ਬੁੱਤ (ਕਹਾਣੀ)

ਰੁਪਿੰਦਰ ਸੰਧੂ   

Email: momsandhu9@gmail.com
Address:
ਮੋਗਾ India
ਰੁਪਿੰਦਰ ਸੰਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


lyrica online

generic lyrica problems jensen.azurewebsites.net lyrica online india
ਮੁਰਥਲ ਢਾਬੇ ਤੇ ਪੱਗ ਦੀ ਪੂਣੀ ਕਰਵਾਉਂਦੀਆਂ ਸਿਮਰਨ ਦਾ ਭੋਲਾ ਜਿਹਾ ਮੂੰਹ ਦੇਖ ਰਹੀ ਸਾਂ।ਸ਼ੀਸ਼ੇ ਮੂਹਰੇ ਖੜਾ ਉਹ ਪੇਚ ਟਿਕਾ ਰਿਹਾ ਸੀ ਤੇ ਮੈਂ ਬਾਹਾਂ ਅੱਗੇ ਕਰਕੇ ਪੱਗ ਰੱਖ ਕੇ ਉਹਨੂੰ ਆਸਰਾ ਦੇ ਰਹੀ ਸੋਚ ਰਹੀ ਸੀ।ਕਿੰਨਾ ਮਜ਼ਬੂਤ ਦਿਲ ਕੀਤਾ ਸਿਮਰਨ ਨੇ।18 ਸਾਲ ਦੀ ਉਮਰ ਵਿਚ ਇੰਨੀ ਮਜ਼ਬੂਤੀ।
ਜਦੋਂ ਸਿਮਰਨ ਨੇ 12 ਕਲਾਸ ਕੀਤੀ ਸੀ ਤਾਂ ਸੋਚ ਸੀ JEE ਦਾ exam ਦਵਾ ਕੇ ਡਿਗਰੀ ਕਿਸੇ ਚੰਗੇ ਕਾਲਜ ਤੋਂ ਕਰਾਉਣੀ।ਪਹਿਲਾ ਪੇਪਰ ਹੋਇਆ,ਰਿਜ਼ਲਟ ਆਇਆ।ਜਨਰਲ ਲਈ 105 ਤੇ ਰਿਜ਼ਰਵ ਲਈ 75 marks ਦੀ ਕੱਟ ਲਿਸਟ।ਸਿਮਰਨ ਦਾ ਮਨ ਬਹੁਤ ਦੁਖੀ ਹੋਇਆ।ਮੈਂ ਹੋਂਸਲਾ ਦਿੱਤਾ,"ਆਪੋ ਆਪਣੀ ਕਿਸਮਤ ! ਤੂੰ ਦੂਜਾ ਪੇਪਰ ਵੀ ਦੇ ਦੇ।ਇਹ ਤਾਂ ਪਾਸ ਹੋ ਗਿਆ।"
ਕਹਿੰਦਾ ,"ਮਾਂ ਇਹ ਕੱਟ ਲਿਸਟ ਫਾਈਨਲ ਲਿਸਟ ਵੇਲੇ ਹੋਰ ਮਾਰਜਨ ਵਿਚ ਜਾਊ।ਨਹੀਂ ਮਿਲਣੀ ਆਪਾ ਨੂੰ ਸੀਟ।"ਮੇਰਾ ਬੜਾ ਮਨ ਦੁਖੀ ਹੋਇਆ।2 ਸਾਲ ਦੀ ਸਖਤ ਮਿਹਨਤ ਸੀ।ਮੋਗੇ ਤੋਂ ਲੁਧਿਆਣਾ up down ਕਰਨਾ ਕੋਈ ਸੌਖੀ ਗੱਲ ਨਹੀਂ ਸੀ। AKASH INSTITUTE ਦੀ ਤਿਆਰੀ ਕੋਈ ਮਖੌਲ ਨਹੀਂ ਸੀ।ਇੰਨੀ ਮਿਹਨਤ ਦੇ ਬਾਦ ਬੱਚੇ ਦਾ ਦਿਲ ਟੁੱਟ ਗਿਆ ਸੀ।ਕੁੱਝ ਦਿਨਾਂ ਬਾਅਦ ਕਹਿੰਦਾ ਮੰਮ ਜੇ ਤੁਸੀਂ ਹਾਂ ਕਹੋ ਤਾਂ ਮੈਂ EILTS ਕਰ ਲਵਾਂ।ਕਨੈਡਾ ਦਾ ਬਣਦਾ ਮੇਰਾ।ਅਸੀਂ ਸੁਫਨਾ ਵੀ ਨਹੀਂ ਲਿਆ ਸੀ ਤੇ ਇਕ ਦੰਮ ਇਹ ਸਵਾਲ।ਸੁੰਨ ਹੋ ਗਈ।"ਪਾਪਾ ਨੂੰ ਪੁੱਛ ਪਹਿਲਾ,ਹੋਰ ਜਵਾਬ ਏ ਨਾ ਸੂਝਿਆ ਮੈਨੂੰ।"
"ਪਾਪਾ ਮੰਨਦੇ ਆ।ਓਹਨਾ ਕਿਹਾ ਜੇ ਤੇਰੀ ਮਾਂ ਹਾਂ ਕਹੁ ਤਾਂ ਸੋਚਾਂਗੇ।ਮੈਂ ਇੰਨੇ ਪੈਸੇ ਲਾਵਾ ਤੇ ਇਹ ਬਿਮਾਰ ਹੋ ਕੇ ਬੈਠ ਗਈ ਤਾਂ ਮੈਂ ਜੌਬ ਕਰੂ ਜਾਂ ਘਰ ਸੰਭਾਲੂ।ਪਹਿਲਾਂ ਤੇਰੀ ਮਾਂ ਨੂੰ ਕਹਿ ਜੇ ਉਹ ਮੈਨੂੰ ਹਾਂ ਕਰੂ ਫਿਰ ਮੈਂ ਸੋਚੁ।"
ਮੈਂ ਡੋਰ ਭੋਰ ਝਾਕਾਂ ਕਿ ਸਭ ਸਲਾਹਾਂ ਕਰੀ ਫਿਰਦੇ , ਮੈਨੂੰ ਪੁੱਛਿਆ ਵੀ ਨਹੀਂ। ਸਿਰਫ ਇਕ ਸਵਾਲ ਕੀਤਾ,"ਪੁੱਤ ਤੂੰ ਅਜੇ ਛੋਟਾ।ਇਕੱਲਾ servive ਨਹੀਂ ਕਰ ਪਵੇਗਾ।ਕਿਉ ਐਡਾ-ਵੱਡਾ ਫੈਸਲਾ ਕਰੀ ਜਾਣਾ।"
ਕਹਿੰਦਾ ,"ਮੰਮ ਇੱਥੇ ਜੇ admision ਲਈ ਯੋਗਤਾ ਨਹੀਂ ਦੇਖੀ ਜਾ ਰਹੀ ਤਾਂ ਸੋਚੋ ਜੌਬ ਵੇਲੇ ਕੀ ਹੋਊ।ਓਦੋਂ frustation ਸਹਿਣ ਨਾਲੋਂ ਚੰਗਾ ਅੱਜ ਸੋਚਿਆ ਜਾਵੇ। ਮੋਗੇ ਤਾਂ ਕੋਈ ਵਧੀਆ ਕਾਲਜ ਹੈ ਨਹੀਂ। 4 ਸਾਲ ਚੰਡੀਗੜ੍ਹ ਲਾ ਕੇ ਫਿਰ ਸੋਚਣਾ ਕਿ ਹੁਣ ਕੀ ਕਰੀਏ।ਜੇ ਅੱਜ ਸੋਚੁ ਲਈਏ ਤਾਂ 4 ਸਾਲ ਬਾਅਦ ਬਹੁਤ ਕੁੱਝ ਬਦਲ ਜਾਉ"।
ਉਹ ਮੈਨੂੰ ਸਮਝਾ ਰਿਹਾ ਸੀ ਤੇ ਮੈਂ ਉਸ ਦੀਆਂ ਅੱਖਾਂ ਵਿਚ ਪ੍ਰੋੜਤਾ ਦੇਖ ਰਹੀ ਸਾਂ।ਸੋਚਿਆ ਜੇ ਅੱਜ ਮਮਤਾ ਵੱਸ ਰੋਕ ਲਿਆ ਤਾਂ ਸਾਰੀ ਉਮਰ ਇਹਨੂੰ ਇਹ ਚੁਭਦਾ ਰਹੁ।ਦਿਲ ਨੂੰ ਘੁੱਟ ਕੇ ਹਾਂ ਕਰ ਦਿੱਤੀ।
"ਪਰ ਨਾਲ ਇਕ ਮੇਰੀ ਸ਼ਰਤ ਆ।"
"ਓ ਕੀ ਮੰਮ"
"ਤੂੰ ਕਦੇ ਪਾਣੀ ਨਹੀਂ ਪਾਕੇ ਪੀਤਾ।ਉੱਥੇ ਰੋਟੀ ਦਾ ਕਿਵੇਂ ਸਰੂ।ਰੋਟੀ ਬਣਾਉਣੀ ਸਿੱਖਣੀ ਪਉ।ਜੇ ਰੋਟੀ ਬਣਾਉਣੀ ਆ ਗਈ ਫਿਰ ਨਹੀਂ ਮੈਂ ਨਨਾ ਪਾਉਂਦੀ।"
"Ok done mom"ਮੇਰੇ ਗੱਲ ਨਾਲ ਝੂਟਣਾ ਓਹਦੀ ਆਮ ਆਦਤ ਸੀ।
ਸਿਮਰਨ ਵਾਅਦੇ ਦਾ ਬੜਾ ਪੱਕਾ।ਆਟਾ ਗੁੰਨਣ ਤੋਂ ਲੈ ਕੇ,ਸਬਜ਼ੀ ਬਣਾਉਣ ਤੇ ਹੋਰ ਸਾਰੇ ਕੰਮ ਵੀ ਫਟਾਫਟ 15 ਕੁ ਦਿਨਾਂ ਵਿਚ ਸਿੱਖ ਲਏ।ਕਹਿੰਦਾ ,"ਹੁਣ ਹਾਂ ਆ"।ਮੈਂ ਹਾਂ ਵਿਚ ਸਿਰ ਹਿਲਾ ਦਿੱਤਾ।ਸੋਚਾਂ ਪੁੱਤ ਮਾਂ ਦਾ ਦਿੱਲ ਤੂੰ ਨਹੀਂ ਸਮਝਿਆ।ਇਹ ਤਾਂ ਮੇਰਾ ਇਕ ਬਹਾਨਾ ਸੀ ਕਿ ਖੋਰੇ ਤੂੰ ਰੁੱਕ ਜਾਵੇ।
.......
ਜਦੋਂ ਵੀਜ਼ਾ ਆਇਆ ਸੀ ਤਾਂ ਅਸੀਂ ਮਾਂ ਪੁੱਤ ਨੇ ਇੱਕ ਦੂਜੇ ਨੂੰ ਹੋਂਸਲਾ ਦੇ ਕੇ promise ਲਿਆ ਸੀ ਕਿ ਮਜ਼ਬੂਤ ਰਹਿਣਾ।ਡੋਲਣਾ ਨਹੀਂ।ਇਹ ਸਟੈਪ ਜਰੂਰੀ ਆ ਭਵਿੱਖ ਲਈ।ਰੋਣਾ ਨਹੀਂ ਕਿਸੇ ਨੇ ਵੀ।ਸਿਮਰਨ ਨੂੰ ਪਤਾ ਸੀ ਮੰਮ ਨੇ ਮਗਰੋਂ ਜੀਅ ਖਰਾਬ ਕਰਨਾ। ਸੋ ਜਾਣ ਤੋਂ ਕੁੱਝ ਦਿਨ ਪਹਿਲਾਂ ਆਵਦੀਆਂ ਵੱਡ ਅਕਾਰੀ ਫੋਟੋਆਂ ਬਣਾ ਕੇ ਘਰ ਦੇ ਹਰ ਹਿੱਸੇ ਵਿਚ ਲਾ ਕੇ ਕਹਿੰਦਾ ,"ਮੰਮ ਰੋਣਾ ਨਹੀਂ,ਇਹ ਤੁਹਾਡੇ ਲਈ ਆ।ਇਹਨਾਂ ਨਾਲ ਗੱਲ ਕਰਨੀ।ਦੇਖੋ ਮੈਂ ਤੁਹਾਨੂੰ ਹਮੇਸ਼ਾ ਦੇਖਾਂਗਾ"।
ਤੇ ਮੈਂ ਹੱਸ ਕੇ ਕਿਹਾ,"ਲੈ ਰੋਣਾ ਮੈਂ ਕਿਉਂ।ਅਸਲ ਚ ਪਤਾ ਤਾਂ ਪੁੱਤ ਤੈਨੂੰ ਲਗਣਾ।ਤੈਨੂੰ ਮਾਂ ਦੀ ਪੱਕੀ ਰੋਟੀ ਨਹੀਂ ਮਿਲਣੀ" ਹੁਣ ਜਲਦੀ। ਸੰਧੂ ਸਾਬ ਕਹਿੰਦੇ,"ਪੁੱਤਰਾਂ ਤੂੰ ਕੈਮ ਹੋਜਾ,ਤੇਰੀ ਫੋਜੀ ਟਰੇਨਿੰਗ ਲਗਣੀ ਆ ਇਹ"।
ਹਾਸੇ ਵਿਚ ਗੱਲ ਪਾ ਸਾਰੇ ਆਪਣਾ ਆਪਣਾ ਦਰਦ ਲੁਕਾਉਣ ਵਿਚ ਕਾਮਯਾਬ ਹੋਏ ਸਮਝੀ ਗਏ।
ਤਿਆਰੀ ਤੋਂ ਲੈ ਕੇ ਘਰੋਂ ਤੁਰਨ ਤੱਕ ਸਭ ਨੇ ਆਪਣੇ ਆਪ ਨੂੰ ਬੰਨਿਆਂ ਹੋਇਆ ਸੀ।ਮੋਗੇ ਤੋਂ ਦਿੱਲੀ ਤੱਕ ਗੱਡੀ ਵਿਚ ਸਿਮਰਨ ਖੁਸ਼ੀ ਨੂੰ ਆਪਣੇ ਕਲਾਵੇ ਵਿਚ ਲਈ ਬੈਠਾ ਹੋਲੀ ਹੋਲੀ ਕੁੱਝ ਗੱਲਾਂ ਕਰਦਾ ਰਿਹਾ।ਮੈਂ 7 ਘੰਟੇ ਦੇ ਰਸਤੇ ਵਿਚ ਬਾਰ ਬਾਰ ਪੁੱਛਾਂ ,"ਕੀ ਫੁਸਰ ਫੁਸਰ ਕਰੀ ਜਾਨੇ।ਸਾਨੂੰ ਵੀ ਦਸੋ।"
"ਤੁਸੀ ਅਗੇ ਬੈਠੋ ਸਾਡੀ ਗੱਲ ਆ " ਦੋਂਵੇਂ ਭੈਣ ਭਰਾ ਮੈਨੂੰ ਟੋਕ ਦੇਣ।ਬਾਅਦ ਵਿਚ ਪਤਾ ਲੱਗਾ ਖੁਸ਼ੀ ਨੂੰ ਤਾਕੀਦਾ ਕਰਦਾ ਗਿਆ ,"ਮੰਮ ਦਾ ਕਹਿਣਾ ਮੰਨਣਾ।ਪਾਪਾ ਦੇ ਅਸਥਮਾ ਪੰਪ ਹਮੇਸ਼ਾ ਨਾਲ ਲੈ ਕੇ ਘਰੋਂ ਤੁਰਨਾ।ਪੜ੍ਹਾਈ ਉੱਤੇ ਧਿਆਨ ਦੇਵੀਂ।ਰਾਤ ਨੂੰ ਘਰ ਦੇ ਸਾਰੇ lock ਲੱਗੇ ਕਿ ਨਹੀਂ ਤੂੰ ਚੈਕ ਕਰਨਾ।ਮੰਮ ਨੂੰ ਰੋਣ ਨਾ ਦੇਵੀਂ , ਜਦੋ ਲੱਗੇ ਉਦਾਸ ਮੈਨੂੰ ਦਸਣਾ।"ਛੋਟੀ ਤੋਂ ਛੋਟੀ ਗੱਲ ਸਮਝਾਈ 7 ਘੰਟੇ ਦੇ ਰਾਹ ਵਿਚ।
......
ਮੁਰਥਲ ਰੋਟੀ ਖਾ ਕੇ ਸੰਧੂ ਸਾਬ ਕਹਿੰਦੇ ਪੁੱਤਰ ਕਪੜੇ ਬਦਲ ਕੇ ਪੱਗ ਬੰਨ੍ਹ ਲੈ ਹੁਣ। ਫਿਰ ਸਭ ਚੁੱਪ।ਆਪੋ ਆਪਣੇ ਵਿਚ ਅੱਖਾਂ ਨੀਵੀਆਂ ਤੁਰੇ ਫਿਰੀਏ। ਤਿਆਰ ਹੋਏ ਤਾਂ ਗੱਡੀ ਚਲਾਉਣ ਵਾਲੇ ਵੀਰਜੀ ਸੰਧੂ ਸਾਬ ਦੇ ਦੋਸਤ ਹੀ ਸਨ।ਓ ਸਮਝ ਗਏ ਸਾਡੇ ਮੂੰਹ ਵੇਖ ਕੇ।ਕਹਿੰਦੇ ਪੁੱਤਰਾਂ ਚਲੀਏ।ਸਭ ਨੇ ਹਾਂ ਵਿਚ ਸਿਰ ਹਿਲਾਇਆ।ਗੱਡੀ ਵਿਚ ਬੈਠਣ ਤੋਂ ਪਹਿਲਾਂ ਵੀਰ ਜੀ ਕਹਿੰਦੇ ,"ਪੁੱਤਰਾਂ ਏਥੋਂ ਤੇਰੀ ਜ਼ਿੰਦਗੀ ਦਾ ਓ ਰਾਹ ਸ਼ੁਰੂ ਹੋਣ ਲੱਗਾ ਜਿੱਥੇ ਤੂੰ ਇਕੱਲਿਆਂ ਤੁਰਨਾ।ਖੁੱਦ ਨੂੰ ਪਰੂਵ ਕਰਨਾ।ਇੰਨੀ ਛੋਟੀ ਉਮਰ ਵਿਚ ਤੂੰ ਬਹੁਤ ਵੱਡਾ ਭਾਰ ਚੁੱਕਣ ਲੱਗਾ ਆਪਣੇ ਮੋਢਿਆਂ ਤੇ।ਮੋਢੇ ਸਿੱਧੇ ਕਰਲਾ।ਮੰਮੀ ਡੈਡੀ ਦੀ ਉਂਗਲ ਛੱਡਣ ਦਾ ਇਹ ਰਾਹ ਹੁਣ ਚਲਣ ਲੱਗੇ।"
ਜਿਵੇਂ ਗੱਡੀ ਤੁਰੀ ਚਾਰਾ ਦੇ ਦਿਲ ਫਟਕਣ ਲੱਗੇ। ਇਕ ਦਮ ਸਿਮਰਨ ਨੇ ਸੱਜੇ ਹੱਥ ਨਾਲ ਮੇਰਾ ਹੱਥ ਫੜ ਆਪਣੀ ਛਾਤੀ ਨਾਲ ਲਾਇਆ।ਮਹਿਸੂਸ ਹੋਇਆ ਖੱਬੇ ਹੱਥ ਨਾਲ ਪਾਪਾ ਦਾ ਹੱਥ ਫੜ ਕੇ same ਲਾਇਆ ਹੋਇਆ ਸੀ।ਸਾਡੇ ਵਿਚਕਾਰ ਬੈਠਾ ਸਿਮਰਨ ਸਾਹਮਣੇ ਸ਼ੀਸ਼ੇ ਵਿਚ ਏਅਰਪੋਰਟ ਦੀ ਰੋਡ ਦੀਆਂ ਲਾਈਟਾਂ ਦੇਖਦਾ ਕਹੇ ,"ਖੁਸ਼ੀ ਵੇਖ ਲਾ ਏਅਰਪੋਰਟ, ਫਿਰ ਨਾ ਕਹੀ ਦਿਖਾਇਆ ਨਹੀਂ"।
ਜਿਵੇਂ ਜਿਵੇਂ ਗੱਡੀ ਅਗੇ ਵਧੀ ਜਾਵੇ ਸਿਮਰਨ ਦਾ ਸਾਡੇ ਹੱਥਾਂ ਨੂੰ ਆਪਣੇ ਦਿਲ ਨਾਲ ਘੁਟਣ ਦਾ ਜ਼ੋਰ ਵਧੀ ਜਾਵੇ।
ਸਾਡੇ ਸ਼ਬਦ ਸੰਘ ਵਿਚ ਫਸ ਚੁਕੇ ਸੀ।ਅਸੀਂ ਮੂਕ ਦਰਸ਼ਕ ਬਣੇ ਦੂਜੇ ਹੱਥ ਨਾਲ ਆਪਣੇ ਮੂੰਹ ਪੂੰਝ ਰਹੇ ਸੀ। 
Terminal 3 ਕਿਸੇ ਮੇਲੇ ਤੋ ਘੱਟ ਨਜਾਰਾ ਨਹੀਂ ਸੀ। ਪੰਜਾਬ ਦੀ ਜਵਾਨੀ ਧੀਆਂ-ਪੁੱਤ ਹੱਥ ਸਮਾਨ ਫੜੀ ਖੜੇ ਸੀ। ਮਾਪੇ ਫ਼ਿਕਰਮੰਦ ਹੋਣ ਕਰਕੇ ਅਣਜਾਣ ਹੋਣ ਦੇ ਬਾਵਜੂਦ ਇਕ ਦੂਜੇ ਨੂੰ ਪੁੱਛ ਰਹੇ ਸੀ। ਟਰੰਟੋ / ਵੈਨਕੂਵਰ /ਵਿਨੀਪੈਗ ।ਆਪਣਾ ਆਪਣਾ ਸਾਥ ਲੱਭ ਕੇ ਬੱਚਿਆਂ ਨੂੰ ਕਹਿ ਰਹੇ ਸੀ,"ਲੈ ਇਕੱਠੇ ਰਹੋ ਰਾਹ ਵਿਚ।ਇਕ ਦੂਜੇ ਦਾ ਸਾਥ ਚੰਗਾ ਹੁੰਦਾ।"
ਸੰਧੂ ਸਾਬ ਆਪਣੇ ਵਲਵਲੇ ਲੁਕਾਉਣ ਨੂੰ ਦੋਸਤ ਦੇ ਨਾਲ terminal lobby ਵਿਚ ਇੱਧਰ ਉੱਧਰ ਤੁਰੇ ਫਿਰਨ।ਮੈਂ , ਸਿਮਰਨ ਤੇ ਖੁਸ਼ੀ ਸਮਾਨ ਦੀ ਟਰੌਲੀ ਫੜੀ ਇਕ ਪਾਸੇ ਖੜੇ ਸੀ। ਇਕ ਮੁੰਡਾ 26 ਕੁ ਸਾਲ ਦਾ ਸਿਮਰਨ ਕੋਲ ਆਇਆ ਕਹਿੰਦਾ ,"ਵਿਨੀਪੈਗ ?"
"ਨਹੀਂ ਟੋਰੰਟੋ"
"ਚੱਲ ਕੋਈ ਨਾ ਆਪਣਾ ਸਾਥ ਹੋ ਜੂ"
"ਹਾਂਜੀ ਬਾਈ"
"ਚਲੀਏ ਅੰਦਰ । 3 ਘੰਟੇ ਪਹਿਲਾਂ ਐਂਟਰੀ ਕਹੀ ਸੀ।"
"ਤੁਸੀਂ ਚੱਲੋ , ਮੈਂ ਆਉਂਦਾ।"
ਮੈਂ ਸਿਮਰਨ ਵੱਲ ਸਵਾਲੀਆਂ ਅੱਖਾਂ ਨਾਲ ਵੇਖਿਆ, ਕੀ ਹੋਇਆ।
ਕਹਿੰਦਾ ,"ਪਾਪਾ ਕਿੱਥੇ"
"ਆਉਂਦੇ ਆ,ਓ ਪਰ੍ਹਾਂ ਖੜੇ।"
"ਅੱਛਾ ! ਮੰਮ 3 ਘੰਟੇ ਪਹਿਲਾਂ ਕਿਹਾ ਹੁੰਦਾ।ਕੋਈ ਨਾ ਥੋੜਾ ਰੁੱਕ ਕੇ ਜਾਣਾ।"
"ਕਿਉਂ ਕੀ ਹੋਇਆ।"
"ਦਿੱਲ ਜਿਹਾ ਕੰਬਦਾ ਮੰਮ।ਪਤਾ ਨਹੀਂ ਕਉ।"
"ਹਮਮ ਕੋਈ ਨਾ ਹੁਣ ਦਿਲ ਤਕੜਾ ਕਰਨਾ ਪੈਣਾ।ਜਾਂ ਪਹਿਲਾਂ ਮੇਰੀ ਮੰਨ ਲੈਂਦਾ।"
"ਕੋਈ ਨਾ ਹੋ ਜਾਊ ਮੈਂ ਠੀਕ।ਤੁਸੀਂ ਥੋੜੀ ਦੇਰ ਮੇਰੇ ਕੋਲ ਖੜ ਜਾਓ।ਜੇ ਕੋਈ ਪੁੱਛੇ ਤਾਂ ਕਿਹੋ ਬਸ ਆਉਂਦਾ।"
"ਹਮਮ "
ਓ ਮੁੰਡਾ ਸਭ ਨੂੰ ਮਿਲਕੇ ਫਿਰ ਆ ਗਿਆ।"ਚਲੀਏ ਯਾਰ।"
"ਬੇਟੇ ਇਹਦੇ ਪਾਪਾ ਥੋੜਾ ਓਧਰ ਨੂੰ ਗਏ।ਆਉਂਦੇ ਤਾਂ ਮਿਲਕੇ ਆਉਂਦਾ।"
ਓ ਮੁੰਡਾ ਸ਼ਾਇਦ ਸਮਝ ਗਿਆ।ਕਹਿੰਦਾ ,"aunty ਜੀ ਘੰਟੇ ਭਾਵੇਂ 2 ਹੋਰ ਖੜ ਜਾਓ।ਪਰ ਦਿਲ ਫਿਰ ਵੀ ਖੁਸਣਾ।ਮੈਂ ਜਾਣ ਕੇ ਤੁਹਾਨੂੰ ਕਹਿ ਰਿਹਾ ਸੀ।ਚੱਲ ਮਿੱਤਰਾ ਮੈਂ ਸਮਾਨ ਜਮਾਂ ਕਰਵਾਉਂਦਾ।ਆਜਾ ਸ਼ੇਰ ਬਣ।ਹੁਣ ਇੰਜ ਕੀਤੀਆਂ ਤੇਰੀ ਮੰਮ ਡੈਡ ਲਈ ਜਿਆਦਾ ਔਖਾ ਹੋਣਾ।ਤੂੰ ਉਹ ਕੱਚ ਦੇ ਬੂਹੇ ਟੱਪਦੇ ਠੀਕ ਹੋ ਜਾਣਾ।ਪਰ ਇਹਨਾਂ ਔਖੇ ਰਹਿਣਾ।"
ਮੁੰਡਾ ਇੰਨੀ ਗੱਲ ਕਾਹਲੀ ਨਾਲ ਕਹਿ ਕੇ ਤੁਰ ਪਿਆ।ਸਾਡੀ ਭੁਬੱ ਕਢਵਾ ਗਿਆ। ਕੁੱਝ ਚਿਰ ਵਿਚ ਸੰਧੂ ਸਾਬ ਆਏ ਤੇ ਕਾਹਲੀ ਚ ਕਹਿੰਦੇ ਚੱਲ ਮੇਰਾ ਸ਼ੇਰ ਪੁੱਤ,"ਗੁਡ ਲੱਕ ਫੌਰ ਫਿਊਚਰ"
ਸਿਮਰਨ ਦੇ ਓਹ ਕਦਮ ਬੜੇ ਭਾਰੀ ਸੀ।ਸਮਝ ਆ ਰਿਹਾ ਸੀ। 
ਸਿਕੁਰਿਟੀ ਵਾਲੇ ਨੇ ਜਦੋਂ ਟਿਕਟ ਵਗੈਰਾ ਚੈਕ ਕਰਕੇ ਟਰੌਲੀ ਅੰਦਰ ਧੱਕੀ ਤਾਂ ਸਿਮਰਨ ਮੁੜ ਕੇ ਕਹਿੰਦਾ ਇੱਥੇ ਇ ਰਿਹੋ।ਮੈਂ ਆਉਣਾ ਮਿਲਣ।ਅਸੀਂ ਸਿਰਫ ਸਿਰ ਹੀ ਹਿਲਾ ਪਾਏ।ਬੋਲ ਤਾਂ ਗਲੇ ਵਿਚ ਅੜ ਚੁਕੇ ਸੀ।
ਉਸਦੀ ਪਿੱਠ ਵੇਖਦੇ ਵੇਖਦੇ ਅਸੀਂ ਦੋਹਾਂ ਇਕ ਦੂਜੇ ਦਾ ਹੱਥ ਘੁਟਿਆ ਹੋਇਆ ਸੀ। ਜਿਵੇਂ ਕਹਿ ਰਹੇ ਹੋਈਏ,"ਹੋਂਸਲਾ ਨਹੀਂ ਛੱਡਣਾ"। ਦੂਜੇ ਹੱਥ ਨਾਲ ਮੈਂ ਖੁਸ਼ੀ ਦਾ ਸਿਰ ਆਪਣੇ ਨਾਲ ਲਾ ਲਿਆ।
ਸਿਮਰਨ ਦੇ ਅੰਦਰ ਨੂੰ ਵਧਦੇ ਕਦਮਾਂ ਨਾਲ ਮੇਰੀਆਂ ਲੱਤਾਂ ਦੀ ਸਤਿਆ ਮੁੱਕ ਰਹੀ ਸੀ।ਕਦੇ ਲੱਗੇ ਲੱਤਾਂ ਵਿਚ ਜਾਨ ਹੈ ਨਹੀਂ।ਕਦੇ ਲੱਗੇ ਪੱਥਰ ਵਾਂਗ ਭਾਰੀਆ ਹੋ ਗਈਆਂ।ਕਦੇ ਲੱਗੇ ਬਰਫ ਵਿਚ ਜੰਮ ਗਈਆਂ।ਦਿੱਲ ਲੱਗੇ ਜਿਵੇਂ ਬੰਦ ਹੋ ਗਿਆ। ਏਅਰਪੋਰਟ ਅਮਲੇ ਨੇ ਸਿਮਰਨ ਨੂੰ ਅੱਗੇ ਅੱਗੇ ਤੋਰ ਕੇ ਅੰਦਰ ਲੈ ਗਏ।
ਜਿੱਥੋਂ ਸਾਨੂੰ ਓਹਦਾ ਮੂੰਹ ਵਿੱਖਣਾ ਬੰਦ ਹੋਇਆ।ਸਾਨੂੰ ਅੱਖਾਂ ਅੱਗੇ ਹਨੇਰਾ ਜਿਹਾ ਲੱਗਣ ਲੱਗ ਪਿਆ।ਵੀਰ ਜੀ ਸਾਡੀ ਮਨੋਦਸ਼ਾ ਸਮਝ ਗਏ ਸੀ।ਓਹਨਾ ਸਾਨੂੰ ਫੜ ਕੇ ਇਕ ਜਗ੍ਹਾ ਬਿਠਾ ਦਿੱਤਾ।ਓਥੇ ਸਕਰੀਨ ਉੱਤੇ ਫਲਾਈਟ ਦੀ ਡਿਟੇਲ ਆ ਰਹੀ ਸੀ।ਅਸੀਂ ਤਿੰਨੋ ਅੱਖਾਂ ਪੂੰਝੀ ਜਾਈਏ ਤੇ ਸਕਰੀਨ ਦੇਖੀ ਜਾਈਏ।ਕੁੱਝ ਚਿਰ ਬਾਅਦ ਸਿਮਰਨ ਦਾ ਫੋਨ ਆਇਆ।ਭੱਜ ਕੇ on ਕੀਤਾ।ਅੱਗੋਂ ਆਵਾਜ਼ ਸੀ ,"ਮਾਮਾ ਮੈਂ ਜਹਾਜ ਵਿਚ ਬੈਠ ਗਿਆ।ਓਹਨਾ gate ਤੱਕ ਨਹੀਂ ਆਉਣ ਦਿਤਾ।ਮੈਂ ਠੀਕ ਆ । ਤੁਸੀਂ ਮੋਗੇ ਜਾਓ ਹੁਣ।"
"ਚੰਗਾ ਪੁੱਤ ਬਾਬਾ ਦੀਪ ਸਿੰਘ ਤੇਰੇ ਅੰਗ ਸੰਗ ਰਹਿਣ"। ਆਖ ਫੋਨ ਬੰਦ ਹੋ ਗਿਆ।ਕੁੱਝ ਹੀ ਮਿੰਟਾਂ ਬਾਦ ਜਹਾਜ ਦੀ ਆਵਾਜ਼ ਆਈ। ਦਿੱਲ ਨੂੰ ਇੰਨੀ ਘੇਰ ਪਈ ਕਿ ਅੱਖਾਂ ਅੱਗੇ ਕਾਲਾ ਕਾਲਾ ਹੋ ਗਿਆ।ਦਿਮਾਗ ਸੁੰਨ। ਪੱਥਰ ਬਣਿਆ ਨੂੰ ਕਦੋਂ ਵੀਰਜੀ ਵਾਪਿਸ ਮੁਰਥਲ ਢਾਬੇ ਤੇ ਲੈ ਆਏ।ਪਤਾ ਨਹੀਂ। 
ਜਿਵੇਂ ਕਿਵੇਂ ਮੋਗੇ ਅਪੜੇ।lock ਖੋਲ੍ਹਦਿਆਂ ਮੇਰੇ ਤੋਂ lock ਨਾ ਖੁੱਲਣ ਕਿਉਂਕਿ ਘਰ ਦੇ ਤਾਲੇ ਹਮੇਸ਼ਾਂ ਸਿਮਰਨ ਇ ਲਾਉਂਦਾ ਸੀ।ਜਾਣ ਲਗਿਆਂ ਵੀ ਓਹਨੇ lock ਕੀਤੇ ਸੀ।ਕਿਵੇਂ ਵੀ ਘਰ ਆਏ।ਘਰ ਵੜ ਦਿਆਂ ਭੁਭ ਨਿਕਲ ਗਈ।ਪਤਾ ਨਹੀਂ ਕਿੰਨਾ ਚਿਰ ਉੱਚੀ ਉੱਚੀ ਤਿੰਨੋ ਰੋਈ ਗਏ। 
5 ਮਹੀਨੇ ਲੱਗੇ ਪਰ ਧੂ ਪਾਉਂਦੀਆਂ ਆਂਦਰਾਂ ਤੇ ਬੇਜਾਨੇ ਬੁੱਤਾਂ ਨੇ ਹੌਲੀ ਹੌਲੀ ਇਕ ਦੂਜੇ ਦੇ ਆਸਰੇ ਤੁਰਨਾ ਸਿੱਖਣਾ ਹੀ ਸੀ


samsun escort canakkale escort erzurum escort Isparta escort cesme escort duzce escort kusadasi escort osmaniye escort