ਭਿੱਟਭਿਟੀਆ (ਵਿਅੰਗ )

ਸਾਧੂ ਰਾਮ ਲੰਗਿਆਣਾ (ਡਾ.)   

Email: dr.srlangiana@gmail.com
Address: ਪਿੰਡ ਲੰਗੇਆਣਾ
ਮੋਗਾ India
ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਤਾਈ ਨਿਹਾਲੀ ਕਿਆਂ ਨੇ ਆਪਣੇ ਪੁੱਤਰ ਦੇ ਰਿਸ਼ਤੇ ਵਾਸਤੇ ਅਖਬਾਰ 'ਚ ਕਲਾਸੀਫਾਈਡ ਇਸ਼ਤਿਹਾਰ ਪ੍ਰਕਾਸ਼ਿਤ ਕਰਵਾਇਆ, ਜਿਸਦਾ ਪਹਿਲਾ ਫੋਨ ਮੋਬਾਇਲ ਤੇ ਆਇਆ, ਅਜੇ ਫੋਨ ਕਰਨ ਵਾਲੇ ਨੇ ਇੰਨਾ ਹੀ ਆਖਿਆ ਸੀ ਕਿ ਭਾਈ ਮੈਂ ਹਰਿੰਦਰ ਹਾਂਡਾ ਬੋਲ ਰਿਹਾਂ, ਤਾਂ ਤਾਏ ਨੇ ਫੜਾਕ ਦੇਣੇਂ ਫੋਨ ਕੱਟ ਦਿੱਤਾ, ਥੋੜੇ ਚਿਰ ਬਾਅਦ ਫੋਨ ਦੀ ਦੂਸਰੀ ਘੰਟੇ ਵੱਜੀ, ਕਿ ਭਾਈ ਮੈਂ ਚਰਨ ਬਜਾਜ ਬੋਲ ਰਿਹੈ, ਤਾਂ ਤਾਏ ਨੇ ਫੇਰ ਫੜ੍ਹਾਕ ਦੇਣੇਂ ਫੋਨ ਕੱਟ ਦਿੱਤਾ, ਤੀਸਰੀ ਘੰਟੀ ਵੱਜੀ ਕਿ ਭਾਈ ਮੈਂ ਪ੍ਰਿਆ ਬੋਲ ਰਹੀ ਹਾਂ, ਤਾਏ ਨੇ ਨਾਲੋਂ-ਨਾਲ ਹੀ ਫੜਾਕ ਦੇਣੇਂ ਫੋਨ ਕੱਟ ਕੇ, ਤਾਈ ਨਿਹਾਲੀ ਨੂੰ ਉੱਚੀ-aੁੱਚੀ ਅਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।
  ਨਰੈਂਣਿਆਂ ਕੀ ਕਾਰਨ ਐ, ਐਨੇ ਜ਼ੋਰ ਨਾਲ ਅਵਾਜ਼ਾਂ ਮਾਰੀ ਜਾਨੈ, ਕੋਈ ਰਿਸ਼ਤੇਵਾਲਾ ਜਲਦੀ ਤਾਂ ਨਹੀਂ ਆ ਰਿਹਾ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਤਾਏ ਨੇ ਆਏ ਹੋਏ ਫੋਨਾਂ ਬਾਰੇ ਤਾਈ ਨੂੰ ਦੱਸਿਆ।
ਲਿਆ ਨਰੈਂਣਿਆਂ ਕਰਾਂ ਮੈਂ ਪੱਤਰਕਾਰ ਨਾਲ ਫੋਨ 'ਤੇ ਝਾੜਝੰਬ। ਹੈਲੋ! ਵੇ ਭਾਈ ਪੱਤਰਕਾਰਾ… ਅਸੀਂ ਥੋਨੂੰ ਮੁੰਡੇ ਵਾਸਤੇ ਕੰਨਿਆ ਦੀ ਲੋੜ ਬਾਰੇ ਇਸ਼ਤਿਹਾਰ ਲਗਵਾਉਣ ਲਈ ਕਿਹਾ ਸੀ ਤੇ ਤੁਸੀਂ ਮੁੰਡੇ ਦੀ ਬਿਜਾਏ ਕਿਸੇ ਭਿੱਟਭਿਟੀਏ ਦਾ ਇਸ਼ਤਿਹਾਰ ਲਗਾ ਦਿੱਤੈ, ਕੀ ਥੋਡੇ ਕੋਲੋਂ ਗਲਤੀ ਨਾਲ ਲੱਗ ਗਿਆ, ਕਿ ਜਾਣਬੁੱਝ ਕੇ ਲਗਾਇਆ ਤੁਸੀਂ…।
       ਪਰ ਮਾਈ ਕਾਰਨ ਕੀ ਐ, ਤੁਸੀਂ ਆਪ ਹੀ ਤਾਂ ਕਿਹਾ ਸੀ ਕਿ ਜਾਤ-ਪਾਤ ਦਾ ਕੋਈ ਬੰਧਨ ਨਹੀਂ ਹੈ ਤੇ ਮੈਂ ਭੇਜਿਆ ਵੀ ਸਹੀ ਐ, ਤੁਸੀਂ ਦੱਸੋ ਅਸਲ ਗੱਲ ਕੀ ਐ…।
ਵੇ ਭਾਈ ਮੈਂ ਜਾਤ-ਪਾਤ ਦਾ ਬੰਧਨ ਤਾਂ ਨਹੀਂ ਕੀਤਾ ਸੀ। ਪਰ ਤੈਨੂੰ ਇਹ ਤਾਂ ਨਹੀਂ ਕਿਹਾ ਸੀ। ਕਿ ਤੂੰ ਮੁੰਡੇ ਦੀ ਥਾਂ ਤੇ ਭਿੱਟਭਿਟੀਆਂ ਲਿਖ ਦੇਵੀਂ, ਕਿਉਂਕਿ ਤੇਰੇ ਤਾਏ ਨੂੰ ਪਹਿਲਾਂ ਫੋਨ ਬਜਾਜ ਵਾਲਿਆਂ ਦਾ ਆਇਆ, ਦੂਸਰਾ ਹਾਂਡਾ ਵਾਲਿਆਂ ਦਾ ਤੇ ਤੀਸਰਾ ਪ੍ਰੀਆ ਵਾਲੀ ਏਜੰਸੀ ਵਾਲਿਆਂ ਦਾ… ਹੁਣ ਅਸੀਂ ਤਾਂ ਫੋਨ ਬੰਦ ਕਰਕੇ ਰੱਖ ਦਿੱਤੈ, ਕਿ ਹੋਰ ਨਾ ਕਿਤੇ ਕਿਸੇ ਫੀਏਟ ਜਾਂ ਅੰਬੈਸਡਰ ਕਾਰ ਵਾਲਿਆਂ ਦਾ ਆ ਜਾਵੇ। ਤੂੰ ਅਖਬਾਰ ਵਾਲਿਆਂ ਨੂੰ ਕਹਿ ਦੇ ਕਿ ਭਾਈ ਸਿਰਫ ਸਾਨੂੰ ਕੰਨਿਆਂ ਵਾਲੇ ਹੀ ਫੋਨ ਕਰਨ……।