ਜੇ ਮੇਰੇ ਵੀ ਇੱਕ ਧੀ ਹੁੰਦੀ (ਕਹਾਣੀ)

ਰਮੇਸ਼ ਸੇਠੀ ਬਾਦਲ   

Email: rameshsethibadal@gmail.com
Cell: +9198766 27233
Address: Opp. Santoshi Mata Mandir, Shah Satnam Ji Street
Mandi Dabwali, Sirsa Haryana India 125104
ਰਮੇਸ਼ ਸੇਠੀ ਬਾਦਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਤਾਈ  ਕੀ ਹਾਲ ਹੈ ਤੇਰਾ ਹੁਣ| ਬੀਜੀ ਦੱਸਦੇ ਸਨ ਕਿ ਤੇਰੀ ਤਾਈ  ਵੀ ਕਈ ਦਿਨਾਂ ਦੀ ਢਿੱਲੀ ਹੈ| ਮਖਿਆ ਮੈ ਪਤਾ ਲੈ ਆTੁਂਦੀ ਹਾਂ|ਗੁਆਂਡੀਆਂ ਦੀ ਕੁੜੀ ਸੀਬੋ ੦ੋ ਆਪਣੀ ਕਈ ਦਿਨਾਂ ਦੀ ਆਪਣੀ ਮਾਂ ਦਾ ਪਤਾ ਲੈਣ ਆਈ ਹੋਈ ਸੀ ਨੇ ਉਸਨੂੰ ਪੁੱਛਿਆ|ਠੀਕ ਹਾਂ ਪੁੱਤਰ ਜਿਹੜਾ ਵਕਤ ਲੰਘੀ ਜਾਂਦਾ ਹੈ| ਜਦੋ ਸਰੀਰ ਕੁਝ ਠੀਕ ਹੁੰਦਾ ਹੈ ਤਾਂ ਦੋ ਗੁੱਲੀਆਂ ਲਾਹ ਲੈਂਦੀ ਹਾਂ| ਨਹੀ ਤਾਂ ਕੋਈ ਤੇਰੇ ਅਰਗੀ ਦੇ ਜਾਂਦੀ ਹੈ| ਕਈ ਵਾਰੀ ਤਾਂ ਪਕਾਉਣ ਦੀ ਹਿੰਮਤ ਹੀ ਨਹੀ ਹੁੰਦੀ ਤਾਂ ਚਾਹ ਦੁੱਧ ਪੀਕੇ ਗੁਜਾਰਾ ਕਰ ਲੈਂਦੀ ਹਾਂ|ਤਾਈ ਵੀਰੇ ਤੇ ਭਾਬੀਆਂ ਨੀ ਗੇੜਾ ਮਾਰਦੇ|ਉਸ ਦੀ ਵਿਆਖਿਆ ਨੂੰ ਵਿਚਾਲੇ ਛੱਡਦੀ ਹੋਈ ਸੀਬੋ  ਨੇ ਫਿਰ ਪੁੱਛਿਆ|ਪੁੱਤ ਕਿਸ ਕੋਲੋ ਟਾਇਮ ਹੈ| ਸਭ ਕੰਮਾਂ ਕਾਰਾਂ ਵਿੱਚ ਉਲਝੇ ਹੋਏ ਹੁੰਦੇ ਹਨ| ਨੌਕਰੀਆਂ ਜੁ ਕਰਦੇ ਹੋਏ| ਬਹੂਆਂ ਵੀ ਡਿਊਟੀ ਤੇ ਜਾਂਦੀਆਂ ਹਨ| ਤਾਈ ਨੇ ਪੁੱਤਾਂ ਦਾ ਪੱਖ ਪੂਰਿਆ| ਪਰ ਊ ਅੰਦਰੋ ਉਹ ਪੁੱਤਾਂ ਤੇ ਡਾਢੀ ਗੁੱਸੇ ਸੀ| 
ਤਾਈ ਮੇਰੇ ਤਾਂ ਆਪ ਜੁਆਕਾਂ ਦੇ ਪੇਪਰ ਚੱਲੀ ਜਾਂਦੇ ਸਨ| ਬੀਜੀ ਦਾ ਫੋਨ ਗਿਆ ਕਿ ਪੁੱਤ ਮੇਰਾ ਚਿੱਤ ਕਈ ਦਿਨਾਂ ਦਾ  ਕੁਝ ਢਿੱਲਾ ਹੈ|ਚਾਹੇ ਵੀਰਾ ਹਸਪਤਾਲੋ ਦਵਾਈ ਦਿਵਾ ਲਿਆਇਆ ਸੀ | ਵੀਰ ਨੇ ਵੀ ਕਿਹਾ ਕਿ ਬੀਜੀ ਹੁਣ ਪਹਿਲਾ ਨਾਲੋ ਠੀਕ ਹੈ| ਪਰ ਮੈਥੋ ਰਹਿ ਨਹੀ ਹੋਇਆ| ਮਖਿਆ ਕੋਈ ਨੀ ਜੀ ਤੁਸੀ ਬੱਚਿਆਂ ਦਾ ਖਿਆਲ ਰੱਖਿਓ| ਮੈ ਬੀਜੀ ਕੋਲੇ ਹਫਤਾ ਲਾਕੇ ਹੀ ਆਊਂਗੀ| ਮੇਰੇ  ਨਾਲ ਗੱਲਾਂ ਕਰਕੇ ਬੀਜੀ ਦਿਨਾਂ ਵਿੱਚ ਹੀ ਭਲੇ ਚੰਗੇ ਹੋ ਜਾਣਗੇ| ਤਾਈ ਤੂੰ ਯਕੀਨ ਮੰਨ ਬੀਜੀ ਹੁਣ ਪਹਿਲਾਂ ਨਾਲੋ ਵਾਹਵਾ ਠੀਕ ਹਨ| ਬਲੱਡ ਵੀ ਠੀਕ ਹੈ ਤੇ ਸਾਂਹ ਦੀ ਤਕਲੀਫ ਵੀ ਘਟੀ ਹੈ|ਤਾਈ ਤੂੰ ਫਿਕਰ ਨਾ ਕਰਿਆ ਕਰ| ਤੂੰ ਵੀ ਠੀਕ ਹੋ ਜਾਵੇ ਗੀ ਜਿੰਨੇ ਦਿਨ ਮੈ ਇੱਥੇ ਹਾਂ ਮੈ ਜਰੂਰ ਗੇੜਾ ਮਾਰਿਆ ਕੰਰੂ| ਸੀਬੋ ਨੇ ਤਾਈ ਨੂੰ ਹੋਸਲਾ ਦਿੱਤਾ| ਲੈ ਤਾਈ ਮੈ ਤੇਰੇ ਸਿਰ ਝੱਸ ਦਿਆਂ | ਕਹਿੰਦੀ ਹੋਈ ਉਹ ਗੁਸਲਖਾਨੇ ਵਿਚੋ ਸਰੋ ਦੇ ਤੇਲ ਦੀ ਸ.ੀਸੀ ਚੱਕ ਲਿਆਈ| ਤੇ ਤਾਈ ਨੂੰ ਪੀੜ੍ਹਂੀ ਤੇ ਬਿਠਾਕੇ ਤੇਲ ਝੱਸਣ ਲੱਗੀ|
ਤਾਈ ਵੀਰੇ ਉੰਜ ਕਿੰਨੇ ਕੁ ਦਿਨਾਂ ਬਾਦ ਗੇੜਾ ਮਾਰਦੇ ਹਨ| ਸੀਬੋ ਨੇ ਫਿਰ ਗਲਤੀ ਨਾਲ ਤਾਈ ਦੀ ਦੁੱਖਦੀ ਰਗ ਤੇ ਹੱਥ ਰੱਖ ਦਿੱਤਾ| ਪੁੱਤ ਉਹਨਾਂ ਦਾ ਕੀ ਹੈ| ਜਦੋ ਕਦੇ ਕੋਈ ਲੋੜ ਹੁੰਦੀ ਹੈ ਤਾਂ ਘੜੀ ਪਲ ਲਈ ਆਉੰਦੇ ਹਨ |ਬਹੂਆਂ ਤਾਂ ਬੱਸ ਸੁਰੂ ਸੁਰੂ ਵਿੱਚ ਹੀ ਆਈਆਂ ਸਨ| ਤੇਰੇ ਤਾਏ ਦੇ ਮਰੇ ਤੌ| ਉੱਜ ਚਾਰਾਂ ਕੋਲੇ ਆਪਣੀਆਂ ਗੱਡੀਆਂ ਹਨ| ਪਰ ਪੁੱਤ ਸਹੀ ਗੱਲ ਤਾਂ ਇਹ ਹੈ ਕਿ ਉਹਨਾ ਨੂੰ ਮਾਂ ਦਾ ਫਿਕਰ ਹੀ ਨਹੀ | ਸਾਰੇ ਆਪਣੀ ਆਪਣੀ ਅੋਲਾਦ ਦਾ ਸੋਚਦੇ ਹਨ|ਤਾਈ ਨੇ ਫਿਰ ਦਿਲ ਦੀ ਗੱਲ ਕਹੀ ੦ੋ ਉਹ ਕਹਿਣਾ ਨਹੀ ਸੀ ਚਾਹੁੰਦੀ| ਤੇ ਉਸਦੀਆਂ ਅੱਖਾਂ ਵਿੱਚੋ ਪਰਲ ਪਰਲ ਹੰਝੂ ਵਗਣ ਲੱਗੇ|ਹੁਣ ਸੀਬੋ ਉਸ ਨੂੰ ਆਪਣੀ ਹੀ ਲੱਗਣ ਲੱਗੀ ਸੀ| ਸੀਬੋ ਦੇ ਹੱਥਾਂ ਦੀ ਛੂਹ ਵਿਚੋ ਉਸਨੂੰ ਅੱਪਨੱਤ ਜਿਹੀ ਦਾ ਅਹਿਸਾਸ ਹੁੰਦਾ ਸੀ|ਰੂਹ ਨੂੰ ਇੱਕ ਅਜੀਬ ਜਿਹਾ ਸਕੂਨ ਮਿਲ ਰਿਹਾ ਸੀ| ਉਸਦੇ ਤਨ ਅਤੇ ਮਨ ਦੀ ਪੀੜ੍ਹਾ ਖਤਮ ਹੋ ਚੁੱਕੀ ਸੀ|ਚਾਹੇ ਉਹ ਪਹਿਲਾਂ ਵੀ ਕਈ ਵਾਰੀ ਕੰਮ ਵਾਲੀ ਨੂੰ ਪੈਸੇ ਦੇਕੇ ਵਾਲਾਂ ਨੂੰ ਤੇਲ ਝਸਾਉੰਦੀ ਸੀ ਪਰ ਅੱਜ ਵਰਗੀ ਗੱਲ ਕਦੇ ਨਹੀ ਸੀ ਬਣੀ| ਸੀਬੋ ਤੇਲ ਝੱਸਦੀ ਹੋਈ ਨਾਲ ਨਾਲ ਗੱਲਾਂ ਵੀ ਕਰ ਰਹੀ ਸੀ| ਅੱਖਾਂ ਚੌ ਵਗਦੇ ਹੰਝੂਆਂ ਨਾਲ ਸੀਤਲ ਹੋਇਆ ਉਸਦਾ ਮਨ ਉਸ ਦੀ ਸੋਚ ਨੂੰ ਬਹੁਤ ਪਿੱਛੇ ਲੈ ਗਿਆ| ਜਦੋ ਉਸ ਦੇ ਪਹਿਲਾ ਮੁੰਡਾ ਹੋਇਆ ਸੀ|ਤਾਂ ਉਹ ਆਪਣੇ ਆਪ ਨੂੰ ਭਾਗਭਰੀ  ਸਮਝਿਆ| ਖੁਸ.ੀ ਨਾਲ ਉਸਦੇ ਚੇਹਰੇ ਤੇ ਨੂਰ ਝਲਕਦਾ ਸੀ|ਸੱਸ ਸਹੁਰਾ ਤੇ ਉਸਦਾ ਪਤੀ ਸਾਰੇ  ਡਾਢੇ ਖੁਸ. ਸਨ| ਤੇ ਫਿਰ ਜਦੋ ਉਸਦੇ ਦੂਸਰਾ ਮੰਡਾ ਹੋਇਆ ਤਾਂ ਉਹ ਹੋਰ ਵੀ ਖੁਸ. ਹੋਈ | ਆਪਣਿਆਂ ਨੇ ਤੇ ਲੋਕਾਂ ਨੇ ਬਹੁਤ ਵਧਾਈਆਂ ਦਿੱਤੀਆਂ| ਅਖੇ ਰਾਮ ਲਛਮਣ ਦੀ ੦ੋੜੀ ਬਣ ਗਈ| ਇੱਕ ਦੀ ਮਾਂ ਰਾਣੀ ਤੇ ਦੋ ਦੀ ਮਾਂ ਮਹਾਂਰਾਣੀ| ਪਰਮਾਤਮਾਂ ਦੀ ਨਜਰ ਸਵੱਲੀ ਸੀ| ਤੀਜਾ ਵੀ ਪੁੱਤ ਹੀ ਹੋਇਆ| ਤੇ ਚੌਥੇ ਪੁੱਤ ਵਾਰੀ ਤਾਂ ਇਹਨਾਂ ਦੇ ਪਿਉ ਨੇ ਖੂਬ ਭੰਗੜਾ ਪਾਇਆ| ਮੇਰੇ ਡਾਗਾਂ ਵਰਗੇ ਚਾਰ ਸ.ੇਰ ਪੁੱਤ ਹੋ ਗਏ ਹਨ| ਮੈਨੂੰ ਕਿਸੇ ਲੰਡੀ ਲਾਟ ਦੀ ਪਰਵਾਹ ਨਹੀ| ਮੇਰੇ ਚਾਰੇ ਪੁੱਤ ਹੀ ਮੇਰੀ ਅਰਥੀ ਨੁੰ ਕੰਧਾ ਦੇਣ ਲਈ ਕਾਫੀ ਹੋਣਗੇ| ਸਰੀਕਾਂ ਦਾ ਸਾਨੂੰ ਕੋਈ ਡਰ ਨਹੀ| ਪੁੱਤਰਾਂ ਦੇ ਹੋਸਲੇ ਨਾਲ ਉਹ ਹਵਾ ਵਿੱਚ ਉੱੱਡਿਆ ਹੀ ਫਿਰਦਾ|ਪਰ ਕਈ ਵਾਰੀ ਉਹ ਲੋਕਾਂ ਦੀ ਆਹ ਤੋ ਡਰ ਜਾਂਦੀ | ਉਸਨੂੰ ਲੋਕਾਂ ਦੀ ਨਜਰ ਤੌ ਵੀ ਭੈਅ ਆਉੱਦਾ| ਜਿੰਨਾ ਦੇ ਮੁੰਡੇ ਨਹੀ ਹੁੰਦੇ ਤੇ ਕੁੜੀਆਂ ਹੀ ਹੁੰਦੀਆਂ ਹਨ ਉਹਨਾਂ ਦੇ ਠੰਡੇ ਹੌਕੇ ਤੋ ਬਾਹਲਾ ਡਰ ਲੱਗਦਾ|ਪਰ ਕਦੇ ਉਹ ਸੋਚਦੀ ਕਿ ਰੱਬ ਉਸ ਨੂੰ ਇੱਕ ਧੀ ਦੇ ਦਿੰਦਾ ਤਾਂ ਵੀ ਠੀਕ ਰਹਿੰਦਾ|ਪਰ ਧੀ ਦਾ ਸੋਚ ਕੇ ਉਹ ਚੁੱ ਪਕਰ ਜਾਂਦੀ| ਚਾਰੇ ਪੁੱਤ ਹੀ ਪੜ੍ਹ ਲਿਖਕੇ ਬਾਹਰ ਨੋਕਰੀਆਂ ਤੇ ਲੱਗ ਗਏ ਅਤੇ ਆਪਣੇ ਆਪਣੇ ਘਰ ਵਸਾਕੇ ਅਲੱਗ ਹੁੰਦੇ ਗਏ| ਇਹਨਾਂ ਝੋਰਿਆਂ ਦੀ ਅੱਗ ਵਿੱਚ ਧੁੱਖਦਾ ਹੋਇਆ ਇਹਨਾ ਦਾ ਪਿਉ ਇੱਕ ਦਿਨ ਰੁਖਸਤ ਕਰ ਗਿਆ| ਪਿਉ ਦੇ ਮਰਨੇ ਤੇ ਇਹ ਲੋਕਾਂਚਾਰੀ ਆਏ ਤੇ ਚੁੰਹ ਦਿਨਾਂ ਵਿੱਚ ਭੋਗ ਪੁਆਕੇ ਚਲੇ ਗਏ|ਫਿਰ ਪੁੱਤਾਂ ਨੇ ਉਸਦੀ ਬਾਤ ਹੀ ਨਹੀ ਪੁੱਛੀ| ਦੇਹਿ ਦੀ ਦੁੱਖ ਤਕਲੀਫ ਉਹ ਆਪਣੇ ਪਿੰਡੇ ਤੇ ਜਰਦੀ| ਜੇ ਹਿੰਮਤ ਹੁੰਦੀ ਤਾਂ ਆਪੇ ਹੀ ਡਾਕਟਰ  ਤੋ ਦਵਾਈ ਲੈ ਆਉੱਦੀ| ਕਈ ਵਾਰੀ ਉਹ ਸਾਰੀ ਸਾਰੀ ਰਾਤ ਦਰਦ ਨਾਲ ਤੜਫਦੀ ਰਹਿੰਦੀ| ਆਪੇ ਹੀ ਗੋਢਿਆਂ ਦੀ ਮਾਲਿਸ. ਕਰਦੀ ਤੇ ਕਦੇ ਲੱਤਾਂ ਤੇ ਚੁੰਨੀ ਬੰਨਕੇ ਪੀੜ ਤੋ ਛੁਟਕਾਰਾ ਪਾਉਣ ਦੇ ਔੜ ਪੋੜ ਕਰਦੀ| ਪਰ ਕਿਸੇ ਕੋਲੇ ਦਿਲ ਨਾ ਖੋਲਦੀ| ਆਪਣੇ ਢਿੱਡ ਦੇ ਜੰਮਿਆਂ ਦੀ ਬੁਰਾਈ ਕਹਿੜੇ ਮੂੰਹ ਨਾਲ ਕਰੇ| ਲੋਕਾਂ ਦੀਆਂ ਧੀਆਂ ਨੂੰ ਵੇਖਦੀ ਤੇ ਝੁਰਦੀ | ਜੇ ਉਸਦੇ ਵੀ ਇੱਕ ਧੀ ਹੁੰਦੀ ਤਾਂ ਉਹ ਜਰੂਰ ਉਸਦਾ ਦੁੱਖ ਵੰਡਾਉਂਦੀ|ਉਸਦੀ ਧੀ ਅੱਜ ਨੂੰ ਸੀਬੋ ਜਿੱਡੀ ਹੁੰਦੀ| ਮਾਂ ਦੇ ਦੁੱਖ ਵਿੱਚ ਭਾਈਵਾਲ ਬਣਦੀ| ਜੇ ਮੇਰੇ ਵੀ ਇੱਕ ਧੀ ਹੁੰਦੀ|ਕਹਿਕਿ ਉਸਨੇ ਠੰਡਾ ਹੌਕਾ ਲਿਆ ਤੇ ਇੱਕ ਪਾਸੇ ਲੁੜਕ ਗਈ|





samsun escort canakkale escort erzurum escort Isparta escort cesme escort duzce escort kusadasi escort osmaniye escort