਟਹਿਲ ਸੇਵਾ ਕਰਨ ਲਈ ਮੈਨੂੰ ਸਿਰਫ ਮਹੀਨੇ ਕੁ ਦਾ ਸਮਾਂ ਹੀ ਬਹੁਤ ਐ… 
    ਮੈਂ ਉਸਨੂੰ ਸਮਝਾਂਵਾਂਗੀ…
    ਅੱਗੇ ਗੱਲ ਇਹ ਐ, ਪਤੀ ਜੀ, ਕਿ ਅੱਜ ਕੱਲ ਜ਼ਮੀਨ ਦਾ ਪ੍ਰਤੀ  ਏਕੜ ਰੇਟ ਤੀਹ ਲੱਖ ਦੇ ਕਰੀਬ ਹੋਇਆ ਪਿਐ।
    ਸ਼ਿੰਦੀ ਨੂੰ ਸਮਝਾਂਵਾਂਗੇ ਕਿ ਅਸੀਂ ਵੀ ਜਿਹੜੀ ਆਪਣੀ ਇੱਕ ਏਕੜ ਜ਼ਮੀਨ ਐ, ਉਸਦੇ ਅੱਧ ਦੇ ਮਾਲਕ ਆਂ, ਅਸੀਂ ਜੇਕਰ ਜ਼ਮੀਨ ਨੂੰ ਛੁਡਵਾ ਲਈਏ, ਤਾਂ ਤੂੰ ਅੱਧੇ ਪੈਸੇ ਕੱਢ, ਦੋ ਲੱਖ ਤੋਂ ਵਿਆਜ਼ ਲੱਗ ਕੇ ਲੰਬੜਾਂ ਨੇ ਤਿੰਨ-ਲੱਖ ਬਣਾ ਲਿਆ ਹੋਊਗਾ।
    ਤੇ ਪਤੀ ਜੀ ਥੋਨੂੰ ਪਤੈ ਕਿ, ਸ਼ਿੰਦੀ ਕੋਲ ਤਾਂ ਘਰੇ ਭੰਗ ਭੁੱਜਦੀ ਐ, ਫੇਰ ਅਸੀਂ ਸ਼ਿੰਦੀ ਤੋਂ ਮੁਖਤਿਆਰ ਨਾਮਾ ਲੈ ਕੇ ਲੰਬੜਾਂ ਕੋਲੋਂ ਜ਼ਮੀਨ ਛੁਡਾ ਕੇ, ਤੀਹ ਲੱਖ ਦੇ ਹਿਸਾਬ ਨਾਲ ਪੈਸੇ ਵੱਟ ਕੇ ਜੇਕਰ ਬੈਂਕ ਜਾਂ ਆੜਤੀਏ  ਕੋਲ ਰੱਖ ਦੇਵਾਂਗਾ। ਤਾਂ… ਤੀਹ ਲੱਖ ਦਾ ਘੱਟੋ-ਘੱਟ ੨੫ ਤੋਂ ੩੦ ਹਜ਼ਾਰ ਦੇ  ਦਰਮਿਆਨ  ਵਿਆਜ ਆਵੇਗਾ। ਤੇ ਤੀਹ ਲੱਖ ਚੋਂ ਸ਼ਿੰਦੀ ਦੇ ਹਿੱਸੇ ੧੫ ਲੱਖ ਆਵੇਗਾ। ੧੫ ਲੱਖ ਦਾ ਵਿਆਜ ਵੀ ੧੩-੧੪ ਹਜ਼ਾਰ ਦੇ ਦਰਮਿਆਨ ਹੋਵੇਗਾ। ਮਤਲਬ ਹਰ ਰੋਜ਼ ਦਾ ੫੦੦ ਰੁਪੈ, ਤੇ ਜੇਕਰ ਸ਼ਿੰਦੀ ਸਾਡੇ ਕੋਲੋਂ ਰੋਜ਼ ਸੌ ਰੁਪੈ ਦਾ ਨਸ਼ਾ ਤੇ ੧੦੦ ਦਾ ਰੋਟੀ-ਪਾਣੀ ਗਿਣੀਏ, ਤਾਂ ਉਸ ਚੋਂ ਵੀ ਢਾਈ-ਤਿੰਨ ਸੌ ਬਚਦੇ ਨੇ।
     ਤੇ ਬਾਕੀ ਗੱਲ ਰਹੀ ਅਗਾਂਹ ਵਾਲੀ, ਕਿ ਨਸ਼ੇੜੀ ਵਿਅਕਤੀ ਦੀ ਕੋਈ ਜ਼ਿਆਦਾ ਲੰਬੀ ਉਮਰ ਨਹੀਂ ਹੁੰਦੀ।
    ਸ਼ਿੰਦੀ ਪੱਕਾ ਨਸ਼ੇੜੀ ਹੈ। ਤੇ ਉਸ ਦੇ ਸਵਰਗ ਸੁਧਾਰ ਜਾਣ ਤੋਂ ਬਾਅਦ ਜੋ ਉਹਦੇ ਹਿੱਸੇ ਦਾ ਘਰ-ਬਾਰ ਪੈਸਾ ਧੇਲਾ ਹੋਵੇਗਾ, ਉਸ ਦੇ ਮਾਲਕ ਵੀ ਅਸੀਂ…।
     ਬਾਪੂ ਦੀ ਯਾਦ 'ਚ ਲੰਬੇ ਹਟਕੋਰੇ ਲੈ ਰਹੇ ਨਿੰਦੀ ਨੂੰ ਪੂਜਾ ਦੀਆਂ  ਦਲੀਲਾਂ  ਨੇ ਐਨਾ ਖੁਸ਼ਹਾਲ ਕਰ ਦਿੱਤਾ, ਕਿ ਉਹ ਅਮੀਰ ਦੌਲਤ ਦੇ ਸੁਪਨਿਆਂ ਦੇ ਸਮੁੰਦਰਾਂ 'ਚ ਗੁੰਮ ਗਿਆ।
    ਉਧਰੋਂ ਪਿੰਡੋਂ ਦੁਬਾਰਾ ਟੈਲੀਫੋਨ ਫਿਰ ਖੜਕਿਆ, ਕਿ ਹੁਣੇ-ਹੁਣੇ ਬਾਪੂ ਜੀ ਨੇ ਦੋ ਲੰਬੇ ਹਟਕੋਰੇ, ਜਿੰਨ੍ਹਾਂ ਚੋਂ ਸ਼ਾਇਦ ਇੱਕ ਨਿੰਦੀ ਤੇ ਇੱਕ ਸ਼ਿੰਦੀ ਦੇ ਨਾਂਅ ਵਾਲੇ ਸਨ, ਲਏ ਤੇ ਇਸ ਫਾਨੀ ਸੰਸਾਰ ਤੋਂ ਸਦਾ-ਸਦਾ ਲਈ ਕੂਚ ਕਰ ਗਏ।