ਗਿਰਗਿਟ ਵਾਂਗੂੰ ਬਦਲਦਾ (ਦੋਹੇ) (ਕਵਿਤਾ)

ਮਹਿੰਦਰ ਮਾਨ   

Email: m.s.mann00@gmail.com
Cell: +91 99158 03554
Address: ਪਿੰਡ ਤੇ ਡਾਕ ਰੱਕੜਾਂ ਢਾਹਾ
ਸ਼ਹੀਦ ਭਗਤ ਸਿੰਘ ਨਗਰ India
ਮਹਿੰਦਰ ਮਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਗਿਰਗਿਟ ਵਾਂਗੂੰ ਬਦਲਦਾ, ਜੋ ਰਹਿੰਦਾ ਹੈ ਰੰਗ,
ਉਹ ਉਦ੍ਹਾ ਬੇੜਾ ਡੋਬੂ,  ਰਲ ਗਿਆ ਜਿਦ੍ਹੇ ਸੰਗ।

ਜਿਨ੍ਹਾਂ ਨੇ ਪੀਤੀ ਹੋਈ, ਦਿਨੇ  ਸ਼ਰਾਬ ਤੇ ਭੰਗ,
ਉਨ੍ਹਾਂ ਨੇ ਸਰਹੱਦਾਂ 'ਤੇ , ਕੀ ਲੜਨੀ ਹੈ ਜੰਗ।

ਮਹਿੰਗਾਈ ਨੇ ਕੀਤਾ ਹੈ, ਏਨਾ ਸਾਨੂੰ ਤੰਗ,
ਸਾਡੇ ਕਿਸੇ ਦੋਹੇ 'ਚੋਂ, ਦਿਸੇ ਨਾ ਪਿਆਰ ਦਾ ਰੰਗ।

ਵੋਟਾਂ ਨੇੜੇ  ਆਈਆਂ,  ਹੋ ਰਹੀ ਮਾਰੋ-ਮਾਰ,
ਆਪਣਾ ਮੁੱਲ ਵਧਾਣ ਲਈ, ਹਰ ਕੋਈ ਖੜਾ ਤਿਆਰ।


ਜੋ ਭੀੜ 'ਕੱਠੀ ਕਰ ਰਿਹੈ , ਝੂਠ ਅੰਤਾਂ ਦਾ ਬੋਲ,
ਵੋਟਾਂ ਦੀ ਗਿਣਤੀ ਪਿੱਛੋਂ, ਉਸ ਹੋ ਜਾਣਾ ਲੋਪ।

ਜੋ ਭਾਸ਼ਣ ਦੇਣ ਲੱਗਾ, ਪੀ ਲੈਂਦਾ ਹੈ ਆਪੇ,
ਫੇਰ ਉਹ ਸ਼ਰਾਬ ਬੰਦੀ ਤੇ, ਖੋਰੇ ਕਿਉਂ  ਕੁਝ ਆਖੇ?

ਜਿਹੜਾ ਲੀਡਰ ਵੋਟਾਂ 'ਚ, ਖਰਚੇਗਾ ਇਕ ਕਰੋੜ,
ਉਹ ਦੇਸ਼ 'ਚ ਰਿਸ਼ਵਤ ਦੀ ਜੜ੍ਹ, ਡੂੰਘੀ ਕਰੇਗਾ ਹੋਰ।

ਸੱਚ, ਝੂਠ ਦਾ ਨਿਤਾਰਾ, ਕਰਨਗੇ ਲੋਕ ਅਖੀਰ,
ਲੀਡਰ ਤਾਂ ਛੱਡੀ ਜਾਂਦੇ, ਅੱਜ ਕਲ੍ਹ ਸ਼ਬਦੀ ਤੀਰ।