ਸੂਰਜ ਹਾਲੇ ਡੁੱਬਿਆ ਨਹੀਂ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਾਵਿ ਸੰਗ੍ਰਹਿ- ਸੂਰਜ  ਹਾਲੇ ਡੁੱਬਿਆ ਨਹੀਂ
ਸ਼ਾਇਰ –ਮਹਿੰਦਰ ਸਿੰਘ ਮਾਨ
ਪ੍ਰਕਾਸ਼ਕ ---ਆਬ ਪਬਲੀਕੇਸ਼ਨਜ਼ ਸਮਾਣਾ
ਪੰਨੇ ----128   ਮੁੱਲ  ----120  ਰੁਪਏ


ਮਹਿੰਦਰ ਮਾਨ ਪੰਜਾਬੀ ਸ਼ਾਂਇਰੀ ਦਾ ਉਘਾ ਹਸਤਾਖਰ ਹੈ । ਉਸ ਦੇ ਹੁਣ ਤਕ ਪੰਜ ਕਾਵਿ ਸੰਗ੍ਰਹਿ ਛਪ ਚੁਕੇ ਹਨ ।  ਇਹ ਛੇਵੀ ਕਾਵਿ ਪੁਸਤਕ ਹੁਣ ਛਪ ਕੇ ਆਈ ਹੈ । ਜਿਸ ਵਿਚ ਉਸ ਦੀ ਸ਼ਾਂਇਰੀ ਦੇ ਸੱਤ ਰੰਗ ਹਨ । ਪਹਿਲਾ ਭਾਗ ਕਵਿਤਾਵਾਂ ਦਾ ਹੈ ਜਿਸ਼ ਵਿਚ ਕੁਲ ਇਕਤੀ ਕਵਿਤਾਵਾਂ ਹਨ ।ਦੂਸਰਾ ਭਾਗ ਹਾਇਕੂ (ਪਾਂ 46-60) ਤੀਸਰਾ ਭਾਗ ਟੱਪੇ (63-72)ਚੌਥਾਂ ਭਾਗ ਦੋਹੇ (74-82)  ਪੰਜਵਾਂ ਭਾਗ ਛੋਟੀਆਂ ਕਵਿਤਾਵਾਂ (83-90) ਛੇਵਾਂ ਭਾਗ ਗੀਤ ( 92-101) ਤੇ ਸਤਵਾਂ ਭਾਗ ਹੈ ਗਜ਼ਲਾਂ ਦਾ ਜਿਸ ਵਿਚ ਉਚ ਪਾਏ ਦੀਆਂ ਛੱਬੀ ਗਜ਼ਲਾਂ ਹਨ ।  ਇਸ ਤਰਾ ਕੁਲ ਮਿਲਾ ਕੇ 173 ਕਾਵਿ ਰਚਨਾਵਾਂ ਦਾ ਵਧੀਆ ਗੁਲਦਸਤਾ ਹੈ । ਕਵਿਤਾ ਦੇ ਹਰੇਕ ਰੰਗ ਵਿਚ ਸ਼ਾਂਇਰ ਦੀ ਕਾਵਿ ਕਲਾ ਤੇ ਉਸ ਦੀ ਪਰਪੱਕਤਾ ਦੇ ਦਰਸ਼ਨ ਹੁੰਦੇ ਹਨ । ਆਰੰਭਕ ਪੰਨੇ ਤੇ ਸ਼ਾਂਇਰ ਨੇ ਆਪਣੀ ਪਹਿਲੀੰ ਕਿਤਬ ਖਜਾਨਾ ਬਾਰੇ ਪਾਠਕਾਂ ਤੇ ਆਲੋਚਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ  ਤੇ ਉਸ ਕਿਤਾਬ ਦਾ ਸਿਖਿਆ ਵਿਭਾਗ ਵਲੋਂ ਸਕੂਲਾਂ  ਦੀਆ ਲਾਇਬਰੇਰੀਆਂ ਲਈ ਮਨਜ਼ੂਰੀ ਦੀ ਖੁਸ਼ੀ ਆਪਣੇ ਪਾਠਕਾਂ ਨਾਲ ਸਾਂਝੀ ਕੀਤੀ ਹੈ । ਇਸ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਨਿਰੋਲ ਛੰਦ ਬਧ ਹਨ  । ਪ੍ਰਸਿਧ ਚਿੰਤਕ ਡਾ ਸਰਦੂਲ ਸਿੰਘ ਔਜਲਾ ਨੇ ਸ਼ਾਂਇਰ ਬਾਰੇ ਬਹੁਤ ਅਰਥ ਪੂਰਨ  ਲਿਖਿਆ ਹੈ ਕਿ ਉਸ ਦੀ ਕਵਿਤਾ ਵਿਚ ਕਿਸੇ ਤਰਾ ਦੀ ਸੱਤਾ ਦੀ ਚਾਪਲੂਸੀ ਨਹੀਂ ਉਹ ਤਾਂ ਦਬਿਆਂ ਕੁਚਲਿਆਂ ਤੇ ਲਤਾੜਿਆਂ ਦਾ ਹਮਦਰਦ ਕਵੀ ਹੈ। ਉਂਨ੍ਹਾ ਦਾ ਦਰਦ ਉਸ ਦੀਆਂ ਕਵਿਤਾਵਾਂ ਵਿਚ ਭਰਿਆ ਹੋਇਆ ਹੈ ।
---ਮਾਂ ਬੋਲੀ ਪੰਜਾਬੀ ਬਾਰੇ ਸ਼ਿਅਰ ਹੈ –ਜਦ ਸਾਡੀ ਸਭ ਦੀ ਮਾਂ ਬੋਲੀ ਪੰਜਾਬੀ ਹੈ /ਫਿਰ ਇਸ ਨੂੰ ਬੋਲਣ ਵਿਚ ਕੀ ਖਰਾਬੀ ਹੈ ?
----ਮੈਂ ਇਦ੍ਹੇ ਵਿਚ ਰਚਦਾ ਹਾਂ ਕਵਿਤਾ ਗਜ਼ਲ ਤੇ ਗੀਤ /ਸ਼ਾਂਲ੍ਹਾ1 ਇਸੇ ਕੰਮ ਚ ਮੇਰੀ ਸਾਰੀ ਉਮਰ ਜਾਵੇ ਬੀਤ।
 ਕਵਿਤਾ ਵਿਦਿਆ ਦਾ ਧਨ ਵਿਚ ਵਿਦਿਆ ਦੇ ਅਨਮੋਲ ਗਹਿਣੇ ਬਾਰੇ ਬੋਲ ਹਨ ---ਹੋਵੇ ਜਿਸ ਕੋਲ ਵਿਦਿਆ ਦਾ ਧਨ /ਉਸ ਦਾ ਕਦੇ ਨਾ ਭਟਕੇ ਮਨ ।ਪੁਸਤਕ ਦੀਆਂ ਕਵਿਤਾਵਾਂ ਵਿਚ ਆਪਸੀ ਭਾਈਚਾਰਕ ਏਕਤਾ ,ਧਾਂਰਮਿਕ ਇਕਸੁਰਤਾ , ਧੀਆਂ ਦੀ ਪੁਕਾਰ, ਮੋਹ ਪਿਆਰ ,ਰੁੱਖਾਂ ਦੀ ਮਹਿਮਾ ,ਮਾਵਾਂ ਦੀ ਵਡਿਆਈ , ਸਮਾਜ ਵਿਚ ਕੁੜੀਆਂ ਦਾ ਰੁਤਬਾ . ਬਹਾਦਰ ਪੰਜਾਬੀਆਂ ਦੀ ਸੂਰਬੀਰਤਾ , ਤੇ ਕਾਵਿ ਵਿਅਂਗ ਹਨ ਜਿਨ੍ਹਾਂ ਦਾ ਚੋਭਵਾਂ ਡੰਗ ਪਾਠਕ ਨੂੰ ਪ੍ਰਭਾਂਵਿਤ ਕਰਦਾ ਹੈ ।---ਜੇ ਲੋੜ ਪਵੇ ਕਿਸੇ ਨੂੰ ਪੈਸੇ ਦੀ /ਉਸ ਨੂੰ ਲਾਰੇ ਲਾ ਪਰਚਾਈ ਚਲ (ਪੰਨਾ 31) ਸ਼ਾਂਇਰ ਚੁਗਲਖੋਰ ਲੋਕਾਂ ਤੇ ਤਿਖਾ ਵਿਅੰਗ ਕਰਦਾ ਹੈ ।ਉਹ ਮਜ਼ਦੂਰ ਤੇ ਕਿਰਤੀ ਲੋਕਾਂ ਦੇ ਹੱਕਾਂ ਦੀ ਗਲ ਆਪਣੇ ਸ਼ਿਅਰਾਂ ਵਿਚ ਕਰਦਾ ਹੈ । ਸਿਰਲੇਖ ਅਜ ਕਲ੍ਹ ਵਾਲੀਆਂ ਦੋ ਕਵਿਤਾਵਾਂ ਹਨ । ਕੁਝ ਸਿਰਲੇਖ ਕਾਫੀਆ ਦੇ ਅਧਾਰਿਤ ਹਨ ਜਿਵੇਂ ਕੋਈ ਤੇ ਕੋਈ ਕੋਈ ।
ਕਵਿਤਾ ਦੇਸ਼ ਪੰਜਾਬ ਦੇ ਬੱਚੇ ਵਿਚ ਪਿਆਰੇ ਤੇ ਅਣਭੋਲ ਬੱਚਿਆਂ ਦੀ ਮਨ ਦੀ ਸਚਾਈ  ਦੀ ਗਲ ਹੈ । ਪੁਸਤਕ ਵਿਚ 78 ਹਾਇਕੂ ਹਨ । ਇਹ ਜਾਪਾਨੀ ਵਿਧਾ ਹੈ ਪਰ ਕੁਝ ਸਮੇਂ ਤੋਂ ਪੰਜਾਬੀ ਸ਼ਾਂਇਰਾਂ ਨੇ ਇਸ ਵਿਧਾਂ ਵਿਚ ਵੀ ਸ਼ਾਂਇਰੀ ਕੀਤੀ ਹੈ । ਇਹ ਬਿਲਕੁਲ ਸੰਖੇਪ ਵਿਚਾਰਾਂ ਦੀ ਸ਼ਾਂਇਰੀ ਹੈ ।ਤਿੰਨ ਤੁਕਾਂ ਵਿਚ ਵਿਸ਼ਾਂ ਸਮੇਟਿਆ ਜਾਂਦਾ ਹੈ ਜਿਵੇਂ ਵਾਰਤਕ ਵਿਚ ਮਿੰਨੀ ਖਹਾਣੀ ਹੈ ।ਉਂਜ ਤਾਂ ਪੰਜਾਬੀ ਵਿਚ ਛੋਟੀ ਕਵਿਤਾ ਦਾ ਸੰਕਲਪ ਹੈ ਪਰ ਹਾਇਕੂ ਉਸ ਤੋਂ ਵੀ ਛੋਟੀ ਬਹਿਰ ਵਿਚ ਹੈ । ਕੁਝ ਮਿਸਾਲਾਂ ਵੇਖੋ 
--ਜੇ ਮਾਂ ਦ ਪੁਤ /ਤਾਂ ਤੂੰ ਮਾਂ ਬੋਲੀ ਨਾਲ /ਪਿਆਰ ਕਰ ।
--ਫੁਲ ਵਿਚਾਰੇ /ਖੁਸ਼ਬੋਆਂ ਵੰਡਦੇ /ਜਾਨ ਦੇ ਦਿੰਦੇ ।
--ਬਿਨਾ ਕੰਮ ਤੋਂ /ਕਿਸੇ ਦੇ ਘਰ ਜਾਣਾ /ਚੰਗਾ ਨਹੀਂ ਹੁੰਦਾ । ।
---ਅਜ ਕਲ੍ਹ ਤਾਂ/ਜ਼ਮੀਰਾਂ ਵਿਕਦੀਆ?ਜ਼ਮੀਨਾਂ  ਵਾਂਗ ।
ਕਦੇ ਨਾ ਕਦੇ /ਬਣੇਗਾ ਦੇਸ਼ ਸਾਡਾ /ਬੇਗਮਪੁਰਾ ।
ਇਕ ਇਕ ਪੰਨੇ ਤੇ ਦਸ ਦਸ ਹਾਇਕੂ ਹਨ । ਜਿਵੇਂ ਕੁੱਜੇ ਵਿਚ ਸਮੁੰਦਰ ਬੰਦ ਕੀਤਾ ਹੋਵੇ । ਪੁਸਤਕ ਵਿਲੇ ਟੱਪੇ ਅਰਥ ਪੂਰਨ ਹਨ । ਸਮਾਜ ਦੇ ਵਿਭਿੰਨ ਸਰੋਕਾਰਾਂ ਦੀ ਤਸਵੀਰ ਪੇਸ਼ ਕਰਦੇ ਹਨ । -ਤਹਿ ਲਗੀ ਏ ਕਿਤਾਬਾਂ ਦੀ /ਘਰ ਵਿਚ ਭੰਗ ਭੁਜੱਦੀ /ਤੇਰੇ ਅੱਗ ਲਗੀ ਸ਼ਰਾਬਾਂ ਦੀ ।---ਮੇਜ਼  ਤੇ ਕਾਲੀ ਐਨਕ ਪਈ /ਤੇਰੇ ਟੱਪੇ ਪੜ੍ਹ ਕੇ ਮਾਨਾ /ਬਣ ਗਏ ਬੰਦੇ ਵਿਗੜੇ ਕਈ । ਟੱਪੇ ਸ਼ਾਂਇਰੀ ਦਾ ਉਤਮ ਨਮੂਨਾ ਹਨ । ਹਰੇਕ ਟੱਪੇ ਵਿਚ ਇਕ ਮੁਕੰਮਲ ਵਿਸ਼ਾਂ ਹੈ । ਇਨ੍ਹਾਂ ਵਿਚ ਪੰਜਾਬ ਦੀ ਕਿਸਾਨੀ ,ਪੜ੍ਹਾਈ  ਤੇ ਸਮੁਚਾ ਸਭਿਆਚਾਰ ਹੈ ।ਪੁਸਤਕ ਦੇ ਦੋਹੇ ਤੋਲ ਵਿਚ ਹਨ ।ਦੋਹਿਆਂ ਵਿਚ ਸ਼ਾਂਇਰ ਨੇ ਜੋ ਵਿਸ਼ੇ ਲਏ ਹਨ ਉਂਨ੍ਹਂ ਵਿਚ ਭ੍ਰਿਸ਼ਟਾਚਾਰ , ਨਸ਼ਿਆਂ ਦੀ ਆਲਾਮਤ ,ਰਾਜਨੀਤੀ ,ਨਕਲੀ ਦਵਾਈਆਂ ਨਕਲੀ ਬੀਜ ਤੇ ਮਨੁਖੀ ਮਨੋਵਿਗਿਆਨ ਦੇ ਢੁਕਵੇਂ ਚਿਤਰ ਹਨ ।
---ਇਨ੍ਹਾਂ ਤੋਂ ਬਚਾ ਕੇ ਰਖੋ ਆਪਣੇ ਸੋਹਣੇ ਮੁਖ 
--ਅਜ ਕਲ੍ਹ ਹਰ ਥਾਂ ਮਿਲ ਜਾਂਦੇ ਰਾਖਸ਼ ਬਣੇ ਮਨੁਖ ।
--ਦੋਵੇ ਹੀ ਇਕ ਦੂਜੇ ਨੂੰ  ਠਿਬੀ ਮਾਰੀ ਜਾਣ  ,
--ਨਾ ਘਟ ਹਿੰਦੁਸਤਾਨ ,,ਨਾ ਘਟ ਪਾਕਿਸਤਾਨ ।--- ਜਿਹੇ ਸ਼ਿਅਰ, ਸ਼ਾਂਇਰ ਦੇ ਵਸੀਹ ਗਿਆਨ ਦੀ ਗਵਾਹੀ ਹਨ । ਹਰੇਕ ਗਜ਼ਲ ਦਾ ਸਿਰਲੇਖ ਹੈ ।ਗਜ਼ਲ ਇਕਾਹਠ ਵਰ੍ਹਿਆਂ ਦਾ ਹੋ ਗਿਆ (ਪੰਨਾ 85)ਬਹੁਤ ਕਮਾਲ ਦੀ ਹੈ ।ਇਸ ਵਿਚ ਸ਼ਾਂਇਰ ਆਪਣੇ ਜੀਵਨ ਸਫਰ ਦੀ ਗਲ ਸ਼ਿਅਰਾਂ ਵਿਚ ਕਰਦਾ ਹੈ । 
--ਤੀਹ ਵਰ੍ਹਿਆਂ ਦੀ ਉਮਰ ਵਿਚ ,ਲੈ ਕੇ ਲਾਵਾਂ ਚਾਰ 
--ਮਿਲਿਆ ਸੀ ਸੁਰਜੀਤ ਦਾ ਉਮਰ ਭਰ ਦਾ ਸਾਥ 
ਇਸ ਗਜ਼ਲ ਦੇ ਸਾਰੇ ਸ਼ਿਅਰ ਸਾਇਰ ਦੀ ਦੁਨਿਆਵੀ ਜ਼ਿੰਦਗੀ ਦੀ ਤਸਵੀਰ ਹਨ ।  ਪੁਸਤਕ ਦੀਆਂ ਛੋਟੀਆਂ ਕਵਿਤਾਵਾਂ ਵਿਚ ਦੇਸ਼ ਪਿਆਰ , ਅਮੀਰੀ ਗਰੀਬੀ ,ਜੀਵਨ ਸੰਘਰਸ਼ , ਤੇ ਚਾਨਣ ਦੇ ਵਣਜਾਰਿਆਂ ਦੇ ਖੁਬਸੂਰਤ ਸ਼ਿਅਰ ਹਨ । ਗੀਤ ਤੇ ਗਜ਼ਲ ਭਾਗਾਂ ਵਿਚ ਉਤਮ ਸ਼ਾਂਇਰੀ ਦੇ ਦੀਦਾਰ ਹੁੰਦੇ ਹਨ।  ਗੀਤਾਂ ਚ ਪਾਣੀ ਦੀ ਕਦਰ ਕਰਨ ਦਾ, ਧੀਆਂ ਪ੍ਰਤੀ ਸਮਾਜਿਕ ਜ਼ਿੰਮੇਵਾਰੀ ,ਗੁਰੂ ਰਵਿਦਾਸ ਜੀ ਦਾ ਜੀਵਨ ਦਰਸ਼ਨ,, ਵੀਰ ਭੈਣ ਦੇ ਰਿਵਾਇਤੀ ਪਿਆਰ ਦੀ ਗਲ ਹੈ । ਕਿਸਾਨੀ ਮਸਲਿਆਂ ਦੇ ਗੀਤ ਵੀ ਬੁਲੰਦ ਆਵਾਜ਼ ਵਿਚ ਹਨ । ਤੇ ਮਧੁਰ ਅਵਾਜ਼ਾਂ ਵਿਚ ਰਿਕਾਰਡ ਕਰਨ ਦੇ ਯੋਗ ਹਨ। ਪੁਸਤਕ ਦੇ ਗੀਤ ਲੋਕ ਸਭਿਆਚਾਰ ਦਾ ਅੰਗ ਹਨ । ਇਕ ਸ਼ਿਅਰ ਹੈ – 
---ਜੋ ਕੁਝ ਵੀ ਕਹਿਣਾ ਗਜ਼ਲਾਂ ਰਾਹੀਂ ਕਹਿ ਜਾਵਾਂਗਾ 
ਠੱਗਾਂ ਦੀ ਹਿੱਕ ਚ, ਖੰਜਰ ਵਾਂਗਰ ਲਹਿ ਜਾਵਾਂਗਾ ।
---ਜੋ ਲੋਕਾਂ ਲਈ ਕੁਰਬਾਨ ਹੈ ਹੁੰਦਾ ,
ਉਹ ਬੰਦਾ ਬਹੁਤ ਮਹਾਨ ਹੈ ਹੁੰਦਾ ।
ਪੁਸਤਕ ਦਾ ਸਿਰਲੇਖ ਵੀ ਅੰਦਰਲੀ ਸ਼ਾਂਇਰੀ ਦੇ ਬਹੁ  ਭਾਂਤੀ ਰੰਗਾਂ ਵਾਂਗ ਸ਼ਾਂਇਰਾਨਾ ਹੋਣਾ ਚਾਹੀਦਾ ਸੀ । ਹੁਣ ਇਹ ਸਿਰਲੇਖ ਕਿਸੇ ਗਲਪ ਰਚਨਾ ਵਰਗਾ ਲਗਦਾ ਹੈ। ਪੁਸਤਕ ਦਾ ਭਰਪੂਰ ਸਵਾਗਤ ਹੈ ।  ਆਸ ਹੈ ਕਿ ਸ਼ਾਂਇਰ ਹੋਰ ਵੀ ਕਿਰਤਾਂ ਰਾਹੀਂ ਕਾਵਿ ਖੇਤਰ ਨੂੰ ਸਰਸ਼ਾਂਰ ਕਰਦਾ ਰਹੇਗਾ ।