ਮਨੁੱਖ ਦੀ ਕਿਸਮਤ ਦੇ ਵਿਧਾਤਾ (ਲੇਖ )

ਕੈਲਾਸ਼ ਚੰਦਰ ਸ਼ਰਮਾ   

Email: kailashchanderdss@gmail.com
Cell: +91 80540 16816
Address: 459,ਡੀ ਬਲਾਕ,ਰਣਜੀਤ ਐਵੀਨਿਊ,
ਅੰਮ੍ਰਿਤਸਰ India
ਕੈਲਾਸ਼ ਚੰਦਰ ਸ਼ਰਮਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


antibiotics online for uti

buy antibiotics for chickens link buy antibiotic eye drops
ਜ਼ਿੰਦਗੀ ਇੱਕ ਮ੍ਰਿਗ-ਤ੍ਰਿਸ਼ਨਾ ਹੈ ਜਿਸ ਵਿਚ ਨਾ ਜਾਣੇ ਕਿੰਨੇ ਖਵਾਬ ਹਨ ਜਿਨ੍ਹਾਂ ਵਿਚੋਂ ਜੋ ਪੂਰੇ ਹੋ ਜਾਂਦੇ ਹਨ ਉਹ ਖੁਸ਼ੀ ਦਿੰਦੇ ਹਨ ਪਰ ਜੋ ਪੂਰੇ ਨਹੀਂ ਹੁੰਦੇ ਉਹ ਵਿਅਕਤੀ ਨੂੰ ਨਿਰਾਸ਼ਾ ਦੀ ਚੱਕੀ ਪੀਹਣ ਡਾਹ ਦਿੰਦੇ ਹਨ।ਆਸਾਂ-ਉਮੀਦਾਂ ਤੇ ਪਿਆਰ ਹਾਸਲ ਕਰਨ ਦੀ ਚਾਹਤ ਕਈ ਵਾਰ ਇੰਝ ਹੀ ਲੰਘ ਜਾਂਦੀ ਹੈ।ਇੱਕੋ ਜਿਹਾ ਜੀਵਨ ਕਦੇ ਕਿਸੇ ਦਾ ਵੀ ਨਹੀਂ ਹੁੰਦਾ।ਵਗਦੀ ਨਦੀ ਵਾਂਗ ਚੱਲਦੀ ਇਸ ਜ਼ਿੰਦਗੀ ਵਿਚ ਕਈ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ।ਕਦੇ ਜ਼ਿੰਦਗੀ ਰੇਗਿਸਤਾਨ ਵਾਂਗ ਮਹਿਸੂਸ ਹੁੰਦੀ ਹੈ  ਅਤੇ ਕਦੇ ਮਨਮੋਹਕ ਘਾਟੀਆਂ ਵਾਂਗ।ਕਦੇ ਭਾਦਰੋਂ ਦੇ ਚਮਾਸਿਆਂ ਵਾਂਗ ਦੁੱਖਾਂ ਦੀ ਤਪਸ਼  ਲੂਹ ਦਿੰਦੀ ਹੈ ਅਤੇ ਕਦੇ ਲੋਕ ਗੀਤਾਂ ਵਾਂਗ ਆਨੰਦ ਮਿਲਦਾ ਹੈ।ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਵਿਅਕਤੀ ਰਾਤ ਦੀ ਰਾਣੀ ਦੀ ਖੁਸ਼ਬੂ ਵਾਂਗ ਜੀਵਨ ਬਿਤਾਉਣ ਲਈ ਕੋਸ਼ਿਸ਼ਾਂ ਕਰਦਾ ਹੈ ਪਰ ਪੱਲੇ ਪੈ ਜਾਂਦੇ ਹਨ ਕੇਵਲ ਅੰਗਾਰੇ।ਵਿਅਕਤੀ ਸਫਲਤਾਵਾਂ ਦੀ ਪੌੜੀ ਚੜ੍ਹਨ ਲਈ ਯਤਨ ਕਰਦਾ ਹੈ ਪਰ ਪੱਲੇ ਪੈਂਦੀਆਂ ਹਨ ਅਸਫਲਤਾਵਾਂ।ਜਦੋਂ ਬਾਰ-ਬਾਰ ਅਜਿਹਾ ਵਾਪਰਨ ਲੱਗ ਪਵੇ ਤਾਂ ਵਿਅਕਤੀ ਡਾਢਾ ਹੀ ਨਿਰਾਸ਼ ਹੋ ਜਾਂਦਾ ਹੈ, ਮਨ ਬੁਝਿਆ-ਬੁਝਿਆ ਰਹਿਣ ਲੱਗ ਪੈਂਦਾ ਹੈ ਜਿਸ ਕਾਰਨ ਸਰੀਰ ਸਰਗਮ ਨਹੀਂ ਬਣਦਾ। ਵਿਅਕਦੀ ਦਾ ਖੁਦ 'ਤੇ ਯਕੀਨ ਵੀ ਡਗਮਗਾਉਣ ਲੱਗਦਾ ਹੈ ਜਿਸ ਕਾਰਨ ਉਹ ਆਪਣੀ ਕਿਸਮਤ ਜਾਂ ਪੁਰਾਣੇ ਜਨਮ ਦੇ ਕਰਮਾਂ ਦਾ ਫਲ ਕਹਿ ਕੇ ਆਪਣੇ ਆਪ ਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕਰਦਾ ਹੈ।ਕਈ ਵਾਰ ਮਨੁੱਖ ਸਾਧੂਆਂ-ਸੰਤਾਂ ਦੇ ਵੱਸ ਪੈ ਜਾਂਦਾ ਹੈ ਪਰ ਫਿਰ ਵੀ ਕੁਝ ਨਹੀਂ ਬਣਦਾ।ਅਜਿਹੇ ਸਮੇਂ ਮਨੁੱਖ ਦੀ ਹਾਲਤ ਕਿਸੇ ਗਹਿਰੇ ਪਾਣੀ ਵਾਲੇ ਤਾਲਾਬ ਵਿਚ ਪਏ ਇਨਸਾਨ ਵਰਗੀ ਹੁੰਦੀ ਹੈ ਜਿਸ ਨੂੰ ਬਚਾਈ ਰੱਖਣ ਲਈ ਉਸ ਨੂੰ ਹੱਥ ਪੈਰ ਮਾਰਨੇ ਹੀ ਪੈਂਦੇ ਹਨ ਨਹੀਂ ਤਾਂ ਡੁੱਬਣਾ ਤਹਿ ਹੈ।ਕਿਸੇ ਨੇ ਸੱਚ ਹੀ ਕਿਹਾ ਹੈ:
      "ਘਰ ਜੋਤਸ਼ੀ ਵੀ ਬੁਲਾਏ, ਰਾਹੂ-ਕੇਤੂ ਵੀ ਵਿਖਾਏ, ਜੇ ਹੱਥ ਪੈਰ ਨਾ ਚਲਾਏ ਤਾਂ ਦੱਸੋ ਕਿਸਮਤ ਕੀ ਕਰੇ"।
             ਜ਼ਿੰਦਗੀ ਵਿਚ ਦੋ ਪ੍ਰਕਾਰ ਦੇ ਲੋਕ ਹੀ ਅਸਫਲ ਹੁੰਦੇ ਹਨ ਇੱਕ ਉਹ ਜੋ ਕੇਵਲ ਸੋਚਦੇ ਹਨ ਪਰ ਕਰਦੇ ਕੁਝ ਨਹੀਂ।ਦੂਸਰੇ ਉਹ ਜੋ ਕਰਦੇ ਹਨ ਪਰ ਸੋਚਦੇ ਬਿਲਕੁੱਲ ਨਹੀਂ।ਕਿਸਮਤ ਕੁਝ ਵੀ ਨਹੀਂ ਸਿਰਫ ਸਾਡੇ ਕੰਮ ਕਰਨ ਦੀ ਸਮਰੱਥਾ ਅਤੇ ਕੁਸ਼ਲਤਾ ਹੈ।ਜ਼ਿੰਦਗੀ ਵਿਚ ਸਾਰੇ ਦਰਵਾਜ਼ੇ ਕਦੇ ਵੀ ਬੰਦ ਨਹੀਂ ਹੁੰਦੇ।ਆਤਮ-ਵਿਸ਼ਵਾਸ, ਦ੍ਰਿੜ੍ਹ-ਇਰਾਦੇ ਅਤੇ ਮਿਹਨਤ ਦੀ ਚਾਬੀ ਨਾਲ ਹਰ ਜ਼ਿੰਦਰਾ ਖੋਲ੍ਹਿਆ ਜਾ ਸਕਦਾ ਹੈ।ਜੀਵਨ ਕਿੰਨਾ ਲੰਬਾ ਹੈ ਮਹੱਤਵਪੂਰਨ ਨਹੀਂ ਹੈ ਬਲਕਿ ਕਿੰਨਾ ਸਾਰਥਕ ਅਤੇ ਪਵਿੱਤਰ ਹੈ ਇਹ ਮਹੱਤਵਪੂਰਨ ਹੈ।ਕਦੇ ਵੀ ਹਾਲਾਤ ਦੇ ਗੁਲਾਮ ਨਾ ਬਣੋ।ਯੋਗ ਬਣਨ ਲਈ ਮਿਹਨਤ, ਦ੍ਰਿੜ੍ਹ-ਇਰਾਦੇ ਅਤੇ ਆਤਮ-ਵਿਸ਼ਵਾਸ ਦੀ ਲੋੜ ਹੁੰਦੀ ਹੈ।ਆਤਮ-ਵਿਅਵਾਸ ਦੀ ਅਣਹੋਂਦ, ਟੀਚੇ ਦੀ ਪ੍ਰਾਪਤੀ ਵੱਲ ਵਧਣ ਵਿਚ ਅੜਚਣ ਬਣ ਜਾਂਦੀ ਹੈ ਅਤੇ ਨਿਰਾਸ਼ ਹੋ ਚੁਕੇ ਵਿਅਕਤੀ ਵਿਚ ਹਿੰਮਤ ਹੀ ਨਹੀਂ ਪੈਦਾ ਹੋਣ ਦਿੰਦੀ।ਆਤਮ-ਵਿਸ਼ਵਾਸ ਦੀ ਕਮੀ ਵਿਚ ਸਫਲਤਾਵਾਂ ਸੰਭਵ ਹੀ ਨਹੀਂ ਹਨ ਕਿਉਂਕਿ ਯੁੱਧ ਹੋਣ ਤੋਂ ਪਹਿਲਾਂ ਹੀ ਹਥਿਆਰ ਸੁੱਟ ਦੇਣ ਵਾਲਾ ਸਿਪਾਹੀ ਕਦੇ ਵੀ ਜੇਤੂ ਨਹੀਂ ਬਣ ਸਕਦਾ।ਇਸ ਲਈ ਜ਼ਿੰਦਗੀ ਵਿਚ ਕਦੇ ਵੀ ਆਤਮ-ਵਿਸ਼ਵਾਸ ਦੀ ਕਮੀ ਨਾ ਆਉਣ ਦਿਓ ਕਿਉਂਕਿ ਆਤਮ-ਵਿਸ਼ਵਾਸ ਦੀ ਕਮੀ ਦ੍ਰਿੜ੍ਹ ਇਰਾਦੇ ਦੀ ਗੈਰਮੌਜੂਦਗੀ ਲਈ ਵੀ ਜ਼ਿੰਮੇਵਾਰ ਹੁੰਦੀ ਹੈ।ਜ਼ਿੰਦਗੀ ਦੇ ਕਿਸੇ ਮੋੜ 'ਤੇ ਹੋਈ ਹਾਰ ਤੋਂ ਨਿਰਾਸ਼ ਹੋ ਕੇ ਜੇ ਵਿਅਕਤੀ ਦੁਬਾਰਾ ਹਿੰਮਤ ਨਾ ਕਰੇ ਤਾਂ ਚੁਣੌਤੀਆਂ ਉਸ ਨੂੰ ਡਰਾਉਣ ਲੱਗ ਪੈਂਦੀਆਂ ਹਨ ਜੋ ਇਨਸਾਨ ਨੂੰ ਅੰਦਰੋਂ-ਅੰਦਰ ਕਮਜ਼ੋਰ ਅਤੇ ਖੋਖਲਾ ਕਰੀ ਜਾਂਦੀਆਂ ਹਨ ਪਰ ਦ੍ਰਿੜ੍ਹ ਸੰਕਲਪ ਅਤੇ ਸੱਚੇ ਨਿਸ਼ਠੇ ਅੱਗੇ ਕੋਈ ਵੀ ਚੁਣੌਤੀ ਬਹੁਤਾ ਚਿਰ ਨਹੀਂ ਟਿਕਦੀ।
             ਮਾੜੀ ਕਿਸਮਤ ਦਾ ਮੁਕਾਬਲਾ ਕੇਵਲ ਇਕ ਹੀ ਚੀਜ਼ ਨਾਲ ਹੋ ਸਕਦਾ ਹੈ, ਉਹ ਹੈ ਸਖਤ ਮਿਹਨਤ।ਮਿਹਨਤ ਨਾਲ ਜੋ ਆਪਣਾ ਜੀਵਨ ਮਹਿਕਾਉਂਦੇ ਹਨ, ਉਨ੍ਹਾਂ ਦੀ ਮਹਿਕ ਸਦਾ ਬਰਕਰਾਰ ਰਹਿੰਦੀ ਹੈ।ਮਿਹਨਤ ਜੀਵਨ ਵਿਚ ਸੁਖਾਵੇਂ ਪਰਿਵਰਤਨ ਲਿਆਉਣ ਦੇ ਯੋਗ ਹੁੰਦੀ ਹੈ ਅਤੇ ਮਿਹਨਤੀ ਲੋਕਾਂ ਕੋਲ ਸਫਲਤਾ ਦੀ ਕੋਈ ਕਮੀ ਨਹੀਂ ਰਹਿੰਦੀ।ਇਨ੍ਹਾਂ ਦੇ ਜੀਵਨ ਵਿਚ ਖੜੋਤ ਦਾ ਕੋਈ ਨਾਮੋ-ਨਿਸ਼ਾਨ ਹੀ ਨਹੀਂ ਹੁੰਦਾ।ਅਜਿਹੇ ਵਿਅਕਤੀਆਂ ਦੇ ਜੀਵਨ ਨੂੰ ਭਾਗ ਲੱਗ ਜਾਂਦੇ ਹਨ।ਸਖਤ ਮਿਹਨਤ ਕਦੇ ਵੀ ਥਕਾਨ ਨਹੀਂ ਲਿਆਉਂਦੀ ਬਲਕਿ ਸੰਤੋਸ਼ ਲਿਆਉਂਦੀ ਹੈ।ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਲਾਜਵਾਬ ਮੋਤੀ ਕਦੇ ਵੀ ਕਿਨਾਰਿਆਂ ਤੋਂ ਨਹੀਂ ਮਿਲਦੇ, ਪਾਣੀ ਵਿਚ ਜਾ ਕੇ ਹੀ ਤਲਾਸ਼ਣੇ ਪੈਂਦੇ ਹਨ।ਕਈ ਲੋਕ ਕਿਸਮਤ ਦੇ ਸਹਾਰੇ ਹੀ ਸਭ ਕੁਝ ਹਾਸਲ ਕਰਨ 'ਚ ਲੱਗੇ ਰਹਿੰਦੇ ਹਨ।ਉਨ੍ਹਾਂ ਦੀ ਸੋਚ ਹੁੰਦੀ ਹੈ ਕਿ ਕਿਸਮਤ ਵਿਚ ਲਿਖਿਆ ਹੋਵੇਗਾ ਤਾਂ ਸਭ ਕੁਝ ਮਿਲੇਗਾ।ਅਜਿਹੇ ਵਿਅਕਤੀਆਂ ਨੂੰ ਜੀਵਨ ਨਰਕ ਲੱਗਣ ਲੱਗ ਪੈਂਦਾ ਹੈ।ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਬਿਨਾਂ ਬੀਜ ਦੇ ਰੁੱਖ ਨਹੀਂ ਬਣ ਸਕਦੇ ਉਸੇ ਤਰ੍ਹਾਂ ਬਿਨਾ ਕਰਮ-ਰੂਪੀ ਬੀਜ ਦੇ ਆਸਾਂ-ਉਮੀਦਾਂ ਦਾ ਰੁੱਖ ਅਤੇ ਉਸ ਦੇ ਫਲ ਨਹੀਂ ਲੱਗ ਸਕਦੇ।ਕਿਸਮਤ ਦੇ ਸਹਾਰੇ ਰਹਿਣ ਵਾਲੇ ਲੋਕ ਆਲਸੀ ਹੋ ਜਾਂਦੇ ਹਨ ਅਤੇ ਉਸ ਤੋਂ ਬਾਅਦ ਨਾਂਹ-ਪੱਖੀ।ਐਵੇਂ ਹੀ ਕਿਸਮਤ ਦੇ ਭਰੋਸੇ ਝੂਠੀਆਂ ਆਸਾਂ ਨੂੰ ਆਪਣੀ ਯੋਗਤਾ ਦਾ ਕੋਹੜ ਨਾ ਬਣਨ ਦੇਈਏ।ਕੁਦਰਤ ਨੇ ਦਿਮਾਗ ਦੇ ਰੂਪ ਵਿਚ ਅਨਮੋਲ ਦਾਤ ਦਿੱਤੀ ਹੈ, ਅਵੇਸਲੇ ਹੀ ਦਰਿਆ ਦੇ ਕਿਨਾਰੇ ਬੈਠ ਕੇ ਪਿਆਸੇ ਨਾ ਮਰੀਏ।ਜਿਸ ਤਰ੍ਹਾਂ ਸਿਲਾਈ ਮਸ਼ੀਨ ਵਿਚ ਧਾਗਾ ਨਾ ਪਾਉਣ 'ਤੇ ਚਲਦੀ ਜ਼ਰੂਰ ਹੈ ਪਰ ਸਿਊਂਦੀ ਕੁਝ ਨਹੀਂ, ਉਸੇ ਤਰ੍ਹਾਂ ਜੇਕਰ ਕਿਸਮਤ ਦੇ ਨਾਲ ਆਤਮ-ਵਿਸ਼ਵਾਸ, ਦ੍ਰਿੜ੍ਹ-ਇਰਾਦੇ ਅਤੇ ਮਿਹਨਤ ਦੇ ਧਾਗੇ ਨਾ ਹੋਣ ਤਾਂ ਕਿਸਮਤ ਵੀ ਆਪਣਾ ਅਸਰ ਨਹੀਂ ਵਿਖਾਉਂਦੀ।ਜਦੋਂ ਹਿੰਮਤ, ਮਿਹਨਤ ਅਤੇ ਦ੍ਰਿੜ੍ਹ-ਇਰਾਦੇ ਦੀ ਤਿੱਕੜੀ ਆਪਸ ਵਿਚ ਮਿਲ ਜਾਣ ਤਾਂ ਕਿਸਮਤ ਆਪ-ਮੁਹਾਰੇ ਹੀ ਦਰਵਾਜ਼ੇ 'ਤੇ ਆਉਣ ਲਈ ਉਤਾਵਲੀ ਹੋ ਜਾਂਦੀ ਹੈ।ਇਸ ਲਈ ਹੌਸਲੇ ਦੇ ਤਰਕਸ਼ ਵਿਚ ਦ੍ਰਿੜ੍ਹ-ਇਰਾਦਾ, ਆਤਮ-ਵਿਸ਼ਵਾਸ ਅਤੇ ਮਿਹਨਤ ਦੇ ਤੀਰ ਸਦਾ ਜ਼ਿੰਦਾ ਰੱਖੋ ਅਤੇ ਵਕਤ ਪੈਣ 'ਤੇ ਇਨ੍ਹਾਂ ਦੀ ਭਰਪੂਰ ਵਰਤੋਂ ਕਰੋ।ਦ੍ਰਿੜ੍ਹ ਇੱਛਾ-ਸ਼ਕਤੀ ਨਾਲ ਟੀਚੇ ਵੱਲ ਵਧੋ ਕਿਉਂਕਿ ਪੱਕਾ ਇਰਾਦਾ ਹੋਵੇ ਤਾਂ ਹਰ ਮੰਜ਼ਲ ਕਦਮਾਂ ਵਿਚ ਹੁੰਦੀ ਹੈ।ਬੁਝੀ ਹੋਈ ਰਾਖ ਵਾਂਗ ਜਿਊਣ ਦੀ ਕੋਸ਼ਿਸ਼ ਨਾ ਕਰੋ ਬਲਕਿ ਜ਼ਿੰਦਾਦਿਲੀ ਨਾਲ ਜੀਓ ਕਿਉਂਕਿ ਕਮਜ਼ੋਰ ਨੂੰ ਕੋਈ ਨਹੀਂ ਪੁੱਛਦਾ।ਸਿਆਣੇ ਕਹਿੰਦੇ ਹਨ:
      "ਕੀੜੀ ਤੋਂ ਮਿਹਨਤ ਕਰਨਾ ਸਿੱਖੋ, ਬਗਲੇ ਤੋਂ ਤਰਕੀਬ ਤੇ ਮੱਕੜੀ ਤੋਂ ਕਾਰੀਗਰੀ।ਆਖਰੀ ਸਮੇਂ ਤੱਕ ਸੰਘਰਸ਼ ਕਰੋ ਕਿਉਂਕਿ ਸੰਘਰਸ਼ ਹੀ ਜੀਵਨ ਹੈ"।
        ਆਤਮ-ਵਿਸ਼ਵਾਸ, ਦ੍ਰਿੜ੍ਹ-ਇਰਾਦੇ ਅਤੇ ਮਿਹਨਤ ਦੀ ਤਿੱਕੜੀ ਜਦੋਂ ਆਪਸ ਵਿਚ ਗਲਵਕੜੀ ਪਾ ਕੇ ਚੱਲਦੇ ਹਨ ਤਾਂ ਜ਼ਿੰਦਗੀ ਮਹਿਕਣ ਲੱਗਦੀ ਹੈ।ਇਨ੍ਹਾਂ ਦੇ ਵੱਖੋ-ਵੱਖਰੇ ਹੋ ਕੇ ਚੱਲਣ ਨਾਲ ਜੀਵਨ ਸਹੀ ਦਿਸ਼ਾ ਵਿਚ ਨਹੀਂ ਜਾਂਦਾ।ਇਸ ਲਈ ਵਿਅਕਤੀ ਨੂੰ ਇਨ੍ਹਾਂ ਤਿੰਨਾਂ ਨਾਲੋਂ ਕਦੇ ਵੀ ਆਪਣੀ ਗਲਵੱਕੜੀ ਢਿੱਲੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਉਸ ਦੀ ਕਿਸਮਤ ਦੇ ਵਿਧਾਤਾ ਹਨ।ਇਸ ਤਰ੍ਹਾਂ ਕਰਨ ਨਾਲ ਸਾਡਾ ਹਰ ਕਰਮ ਅਤੇ ਸੋਚ ਸਾਨੂੰ ਨਵੀਂ ਰਫਤਾਰ ਦੇਵੇਗਾ ਅਤੇ ਜੀਵਨ 'ਚ ਬਦਲਾਅ ਵਾਲਾ ਅਜਿਹਾ ਪਲ ਸਾਡੇ ਹੱਥ ਲੱਗੇਗਾ ਕਿ ਅਸੀਂ ਇਕ ਸ਼ਾਨਦਾਰ ਅਤੇ ਨਵੀਂ ਸ਼ਕਤੀ ਦਾ ਅਹਿਸਾਸ ਮਹਿਸੂਸ ਕਰਾਂਗੇ ਜਿਸ ਨਾਲ ਸਾਡੇ ਜੀਵਨ ਵਿਚ ਮਹਿਕ ਸਾਲਾਂ ਤੱਕ ਬਣੀ ਰਹੇਗੀ।