ਡਾ ਗੁਰਸ਼ਰਨ ਕੌਰ ਜੱਗੀ ਦੀ ਪੁਸਤਕ - ਗੁਰਮਤਿ ਵਿਚਾਰਧਾਰਾ (ਆਲੋਚਨਾਤਮਕ ਲੇਖ )

ਉਜਾਗਰ ਸਿੰਘ   

Email: ujagarsingh48@yahoo.com
Cell: +91 94178 13072
Address:
India
ਉਜਾਗਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਡਾ ਗੁਰਸ਼ਰਨ ਕੌਰ ਜੱਗੀ ਦੀ ਪੁਸਤਕ ''ਗੁਰਮਤਿ ਵਿਚਾਰਧਾਰਾ'' ਮਾਨਵਤਾ ਨੂੰ ਸਰਲ ਭਾਸ਼ਾ ਵਿਚ ਗੁਰਮਤਿ ਵਿਚਾਰਧਾਰਾ ਦਾ ਵਿਸ਼ਲੇਸ਼ਣ ਕਰਕੇ ਸਮਝਾਉਣ ਲ ੀ ਸ਼ਲਾਘਾਯੋਗ ਕਦਮ ਹੈ। ਆਮ ਤੌਰ ਤੇ ਸਾਧਾਰਣ  ਿਨਸਾਨ ਗੁਰਮਤਿ ਦੀ ਵਿਚਾਰਧਾਰਾ ਨੂੰ  ਿਸ ਕਰਕੇ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਗੁਰਬਾਣੀ ਦੇ ਗੂੜ੍ਹ ਗਿਆਨ ਨੂੰ ਸਮਝਣਾ ਉਨ੍ਹਾਂ ਦੇ  ਵਸ ਦੀ ਗੱਲ ਨਹੀਂ। ਪ੍ਰੰਤੂ ਜੇਕਰ ਉਹ  ਿਕਾਗਰ ਚਿਤ ਹੋ ਕੇ ਸਮਝਣ ਦੀ ਕੋਸ਼ਿਸ਼ ਕਰਨ ਤਾਂ ਗੁਰਬਾਣੀ ਦੇ ਅਰਥ ਮੁਸ਼ਕਲ ਨਹੀਂ ਹਨ। ਗੁਰਬਾਣੀ ਵਿਚ  ਸ਼ਬਦਾਵਲੀ ਕ ੀ ਭਾਸ਼ਾਵਾਂ ਜਿਵੇਂ ਹਿੰਦੋਸਤਾਨੀ, ਹਿੰਦੀ, ਸੰਸਕ੍ਰਿਤ, ਫਾਰਸੀ, ਪਾਲੀ ਅਤੇ ਪੰਜਾਬੀ ਦੀ ਵਰਤੀ ਗ ੀ ਹੈ। ਪਾਠਕ ਅਕਸਰ  ਿਨ੍ਹਾਂ ਸਾਰੀਆਂ ਭਾਸ਼ਾਵਾਂ ਦੇ ਗਿਆਤਾ ਨਹੀਂ ਹੁੰਦੇ।  ਿਸ ਲ ੀ  ਿਹ ਪੁਸਤਕ ਪਾਠਕਾਂ ਲ ੀ ਲਾਭਦਾ ਿਕ ਹੀ ਨਹੀਂ ਸਗੋਂ ਮਾਰਗ ਦਰਸ਼ਕ ਸਾਬਤ ਹੋਵੇਗੀ ਕਿਉਂਕਿ  ਿਸ ਪੁਸਤਕ ਦੀ ਸ਼ਬਦਾਵਲੀ ਆਮ ਲੋਕਾਂ ਦੀ ਸਮਝ ਵਿਚ ਆਉਣ ਵਾਲੀ ਸਰਲ ਹੈ।  ਿਸ ਪੁਸਤਕ ਵਿਚ 34 ਲੇਖ ਹਨ, ਜਿਨ੍ਹਾਂ ਵਿਚ ਵੱਖ-ਵੱਖ ਦ੍ਰਿਸ਼ਟੀਕੋਣ ਰਾਹੀਂ ਗੁਰਮਤਿ ਵਿਚਾਰਧਾਰਾ ਦੀ ਵਿਆਖਿਆ ਉਦਾਹਰਣਾ ਦੇ ਕੇ ਕੀਤੀ ਗ ੀ ਹੈ। ਗੁਰੂ ਸਾਹਿਬਾਨ ਅਤੇ ਭਗਤਾਂ ਦੀ ਬਾਣੀ ਵਿਚੋਂ ਵਾਕ ਲੈ ਕੇ ਉਨ੍ਹਾਂ ਦੇ ਅਰਥ ਸੌਖੀ ਸ਼ਬਦਾਵਲੀ ਵਿਚ ਕਰਕੇ ਗੁਰਮਤਿ ਦੇ ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ ਗ ੀ ਹੈ।  ਿਨ੍ਹਾਂ ਲੇਖਾਂ ਵਿਚ ਸਿੱਖ ਜਗਤ ਵੱਲੋਂ ਰੋਜ਼ ਮਰਰ੍ਹਾ ਦੀ ਜ਼ਿੰਦਗੀ ਵਿਚ ਜਿਹੜੇ ਗੁਰਬਾਣੀ ਦੇ ਵਾਕ ਆਮ ਵਰਤੇ ਜਾਂਦੇ ਹਨ, ਉਨ੍ਹਾਂ ਦੀ ਵਿਆਖਿਆ ਹੈ ਤਾਂ ਜੋ ਆਮ ਲੋਕ ਉਨ੍ਹਾਂ ਦੇ ਅਰਥ ਸਮਝਕੇ ਸਿੱਖ ਸਿਧਾਂਤਾਂ ਤੇ ਪਹਿਰਾ ਦੇ ਸਕਣ। ਉਦਾਹਰਣ ਦੇ ਲ ੀ ਸਰਬਤ ਦਾ ਭਲਾ, ਪ੍ਰੇਮ ਭਗਤੀ, ਜਾਤਿ-ਪਾਤਿ, ਖਾਲਸਾ ਪੰਥ, ਅਧਿਆਤਮ ਕਰਮ, ਆਪਣੇ ਮੂਲ ਪਛਾਣ, ਤੇਰਾ ਅੰਤ ਨ ਜਾ ੀ ਲਖਿਆ, ਐਸਾ ਨਾਮੁ ਨਿਰੰਜਨੁ ਹੋ ਿ,  ਿਹੁ ਜਗੁ ਸਚੇ ਕੀ ਕੋਠੜੀ, ਹੁਕਮ, ਰਜਾ ਅਤੇ ਭਾਣਾ ਸੰਕਲਪ, ਅਕਾਲ ਉਸਤਤਿ, ਦਸਮ ਬਾਣੀ ਵਿਚ ਨਾਰੀ ਚੇਤਨਾ, ਨੈਤਿਕ ਤਤਵ ਅਤੇ ਸੰਤ ਕਬੀਰ ਜੀ ਦਾ ਮਾਨਵਤਾਵਾਦ ਆਦਿ ਵਿਸ਼ੇ ਚੁਣੇ ਗ ੇ ਹਨ। ਜਿਸ ਕਰਕੇ ਪਾਠਕਾਂ ਨੂੰ ਸਮਝਣ ਵਿਚ ਮੁਸ਼ਕਲ ਨਹੀਂ ਹੁੰਦੀ। 250 ਰੁਪ ੇ ਕੀਮਤ, 185 ਪੰਨਿਆਂ ਵਾਲੀ  ਿਹ ਪੁਸਤਕ ਗਰੇਸ਼ੀਅਸ ਬੁਕਸ ਪਟਿਆਲਾ ਨੇ ਪ੍ਰਕਾਸ਼ਤ ਕੀਤੀ ਹੈ। ਪੁਸਤਕ ਦਾ  ਿਹ ਵਧਾ ਿਆ ਹੋ ਿਆ ਸੰਸਕਰਣ ਹੈ। ਗੁਰਬਾਣੀ ਮਨੁੱਖ ਨੂੰ ਸਾਰਥਕ ਜੀਵਨ ਜਿਉਣ ਦਾ ਰਾਹ ਦਰਸਾਉਂਦੀ ਹੈ।  ਿਹ ਪੁਸਤਕ ਸਰਲ ਸ਼ਬਦਾਵਲੀ ਵਿਚ ਗੁਰਬਾਣੀ ਦੇ ਅਰਥ ਕਰਕੇ ਪਾਠਕਾਂ ਨੂੰ ਸਹੀ ਰਸਤੇ ਤੇ ਚਲਣ ਦੀ ਪ੍ਰੇਰਨਾ ਦਿੰਦੀ ਹੈ। ਪੁਸਤਕ ਦਾ ਪਹਿਲਾ ਲੇਖ 'ਆਪਣੇ ਮੂਲ ਦੀ ਪਛਾਣ' ਵਿਚ ਦੱਸਿਆ ਗਿਆ ਹੈ ਕਿ  ਿਨਸਾਨ ਨੂੰ ਸਭ ਤੋਂ ਪਹਿਲਾਂ ਆਪਣੇ ਆਪੇ ਦੀ ਪਛਾਣ ਕਰਨੀ ਚਾਹੀਦੀ ਹੈ। ਜੋ ਵਿਅਕਤੀ ਆਤਮ ਗਿਆਨ ਪ੍ਰਾਪਤ ਕਰ ਲੈਂਦਾ ਹੈ, ਉਹ  ਿਕ ਕਿਸਮ ਨਾਲ ਪਰਮਾਤਮਾ ਦਾ ਹੀ ਰੂਪ ਹੁੰਦਾ ਹੈ ਕਿਉਂਕਿ ਆਤਮਾ ਵਿਚ ਹੀ ਪਰਮਾਤਮਾ ਹੁੰਦਾ ਹੈ।  ਿਨਸਾਨ ਦੇ ਸਰੀਰ ਵਿਚ ਹੀ ਆਤਮਾ ਹੁੰਦੀ ਹੈ। ਆਤਮਾ ਪਰਮਾਤਮਾ ਦਾ ਅੰਸ਼ ਹੁੰਦੀ ਹੈ। ਬੁਨਿਆਦੀ ਤੌਰ ਤੇ ਆਤਮਾ ਅਤੇ ਜੀਵਾਤਮਾ ਵਿਚ ਕੋ ੀ ਅੰਤਰ ਨਹੀਂ ਹੁੰਦਾ। ਦੋਹਾਂ ਵਿਚ ਅੰਤਰ ਦਾ ਅਹਿਸਾਸ ਮਾ ਿਆ ਦੇ ਪ੍ਰਭਾਵ ਕਰਕੇ ਹੁੰਦਾ ਹੈ। ਆਤਮਾ ਜਦੋਂ ਆਪਣੇ ਮੂਲ ਨੂੰ ਭੁੱਲ ਜਾਂਦੀ ਹੈ ਤਾਂ ਜੀਵਾਤਮਾ ਕਹਾਉਂਦੀ ਹੈ। ਉਦਾਹਰਣ ਲੇਖਕਾ  ਗੁਰਬਾਣੀ ਦੀ ਦੇ ਰਹੀ ਹੈ-
ਘਟਿ ਘਟਿ ਰਵਿ ਰਹਿਆ ਅਲਖ ਅਪਾਰੇ ਰਾਮ।
   ਹਉੁਮੈ ਵਿਚ ਗ੍ਰਸਿਆ ਆਦਮੀ ਹੀ  ਿਸ ਤੱਥ ਤੋਂ  ਿਨਕਾਰੀ ਹੋ ਕੇ ਆਵਾ ਗਵਣ ਦੇ ਚੱਕਰ ਵਿਚ ਗੇੜੇ ਕੱਢਦਾ ਰਹਿੰਦਾ ਹੈ- ਸਰਬ ਜੀਆ ਮਹਿ  ੇਕੋ ਰਵੈ।
                                Îਮਨਮੁਖਿ ਅਹੰਕਾਰੀ ਫਿਰਿ ਜੂਨੀ ਭਵੈ। (ਗੁ ਗ੍ਰੰ ਪੰਨਾ 228)
'ਤੇਰਾ ਅੰਤ ਨਾ ਜਾ ੀ ਲਖਿਆ' ਸਿਰਲੇਖ ਮਹਾਂ ਵਾਕ ਆਸਾ ਦੀ ਵਾਰ ਵਿਚ  ਿਕ ਸ਼ਲੋਕ ਹੈ, ਜਿਸਦਾ ਭਾਵ ਹੈ ਕਿ ਪਰਮਾਤਮਾ ਸਰਬ ਵਿਆਪਕ ਹੈ। ਘਟ ਘਟ ਵਿਚ ਵਸਿਆ ਹੋ ਿਆ ਹੈ। ਜਾਣੀ ਜਾਣ ਹੈ।  ਿਸ ਨੂੰ ਸਮਝਾਉਣ ਲ ੀ ਦੱਸਿਆ ਗਿਆ ਹੈ ਕਿ ਦੁੱਖ ਦਾਰੂ ਵਰਗਾ ਹੈ ਕਿਉਂਕਿ ਦੁੱਖ ਦੇ ਸਮੇਂ ਅਸੀਂ ਪਰਮਾਤਮਾ ਨੂੰ ਯਾਦ ਕਰਦੇ ਹਾਂ ਤੇ ਦੁੱਖ ਨੂੰ ਭੁੱਲਣ ਵਿਚ ਪਰਮਾਤਮਾ ਸਹਾ ੀ ਹੁੰਦਾ ਹੈ ਪ੍ਰੰਤੂ ਸੁੱਖ ਦੇ ਸਮੇਂ ਅਸੀਂ ਪਰਮਾਤਮਾ ਨੂੰ ਯਾਦ ਨਹੀਂ ਰੱਖਦੇ ,  ਿਸ ਲ ੀ ਸੁੱਖ ਰੋਗ ਦੇ ਸਮਾਨ ਹੋ ਜਾਂਦਾ ਹੈ। ਸੱਚ ਹਮੇਸ਼ਾ ਸਥਾ ੀ ਹੁੰਦਾ ਹੈ,  ਿਸਦਾ ਕੋ ੀ ਅੰਤ ਨਹੀਂ।  ਿਹ ਸਾਰਾ ਵਿਧਾਨ ਪਰਮਾਤਮਾ ਅਨੁਸਾਰ ਹੀ ਚਲਦਾ ਹੈ।  ਿਸ ਲ ੀ  ਿਹ ਬੇਅੰਤ ਹੈ ਤੇ  ਿਸਦਾ ਕੋ ੀ ਅੰਤ ਨਹੀਂ। ਕਿਛੁ ਲਾਹੇ ਉਪਰਿ ਘਾਲੀਐ ਸਿਰਲੇਖ ਵਾਲੇ ਲੇਖ ਵਿਚ ਜੀਵਨ ਜਾਚ ਬਾਰੇ ਦੱਸਿਆ ਗਿਆ ਹੈ ਕਿ ਜੀਵਨ ਅਜਿਹਾ ਜੀਵਿਆ ਜਾਵੇ ਅਰਥਾਤ ਕੰਮ ਅਜਿਹੇ ਕੀਤੇ ਜਾਣ ਜਿਨ੍ਹਾਂ ਤੋਂ ਲਾਭ ਮਿਲੇ। ਗੁਰਬਾਣੀ ਅਧਿਆਤਮ ਜੀਵਨ ਦੀ ਜਾਚ ਦੱਸਦੀ ਹੈ। ਐਸਾ ਨਾ ਨਾਮੁ ਨਿਰੰਜਨੁ ਹੋ ਿ ਵਿਚ ਦੱਸਿਆ ਗਿਆ ਹੈ ਕਿ ਨਿਰੰਜਨੁ ਸ਼ਬਦ ਨਿਰਲੇਪਤਾ ਦੇ ਅਰਥ ਲ ੀ ਵਰਤਿਆ ਗਿਆ ਹੈ। ਨਿਰੰਜਨੁ ਮਾ ਿਆ ਰਹਿਤ, ਨਿਰਲੇਪ, ਨਿਰਵਿਕਾਰ, ਅਤੇ ਨਿਸ਼ਪਾਪ ਹੁੰਦਾ ਹੈ। ਨਿਰਜਨੁ ਸਰਬਵਿਆਪਕ ਹੈ।  ਿਹੁ ਜਗੁ ਸਚੇ ਕੀ ਕੋਠੜੀ ਆਸਾ ਦੀ ਵਾਰ ਵਿਚ ਸ੍ਰੀ ਗੁਰੂ ਅੰਗਦ ਦੇਵ ਜੀ ਨੇ  ਿਸ ਸੰਸਾਰ ਨੂੰ ਸਤਿ ਸਰੂਪ ਪਰਮਾਤਮਾ ਦੀ ਕੋਠੜੀ ਅਰਥਾਤ ਰਹਿਣ ਦੀ ਥਾਂ ਮੰਨਕੇ  ਿਸੇ ਵਿਚ ਹੀ ਵਸਿਆ ਹੋ ਿਆ ਦੱਸਿਆ ਹੈ। ਤੁਮਰੀ ਕ੍ਰਿਪਾ ਤੇ ਜਪੀਐ ਨਾਉ ਵਿਚ ਦਰਸਾ ਿਆ ਗਿਆ ਹੈ ਕਿ ਹਰ ਕੰਮ  ਿਥੋਂ ਤੱਕ ਕਿ ਨਾਮ ਜਪਣ ਦੀ ਸਮਰੱਥਾ ਵੀ ਪਰਮਾਤਮਾ ਦੀ ਮਿਹਰ ਨਾਲ ਹੀ ਹੁੰਦੀ ਹੈ। ਕੁਰਬਾਨੀ ਅਤੇ ਤਿਆਗ ਦਾ ਸੰਕਲਪ ਦੇ ਕੇ ਗੁਰੂ ਪ੍ਰੇਮੀਆਂ ਨੂੰ  ਿਸ ਮਾਰਗ ਤੇ ਚਲਣ ਲ ੀ ਪ੍ਰੇਰਿਆ ਹੈ। ਚੀਤਿ ਆਵੈ ਤਾਂ ਸਦਾ ਦ ਿਆਲਾ ਵਿਚ ਦੱਸਿਆ ਗਿਆ ਹੈ ਕਿ ਜਿਸ ਵਿਅਕਤੀ ਨੂੰ ਪਰਮਾਤਮਾ ਵਿਸਰ ਜਾਂਦਾ ਹੈ, ਉਸ ਦੇ ਵਿਰੁਧ ਸਾਰੀ ਕਾ ਿਨਾਤ ਹੋ ਜਾਂਦੀ ਹੈ। ਜੇਕਰ ਅਸੀਂ ਪਰਮਾਤਮਾ ਨੂੰ ਯਾਦ ਰੱਖਾਂਗੇ ਤਾਂ ਸਾਰਾ ਕੁਝ ਠੀਕ ਹੋ ਜਾਂਦਾ ਹੈ।  ਿਸ ਲ ੀ ਪਰਮਾਤਮਾ ਤੋਂ ਬਿਨਾ ਹੋਰ ਕੁਝ ਵੀ ਸਹਾ ੀ ਨਹੀਂ ਹੋ ਸਕਦਾ। ਸੋ ਨਿਰਮਲੁ ਨਿਰਮਲ ਹਰਿਗੁਨ ਗਾਵੈ ਵਿਚ ਸੰਤ ਕਬੀਰ ਨੇ  ਿਹ ਸਾਫ ਕੀਤਾ ਹੈ ਕਿ ਜਿਹੜਾ  ਿਨਸਾਨ ਪਰਮਾਤਮਾ ਦੇ ਨਿਰਮਲ ਗੁਣਾਂ ਨੂੰ ਅਪਣਾਉਂਦਾ ਹੈ ਉਹੀ ਪਵਿਤਰ ਅਖਵਾਉਣ ਦਾ ਹੱਕਦਾਰ ਹੈ। ਅਣਮੜਿਆ ਮੰਦਲੁ ਬਾਜੈ,  ਭਗਤ ਨਾਮਦੇਵ ਦੀ ਤੁਕ ਪੂਰੇ ਸ਼ਬਦ ਦਾ ਪਹਿਲਾ ਵਾਕ ਹੈ ਪੂਰੇ ਸ਼ਬਦ ਨੂੰ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਜਿਹੜਾ ਮਨੁੱਖ ਪਰਮਾਤਮਾ ਦੀ ਵਾਸਤਵਿਕਤਾ ਤੇ ਚਿੰਤਨ ਕਰਦਾ ਹੈ, ਉਹ ਵਿਸਮਾਦੀ ਸਥਿਤੀ ਵਿਚ ਪਹੁੰਚ ਜਾਂਦਾ ਹੈ। ਲੋਗੁ ਜਾਨੇ  ਿਹੁ ਗੀਤੁ ਹੈ ਵਿਚ ਭਗਤ ਕਬੀਰ ਜੀ ਨੇ ਦੱਸਿਆ ਹੈ ਕਿ ਜਿਹੜੇ ਲੋਕ ਸੰਤਾਂ, ਗੁਰੂਆਂ, ਮਹਾਂ ਪੁਰਸ਼ਾਂ ਦੀਆਂ ਬਾਣੀਆਂ ਨੂੰ ਨਿਰੇ ਗੀਤ ਸਮਝਦੇ ਹਨ, ਉਨ੍ਹਾਂ ਨੂੰ ਆਪਣੇ  ਿਸ ਭਰਮ ਦਾ ਨਿਵਾਰਣ ਕਰ ਲੈਣਾ ਚਾਹੀਦਾ ਹੈ। ਮਿਲੁ ਮੇਰੇ ਗੋਬਿੰਦ ਅਪਨਾ ਨਾਮੁ ਦੇਹੁ  ਿਹ ਗੁਰਵਾਕ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੈ, ਜਿਸ ਤੋਂ ਭਾਵ  ਿਹ ਹੈ ਕਿ ਨਾਮ ਤੋਂ ਬਿਨਾ ਹਰ ਪ੍ਰਕਾਰ ਦਾ ਕਾਰ ਵਿਹਾਰ ਵਿਅਰਥ ਹੈ। ਜਗੁ ਸੁਪਨੇ ਜਿਉ ਜਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ  ਿਸ ਵਾਕ ਵਿਚ ਦਰਸਾ ਿਆ ਹੈ ਕਿ ਜਿਵੇਂ ਸੁਪਨਾ ਅਸਥਾ ੀ ਹੁੰਦਾ ਹੈ, ਉਸੇ ਤਰ੍ਹਾਂ  ਿਹ ਸੰਸਾਰ ਅਸਥਾ ੀ ਹੈ। ਜਰੁ ਆ ੀ ਜੋਬਨਿ ਹਾਰਿਆ ਤੋਂ ਭਾਵ ਹੈ ਕਿ ਐਸ਼ ਪ੍ਰਸਤੀ ਵਿਚ  ਿਨਸਾਨ ਕੁਰਾਹੇ ਪੈ ਜਾਂਦਾ ਹੈ।  ਿਕ ਦਿਨ  ਿਸ ਜੀਵਨ ਨੇ ਖ਼ਤਮ ਹੋ ਜਾਣਾ ਹੈ।  ਿਸ ਲ ੀ  ਿਸਦਾ ਸਦਉਪਯੋਗ ਜ਼ਰੂਰੀ ਹੈ। ਮਨੁ ਦੇ ਰਾਮੁ ਲੀਆ ਹੈ ਮੋਲਿ ਅਨੁਸਾਰ  ਿਨਸਾਨ ਹਰ ਚੀਜ਼ ਸਿਰਜਦਾ ਹੈ ਪ੍ਰੰਤੂ ਖ਼੍ਰੀਦ ਨਹੀਂ ਸਕਦਾ। ਗੁਰੂ ਨਾਨਕ ਬਾਣੀ ਵਿਚ ਹੁਕਮ, ਰਜ਼ਾ ਅਤੇ ਭਾਣਾ ਸੰਕਲਪ ਬਾਰੇ ਸਾਫ ਕਿਹਾ ਗਿਆ ਹੈ ਕਿ ਰੱਬ ਦੀ ਰਜ਼ਾ ਵਿਚ ਚਲਣ ਦਾ ਭਾਵ ਹੈ ਕਿ ਜੋ ਕੁਝ ਵੀ ਵਾਪਰਦਾ ਹੈ, ਉਹ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਹੁੰਦਾ ਹੈ।  ਿਸ ਲ ੀ ਉਸਦੀ ਰਜ਼ਾ ਵਿਚ ਹੀ ਰਹਿਣਾ ਚਾਹੀਦਾ ਹੈ।  ਗੁਰਬਾਣੀ ਵਿਚ ਅਧਿਆਤਮ ਕਰਮ ਦਾ ਅਰਥ ਹੈ ਕਿ  ਿਨਸਾਨ ਨੂੰ ਆਪਣਾ ਅਧਿਆਤਮਕ ਭਵਿਖ ਉਜਲਾ ਕਰਨਾ ਚਾਹੀਦਾ ਹੈ ਤਾਂ ਹੀ  ਿਨਸਾਨੀ ਜਨਮ ਸੁਖਾਲਾ ਹੋ ਸਕਦਾ ਹੈ। ਗੁਰਬਾਣੀ ਵਿਚ ਸਰਬਤ ਦੇ ਭਲੇ ਦਾ ਸੰਕਲਪ ਦਾ ਮੁਖ ਆਧਾਰ ਹੈ ਕਿ ਮਾਨਵ ਜਨਮ ਦੁਰਲਭ ਹੈ  ਿਸ ਲ ੀ  ਿਸ ਜਨਮ ਵਿਚ  ਿਨਸਾਨੀਅਤ ਦੇ ਭਲੇ ਨੂੰ ਮੁੱਖ ਮੰਤਵ ਬਣਾਉਣਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਪ੍ਰੇਮ-ਭਗਤੀ ਦਾ ਸਰੂਪ ਤੋਂ ਭਾਵ  ਿਹ ਹੈ ਕਿ ਪ੍ਰੇਮ ਨਾਲ ਤਰਕ ਵਿਤਰਕ ਦਾ ਬਖੇੜਾ ਖ਼ਤਮ ਹੋ ਜਾਂਦਾ ਹੈ। ਆਪਣੇ ਪਰਾ ੇ ਦਾ ਫਰਕ ਵੀ ਮਿਟ ਜਾਂਦਾ ਹੈ। ਗੁਰਬਾਣੀ ਵਿਚ ਜਾਤਿ-ਪਾਤ ਦਾ ਖੰਡਨ ਸਿਰਲੇਖ ਵਾਲੇ ਲੇਖ ਵਿਚ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਜਾਤਿ ਦਾ ਅਭਿਮਾਨ ਜਾਂ ਨਾਂ ਦੀ ਵਡਿਆ ੀ ਦੋਵੇਂ ਵਿਅਰਥ ਹਨ ਕਿਉਂਕਿ ਸਾਰੇ ਮਨੁਖਾਂ ਦਾ ਪ੍ਰਭਾਵ  ਿਕੋ ਜਿਹਾ ਹੈ। ਸਾਰਿਆਂ ਵਿਚ  ਿਕੋ ਆਤਮਾ ਹੈ। ਫਿਰ  ਿਕ ਦੂਜੇ ਵਿਚ ਫਰਕ ਹੀ ਕੋ ੀ ਨਹੀਂ। ਸਭ ਬਰਾਬਰ ਹਨ। ਹਰਿ ਜਸ ਸੁਣਨ ਦਾ ਮਹੱਤਵ ਹੈ ਕਿ ਸੱਚੀ ਬਾਣੀ ਜਾਂ ਹਰਿ ਜਸ ਸੁਣਨਾ ਚਾਹੀਦਾ ਹੈ। ਝੂਠ ਸੁਣਨ ਤੋਂ ਪ੍ਰਹੇਜ਼ ਕਰੋ। ਸ਼ਰੋਮਣੀ ਸ਼ਹੀਦ ਗੁਰੂ ਅਰਜਨ ਦੇਵ ਜੀ ਵਾਲੇ ਲੇਖ ਵਿਚ ਉਨ੍ਹਾਂ ਦੀ ਕੁਰਬਾਨੀ ਨਾਲ ਭਗਤੀ ਦੀ ਰੱਖਿਆ ਲ ੀ ਸ਼ਕਤੀ ਦਾ ਸੰਕਲਪ ਵਿਕਸਤ ਕਰਨ ਦੀ ਲੋੜ ਅਨੁਭਵ ਹੋ ੀ।  ਿਸ ਕਰਕੇ ਭਗਤੀ ਤੇ ਸ਼ਕਤੀ  ਿਕ ਦੂਜੇ ਦੀਆਂ ਪੂਰਕ ਬਣ ਗ ੀਆਂ। ਗੁਰੂ ਤੇਗ ਬਹਾਦਰ ਦੀ ਬਾਣੀ ਵਿਚ ਵੈਰਾਗ ਵਿਚਲੇ ਲੇਖ ਵਿਚ ਦਰਸਾ ਿਆ ਗਿਆ ਹੈ ਕਿ  ਿਨਸਾਨ ਵਿਚ ਪੁਰਾਤਨ ਸਮੇਂ ਤੋਂ ਸੰਜੋ ੇ ਸੰਸਕਾਰਾਂ ਕਰਕੇ ਵੈਰਾਗ ਪੈਦਾ ਕਰਨਾ ਮੁਸ਼ਕਲ ਸੀ।  ਿਸ ਲ ੀ ਲ ੀਂ ਧਰਮ ਨੂੰ ਆਚਰਣ ਪੈਦਾ ਕਰਨ ਲ ੀ ਮਾ ਿਆ ਦੇ ਚਕਰ ਵਿਚੋਂ ਕੱਢਣਾ ਪਵੇਗਾ। ਫਿਰ ਵੈਰਾਗ ਪੈਦਾ ਹੋਵੇਗਾ ਜੋ ਪਰਮਾਤਮਾ ਨਾਲ ਜੋੜੇਗਾ। ਗੁਰੂ ਗੋਬਿੰਦ ਸਿੰਘ ਅਤੇ ਖਾਲਸਾ ਪੰਥ ਭਾਗ ਵਿਚ ਜ਼ੁਲਮ ਦਾ ਮੁਕਾਬਲਾ ਕਰਨ ਲ ੀ ਹਥਿਆਰਬੰਦ ਹੋਣਾ ਪਵੇਗਾ। ਖਾਲਸਾ ਦਾ ਸੰਕਲਪ ਹੀ ਜ਼ੁਲਮ ਦਾ ਮੁਕਾਬਲਾ ਕਰਕੇ  ਿਨਸਾਨੀਅਤ ਨੂੰ ਲਾਮਬੰਦ ਕਰਨਾ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਸਮਦਰਸ਼ੀ ਚੇਤਨਾ, ਅਕਾਲ ਉਸਤਤਿ ਦਾ ਅਧਿਆਤਮਿਕ ਸੰਦਰਭ ਅਤੇ ਦਸਮ ਬਾਣੀ ਵਿਚ ਨਾਰੀ ਚੇਤਨਾ ਲੇਖਾਂ ਵਿਚ ਗੁਰੂ ਗੋਬਿੰਦ ਸਿੰਘ ਦੀ ਮਾਨਵਤਾ ਅਤੇ ਖਾਸ ਤੌਰ ਤੇ  ਿਸਤਰੀਆਂ ਦੀ ਸ਼ਕਤੀ ਨੂੰ ਪਛਾਣਕੇ ਉਸਦਾ ਸਤਿਕਾਰ ਕਰਨ ਦੀ ਗੱਲ ਆਖੀ ਗ ੀ ਹੈ। ਭਗਤੀ ਕਾਵਿ ਵਿਚ ਨੈਤਿਕ ਤੱਤਵ, ਭਗਤੀ ਦੇ ਭੇਦ ਅਤੇ ਭਗਤ ਨਾਮਦੇਵ: ਿਕ ਪਰਿਚਯ ਵਿਚ ਭਗਤਾਂ ਦੀ ਸਾਧਾਰਣਤਾ ਵਿਚ ਮਨੁੱਖਤਾ ਲ ੀ ਸੰਜੀਦਗੀ ਦੀ  ਿਸ ਤੋਂ ਵਧੀਆ ਮਿਸਾਲ ਮਿਲ ਨਹੀਂ ਸਕਦੀ। ਭਗਤ ਰਵਿਦਾਸ ਜੀ ਦਾ ਮਨੁੱਖਤਾ ਨੂੰ ਸੁਨੇਹਾ ਅਤੇ ਸੰਤ ਕਬੀਰ ਜੀ ਦਾ ਮਾਨਵਤਾਵਾਦ ਦੋਵੇਂ ਮਨੁਖਤਾ ਦੀ ਬਰਾਬਰਤਾ ਦੇ ਹਾਮੀ ਹਨ। ਮੀਰਾਂ ਬਾ ੀ ਦੀ ਸਾਧਨਾ ਦਾ ਸਰੂਪ ਵੀ ਬੜੇ ਸੁਚੱਜੇ ਢੰਗ ਨਾਲ ਦਰਸਾ ਿਆ ਗਿਆ ਹੈ ਕਿ ਕਿਸੇ ਵੀ ਖੇਤਰ ਵਿਚ ਲਗਨ ਅਤੇ ਸਖਤ ਮਿਹਨਤ ਹਮੇਸ਼ਾ ਰੰਗ ਲਿਆਉਂਦੀ ਹੈ। ਬਾਬਾ ਫ਼ਰੀਦ ਸ਼ਕਰਗੰਜ-  ਿਕ ਜੀਵਨ ਝਾਤ ਅਤੇ ਸੇਵਾ-ਪੁੰਜ ਭਾ ੀ ਕਨ ੀਆ ਜੀ:ਸ਼ਖ਼ਸ਼ੀਅਤ ਅਤੇ ਸਾਧਨਾ ਲੇਖਾਂ ਵਿਚ ਦੋਵੇਂ  ਿਨਸਾਨੀਅਤ ਦੇ ਪ੍ਰਤੀਕ ਦਰਸਾ ੇ ਗ ੇ ਹਨ ਜੋ ਮਾਨਵਤਾ ਲ ੀ ਰਾਹ ਦਸੇਰਾ ਬਣਦੇ ਹਨ।  ਿਸ ਲ ੀ  ਿਹ ਪੁਸਤਕ ਗੁਰਮਤਿ ਦੀ ਵਿਚਾਰਧਾਰਾ ਤੇ ਪਹਿਰਾ ਦੇਣ ਦਾ ਸੰਦੇਸ਼ ਦਿੰਦੀ ਹੈ।