ਘਟਨਾ ਮਾਂ ਦੇ ਰੋਣ ਦੀ (ਕਵਿਤਾ)

ਗੁਰਪ੍ਰੀਤ ਕੌਰ ਧਾਲੀਵਾਲ   

Email: dhaliwalgurpreet409@gmail.com
Cell: +91 98780 02110
Address:
India
ਗੁਰਪ੍ਰੀਤ ਕੌਰ ਧਾਲੀਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਲੱਖਾਂ ਜੀਵਾਂ ਦੀ ਤਰ੍ਹਾਂ ਜੰਮਣਾ ਸਾਡਾ,
 ਵੀ ਕੋਈ ਖ਼ਾਸ ਨਹੀਂ ਸੀ ।
ਪੁੱਤ ਉਡੀਕਦੇ ਸੀ ਸਭ ,
 ਸਾਡੇ ਜੰਮਣ ਦੀ ਤਾਂ ....
ਕਿਸੇ ਨੂੰ ਆਸ ਨਹੀਂ ਸੀ ।

ਦਾਈ ਕੱਪੜੇ ਵਿੱਚ ਲਪੇਟ,
 ਪਾ ਦਿੱਤਾ ਸੀ ਮਾਂ ਦੇ ਕੋਲ।
 ਕੁੜੀ ਜੰਮਣ ਦੇ ਮਿਹਣਿਆਂ ਤੋਂ ,
ਡਰੀ ਮਾਂ ਦੀਆਂ ਸੁਣੀਆਂ ਸਿਸਕੀਆਂ ,
ਸੁਣੇ ਨਾ ਮਾਂ ਦੇ ਮਿੱਠੇ ਬੋਲ ।

ਮੱਥਾ ਚੁੰਮ ਨਾਲ ਨੂੰ ਲਾਇਆ ਸੀ ਜਾਂ ,
ਮਾਂ ਅੱਖ ਭਰ ਮੂੰਹ ਫੇਰ ਲਿਆ ਸੀ।
 ਕੁਝ ਪਤਾ ਨਹੀਂ....
ਹਿੰਮਤ ਨਹੀਂ ਸੀ ਜਾਂ ਖੁਸ਼ੀ ਨਾਲੋਂ ਵੱਧ ,
ਉਦਾਸੀ ਮਾਂ ਨੂੰ ਘੇਰ ਲਿਆ ਸੀ ।

ਡਰੀ-ਡਰੀ ਜਿਹੀ ਪਹੁੰਚੀ, ਪਿੰਡ ਦਾਦਕੇ,
 ਜੀ ਖ਼ਬਰ ਮੇਰੇ ਹੋਣ ਦੀ ।
ਧੀਮੀ-ਧੀਮੀ ਆਵਾਜ਼ ਜਿਹੀ ,
ਸੁਣਾਈ ਦਿੱਤੀ ਸੀ ਗਵਾਂਢੀਆਂ ਨੂੰ,
 ਤਦ ਸਾਡੇ ਘਰ ਰੋਣ ਦੀ ।

ਖ਼ੁਸ਼ -ਖ਼ੁਸ਼ ਮੈਂ ਉਸ ਦੁਨੀਆਂ ਤੋਂ ,
ਇਸ ਦੁਨੀਆਂ ਵਿੱਚ ਆਈ ਸਾਂ ।
ਕੋਈ ਖੁਸ਼ ਸੀ ਜਾ ਨਾ......
ਐਪਰ ਮੈਂ ਆਪਣੇ ਹੋਣ ਦੀ ,
ਇੱਕ ਜੰਗ ਜਿੱਤ ਆਈ ਸਾਂ ।


samsun escort canakkale escort erzurum escort Isparta escort cesme escort duzce escort kusadasi escort osmaniye escort