ਸੂਰਜ ਦਾ ਪਰਛਾਵਾਂ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੁਸਤਕ ---ਸੂਰਜ ਦਾ ਪਰਛਾਵਾਂ
ਲੇਖਕ ----ਸੁਰਿੰਦਰ ਕੈਲੇ
ਪ੍ਰਕਾਸ਼ਕ ---ਅਣੂ ਮੰਚ ਲੁਧਿਆਣਾ .ਕੈਨੇਡਾ
ਪੰਨੇ ---120    ਮੁੱਲ ----140  ਰੁਪਏ

ਮਿੰਨੀ ਕਹਾਣੀਆਂ ਦੀ ਇਸ ਪੁਸਤਕ ਦਾ ਨਾਮਵਰ ਲੇਖਕ ਬੀਤੇ ਕਈ ਵ੍ਰਹਿਆਂ ਤੋਂ ਮਿੰਨੀ ਕਹਾਣੀ ਦੀ ਸਿਰਜਨਾ ਕਰ ਰਿਹਾ ਹੈ ।  ਜੇ ਉਸ ਨੂੰ ਮਿੰਨੀ ਕਹਾਣੀ ਦੇ ਮੋਢੀਆਂ ਵਿਚ ਗਿਣ ਲਿਆ ਜਾਵੇ ਤਾਂ ਕੋਈ, ਅਤਿਕਥਨੀ ਨਹੀਂ ਹੈ । ਕਿਉਂ ਕਿ ਪੰਜਾਬੀ ਵਿਚ ਮਿੰਨੀ ਕਹਾਣੀ  ਦੀ ਕੋਈ ਜ਼ਿਆਦਾ ਉਮਰ ਨਹੀਂ ਹੈ ।ਸਮੇ ਦੀ ਗਤੀ ਦੇ ਨਾਲ ਨਾਲ ਪਾਠਕਾਂ  ਕੋਲ ਲੰਮੀ ਕਹਾਣੀ ਪੜ੍ਹਨ ਜੋਗੀ ਵਿਹਲ ਨਹੀਂ ਰਹੀ ।ਕਈ ਰੁਝੇਵੇ ਵਧ ਗਏ ਹਨ । ਤਕਨੀਕੀ ਯੁਗ  ਹੈ । ਸਮੇਂ ਦੀ ਘਾਟ ਹੈ । ਇਸ ਲਈ ਪਾਠਕ ਛੋਟੀ ਕਹਾਣੀ ਪੜ੍ਹ ਕੇ ਰਾਜ਼ੀ ਹੈ । ਇਸ ਦਾ ਭਾਵ ਇਹ ਨਹੀਂ ਕਿ ਇਸ ਵਿਧਾਂ ਰਾਹੀਂ ਲੇਖਕ ਕੋਈ ਸ਼ਾਂਰਟ ਕਟ ਵਰਤ ਕੇ ਸਾਹਿਤ ਵਿਚ ਸਥਾਂਪਿਤ ਹੁੰਦਾ ਹੈ । ਸਗੋਂ ਮਿੰਨੀ ਕਹਾਣੀ ਲੇਖਕ ਨੂੰ ਕੁੱਜੇ ਵਿਚ ਸਮੁੰਦਰ ਬੰਦ ਕਰਨ ਵਾਂਗ ਆਪਣੀ  ਮਹਤਵਪੂਰਨ ਗਲ ਨੂਂ ਸੰਖੇਪ ਰੂਪ ਵਿਚ ਕਲਾਮਈ ਢੰਗ ਨਾਲ ਪਾਠਕ ਅਗੇ ਰਖਣਾ ਪੈਂਦਾ ਹੈ । ਚੁਟਕਲਾ ਟਾਈਪ ਕਹਾਣੀ ਨੂੰ ਪਾਠਕ ਖੁਦ ਬਖੁਦ ਛਡ ਦਿੰਦਾ ਹੈ । ਸੁਰਿੰਦਰ ਕੈਲੇ ਨੇ ਇਸ ਤੋਂ ਪਹਿਲਾਂ ਪੰਜ ਮਿੰਨੀ ਕਹਾਣੀਸੰਗ੍ਰਹਿ ਲਿਖੇ ਹਨ ।ਉਹ  1972 ਤੋਂ ਮਿੰਨੀ ਕਹਾਣੀਆਂ ਦੀ ਪ੍ਰਸਿਧ ਪਤਰਕਾ ਅਣੂ  ਦਾ ਮੁਖ ਸੰਪਾਦਕ ਹੈ ।  ਤੇ ਇਸ ਪਤਰਕਾ ਰਾਹੀਂ ਨਵੇ ਚਿਹਰਿਆਂ ਨੂੰ ਸ਼ਾਹਮਣੇ ਲਿਆ ਰਿਹਾ ਹੈ । ਇਸ ਵੇਲੇ ਮਿੰਨੀ  ਲਥਾਂਕਾਰਾਂ  ਦਾ ਇਕ ਵਡਾ ਕਾਫਲਾ ਹੈ ।ਤੇ ਅਖਬਾਰਾਂ ਵਿਚ ਮਿੰਨੀ  ਕਹਾਣੀਆ ਲਿਖ ਕੇ ਛਪਵਾ ਕੇ ਪਾਠਕਾਂ ਤਕ ਪਹੁੰਚ ਰਿਹਾ ਹੈ । ਨਿਸ਼ਚੇ ਹੀ ਸੁਰਿੰਦਰ ਕੈਲੇ ਨੇ ਇਸ ਕਾਫਲੇ ਨੂੰ ਵਡਾ ਕਰਨ ਵਿਚ ਆਪਣਾ ਯੋਗਦਾਨ ਪਾਇਆ ਹੈ । ਪਿਛੇ ਜਿਹੇ ਅਣੂ ਵਿਚ ਛਪੀਆਂ ਮਿੰਨੀ  ਕਹਾਣੀਆਂ ਦੀ ਇਕ ਪੁਸਤਕ ਵੀ ਉਸ ਨੇ  ਛਪਵਾਈ ਹੈ।ਜਿਸ ਵਿਚ ਮਿੰਨੀ  ਕਹਾਣੀ ਦਾ ਲੰਮਾ ਇਤਿਹਾਸ ਸੰਭਾਲਿਆ ਹੈ ।
ਹਥਲੀ ਪੁਸਤਕ ਵਿਚ ਸੁਰਿੰਦਰ ਕੈਲੇ ਦੀਆ 59 ਮਿੰਨੀ  ਕਹਾਣੀਆਂ ਹਨ । ਪੁਸਤਕ ਦੇ ਆਰੰਭ ਵਿਚ  ਡਾ ਸਰਬਜੀਤ ਸਿੰਘ (ਪੰਜਾਬ ਯੂਨੀਵਰਸਿਟੀ ਚੰਡੀਗੜ) ਨੇ  ਸੁਰਿੰਦਰ ਕੈਲੇ ਦੀ ਮਿੰਨੀ  ਕਹਾਣੀ ਦੇ ਨਕਸ਼ਾਂ ਦੀ ਚਰਚਾ ਕੀਤੀ ਹੈ ।  ਮਿੰਨੀ  ਕਹਾਣੀਆਂ ਦੀ ਸਿਰਜਨਾ ਦੇ ਵਰਤੇ ਜਾ ਰਹੇ ਮਾਪਡੰਡ ਤੇ ਸੁਰਿੰਦਰ ਕੈਲੇ ਦੀ ਮਿੰਨੀ ਕਹਾਣੀਆਂ ਵਿਚ ਇਂਨ੍ਹਾਂ  ਦੀ ਸੁਯੋਗ ਵਰਤੋਂ ਭਾਰੇ ਚਾਨਣਾ ਪਾਇਆ ਹੈ । ਇਨ੍ਹਾਂ ਮਿੰਨੀ ਕਹਾਣੀਆਂ ਦੇ ਵਿਸ਼ਿਆਂ ਵਿਚ ਵੰਨ ਸੁਵੰਨਤਾ ਹੈ । ਇਹ ਰਚਨਾਵਾਂ ਆਕਾਰ ਵਿਚ ਛੋਟੀਆਂ ਹਨ । ਪਰ ਪ੍ਰਭਾਂਵ ਬਝਵਾਂ ਪੈਂਦਾ ਹੈ । ਅਜੋਕੀ ਤਕਨੀਕੀ ਜ਼ਿੰਦਗੀ ਨਾਲ ਇਹ ਰਚਨਾਵਾਂ ਖਹਿ  ਕੇ ਲੰਘਦੀਆ ਹਨ ।   ਹੁਣ ਦੇ ਮਨੁੱਖ ਦੀ ਮਾਨਸਿਕਤਾ ਬੜੀ ਗੁੰਝਲਦਾਰ ਹੋ ਚੁਕੀ ਹੈ । ਕਿਸੇ ਬੰਦੇ ਨੂੰ ਫੌਨ ਕਰੋ ।ਅਗਲਾ  ਬਹੁਤ ਸੋਚ ਕੇ ਜੁਆਬ ਦਿੰਦਾ ਹੈ । ਉਸਦੀ ਗਲ ਵਿਚ ਵਲ ਫਰੇਬ ਹੈ । ਹੁਣ ਦੀ ਪ੍ਰਾਹੁਣਾਚਾਰੀ ਤੇ ਮੇਜ਼ਬਾਨੀ ਪਹਿਲਾਂ ਨਾਲੋਂ ਬਿਲਕੁਲ ਬਦਲ ਚੁਕੀ ਹੈ । ਅਜੋਕਾ ਮਨੂਖ ਦੋਹਰੀ ਜ਼ਿੰਦਗੀ ਜੀਅ ਰਿਹਾ ਹੈ । ਇਂਨ੍ਹਾਂ ਰਚਨਾਵਾਂ ਵਿਚ ਮਨੁਖ ਦੇ ਇਂਨ੍ਹਾਂ ਕਿਰਦਾਰਾਂ ਨੂੰ ਲਿਆ ਗਿਆ ਹੈ । ਹੁਣ ਦੇ ਬੱਚੇ ਮੋਬਾਈਲ ਨਾਲ ਜੁੜ ਗਏ ਹਨ ।ਪੰਜਾਹ ਸਾਲ ਪਹਿਲਾਂ ਵਾਲਾ ਝੂਠੇ ਕੇਸ ਵਿਚ ਪੁਲੀਸ ਦੀ ਗ੍ਰਿਫਤ ਵਿਚ ਹੈ । ਕੇਸ਼ ਝੂਠਾਂ ਹੈ । ਜਦੋਂ ਅਣਖੀ  ਬਾਪ ਸੂਰਜ ਦੀ ਮਿਸਾਲ ਦਿੰਦਾ ਹੈ ਤਾਂ ਪੁਲੀਸ ਮੁੰਡੇ ਨੂੰ ਛਡ ਦਿੰਦੀ ਹੈ ।ਸਰਪੰਚ ਮੁੰਡੇ ਦੀ ਗਵਾਹੀ ਦਿੰਦਾ ਹੈ । ਕਹਾਣੀ ਵਿਚ ਸੂਰਜ ਦੀ ਤੁਲਨਾ ਲੇਖਕ ਨਾਲ ਕੀਤੀ ਹੈ ।ਜਿਵੇਂ ਸੂਰਜ ਰੌਸ਼ਨੀ ਦਿੰਦਾ ਹੈ ।ਉਸੇ ਤਰਾ ਲੇਖਕ ਗਿਆਨ ਦੀ ਰੌਸ਼ਨੀ ਵੰਡਦਾ ਹੈ ।(ਪੰਨਾ 115)  ਪੁਸਤਕ ਦੀਆਂ ਰਚਨਾਵਾਂ ਵਿਚ ਕੋਈ ਖਿਆਲ ਉਘੜਦਾ ਹੈ । ਹਰੇਕ  ਮਿੰਨੀ  ਕਹਾਣੀ ਵਿਚ ਛੁਪਿਆ ਸੁਨੇਹਾ ਹੈ ।  ਜਿਵੇਂ ਦੁਧ ਵਿਚ ਮਖਣ ਦਾ ਪੇੜਾ ।ਕੁਝ ਮਿਸਾਲਾਂ ਵੇਖੋ 
----ਜ਼ਿੰਦਗੀ ਫੁਲਾਂ ਵਾਂਗ ਹੈ । ਜਿਵੇਂ ਫੁਲ ਮਹਿਕਾਂ ਵੰਡ ਕੇ ਮੁਰਝਾ ਜਾਂਦੇ ਹਨ। ਉਸੇ ਤਰਾ ਮਨੁਖ ਜ਼ਿੰਦਗੀ ਭੌਗ ਕੇ ਚਲਾ ਜਾਂਦਾ ਹੈ (ਮਾਲੀ ) 
---- ਸਾਰੇ ਜੀਵਾਂ ਚੋਂ ਮਨੁਖ ਉਤਮ ਹੈ। ਪਰ ਹੁਣ ਉਹ ਮਸ਼ੀਨ ਦਾ ਗੁਲਾਮ ਹੈ । ਕੁਦਰਤ ਚਾਹੇ ਤਾਂ ਉਸ ਦਾ ਗਰੂਰ ਮਿੰਟਾਂ ਵਿਚ ਤੋੜ ਸਕਦੀ ਹੈ ।(ਉਤਮਜਾਤੀ) 
----ਪਤਨੀ ਦੇ ਵਿਛੋੜੇ ਪਿਛੋਂ ਆਦਮੀ ਦੀ ਤਿੜਕ   ਚੁਕੀ ਮਾਨਸਿਕਤਾ ਨੂੰ ਬੁਢੇ ਬਲਦ ਨਾਲ ਤੁਲਨਾ ਕੀਤੀ ਹੈ (ਬੁਢਾਂ ਬਲਦ )
-----ਮਾਂ ਨੂੰ ਬੁਧੂ ਬਣਾ ਰਿਹਾ ਪਖੰਡੀ ਬਾਬਾ ਧੀ ਦੇ ਤਰਕਸ਼ੀਲ  ਵਿਚਾਰ ਸੁਣ ਕੇ ਤਿਤਰ ਹੋ ਜਾਂਦਾ ਹੈ ।) ਸੰਜੀਵਨੀ ਬੂਟੀ ) 
----ਵਿਦੇਸ਼ ਵਿਚ ਗਏ ਪੁਤਰ ਨੂੰ ਭੇਣ ਦਾ ਖਤ ਮਿਲਣ ਤੇ ਮਾਂ ਦੀ ਯਾਂਦ ਆਉਂਦੀ ਹੈ  ਉਹ ਘਰ ਨੂੰ ਤੁਰ ਪੈਂਦਾ ਹੈ ।ਮਾਂ ਮਿਲ ਕੇ ਪੁਤਰ ਦੀ ਛੋਹ ਪ੍ਰਾਪਤ ਕਰਦੀ ਹੈ । ਕਹਾਣੀ ਛੋਹ ) 
----ਵਿਦੇਸ਼ ਗਿਆ ਮੁੰਡਾ ਕਿਸੇ ਗੋਰੀ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ ।ਇਧਰ ਮਾਂ ਆਪਣੀ ਪਸੰਦ ਦੀ ਕੁੜੀ ਉਸ ਵਾਸਤੇ ਲਭੀ ਬੈਠੀ ਹੈ । ਪਰ ਪੁਤਰ ਨਹੀਂ ਮੰਨਦਾ ਕਹਿੰਦਾ ਮਾਂ ਤੇਰੇ ਬੁਢਾਪੇ ਦੀ ਜ਼ਿੰਮੇਵਾਰੀ ਤੇਰੇ ਹਸਬੈਂਡ ਦੀ ਹੈ । ਨੂੰਹ ਦੀ ਨਹੀਂ ।( ਜ਼ਿੰਮੇਵਾਰੀ )
---- ਗੁਰਦੁਆਰੇ ਦਾ ਗਰੰਥੀ ਬੱਚੇ ਦੀ ਤੰਦਰੁਸਤੀ  ਦੀ ਅਰਦਾਸ ਕਰਨ ਨੂੰ ਤਿਆਰ ਹੈ । ਪਰ ਪੁਤਰ ਹੋਣ  ਦੀ ਅਰਦਾਸ ਲਈ ਤਿਆਰ ਨਹੀਂ ਹੁੰਦਾ ।)ਅਰਦਾਸ )  ਉਂਜ ਹੁਣ ਇਹ ਪੁਤਰ ਧੀ ਦਾ ਵਿਗਿਆਨਕ ਪੱਖ ਸਪਸ਼ਟ ਹੋ ਚੁਕਾ ਹੈ ਕਿ ਇਹ ਮਾਪਿਆਂ ਦੇ ਕਰੋਮੋਸੋਮਜ਼ ਦੀ ਕੁਦਰਤੀ  ਖੇਡ ਹੈ । ਕਹਾਣੀ ਵਿਚ ਇਹ ਪਖ ਲੈ ਕੇ ਵਿਗਿਆਨਕ ਬਨਾਇਆ ਜਾ ਸਕਦਾ ਹੈ ।
----ਰਚਨਾ ਕੈਂਚੀ ਵਿਚ ਅੰਮ੍ਰਿਤਧਾਰੀ  ਬਾਪ ਆਪਣੀ ਜਵਾਨ ਧੀ ਦੇ ਵਾਲ ਕਟਉਣ ਨਾਈ ਕੋਲ ਜਾਂਦਾ ਹੈ । ਇਹ ਗਲ ਜਚਦੀ ਨਹੀਂ। ਅਜ  ਕਲ੍ਹ ਕੁੜੀਆਂ ਖੁਦ ਬਖੁਦ ਪਾਰਲਰਾਂ ਤੇ ਜਾ ਕੇ ਇਹ ਕੰਮ  ਕਰਵਾ ਰਹੀਆਂ ਹਨ । ਵਧ ਤੋਂ ਵਧ ਮਾਂ ਨਾਲ ਚਲੀ ਜਾਂਦੀ ਹੈ । ਸੰਗ੍ਰਹਿ ਦੀਆਂ ਕਹਾਣੀਆਂ  ਗੁਡੀ ਦੀ ਇਜ਼ਤ ,ਮਮਤਾ ,ਬੁਨਿਆਦ ,ਭੇਡਾਂ ,ਘਰ ਵਾਪਸੀ ,ਵਿਚ ਔਰਤ ਦੀ ਦਲੇਰੀ ,ਅਜੋਕੀ ਸਿਆਸਤ ,ਤੇ ਪਰਿਵਾਰਕ ਰਿਸ਼ਤਿਆਂ ਨੂੰ ਵਖ ਵਖ ਦਿਸ਼ਾਂਵਾਂ ਤੋਂ ਖੂਬਸੂਰਤੀ  ਨਾਲ ਪੇਸ਼ ਕੀਤਾ ਗਿਆ ਹੈ । ਪੁਸਤਕ ਮਿੰਨੀ  ਕਹਾਣੀ  ਵਿਚ ਮਹਤਵਪੂਰਨ ਸਥਾਂਨ ਰਖਦੀ ਹੈ । ਭਰਪੂਰ ਸਵਾਗਤ ਹੈ ।