ਪੁਰਾਤਨ ਪੰਜਾਬ (ਗੀਤ )

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬਣਿਅਾਂ ਨਾ ਕਦੇ ਸੀ ਤੇਜਾਬ ਬੇਲੀਓ!
ਜਦੋਂ ਸੀ ਪੁਰਾਣਾ ਓਹ ਪੰਜਾਬ ਬੇਲੀਓ!!
ਨਾ ਗੈਸ ਤੇ ਕਬਜ ਕਿਸੇ ਨੂੰ ਸਤਾੳੁਂਦੀ ਸੀ!
ਚਿਹਰਾ ਵਾਂਗ ਰਹਿੰਦਾ ਸੀ ਗੁਲਾਬ ਬੇਲੀਓ!!

ਮੱਖਣਾਂ ਦੇ ਨਾਲ ਪਾਲਦੇ ਸਰੀਰ ਸੀ!
ਰੋਟੀ ਰੁੱਖੀ ਮਿੱਸੀ ਖਾਂਦੇ ਦਿਲਾਂ ਦੇ ਅਮੀਰ ਸੀ!!
ਘਰਾਂ ਦਾ ਸੀ ਦੁੱਧ ਬੇ ਹਿਸਾਬ ਬੇਲੀਓ--ਜਦੋਂ ਸੀ----

ਹੁੰਦਾ ਸੀ ਪੰਜਾਬ ਵੀਰੋ ਬਹੁਤ ਰੰਗਲਾ!
ਅੱਜ ਵਾਂਗੂੰ ਪਾਣੀ ਹੁੰਦਾ ਨਹੀਂ ਸੀ ਗੰਧਲਾ!!
ਖੇਤੀਂ ਪਾੳੁਂਦੇ ਸਨ ਰੂੜੀਅਾਂ ਦੀ ਖਾਦ ਬੇਲੀਓ----ਜਦੋਂ ਸੀ---

ਘਰ ਦੇ ਹੀ ਦਾਣੇ ਭੱਠੀ ਤੋਂ ਭੁਣਾੳੁਂਦੇ ਸੀ!
ਬੀਜ ਅਾਪਦਾ ਕਮਾਦ ਗੁੜ ਵੀ ਬਣਾੳੁਂਦੇ ਸੀ!!
ਸੀ ਹੁੰਦਾ ਬਾਜਰੇ ਦਾ ਵੱਖਰਾ ਸਵਾਦ ਬੇਲੀਓ---ਜਦੋਂ ਸੀ---

ਦੱਦਾਹੂਰੀੲੇ ਦਾ ਕੰਮ ਹੈ ਸਚਾੲੀ ਦੱਸਣਾਂ!
ਮਿਲਾਵਟੀ ਖੁਰਾਕਾਂ ਕੋਲੋ ਪੳੂ ਬਚਣਾਂ!!
ਤੰਦਰੁਸਤੀ ਦਾ ਕਰਲੋ ਅਾਗਾਜ਼ ਬੇਲੀਓ---
ਫਿਰ ਚਿਹਰਾ ਵਾਂਗ ਰਹੂਗਾ ਗੁਲਾਬ ਬੇਲੀਓ!
ਤਾਹੀਓਂ ਪੂਰਾ ਹੋੳੂ ਅਾਪਣਾ ਖਵਾਬ ਬੇਲੀਓ---