ਫ਼ੱਕਰ ਬੰਦੇ (ਕਵਿਤਾ)

ਅਮਰਿੰਦਰ ਕੰਗ   

Email: gabber.amrinder@gmail.com
Cell: +91 97810 13315
Address: ਕੋਟ ਈਸੇ ਖਾਂ
ਮੋਗਾ India
ਅਮਰਿੰਦਰ ਕੰਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਫ਼ੱਕਰ ਬੰਦੇ ਸਭ ਤੋਂ ਉੱਤੇ,

ਨਾ ਇਹ ਜਾਗਣ ਨਾ ਇਹ ਸੁੱਤੇ,

ਨਾ ਇਹ ਹਾਜੀ ਨਾ ਨੇ ਕਾਜੀ,

ਨਾ ਇਨ੍ਹਾਂ ਗੁਰੂ ਦੁਆਰੇ ਲੁੱਟੇ,

ਰੱਬ ਦਾ ਪੱਲਾ ਕਦੇ ਨਾ ਛੱਡਦੇ,

ਭਾਂਵੇ ਰਹਿਣਾ ਪੈਜੇ ਭੁੱਖੇ,

ਫ਼ੱਕਰ ਬੰਦੇ ਸਭ ਤੋਂ ਉੱਤੇ,

ਨਾ ਇਹ ਜਾਗਣ ਨਾ ਇਹ ਸੁੱਤੇ,ਹੱਥ ਵਿੱਚ ਕਾਸਾ ਗਲ ਵਿੱਚ ਮਾਲਾ,

ਪੈਰਾਂ ਵਿੱਚ ਨਾ ਪਾਉਦਾ ਜੁੱਤੇ,

ਨਾ ਇਹ ਲਾਉਦੇ ਭਸਮਾਂ ਧੂਣੇ,

ਨਾ ਰਹਿਣ ਮਖਮਲ ਤੇ ਸੁੱਤੇ,

ਫ਼ੱਕਰ ਬੰਦੇ ਸਭ ਤੋਂ ਉੱਤੇ,

ਨਾ ਇਹ ਜਾਗਣ ਨਾ ਇਹ ਸੁੱਤੇ,ਨਾ ਇਹ ਭੇਖੀ ਨਾ ਇਹ ਭੋਗੀ,

ਨਾ ਮਗਰ ਭਜਾਉਦੇ ਕੁੱਤੇ,

ਇਹ ਤਾਂ ਪੈਰੀ ਘੁੰਗਰੂ ਪਾ ਕੇ,

ਯਾਰ ਮਨਾਉਦੇ ਜੋਬਣ ਰੱੁਤੇ,

ਫ਼ੱਕਰ ਬੰਦੇ ਸਭ ਤੋਂ ਉੱਤੇ,

ਨਾ ਇਹ ਜਾਗਣ ਨਾ ਇਹ ਸੁੱਤੇ।