ਸਾਹਿਤ ਪੜ੍ਹਣ ਦਾ ਘਟ ਰਿਹਾ ਰੁਝਾਣ (ਲੇਖ )

ਰਮੇਸ਼ ਸੇਠੀ ਬਾਦਲ   

Email: rameshsethibadal@gmail.com
Cell: +9198766 27233
Address: Opp. Santoshi Mata Mandir, Shah Satnam Ji Street
Mandi Dabwali, Sirsa Haryana India 125104
ਰਮੇਸ਼ ਸੇਠੀ ਬਾਦਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹਰ ਵਿਰਸੇ ਸਮਾਜ ਦਾ ਆਪਣਾ ਆਪਣਾ ਸਾਹਿਤ ਹੁੰਦਾ ਹੈ। ਜ਼ੋ ਉਸ ਇਲਾਕੇ ਦੀ ਭਾਸ਼ਾ ਵਿੱਚ ਲਿਖਿਆ ਜ਼ਾਂਦਾ ਹੈ। ਬਹੁਤੇ ਵਾਰੀ ਇਹ ਉਸੇ ਬੋਲੀ ਵਿੱਚ ਲਿਖਿਆ ਜਾਂਦਾ ਹੈ ਜ਼ੋ ਉਸ ਇਲਾਕੇ ਵਿੱਚ ਬੋਲੀ ਜਾਂਦੀ ਹੈ। ਸਮੇਂ ਸਮੇ ਅਨੁਸਾਰ ਬੋਲੀ ਤੇ ਭਾਸ਼ਾ ਬਦਲਦੀ ਰਹਿੰਦੀ  ਹੈ। ਇਸ ਤਰਾਂ ਨਾਲ ਸਾਹਿਤ ਲਿਖਣ ਲਈ ਵਰਤੀ ਜਾਣ ਵਾਲੀ ਭਾਸ਼ਾ ਵਿੱਚ ਵੀ ਤਬਦੀਲੀ ਆਉੱਦੀ ਹੈ। ਸਾਹਿਤ ਧਾਰਮਿਕ, ਸਮਾਜਿਕ ਅਤੇ ਮਾਲੀ ਹਾਲਾਤਾਂ ਨੁੰ ਬਿਆਨ ਕਰਦਾ ਹੈ। ਜਦੋ ਤੋ ਲਿਖਣ ਦੀ ਕਲਾ ਸੁਰੂ ਹੋਈ ਹੈ ਉਦੋ ਤੋ ਹੀ ਸਾਹਿਤ ਦਾ ਲਿਖਣਾ ਬਦਸਤੂਰ ਜਾਰੀ ਹੈ।ਕਿਸੇ ਜਮਾਨੇ ਵਿੱਚ ਲਿਖਣ ਲਈ ਕਿਸੇ ਪੰਛੀ ਦੇ ਖੰਬ ਨੁੰ ਕਲਮ ਬਣਾਕੇ  ਕਪੜੇ ਤੇ ਲਿਖਿਆ ਜਾਂਦਾ ਸੀ। ਫਿਰ ਸਿਆਹੀ ਕਲਮ ਦਵਾਤ ਦਾ ਯੁੱਗ ਆਇਆ। ਫਿਰ ਇਹ ਯੁੰਗ ਕਲਮ ਦਵਾਤ ਤੋ ਪੈਲ ਬਾਲ ਪੈਨ ਟਾਇਪ ਮਸ਼ੀਨ ਪ੍ਰਿੰਿਟੰਗ ਪ੍ਹੈਸ ਤੋ ਗੁਜਰਦਾ ਹੋਇਆ ਕੰਮਪਿਊਟਰ ਯੁੱਗ ਵਿੱਚ ਦਾਖਿਲ ਹੋ ਗਿਆ।ਲਿਖਣ ਦੇ ਤਰੀਕੇ ਦੇ ਵਿਕਾਸ ਨੇ  ਲੇਖਕ ਦੀ ਕਲਾ ਵਿੱਚ ਤਬਦੀਲੀ ਜਰੂਰ ਲਿਆਂਦੀ ਹੈ ਪਰ ਕੋਈ ਜਿਆਦਾ ਵਿਕਾਸ ਨਹੀ ਕੀਤਾ।
ਸਾਡੇ ਧਾਰਮਿਕ ਗੰ੍ਰਥ ਪਵਿੱਤਰ ਗੁਰਬਾਣੀ, ਭਗਵਤ ਗੀਤਾ ਬਾਈਬਲ ਕੁਰਾਣ ਸ਼ਰੀਫ ਵੀ ਉਸ ਸਮੇ ਲਿਖੇ ਗਏ ਸਾਹਿਤ ਦਾ ਹਿੱਸਾ ਹਨ। ਇਹਨਾ ਪਵਿੱਤਰ ਗ੍ਰੰਥਾਂ ਦੀ ਮਹਾਨਤਾ ਅੱਜ ਵੀ ਬਰਕਰਾਰ ਹੈ। ਚਾਹੇ ਹਰ ਕੋਈ ਇਹਨਾ ਨੂੰ ਪੜ੍ਹ ਨਹੀ ਸਕਦਾ ਸਮਝ ਨਹੀ ਸਕਦਾ। ਕਿਉਕਿ ਇਹ ਉਸ ਸਮੇ ਦੀ ਭਾਸ਼ਾ ਅਤੇ ਬੋਲੀ ਅਨੁਸਾਰ ਲਿਖੇ ਗਏ ਹਨ। ਇਹਨਾ ਨੁੰ ਪੜ੍ਹਣ ਅਤੇ ਸਮਝਣ ਲਈ ਸਾਨੂੰ ਕਿਸੇ ਮਾਹਿਰ ਦਾ ਸਹਾਰਾ ਲੈਣਾ ਪੈਂਦਾ ਹੈ। ਪਰ ਇਹਨਾ ਦੀ ਭਾਵਣਾ ਅਤੇ ਸਚਾਈ ਅੱਜ ਵੀ ਜਿਉ ਦੀ ਤਿਉ ਹੈ।ਇਹ ਗੰ੍ਰਥ ਧਾਰਮਿਕ ਹੋਣ ਕਰਕੇ ਸਾਡੇ ਲਈ ਮਹੱਤਵਪੂਰਨ ਹਨ।ਸਾਡੀ ਸਰਧਾ ਦੇ ਕੇੱਦਰ ਬਿੰਦੂ ਹਨ। ਸਾਡੀ ਆਸਥਾ ਦੇ ਪ੍ਰਤੀਕ ਹਨ। ਸਮੇ ਸਮੇ ਦੇ ਸਮਾਜਿਕ ਹਲਾਤਾਂ ਅਨੁਸਾਰ ਹੋਰ ਵੀ ਸਾਹਿਤ ਲਿਖਿਆ ਗਿਆ। ਵਾਰਿਸ ਸ਼ਾਹ ਦੀ ਹੀਰ, ਪੀਲੂ, ਦਮੋਦਰ ਅਤੇ ਹੋਰ ਕਈ ਕਿੱਸੇ ਕਹਾਣੀਆਂ ਬਹੁਤ ਪਹਿਲਾਂ ਲਿਖੇ ਗਏ ਜ਼ੋ ਅੱਜ ਵੀ ਪੂਰੇ ਮਕਬੂਲ ਹਨ।ਉਹ ਯੁੱਗ ਵੀ ਬਹੁਤ ਵਧੀਆਂ ਸੀ ਜਦੋ ਮਨੋਰੰਜਨ ਦੇ ਹੋਰ ਸਾਧਨ ਬਹੁਤ ਘੱਟ ਹੁੰਦੇ ਸਨ ਤੇ ਲੋਕ ਕਿੱਸੇ ਪੜ੍ਹਕੇ ਆਪਣਾ ਮਨੋਰੰਜਨ ਕਰਦੇ ਸਨ। ਹੀਰ ਰਾਂਝੇ ਸੋਹਣੀ ਮਾਹੀਵਾਲ ਸੱਸੀ ਪੰਨੂ ਮਿਰਜਾ ਸਾਹਿਬਾਂ ਤੇ ਪੂਰਨ ਭਗਤ ਦੇ ਕਿੱਸੇ ਬਹੁਤ ਪ੍ਰਚਲਿਤ ਸਨ।ਬਹਾਦਰੀ ਲਈ ਲੇਕ ਜੱਗਾ ਡਾਕੂ ਤੇ ਜਿਉਣਾ ਮੋੜ ਬਾਰੇ ਵੀ ਪੜ੍ਹਦੇ।  ਲੋਕ ਸਾਰੀ ਸਾਰੀ ਰਾਤ ਇਹ ਕਿੱਸੇ ਪੜ੍ਹਦੇ ਅਤੇ ਸੁਣਦੇ ਰਹਿੰਦੇ।
ਭਾਰਤ ਇੱਕ ਵਿਸਾਲ ਦੇਸ਼ ਹੈ ਇੱਥੇ ਬਹੁਤ ਸਾਰੀਆਂ ਭਾਸ਼ਵਾਂ ਬੋਲੀਆਂ ਤੇ ਲਿਖੀਆਂ ਜਾਂਦੀਆਂ ਹਨ। ਇਸ ਲਈ ਸਾਡੇ ਸਾਹਿਤ ਦਾ ਖੇਤਰ ਵੀ ਬਹੁਤ ਵੱਡਾ ਹੈ। ਹਜਾਰਾਂ ਕਿਤਾਬਾਂ ਹਰ ਸਾਲ ਲਿਖੀਆਂ ਅਤੇ ਛਪਵਾਈਆਂ ਜਾਂਦੀਆਂ ਹਨ। ਜੇ ਅਸੀ ਇਕੱਲੀ ਪੰਜਾਬੀ ਭਾਸ਼ਾ ਦੀ ਹੀ ਗੱਲ ਕਰੀਏ ਤਾਂ ਪੰਜਾਬੀ ਭਾਸ਼ਾ ਨੇ ਸਾਨੂੰ ਬਹੁਤ ਹੀ  ਲੇਖਕ ਦਿੱਤੇ ਹਨ। ਜ਼ੋ ਦੁਨੀਆਂ ਦੇ ਹਰ ਕੋਨੇ ਵਿੱਚ ਮਕਬੂਲ ਹੋਏ। ਜਿੰਨਾਂ ਨੇ ਆਪਣੀ ਕਲਮ ਦੇ ਬਲਬੂਤੇ ਤੇ ਬਹੁਤ ਨਾਮਣਾ ਖੱਟਿਆ। ਸਾਲਾਂ ਬੱਧੀ ਹੀ ਉਹਨਾਂ ਦੀਆਂ ਲਿਖੀਆਂ ਕਿਤਾਬਾਂ ਨੂੰ ਅਵੱਲ ਦਰਜੇ ਦਾ ਖਿਤਾਬ ਹਾਸਿਲ ਹੈ।ਪੁਰਾਣੇ ਲੇਖਕਾਂ ਦੇ ਨਾਲ ਨਾਲ ਹਰ ਸਾਲ ਨਵੇ ਲੇਖਕ ਵੀ ਆਪਣੀਆਂ ਕਿਤਾਬਾਂ ਛਪਵਾਉੰਦੇ ਹਨ। ਅਤੇ ਸਾਹਿਤਦੇ ਖੇਤਰ  ਵਿੱਚ ਆਪਣਾ ਯੋਗਦਾਨ ਪਾਉੱਦੇ ਹਨ।ਪਰ ਸਾਹਿਤ ਨੂੰ ਉਹ ਦਰਜਾ ਹਾਸਿਲ ਨਹੀ ਹੋਇਆ ਜਿਸ ਦੇ ਉਹ ਹੱਕਦਾਰ ਹਨ। ਇਸ ਦਾ ਮੁਡਲਾ ਕਾਰਣ ਲੋਕਾਂ ਦੀ ਰੁਚੀ ਸਾਹਿਤ ਪੜ੍ਹਣ ਵੱਲ  ਘਟ ਰਹੀ ਹੈ। ਲੋਕ ਮੋਬਾਇਲ ਸਿਨੇਮਾਂ ਅਤੇ ਮਨੋਰੰਜਨ ਦੇ ਹੋਰ ਸਾਧਨਾ ਨੂੰ ਜਿਆਦਾ ਤਰਜੀਹ ੰਿਦੰਦੇ ਹਨ। ਪੜ੍ਹਣ ਵੱਲ ਉਹਨਾ ਦੀ ਦਿਲਚਸਪੀ ਦਿਨ ਬ ਦਿਨ ਘਟ ਰਹੀ ਹੈ। ਮੈਨੂੰ ਯਾਦ ਹੈ ਕਿਸੇ ਜਮਾਨੇ ਵਿੱਚ ਅਸੀ ਕਿਰਾਏ ਤੇ ਨਾਵਲ ਲਿਆਕੇ ਸ਼ਾਮ ਤੱਕ ਪੜ੍ਹਕੇ ਹੀ ਸਾਂਹ ਲੈੱਦੇ ਸੀ।ਰਾਤ ਨੂੰ ਸੌਣ ਤੋ ਪਹਿਲਾਂ ਕੁਝ ਨਾ ਕੁਝ ਜਰੂਰ ਪੜ੍ਹਦੇ ਸੀ।ਬੱਸ ਸਟੈਡ ਰੇਲਵੇ ਸ਼ਟੇਸ਼ਨ ਤੇ ਖੜੇ ਹੋਏ ਬੁੱਕ ਸਾਪ ਤੇ ਜਰੂਰ ਝਾਤੀ ਮਾਰਦੇ ਅਤੇ ਆਪਣੇ ਸੀਮਤ ਜੇਬ ਖਰਚੇ ਤੌ ਕੁਝ ਨਾ ਕੁਝ ਬਚਾਕੇ ਕੋਈ ਮੈਗਜੀਨ ਨਾਵਲ ਜਾ ਕੋਈ ਹੋਰ ਕਿਤਾਬ ਜਰੂਰ ਖਰੀਦਦੇ।ਅੱਜ ਕੱਲ ਦੀ ਪੀੜੀ ਤਿੰਨ ਪੇਜ਼ ਦੀ ਕਹਾਣੀ ਪੜ੍ਹਣ ਤੋ ਹਿਚਕਾਉੰਦੀ ਹੈ। ਇੰਨੀ ਲੰਬੀ ਕਹਾਣੀ ਕੋਣ ਪੜੂ ਆਖਕੇ ਪਾਸਾ ਵੱਟ ਜਾਂਦੀ ਹੈ।ਅਖਬਾਰ ਪੜ੍ਹਣਾ ਤਾਂ ਇਹਨਾ ਦੇ ਵੱਸ ਦੀ ਗੱਲ ਨਹੀ। ਬਹੁਤੇ ਵਾਰੀ ਅਸੀ ਰੇਹੜੀ ਤੋ ਮੂੰਗਫਲੀ ਜਾ ਕੁਝ ਹੋਰ ਖਰੀਦਣ ਵੇਲੇ ਖਾਲੀ ਲਿਫਾਫੇ ਚੌ ਵੀ ਕੋਈ ਕੰਮ ਦੀ ਪੜ੍ਹਣਯੋਗ ਸਮਗਰੀ ਲੱਭ ਲੈਦੇ ਸੀ।ਤੇ ਘੜੀ ਪਲ ਲਈ ਉਸੇ ਨੂੰ ਪੜ੍ਹਕੇ ਖੁਸ਼ ਹੋ ਜਾਂਦੇ ਸੀ। ਮੰਗਵੇ ਰਿਸਾਲੇ ਨਾਵਲ ਕਿਤਾਬਾਂ ਪੜ੍ਹਕੇ ਗਰਮੀ ਸਰਦੀ ਦੀਆਂ ਛੁੱਟੀਆਂ ਪੂਰੀਆਂ ਕਰਦੇ ਸੀ। 
ਉਹਨਾਂ ਦਿਨਾਂ ਵਿੱਚ ਲਾਈਬਰੇਰੀ  ਜਾਣ ਨੁੰ ਵੀ ਸ਼ਾਨ ਸਮਝਿਆ ਜਾਂਦਾ ਸੀ। ਅਤੇ ਆਨੇ ਬਹਾਨੇ ਲਾਈਬਰੇਰੀ ਜਾ ਕੇ ਸਾਹਿਤ ਪੜ੍ਹਣ ਦਾ ਝੱਸ ਪੂਰਾ ਕਰਦੇ ਸੀ। ਹੁਣ ਲਾਈਬਰੇਰੀਆਂ  ਦੀ ਉਨੰੰੀ ਵੁਕਤ ਨਹੀ ਰਹੀ।ਨਾ ਹੀ ਕੋਈ ਲਾਈਬਰੇਰੀ ਜਾਂਦਾ ਹੈ। ਸਰਕਾਰ ਵੀ ਲਾਈਬਰੇਰੀਆਂ ਦੇ ਵਿਕਾਸ ਵੱਲ ਤਵੱਜੋ ਨਹੀ ਦੇ ਰਹੀ। ਸਮਾਜਿਕ ਸੰਸਥਾਵਾਂ ਦਾ ਧਿਆਨ ਵੀ ਲਾਈਬਰੇਰੀਆਂ ਦੇ ਵਿਕਾਸ ਵੱਲ ਨਹੀ ਹੈ। ਕਿaੁਂਕਿ ਲੋਕਾਂ, ਖਾਸਕਰ ਅੱਜ ਕੱਲ ਦੀ ਜਨਰੇਸ਼ਨ ਸਾਹਿਤ ਪੜਂਣ ਤੋ ਮੁੱਖ ਮੋੜ ਰਹੀ ਹੈ। ਈ ਲਾਈਬਰੇਰੀਆਂ ਵੱਲ ਵੀ ਇਹ ਪਨੀਰੀ ਘੱਟ ਹੀ ਝਾਕਦੀ ਹੈ।ਹਰ ਬੱਚਾ ਸਿਰਫ ਨੁਕਤੇ ਦੀ ਗੱਲ ਹੀ ਪੜ੍ਹਣਾ ਚਹਾਉੱਦਾ ਹੈ। ਸਿਰਫ ਟੂ ਦ ਪੂਇੰਟ ਪੜ੍ਹਣ ਤੱਕ ਮਤਲਬ ਰੱਖਦਾ ਹੈ। ਸਾਹਿਤ ਸਾਡੀ ਜਿੰਦਗੀ ਦਾ ਮਹੱਤਵਪੂਰਨ ਅੰਗ ਹੈ। ਸਾਹਿਤ ਪੜ੍ਹਣ ਵਾਲੇ ਪਾਠਕਾਂ ਦੀ ਗਿਣਤੀ ਘਟਣਾ ਜਾ ਪਾਠਕਾਂ ਦੀ ਰੁਚੀ ਨਾ ਰਹਿਣਾ ਇੱਕ ਮਾੜਾ ਰੁਝਾਣ ਹੈ। ਪਾਠਕਾਂ ਦੀ ਗਿਣਤੀ ਘਟਣ ਦਾ ਸਾਹਿਤ ਦੇ ਵਿਕਾਸ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਜਦੋ ਸਾਹਿਤ ਦੇ ਰਸੀਆ ਹੀ ਨਾ ਹੋਣਗੇ ਫਿਰ ਸਾਹਿਤ ਦੀ ਸਿਰਜਨਾ ਵੱਲ ਵੀ ਲੋਕਾਂ ਦਾ ਧਿਆਨ ਨਹੀ ਜਾਵੇਗਾ।ਮੈ ਆਪਣੀ ਉਦਾਰਨ ਹੀ ਦਿੰਦਾ ਹਾਂ ਅੱਜ ਤੱਕ ਮੇਰੇ ਤਿੰਨ ਕਹਾਣੀ ਸੰਗ੍ਰਹਿ ਅਤੇ ਦੋ ਸਵੈ ਜੀਵਨੀ ਦੇ ਅੰਸ Lਛਪ ਚੁੱਕੇ ਹਨ ਇਸ ਤੋ ਇਲਾਵਾ ਸੈਕੜੇ ਆਰਟੀਕਲ ਅਲੱਗ ਅਲੱਗ ਅਖਬਾਰਾਂ ਵਿੱਚ ਛਪਦੇ ਰਹਿੰਦੇ ਹਨ ਪਰ ਮੇਰੇ ਦੋਨੇ ਬੇਟੇ ਜ਼ੋ ਅੱਛੀ ਤਾਲੀਮਜਾਬਤਾ ਹਨ ਕਦੇ ਵੀ ਮੇਰੇ ਲਿਖੇ ਨੂੰ ਨਹੀ ਪੜ੍ਹਦੇ ਕਿਉਕਿ ਉਹਨਾਂ ਦੀ ਸਾਹਿਤ ਪੜ੍ਹਣ ਵਿੱਚ ਉੱਕਾ ਹੀ ਰੁਚੀ ਨਹੀ ਹੈ।
ਸਾਹਿਤ ਵਲੋ ਸਮਾਜ ਦਾ ਇਸ ਤਰਾਂ ਕਿਨਾਰਾ ਕਰਨਾ ਕੋਈ ਚੰਗਾ ਸੰਕੇਤ ਨਹੀ ਹੈ। ਸਾਹਿਤ ਦਾ ਮੂਲ ਮਕਸਦ ਹੀ ਸਮੇ ਦੀ ਵਰਤਮਾਨ ਅਤੇ ਭੂਤਕਾਲ ਧਾਰਾ ਨਾਲ ਜੁੜਣਾ ਹੁੰਦਾ ਹੈ। ਇੱਕ ਊਸਾਰੂ ਸਮਾਜ ਦੀ ਰਚਨਾਂ ਲਈ ਲੋਕਾਂ ਦਾ ਸਾਹਿਤ ਨਾਲ ਜੁੜੇ ਹੋਣਾ ਜਰੂਰੀ ਹੈ।ਸਾਹਿਤ ਨੂੰ ਨਾ ਪੜ੍ਹਣ ਦੇ ਰੁਝਾਣ ਸਮਾਜ ਲਈ ਹਿਤਕਾਰੀ ਨਹੀ ਹੈ।