ਸਾਹਿਤ ਸਭਾ ਬਾਘਾ ਪੁਰਾਣਾ ਦੀ ਚੋਣ (ਖ਼ਬਰਸਾਰ)


ਸਾਹਿਤ ਸਭਾ ਬਾਘਾ ਪੁਰਾਣਾ ਦੀ ਮਾਸਿਕ ਇਕੱਤਰਤਾ ਚਰਨਜੀਤ ਸਮਾਲਸਰ ਦੀ ਪ੍ਰਧਾਨਗੀ ਵਿੱਚ ਹੋਈ।ਸਭਾ ਵੱਲੋਂ ਹਿੰਦੀ ਫਿਲਮਾਂ ਦੇ ਅਭਿਨੇਤਾ ,ਕਮੇਡੀਅਨ ਅਤੇ ਲੇਖਕ ਕਾਦਰ ਖਾਨ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਸਭਾ ਦੀ ਪੁਰਾਣੀ ਟੀਮ ਵੱਲੋਂ ਅਸਤੀਫਾ ਦਿੱਤਾ ਗਿਆ।ਸਭਾ ਵੱਲੋਂ ਨਵੀਂ ਟੀਮ ਚੁਣਨ ਦੇ ਅਧਿਕਾਰ ਜਸਵੰਤ ਜੱਸੀ ਨੂੰ ਰਿਟਰਨਿੰਗ ਅਫਸਰ ਵਜੋਂ ਦਿੱਤੇ ਗਏ।ਉਹਨਾਂ ਨੇ ਸਰਬ ਸੰਮਤੀ ਨਾਲ ਯਸ਼ ਚਟਾਨੀ ਨੂੰ ਪ੍ਰਧਾਨ ,ਚਮਕੌਰ ਸਿੰਘ ਬਾਘੇਵਾਲੀਆ ਨੂੰ ਜਨਰਲ ਸਕੱਤਰ,ਚਰਨਜੀਤ ਸਮਾਲਸਰ  ਸੀਨੀਅਰ ਮੀਤ ਪ੍ਰਧਾਨ,ਗੁਰਮੇਜ ਸਿੰਘ ਗੇਜਾ ਮੀਤ ਪ੍ਰਧਾਨ,ਜਸਵੰਤ ਸਿੰਘ ਜੱਸੀ  ਖਜ਼ਾਨਚੀ,ਅਮਰ ਘੋਲੀਆ ਸਹਾਇਕ ਸਕੱਤਰ,ਜਸਕਰਨ ਲੰਡੇ ਪ੍ਰਾਪੇਗੰਡਾ ਸਕੱਤਰ,ਸਾਧੂ ਰਾਮ ਲੰਗੇਆਣਾ ਅਤੇ ਜਗਦੀਸ਼ ਪ੍ਰੀਤਮ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ।ਹਰਨੇਕ ਸਿੰਘ ਨੇਕ,ਤੇਜਾ ਸਿੰਘ ਰੌਂਤਾ,ਅਮਰਜੀਤ ਰਣੀਆ,ਸਰਵਨ ਪਤੰਗ,ਸੁਰਜੀਤ ਕਾਲੇਕੇ ਨੂੰ ਸਰਪ੍ਰਸਤ,ਪ੍ਰਗਟ ਢਿੱਲੋਂ ਸਮਾਧਭਾਈ ,ਹਰਵਿੰਦਰ ਰੋਡੇ ਅਤੇ ਕੰਵਲਜੀਤ ਭੋਲਾ ਲੰਡੇ ਨੂੰ ਐਗਜੈਕਟਿਵ ਮੈਂਬਰ ਵਜੋਂ ਚੁਣਿਆ ਗਿਆ।ਜਗਜੀਤ ਬਾਵਰਾ ਨੂੰ ਵਿਦੇਸ਼ੀ ਪ੍ਰਤੀਨਿਧ ਵਜੋਂ ਚੁਣਿਆ ਗਿਆ।ਯਸ਼ ਚਟਾਨੀ ਸਮੇਤ ਸਮੁੱਚੀ ਸਾਹਿਤ ਸਭਾ ਬਾਘਾ ਪੁਰਾਣਾ ਨੇ ਪੰਜਾਬੀ ਭਾਸ਼ਾ ਦੀ ਬਿਹਤਰੀ ਦਾ ਅਹਿਦ ਲਿਆ।ਰਚਨਾਵਾਂ ਦੇ ਦੌਰ ਵਿੱਚ ਤੇਜਾ ਸਿੰਘ ਰੌਂਤਾ,ਸਰਵਨ ਪਤੰਗ,ਸਾਧੂ ਰਾਮ ਲੰਗੇਆਣਾ,ਯਸ਼ ਚਟਾਨੀ,ਗੁਰਮੇਜ ਗੇਜਾ,ਹਰਵਿੰਦਰ ਰੋਡੇ,ਜਗਦੀਸ਼ ਪ੍ਰੀਤਮ,ਪ੍ਰਗਟ ਢਿੱਲੋ ਸਮਾਧਭਾਈ ਅਤੇ ਚਰਨਜੀਤ ਸਮਾਲਸਰ ਨੇ ਰਚਨਾਵਾਂ ਪੇਸ਼ ਕੀਤੀਆਂ।