ਮਾਸਿਕ ਇੱਕਤਰਤਾ (ਖ਼ਬਰਸਾਰ)


ਸਿਰਜਨਧਾਰਾ ਦੀ ਮਾਸਿਕ ਇੱਕਤਰਤਾ ੩੦ ਮਾਰਚ ਦਿਨ ਸ਼ਨੀਵਾਰ ਨੂੰ ਸ. ਕਰਮਜੀਤ ਸਿੰਘ ਔਜਲਾ ਦੀ ਪ੍ਰਧਾਨਗੀ ਹੇਠ ਪੰਜਾਬੀ  ਭਵਨ ਦੇ ਵੇਹੜੇ ਹੋਈ ਜਿਸ ਦਾ ਮੰਚ ਸੰਚਾਲਕ ਕੀਤਾ ਗੁਰਨਾਮ ਸਿੰਘ ਸੀਤਲ ਹੋਰਾਂ ਨੇ ਜਿਹਨਾਂ ਪ੍ਰਧਾਨ ਸਾਹਬ ਦੀ ਆਗਿਆ ਨਾਲ ਸੱਭ ਨੂੰ ਜੀ ਆਇਆਂ ਆਖਿਆ।
ਉਪਰੰਤ ਸ. ਸੁਰਜਨ ਸਿੰਘ ਨੇ ਆਪਣੀ ਨਜ਼ਮ  ਉੱਚੇ ਪਰਬਤ ਡੂੰਗੇ ਪਾਣੀ ਦੇਖ ਕੇ ਨਾ ਘਬਰਾਇਆ ਕਰ। ਸੋਮ ਨਾਥ ਜੀ ਦੀ ਕਵਿਤਾ ਦੇ ਬੋਲ ਸਨ, ਮਹਿਕਦੇ ਗੁਲਾਬ ਦੀ ਤਰ੍ਹਾਂ, ਖੁਸ਼ੀਆਂ ਘਰ ਘਰ ਵੰਡਦਾ ਫਿਰਾਂ। ਹਰਬੰਸ ਸਿੰਘ ਘੇਈ ਨੇ ਨੀਤੀਵਾਨਾਂ ਨੂੰ ਲੋਕ ਭਲਾਈ ਦੀ ਨਸੀਹਤ  ਦਿਤੀ। ਪਰਗਟ ਸਿੰਘ ਔਜਲਾ ਦੀ ਨਜ਼ਮ ਵਿਸਾਖੀ ਨੂੰ ਸਮਰਪਿਤ ਸੀ: ਧਰਤੀ  ਆਨੰਦਪੁਰ ਦੀ, ਸਿੱਖ ਕੌਮ ਲਈ ਸਰਵਗ ਦਾ ਝੂਟਾ। ਉਪਰੰਤ ਹਰਬੰਸ ਸਿੰਘ ਮਾਲਵਾ ਦਾ ਕਲਾਮ ਇਕ ਫੌਜੀ ਦੀ ਵਿਧਵਾ ਦਾ ਵਰਲਾਪ ਸਭ ਨੂੰ ਟੁੰਬ ਗਿਆ ।ਸਪੂੰਰਣ ਸਿੰਘ ਨੇ ਮੁਹਬੱਤ ਉਪਰ ਗੀਤ ਪੇਸ਼ ਕੀਤਾ ਅਤੇ ਅੰਤ ਵਿਚ ਗੁਰਨਾਮ ਸਿੰਘ ਸੀਤਲ ਦਾ ਕਲਾਮ ਸੀ : ਸਾਕਤਾਂ ਦੀ ਤਵਾਰੀਖ ਜਿੰਨੀ ਹੈ ਲੰਮੀ, ਜ਼ਮਾਨੇ ਨੇ ਉਹਨਾਂ ਦੀ ਧੋਣ aਨੀ ਭੰਨੀ॥


ਸਭਾ ਦੇ ਦੂਸਰੇ ਗੇੜ ਵਿਚ, ਬਲਬੀਰ ਸਿੰਘ ਜੈਸਵਾਲ, ਸੁਰਜੀਤ ਸਿੰਘ ਅਲਬੇਲਾ, ਇੰਜ. ਗੁਰਦੇਵ ਸਿੰਘ ਬਰਾੜ, ਕਰਮਜੀਤ ਿਸੰਘ ਔਜਲਾ,  ਅਤੇ ਹਰਭਜਨ ਸਿੰਘ ਨੋਤੇ ਅਤੇ ਸਮੁੱਚੀ ਸਭਾ ਨੇ ਸ਼ਹੀਦ ਭਗਤ ਸਿੰਘ ਅਤੇ  ਉਸ ਦੇ ਸਾਥੀਆਂ ਨੂੰ ਸ਼ਰਧਾਜਲੀ ਦੇਂਦੇ ਹੋਏ ਰਾਜਸ਼ੀ ਨੇਤਾਵਾਂ ਨੂੰ ਸੱਚ ਵਾਲੇ ਰਾਹ ਵੱਲ ਆaਣ ਲਈ ਪਰੇਰਿਆ । ਅਖੀਰ ਵਿਚ ਮੰਚ ਸੰਚਾਲਕ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ ।