ਗ਼ਜ਼ਲ ਮੰਚ ਪੰਜਾਬ ਦੀ ਮਾਸਿਕ ਇਕੱਤਰਤਾ (ਖ਼ਬਰਸਾਰ)


ਧਿਆਣਾ  --  ਪੰਜਾਬੀ ਗ਼ਜ਼ਲ ਮੰਚ ਪੰਜਾਬ (ਰਜਿ) ਦੀ ਮਾਸਿਕ ਇਕੱਤਰਤਾ ਪ੍ਰਸਿੱਧ ਗ਼ਜ਼ਲਗੋ ਜਨਾਬ ਜੈ ਕਿਸ਼ਨ ਸਿੰਘ ਬੀਰ ਅਤੇ ਜਨਮੇਜਾ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ। ਰਚਨਾਵਾਂ  ਦੇ ਆਗ਼ਾਜ ਵਿਚ ਹਰਬੰਸ ਮਾਲਵਾ ਨੇ ਗੀਤ 'ਇਕ ਪੱਖ ਮੇਰਾ ਟੀਵੀ 'ਤੇ ਹੈ', ਹੈਡਮਾਸਟਰ ਲਖਵੰਤ ਸਿੰਘ ਬੋਪਾਰਾਏ ਨੇ ਰਾਜਨੀਤੀ ਤੇ ਵਿਅੰਗ: ਕਵਿਤਾ 'ਇਹ ਹੈ ਡੈਮੋਕਰੈਟਿਕ ਸੱਭਿਆਚਾਰ', ਇੰਜ: ਸਰਜਨ ਸਿੰਘ ਨੇ ਕਵਿਤਾ 'ਜੀਵਨ ਦੇ ਰੰਗ', ਕਰਮ ਸਿੰਘ ਮਾਛੀਵਾੜਾ ਨੇ ਕਵਿਤਾ 'ਫੁੱਲਾਂ ਦੀ ਆਵਾਜ਼', ਰਾਮ ਸਿੰਘ ਹਠੂਰ ਨੇ ਗੀਤ 'ਅੱਧ ਖਿੜਿਆ ਫੁੱਲ', ਸੁਰਜੀਤ ਦਰਸ਼ੀ ਨੇ ਗ਼ਜ਼ਲ 'ਜਦ ਵਕਤ ਦੀ ਨੇਰੀ ਵਗਦੀ ਹੈ, ਹਰ ਚੀਜ਼ ਪਰਾਈ ਲਗਦੀ ਹੈ' , ਜਨਮੇਜਾ ਸਿੰਘ ਜੌਹਲ ਦੀ ਕਵਿਤਾ 'ਰਾਹ ਦਾ ਪੱਤਾ', ਗੁਰਦੀਪ ਸਿੰਘ ਨੇ ਪੁੰਨ ਤੇ ਪਾਪ', ਜਨਾਬ ਜੈ ਕਿਸ਼ਨ ਸਿੰਘ ਬੀਰ ਨੇ ਗ਼ਜ਼ਲ 'ਕੁਛ ਖਾਸ ਦੋਸਤ ਪੇਸ਼ ਆਏ ਦੁਸ਼ਮਣੀ ਕੇ ਸਾਥ, ਧੋਖਾ ਬਹੁਤ ਹੂਆ ਹੈ, ਮੇਰੀ ਦੋਸਤੀ ਕੇ ਸਾਥ' , ਮਲਕੀਤ ਸਿੰਘ ਮਾਲੜਾ ਆਦਿ ਆਪੋ ਆਪਣੇ ਵਿਚਾਰ ਪੇਸ਼ ਕੀਤੇ।  ਇਨ•ਾਂ ਰਚਨਾਵਾਂ 'ਤੇ ਉਸਾਰੂ ਬਹਿਸ ਤੇ ਸੁਝਾਅ ਵੀ ਦਿੱਤੇ ਗਏ।

ਦਲਵੀਰ ਸਿੰਘ ਲੁਧਿਆਣਵੀ