ਵਿਸ਼ਵਾਸ (ਮਿੰਨੀ ਕਹਾਣੀ)

ਹਾਕਮ ਸਿੰਘ ਮੀਤ   

Email: hakimsingh100@gmail.com
Cell: +974,6625,7723
Address:
ਮੰਡੀ ਗੋਬਿੰਦਗਡ਼੍ਹ (India) Doha Qatar United Arab Emirates
ਹਾਕਮ ਸਿੰਘ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨੀਰਜ਼ ਬਹੁਤ ਛੋਟਾ ਸੀ ਤੀਸਰੀ ਕਲਾਸ ਵਿੱਚ ਪੜ੍ਹਦਾ ਸੀ । ਅੱਜ ਹਰ ਰੋਜ਼ ਦੀ ਤਰ੍ਹਾਂ ਸਕੂਲੋਂ  ਵਾਪਸ ਆ ਰਿਹਾ ਸੀ । ਉਹ ਹੈਰਾਨੀ ਭਰੀਆਂ ਅੱਖਾਂ ਨਾਲ ਵੇਖਦਾ ਹੋਇਆ ਘਰ ਵੱਲ ਨੂੰ ਵੱਧ ਰਿਹਾ ਸੀ। ਕਿ ਲੋਕ ਸਾਡੇ ਘਰ ਵੱਲ ਨੂੰ ਕਿਉਂ ਜਾ ਰਹੇ ਨੇ , ਸੰਨਾਟਾ ਛਾਇਆ ਹੋਇਆਂ ਸੀ । ਸਾਰੇ ਚੁੱਪ ਚਾਪ ਬੈਠੇ ਸਨ  ਹੁਣ ਸਾਰਿਆਂ ਦੀ ਨਿਗ੍ਹਾ ਉਸ ਉੱਪਰ ਉੱਠ ਰਹੀ ਸੀ । ਦਾਦੀ ਨੇ ਵੇਖਕੇ ਭੱਜ ਕੇ ਬੈਠੀਆਂ ਸ਼ਰੀਕੇ ਕਬੀਲੇ ਦੀਆਂ ਔਰਤਾਂ ਵਿੱਚੋਂ ਆਕੇ ਚੱਕ ਕੇ ਆਪਣੇ ਗਲ਼ ਨਾਲ ਲਾਕੇ ਦੁਆਰਾ ਔਰਤ ਵਿੱਚ ਬੈਠਣ ਹੀ ਲੱਗੀ ਸੀ । ਐਨੇ ਨੂੰ ਭੂਆਂ ਆਈ ਦਾਦੀ ਦੀ ਗੋਦ ਵਿੱਚੋਂ ਖੋਹ ਕੇ ਆਪਣੀ ਗੋਦ ਵਿੱਚ ਲੈਕੇ ਬੈਠੇ ਗਈ । ਹੁਣ ਸੋਚ ਰਿਹਾ ਸੀ ਕਿ ਮੈਨੂੰ ਪਹਿਲਾਂ ਇਹਨਾਂ ਨੇ ਕਦੇ ਆਪਣੀ ਗੋਦ ਵਿਚ ਨਹੀਂ ਲਿਆ । ਸਗੋਂ ਜਦੋਂ ਇਹ ਮਾਂ ਨੂੰ ਬੇਕਸੂਰ, ਅਤੇ ਨਾਲ ਰਲਕੇ ਪਾਪਾਂ ਵੀ ਮਾਰਦਾ ਸੀ , ਜੇੇ ਮੈਂ ਰੋਂਦਾ ਹੋਇਆ ਮਾਂ ਦੇ ਮੁਹਰੇ ਹੋ ਜਾਂਦਾ ਮੈਂਨੂੰ ਵੀ ਗਾਲੀ ਗਲੋਚ ਕਰਦੇ ਅਤੇ ਮਾਰਦੇ । ਇਹਨਾਂ ਦੇ ਜ਼ਿਸਮ ਤੇ ਭੋਰਾ ਦਰਦ ਨਹੀਂ ਹੁੰਦਾ ਸੀ । ਮਾਂ ਮਿੰਨਤਾਂ ਤਰਲੇ ਕਰਦੀ ਰੋਂਦੀ ਮੈਂਨੂੰ ਆਪਣੀ ਗੋਦ ਵਿੱਚ ਲੈ ਲੈਂਦੀ । ਮੈਂ ਮਾਂ ਦੇ ਹੰਝੂ ਆਪਣੇ ਪਾਏ ਹੋਏ ਮੈਲ਼ੇ ਜਿਹੇ ਕਮੀਜ਼ ਨਾਲ ਪੂੂੰਝ ਦਿਆਂ ਪੁੱਛਿਆ ਮਾਂ ਤੂੰ ਐਨਾ ਕੰਮ ਕਰਦੀ ਐਂ ਮੱਝਾਂ ਵਾਸਤੇ ਪੱਠੇ ਲੈਕੇ ਆਉਂਦੀ , ਮੇਰੇ ਵਾਸਤੇ ਗੁਆਂਢੀ ਤੋਂ ਦੁੱਧ ਮੁੱਲ ਲੈਂਦੀ । ਦਾਦੀ ਤੇ ਭੂਆ ਦੁੱਧ ਚੋਂਦੀਆਂ ਨੇ ਸਾਰਾ ਦੁੱਧ ਦੋਧੀ ਦੇ ਢੋਲ ਵਿੱਚ ਪਾ ਦਿੰਦੀਆਂ ਮੇਰੇ ਲਈ ਦੁੱਧ ਦਾ ਗਿਲਾਸ ਨਹੀਂ ਦਿੰਦੀਆਂ ਇਹ ਕੀ ਗੱਲ ਹੈ  ਤੈਨੂੰ ਹਰ ਰੋਜ਼ ਕੁੱਟਦੇ ਮਾਰਦੇ ਰਹਿੰਦੇ ਨੇ , ਤੂੰਂ ਅੱਗਿਓਂ ਕੋਈ ਜਵਾਬ   ਨਹੀਂ ਦਿੰਦੀ, ਮਾਂ ਨੇ ਕੋਈ  ਜਵਾਬ ਨਾ ਦਿੱਤਾ। ਹਰ ਰੋਜ਼ ਦੀ ਤਰ੍ਹਾਂ ਤਿਆਰ ਕਰਕੇ ਸਕੂਲ ਜਾਣ ਲਈ ਕਹਿ ਦਿੱਤਾ ਆਪ ਕੰਮ ਕਰਨ ਵਿੱਚ ਜੁਟ ਗਈ । ਉਹ ਰੋਂਦਾ ਹੋਇਆ ਕਹਿ ਰਿਹਾ ਸੀ ਮਾਂ ਮੈਂ ਸਕੂਲ ਨਹੀਂ ਜਾਣਾ । ਤੈਨੂੰ ਇਹ ਪਾਪੀ ਲੋਕ ਫਿਰ ਮਾਰਨਗੇ ਇਹ ਗੱਲ ਸੁਣਕੇ ਅੱਖਾਂ ਵਿੱਚ ਹੰਝੂ ਆ ਗਏ । ਉਹਨੇ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਮਾਂ ਦੀਆਂ ਪਾਣੀ  ਭਰੀਆਂ ਅੱਖਾਂ ਸਾਫ ਕੀਤੀਆਂ। ਉਸ ਨੇ ਆਪਣੇ ਸਿਰ ਤੋਂ ਪਾਟੀ ਹੋਈ ਮੈੈੈਲੀ ਜਿਹੀ ਚੁੰਨੀ ਉਤਾਰ ਕੇ ਉਸ ਦਾ ਮੂੰਹ ਸਾਫ ਕੀਤਾ ਪਿਆਰ ਦਿੱਤਾ ।  ਸਕੂਲ ਵੱਲ ਨੂੰ ਤੋਰ ਦਿੱਤਾ ਫਿਰ ਪਿੱਛੇ ਮੁੜਕੇ ਮਾਂ ਨੂੰ ਕਿਹਾ ਮੈਨੂੰ ਇਕੱਲਿਆਂ ਛੱਡਕੇ ਕਿਤੇ ਚਲੇ ਨਹੀਂ ਜਾਣਾ । ਪਤਾ ਨੀ ਕਿਉਂ ਅੱਜ ਉਸਦਾ ਦਿਲ ਘਬਰਾ ਰਿਹਾ ਸੀ । ਨਹੀਂ ਪੁੱਤਰ ਜੋ ਮੇਰੀ ਕਿਸਮਤ ਵਿੱਚ ਲਿਖਿਆ ਮੈਂ ਕੱਟ ਰਹੀ ਹਾਂ। ਨੀਰਜ਼ ਹਰ ਰੋਜ਼ ਸਕੂਲ ਨੂੰ ਜਾਂਦਾ ਹੋਇਆ ਗੁਰਦੁਆਰੇ ਅੱਗੇ ਖੜ ਕੇ ਅੱਲ੍ਹਾ ਨੂੰ ਯਾਦ ਕਰਦਾ ਆਪਣੀ ਮਾਂ ਦੀਆਂ ਲੰਮੀ ਉਮਰ ਦੀਆਂ ਦੁਆਵਾਂ ਮੰਗਦਾ ਕਹਿੰਦਾ ਮੇਰਾ ਅੱਲਾ ਵੀ ਤੂੰ ਐਂ ਵਾਹਿਗੁਰੂ ਵੀ ਤੂੰ ਐਂ ਮੈਨੂੰ ਤੇਰੇ ਉੱਪਰ ਵਿਸ਼ਵਾਸ ਹੈ । ਹੁਣ ਭੂਆ ਦੀ ਗੋਦ ਵਿੱਚ ਬੈਠਾ ਸੋਚ ਰਿਹਾ ਸੀ , ਸਾਰੇ ਰਿਸ਼ਤੇਦਾਰ ਸਾਕ ਸਬੰਧੀ ਦਿਖਾਈ ਦੇ ਰਹੇ ਨੇ , " ਪਰ ਮਾਂ ਦਿਖਾਈ ਨਹੀਂ ਦੇ ਰਹੀ । ਪੁਛਿਆ , " ਮਾਂ ਕਿੱਥੇ ਆ ?" ਭੂਆਂ ਨੇ ਬਹਾਨਾ ਲਾ ਕੇ ਟਾਲ ਦਿੱਤਾ । ਪਰ ਉਸ ਨੂੰ ਯਕੀਨ ਨਹੀਂ ਆ ਰਿਹਾ ਸੀ । ਫਿਰ ਦਾਦੀ ਕੋਲ ਗਿਆ ਸਾਰੇ ਉਸ ਵੱਲ ਵੇਖ ਰਹੇ ਸੀ । ਦਾਦੀ ਮਾਂ , ਮੇਰੀ ਮਾਂ ਕਿੱਥੇ ਆ ? ਕੋਈ ਜਵਾਬ ਨਹੀਂ ਦੇ ਸਕੀ । ਮਾਂ ਨੂੰ ਅਵਾਜ਼ਾਂ ਮਾਰ ਮਾਰਕੇ ਭੁੱਬੀਂ ਰੋ ਰਿਹਾ ਸੀ । ਫਿਰ ਆਪਣੇ ਬਾਪ ਮੁਹੰਮਦ ਕੋਲ ਗਿਆ ।ਅੱਬਾ ਜਾਨ ਮਾਂ ਕਿੱਥੇ ਆ ? ਹੁਣ ਉਹ ਜਿੱਦ ਕਰ ਰਿਹਾ ਸੀ ਹੁਣ ਉਸ ਨੂੰ ਦੱਸਣ ਲਈ ਮਜ਼ਬੂਰ ਹੋਣਾ ਪਿਆ । ਪੁੱਤ ਤੇਰੀ ਮਾਂ ਬਹੁਤ ਦੂਰ ਅੱਲ੍ਹਾ ਕੋਲ ਚਲੇ ਗਈ , ਹੁਣ ਉਹ ਉੱਥੋਂ ਵਾਪਸ ਨਹੀਂ ਆ ਸਕਦੀ । ਉਹ ਬੇਗਮ ਰਜੀਆ ਨੂੰ ਪਾਕ ਪਵਿੱਤਰ ਕਰਕੇ ਦਫ਼ਨ ਕਰ ਚੁੱਕੇ ਸੀ । ਨਹੀਂ ਮੈਨੂੰ ਮੇਰੀ ਮਾਂ ਮਿਲਿਆ ਬਗੈਰ, ਇਕੱਲਿਆਂ ਛੱਡਕੇ ਨਹੀਂ ਜਾ ਸਕਦੀ । ਮੇਰੀ ਮਾਂ ਜਿਉਂਦੀ ਐ ? ਮੈਂਨੂੰ ਵਾਹਿਗੁਰੂ ਤੇ ਅੱਲ੍ਹਾ ਤੇ ਪੂਰਾ ਵਿਸ਼ਵਾਸ ਹੈ ਤੁਸੀਂ ਮੇਰੀ ਮਾਂ ਦਿਖਾਓ , " ਉਹ ਜਿਉਂਦੀ ਐ ?" ਪ੍ਰੀਵਾਰ ਵਾਲੇ ਇਹ ਗੱਲ ਨਾਲ ਬਿਲਕੁੱਲ ਵੀ ਸਹਿਮਤ ਨਹੀਂ ਸੀ ਕਿ ਉਸ ਨੂੰ ਕਬਰ ਵਿੱਚੋਂ ਕੱਢਕੇ ਦਿਖਾਇਆ ਜਾਵੇ । ਹੁਣ ਰੋਂਦਾ ਹੋਇਆ ਕਹਿ ਰਿਹਾ ਸੀ , ਮੈਨੂੰ ਵਾਹਿਗੁਰੂ ਦੇ ਦਰਵਾਜ਼ੇ ਅਤੇ ਅੱਲ੍ਹਾ ਤੇ ਪੂਰਾ ਵਿਸ਼ਵਾਸ ਹੈ । ਮੈਂ ਹਰ ਰੋਜ਼ ਗੁਰਦੁਆਰੇ ਦੇ ਦਰਵਾਜ਼ੇ ਤੇ ਖੜ੍ਹੇ ਹੋਕੇ  ਅੱਲ੍ਹਾ ਨੂੰ ਯਾਦ ਕਰਕੇ ਮਾਂ ਦੀਆਂ ਲੰਮੀ ਉਮਰ ਦੀਆਂ ਦੁਆਵਾਂ ਮੰਗਦਾ ਸੀ । ਜੇ ਅੱਜ ਮੇਰੀ ਮਾਂ ਇਸ ਦੁਨੀਆਂ ਤੇ ਨਾਂ ਹੋਈ ਵਾਹਿਗੁਰੂ ਅਤੇ ਅੱਲ੍ਹਾ ਝੂਠੇ ਪੈ ਜਾਣਗੇ , ਇਹਨਾਂ ਦੇ ਦਰਵਾਜ਼ੇ ਤੇ ਆਉਣ ਦਾ ਵਿਸ਼ਵਾਸ ਟੁੱਟ ਕੇ ਮਿੱਟੀ ਵਿੱਚ ਮਿਲ ਜਾਵੇਗਾ । ਗੱਲਾਂ ਸੁਣਕੇ ਮੋਹਤਬਰਾਂ ਬੰਦਿਆਂ ਨੇ ਹੁੰਗਾਰਾ ਭਰਦਿਆਂ ਕਿਹਾ , ਇਹ ਤੁਹਾਡੀ ਗਲਤੀ ਹੈ ਤੁਸੀਂ ਬੱਚੇ ਨੂੰ ਦਿਖਾਏ ਬਿਨਾਂ ਦਫ਼ਨ ਕਿਉਂ ਕੀਤਾ । ਹੁਣ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਆਪਣੀ ਕੀਤੀ ਤੇ ਮਿੱਟੀ ਪਾ ਰਹੇ ਸੀ । ਪਰ ਇਹ ਅੱਲ੍ਹਾ ਨੂੰ ਮਨਜ਼ੂਰ ਨਹੀਂ ਸੀ । ਬੱਚਾ ਭੱਜਿਆ ਘਰ ਦੇ ਨਾਲ ਲੱਗਦੇ ਥਾਣੇ ਵਿੱਚ ਪਹੁੰਚ ਗਿਆ । ਬੱਚੇ ਨੂੰ ਦੇਖਦਿਆਂ ਹੀ ਥਾਣੇ ਦੇ ਸਾਰੇ ਸਟਾਫ਼ ਨੇ ਹੈਰਾਨੀ ਨਾਲ ਤੱਕਿਆ । ਬੱਚਾ ਆਪਣੀ ਦਰਦ ਭਰੀ ਕਹਾਣੀ ਰੋ ਰੋ ਕੇ ਅਜੇ ਬਿਆਨ ਹੀ ਕਰ ਰਿਹਾ ਸੀ । ਪਿੱਛੇ ਕੁੱਝ  ਮੋਹਤਬਰ ਬੰਦੇ ਵੀ ਪਹੁੰਚ ਗਏ । ਉਹਨਾਂ ਨੇ ਵੀ ਹਾਂ ਵਿੱਚ ਹਾਂ ਮਿਲਾਉਂਦਿਆਂ ਹੁੰਗਾਰਾ ਭਰਿਆ ਸਾਰੀ ਕਹਾਣੀ ਸੁਣਨ ਤੋਂ ਬਾਅਦ । ਸਾਰੇ ਕਬਰਸਤਾਨ ਵਿੱਚ ਪਹੁੰਚ ਗਏ । ਜਦੋਂ ਉਸਨੂੰ ਕਬਰ ਵਿੱਚੋਂ ਕੱਢ ਲਿਆ ਗਿਆ । ਜਦ ਦੇਖਿਆਂ ਉਹ ਮਰੀ ਹੋਈ ਨਹੀਂ ਸੀ ਉਹ ਜਿਉਂਦੀ ਸੀ । ਇਹ ਅਜ਼ਬ ਨਜ਼ਾਰਾ ਵੇਖਕੇ ਤੱਕ ਦੇ ਹੀ ਰਹਿ ਗਏ। ਕਹਿਣ ਲੱਗੇ ਭਰੋਸੇ ਤੋਂ ਵੱਡੀ ਕੋਈ ਇਨਸਾਨੀਅਤ ਨਹੀਂ ਹੈ । ਉਸਨੇ ਹੋਸ਼ ਵਿੱਚ ਆ ਆਪਣੇ ਪੁੱਤਰ ਨੂੰ ਗਲ ਲਾਇਆ ਅਤੇ ਆਪਣੀ ਦਰਦ ਭਰੀ ਕਹਾਣੀ ਸਾਰਿਆਂ ਦੇ ਸਾਹਮਣੇ ਪੇਸ਼ ਕੀਤੀ ਹੁਣ ਸਾਰੇ ਪ੍ਰੀਵਾਰ ਨੂੰ ਲਾਹਨਤਾਂ ਪਾ ਰਹੇ ਸੀ । ਪੁਲਿਸ ਨੇ ਫੜਕੇ ਦੋਸ਼ੀਆਂ ਨੂੰ ਸਿਲਾਖਾ ਵਿੱਚ ਬੰਦ ਕਰ ਦਿੱਤਾ । ਆਪਣੀ ਕੀਤੀ ਤੇ  ਤਿੰਨੇ ਸਿਲਾਖਾ ਅੰਦਰ ਪਛਤਾਵਾ ਕਰ ਰਹੇ ਸੀ । ਕੁਝ ਚਿਰ ਮਗਰੋਂ ਹੀ ਆਪਣੇ ਪੁੱਤਰ ਨੂੰ ਇਸ ਰੰਗਲੀ ਦੁਨੀਆਂ ਤੋਂ ਅਲਵਿਦਾ ਆਖ ਗਈ । ਹੁਣ ਮਾਂ ਦੇ ਜਾਣ ਦਾ ਪੁੱਤਰ ਨੂੰ ਕੋਈ ਗਮ ਨਹੀਂ ਸੀ । ਪਰ ਉਹ ਪਾਪੀ ਲੋਕਾਂ ਦੇ ਕੰਨਾਂ ਵਿੱਚ ਇੱਕੋ ਅਵਾਜ਼ ਗੂੰਜਦੀ ਰਹਿੰਦੀ ਸੀ , " ਮੇੇੇਰੀ ਮਾਂ ਕਿੱਥੇ ਹੈ,ਮੇੇੇਰੀ ਮਾਂ ਕਿੱਥੇ ਹੈ ।"
                                
Attachments area


samsun escort canakkale escort erzurum escort Isparta escort cesme escort duzce escort kusadasi escort osmaniye escort