ਅਸਲੀ ਗੱਲ (ਕਵਿਤਾ)

ਮਨਪ੍ਰੀਤ ਸਿੰਘ ਲੈਹੜੀਅਾਂ   

Email: khadrajgiri@gmail.com
Cell: +91 94638 23962
Address: ਪਿੰਡ ਲੈਹੜੀਅਾਂ, ਡਾਕ - ਭਾੳੁਵਾਲ
ਰੂਪਨਗਰ India
ਮਨਪ੍ਰੀਤ ਸਿੰਘ ਲੈਹੜੀਅਾਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਰੱਬਾ ਜੇ ਤੂੰ ਕਿਧਰੇ ਵੱਸਦਾ,
ਕਿਤੇ ਅਾ ਢੁੱਕ ਸਾਡੇ ਵਿਹੜੇ,
ਤੈਨੂੰ ਦੋ ਚਾਰ ਗੱਲਾਂ ਪੁੱਛੀੲੇ,
ਮਸਲੇ ਹੱਲ ਕੀਤੇ ਤੂੰ ਕਿਹੜੇ,

ਤੇਰੇ ਪਹਿਰੇਦਾਰਾਂ ਦਾ ਹਾਲ ਬੁਰਾ,
ਤਾਰਾਂ ਹੋਰ ਹੀ ਜੱਗ ਦੀਅਾਂ ਛੇੜੇ,
ਤੇਰਾ ਨਾਂ ਲੈਕੇ ਲੋਕਾਂ ਨੂੰ ਡਰਾਵਣ,
ਤੇਰੇ ਨੇੜੇ ਖੁਦ ਨੂੰ ਦੱਸਣ ਜਿਹੜੇ,

ਲੋਕਾਂ ਨੂੰ ਚੱਕਰਾਂ ਵਿੱਚ ਪਾਵਣ,
ਅਾਪ ਮਾਣਨ ਖੁਸ਼ੀਅਾਂ ਖੇੜੇ,
ਗੱਡੀਅਾਂ ਰੱਖੀਅਾਂ ਵੱਡੜੀਅਾਂ,
ਰੱਖੇ ਗੰਨਮੈਨ ਸਕੇ ਸਹੇੜੇ,

ਕਾਮ ਕ੍ਰੋਧ ਲੋਭ ਮੋਹ ਹੰਕਾਰ,
ਹਰ ਵੇਲੇ ੲਿਹਨਾਂ ਦੇ ਨੇੜੇ-ਤੇੜੇ,
ਜਬਰ ਜੁਲਮ ਤਾਂ ੲੇਨਾ ਵਧਿਅਾ,
ਵੇਖ ਮਾਰ ਧਰਤੀ ਦੇ ਗੇੜੇ,

ਤੈਨੂੰ ਮੰਨਣ ਵਾਲੇ ਭੁੱਖੇ ਵਿਲਕਣ,
ਨਾ ਮੰਨਣ ਵਾਲਿਅਾਂ ਹੱਥ ਪੇੜੇ,
ਚਰਾਸੀ ਵਾਲਾ ਗੇੜ ਵੀ ਸਮਝਾੲੀ,
ਕਦੇ ਸਾਡੇ ਵੀ ਹੋਣ ਨਬੇੜੇ,

ਰੱਬ ਰੱਬ ਕਹਿਕੇ ਅਸੀ ਤਾਂ ਰੱਜ ਗੲੇ,
ਤੂੰ ਸੁਣ ਸੁਣ ਵੀ ਨਾ ਅਾੲਿਅਾ ਨੇੜੇ
ਰੱਬਾ ਅਸਲੀ ਗੱਲ ਅਾਪ ਹੀ ਦੱਸਜਾ,
ਕਿਵੇਂ ਅਸਲ ਚ ਪਾਰ ਹੁੰਦੇ ਨੇ ਬੇੜੇ!