ਗ਼ਦਰ ਲਹਿਰ ਦੇ ਸ਼ਹੀਦ (ਪੁਸਤਕ ਪੜਚੋਲ )

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੁਸਤਕ --“ਗ਼ਦਰ ਲਹਿਰ ਦੇ ਸ਼ਹੀਦ“ (ਸੰਖੇਪ ਜੀਵਨੀਆਂ) 
ਲੇਖਕ: ਦਲਜੀਤ ਰਾਏ ਕਾਲੀਆ    
ਪ੍ਰਕਾਸ਼ਨ  ਪੰਜ ਆਬ ਜਲੰਧਰ     ਕੀਮਤ-150/    ਪੇਜ 160


ਗ਼ਦਰ ਲਹਿਰ ਦੇ ਸ਼ਹੀਦਾਂ ਦੀਆਂ ਬਾਤਾਂ ਪਾਉਂਦੀ ਹੈ ਇਹ ਪੁਸਤਕ। ਦਲਜੀਤ ਰਾਏ ਕਾਲੀਆ ਜੀ ਦੀਆਂ ਪਹਿਲਾਂ ਵੀ ਇਕ ਕਿਤਾਬ “ਭਾਰਤ ਦੇ ਉੱਘੇ ਸੁਤੰਤਰਤਾ ਸੰਗਰਾਮੀ“ਦੋ ਹਜ਼ਾਰ ਦਸ ਸੰਨ ਵਿੱਚ ਆ ਚੁੱਕੀ ਹੈ, ਇਕ ਕਿਤਾਬ ਦੀ ਸੰਪਾਦਨਾ ਤੇ ਕਰੀਬ ਛੇ ਸਾਂਝੇ ਸੰਗ੍ਰਹਿ ਆ ਚੁੱਕੇ ਨੇ। ਇਸ ਹਥਲੀ ਪੁਸਤਕ ਵਿਚ ਕਾਲੀਆ ਸਾਹਿਬ ਨੇ ਗ਼ਦਰ ਲਹਿਰ ਦੇ ਸ਼ਹੀਦਾਂ ਦੀਆਂ ਬਹੁਤ ਹੀ ਭਾਵਪੂਰਨ ਜੀਵਨੀਆਂ ਲਿਖ ਕੇ ਨਿਵੇਕਲੀ ਪਿਰਤ ਪਾਉਂਦਿਆਂ, ਬਹੁਤ ਜ਼ਿਆਦਾ ਮਿਹਨਤ ਵਾਲਾ ਕਾਰਜ ਕੀਤਾ ਹੈ, ਕਿਉਂਕਿ ਜੇਕਰ ਆਪਾਂ ਕਿਸੇ ਵੀ ਖਿੱਤੇ ਦੇ ਲੇਖਕ ਦੀ ਗੱਲ ਕਰੀਏ ਤਾਂ ਨਿਰਸੰਦੇਹ ਜਦ ਵੀ ਕਿਸੇ ਵੀ ਲੇਖਕ ਦੀ ਲਿਖਤ ਕਿਸੇ ਅਖਬਾਰ ਮੈਗਜ਼ੀਨ ਤੇ ਜਾਂ ਫਿਰ ਕਿਤਾਬੀ ਬਣ ਜਾਏ ਤਾਂ ਓਹ ਓਹਦੀ ਨਹੀਂ ਬਲਕਿ ਲੋਕਾਂ ਦੀ ਹੋ ਜਾਂਦੀ ਹੈ ਤੇ ਹਰ ਇਕ ਲੇਖਕ ਆਪਣੇ ਪਾਠਕਾਂ ਸਰੋਤਿਆਂ ਜਾਂ ਕਹਿ ਲਈਏ ਲੁਕਾਈ ਨੂੰ ਜਵਾਬ ਦੇਹ ਹੁੰਦਾ ਹੈ, ਕਿਸੇ ਵੀ ਲਿਖਤ ਪ੍ਰਤੀ ਉਸ ਤੋਂ ਸਪੱਸ਼ਟੀਕਰਨ ਪਾਠਕ ਮੰਗ ਸਕਦਾ ਹੈ ਤੇ ਓਹ ਹਮੇਸ਼ਾਂ ਜਵਾਬ ਦੇਹ ਹੁੰਦਾ ਹੈ। ਪਰ ਇਸ ਪੁਸਤਕ ਵਿਚ ਕਾਲੀਆ ਸਾਹਿਬ ਨੇ ਕਮਾਲ ਦੀ ਸ਼ਬਦਾਵਲੀ ਵਰਤਦੇ ਹੋਏ ਕਰੀਬ ਪੱਚੀ ਗ਼ਦਰੀ ਬਾਬਿਆਂ ਦਾ ਜੀਵਨ ਬਿਓਰਾ ਦ੍ਰਿੜਤਾ ਨਾਲ ਜਾਣਕਾਰੀ ਦਿੰਦਿਆਂ, ਹਰ ਇਕ ਸਤਿਕਾਰਤ ਗ਼ਦਰੀ ਬਾਬੇ ਦੇ ਜੀਵਨ ਬਿਓਰਾ ਪਿੱਛੇ “ਹਵਾਲੇ“ਦਾ ਜ਼ਿਕਰ ਕਰਕੇ ਅਤਿਅੰਤ ਸ਼ਲਾਘਾਯੋਗ ਕਾਰਜ ਕੀਤਾ ਹੈ, ਤਾਂ ਕਿ ਪਾਠਕਾਂ ਨੂੰ ਕੁਝ ਪੁੱਛਣ ਦੀ ਗੁੰਜਾਇਸ਼ ਹੀ ਨਾ ਰਹੇ।
ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਐਨੀ ਵੱਡੀ ਜ਼ਿੰਮੇਵਾਰੀ ਨਾਲ ਜਾਣਕਾਰੀ ਲੈਣ ਲਈ ਲੇਖਕ ਨੇ ਹੱਦੋਂ ਵੱਧ ਮਿਹਨਤੀ ਤੇ ਵਿਲੱਖਣ ਕਾਰਜ ਕੀਤਾ ਹੈ, ਜਿਸ ਲਈ ਲੇਖਕ ਵਧਾਈ ਦਾ ਹੱਕਦਾਰ ਹੈ।ਹਰ ਲੇਖ ਦੇ ਮਗਰ ਲਿਖੇ ਹਵਾਲੇ ਤੋਂ ਭਲੀ-ਭਾਂਤ ਇਨ੍ਹਾਂ ਗੱਲਾਂ ਦਾ ਪਤਾ ਲੱਗਦਾ ਹੈ। ਜਿਹੜੀ ਆਜ਼ਾਦੀ ਦਾ ਨਿੱਘ ਆਪਾਂ ਸਾਰੇ ਅੱਜ ਮਾਣ ਰਹੇ ਹਾਂ, ਇਹ ਬਹੁਤ ਕੁਰਬਾਨੀਆਂ ਨਾਲ ਸਾਡੇ ਉਨ੍ਹਾਂ ਮਹਾਨ ਸੂਰਬੀਰ ਯੋਧੇ ਤੇ ਅਣਖੀਆਂ ਦੀ ਦੇਣ ਹੈ, ਜਿਨ੍ਹਾਂ ਨੂੰ ਗਦਰੀ ਬਾਬਿਆਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਓਹ ਸੂਰਮੇ ਹੋਏ ਹਨ ਜਿਨ੍ਹਾਂ ਦੇ ਦਿਲਾਂ ਵਿੱਚ ਆਪਣੇ ਪਰਿਵਾਰਾਂ ਪ੍ਰਤੀ ਬੱਚਿਆਂ ਪ੍ਰਤੀ ਕੋਈ ਸਨੇਹ ਨਹੀਂ ਸੀ ਜੇਕਰ ਸਨੇਹ ਜਾ ਪਿਆਰ ਸੀ ਤਾਂ ਸਿਰਫ਼ ਤੇ ਸਿਰਫ਼ ਆਪਣੇ ਦੇਸ਼ ਤੇ ਜਾ ਫਿਰ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਸੁਪਨਾ ਸੀ, ਤਾਂ ਕਿ ਸਾਡੇ ਆਪਣੇ ਆਜ਼ਾਦ ਫਿਜ਼ਾ ਵਿੱਚ ਸਾਹ ਲੈ ਸਕਣ। ਸੋ ਉਨ੍ਹਾਂ ਨੇ ਆਪਣੀਆਂ ਕੀਮਤੀ ਜਾਨਾਂ ਦੀਆਂ ਆਹੂਤੀਆਂ ਦੇ ਕੇ ਆਪਣੇ ਦੇਸ਼ ਕੌਮ ਤੇ ਆਪਣੇ ਆਪਣਿਆਂ ਲਈ ਇਹ ਕੁਰਬਾਨੀਆਂ ਦਿੱਤੀਆਂ ਤਾਂ ਹੀ ਅੱਜ ਅਸੀਂ ਆਜ਼ਾਦ ਫਿਜ਼ਾ ਵਿਚ ਸਾਹ ਲੈਣ ਦੇ ਕਾਬਿਲ ਹੋਏ ਹਾਂ। ਪੱਚੀ ਗ਼ਦਰੀ ਬਾਬਿਆਂ ਦੀ ਭਰਪੂਰ ਜਾਣਕਾਰੀ ਵਾਲੀ ਇਸ ਪੁਸਤਕ ਦੀ ਗੱਲ ਇਥੇ ਹੀ ਖਤਮ ਨਹੀਂ ਹੁੰਦੀ, ਸਗੋਂ ਇਸ ਵਿੱਚ ਸੈਂਕੜੇ ਹੋਰ ਵੀ ਸਿਦਕੀ ਅਣਖੀ ਤੇ ਮਰਜੀਵੜਿਆਂ ਦੇ ਨਾਮ ਵੀ ਲੇਖਕ ਨੇ ਸਤਿਕਾਰ ਸਹਿਤ ਦਰਜ ਕੀਤੇ ਨੇ ਜਿਨ੍ਹਾਂ ਨੇ ਤਨੋਂ ਮਨੋਂ ਤੇ ਧਨੋਂ ਇਨ੍ਹਾਂ ਦਾ ਸਾਥ ਦਿੱਤਾ ਤੇ ਹੱਸ ਹੱਸ ਕੇ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ ਜਾਂ ਪਿੱਠ ਪਿੱਛੋਂ ਨਹੀਂ ਸਗੋਂ ਹਿੱਕ ਵਿੱਚ ਗੋਲੀਆਂ ਖਾਕੇ ਦੁਸ਼ਮਣ ਨੂੰ ਜਾਣੂੰ ਵੀ ਕਰਵਾਇਆ ਕਿ ਭਾਰਤ ਵਾਸੀ ਹੁਣ ਜਾਗ ਚੁੱਕੇ ਨੇ ਤੇ ਹੁਣ ਓਹ ਹੋਰ ਗੁਲਾਮੀ ਨਹੀਂ ਸਹਿਣਗੇ। ਇਨ੍ਹਾਂ ਅਣਗਿਣਤ ਅਣਖੀ ਸੂਰਮਿਆਂ ਦਾ ਇਤਿਹਾਸ ਸਾਨੂੰ ਹਮੇਸ਼ਾ ਇਸ ਗੱਲ ਦਾ ਅਹਿਸਾਸ ਕਰਵਾਉਂਦਾ ਰਹੇਗਾ। ਇਹ ਇਕ ਵੱਖਰੀ ਗੱਲ ਹੈ ਕਿ ਜਿਵੇਂ ਕਿ ਕਣਕ ਵਿੱਚ ਵੀ ਕਾਂਗਿਆਰੀ ਹੁੰਦੀ ਠੀਕ ਇਸੇ ਤਰ੍ਹਾਂ ਕੌਮ ਵਿੱਚ ਕਹਿ ਲਈਏ ਜਾਂ ਫਿਰ ਆਪਣਿਆਂ ਵਿੱਚ ਕਹਿ ਲਈਏ ਕਿ ਕੁੱਝ ਕੁ ਗਦਾਰ ਵੀ ਹੋਏ ਨੇ ਜਿਨ੍ਹਾਂ ਕਰਕੇ ਆਜ਼ਾਦੀ ਮਿਲਣ ਨੂੰ ਥੋੜ੍ਹਾ ਜ਼ਿਆਦਾ ਸਮਾਂ ਬੇਸ਼ੱਕ ਲੱਗ ਗਿਆ ਪਰ ਗ਼ਦਰੀ ਬਾਬਿਆਂ ਨੇ ਆਪਣੇ ਮਿਸ਼ਨ ਵਿਚ ਬੁਲੰਦੀ ਦੇ ਝੰਡੇ ਗੱਡੇ ਤੇ ਉਨ੍ਹਾਂ ਗਦਾਰਾਂ ਦੀ ਕੀ ਹਾਲਤ ਹੰਈ ਇਹ ਸੱਭ ਜਾਨਣ ਲਈ ਇਸ ਪੁਸਤਕ ਨੂੰ ਪੜ੍ਹਨਾ ਅਤਿਅੰਤ ਜ਼ਰੂਰੀ ਹੈ।
ਸਤਿਕਾਰਤ ਨਿਰੰਜਣ ਬੋਹਾ ਜੀ ਤੇ ਸਤਿਕਾਰਤ ਚਿਰੰਜੀ ਲਾਲ ਕੰਗਣੀਵਾਲ ਜੀ ਨੇ ਕਿਤਾਬ ਦੀ ਭੂਮਿਕਾ ਲਿਖਦਿਆਂ ਕੋਈ ਵੀ ਕਸਰ ਬਾਕੀ ਨਹੀਂ ਛੱਡੀ। ਬਾਕੀ ਰਹਿੰਦੀ ਕਸਰ (ਗਦਰ ਲਹਿਰ ਸੰਖੇਪ ਜਾਣ-ਪਛਾਣ) ਵਿੱਚ ਖੁਦ ਕਾਲੀਆ ਸਾਹਿਬ ਜੀ ਨੇ ਪੂਰੀ ਕਰ ਦਿੱਤੀ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਿਤਾਬ ਪੜ੍ਹਦਿਆਂ ਪੜ੍ਹਦਿਆਂ ਦਿਲ ਜ਼ਰੂਰ ਭਰ ਆਉਂਦਾ ਹੈ ਤੇ ਸਾਡੇ ਅਣਖੀ ਸੂਰਮਿਆਂ ਦੀਆਂ ਕੁਰਬਾਨੀਆਂ ਨੂੰ ਵਾਰ-ਵਾਰ ਸਜਦਾ ਕਰਦਾ ਹੈ।ਸੋ ਦਾਸ ਦੇ ਇਨ੍ਹਾਂ ਤੁੱਛ ਜਿਹੇ ਸ਼ਬਦਾਂ ਦਾ ਓਥੇ ਕੋਈ ਅਰਥ ਨਹੀਂ ਰਹਿ ਜਾਂਦਾ ਜਿਥੇ ਉਪਰ ਲਿਖੀਆਂ ਦੋ ਸਨਮਾਨਯੋਗ ਸਖਸ਼ੀਅਤਾਂ ਨੇ ਕਿਤਾਬ ਦਾ ਪੂਰਾ ਹਵਾਲਾ ਹੀ ਲਿਖ ਦਿੱਤਾ ਹੋਵੇ।
ਸੋ ਦਾਸ ਵੱਲੋਂ ਤਾਂ ਅਕਸਰ ਹੀ ਕੲੀਆਂ ਕਿਤਾਬਾਂ ਤੇ ਕੁੱਝ ਲਿਖਿਆ ਹੁੰਦਾ ਹੈ ਕਿਉਂਕਿ ਜੋ ਵੀ ਦੋਸਤ ਮਿੱਤਰ ਸਤਿਕਾਰ ਸਹਿਤ ਆਪਣੀ ਪੁਸਤਕ ਦਿੰਦਾ ਹੈ, ਉਸ ਨੂੰ ਮੈਂ ਪੜ੍ਹਦਾ ਜਰੂਰ ਹਾਂ ਤੇ ਤੁੱਛ ਬੁੱਧੀ ਅਨੁਸਾਰ ਕੁੱਝ ਲਿਖਣਾ ਵੀ ਆਪਣਾ ਫਰਜ਼ ਸਮਝਦਾ ਹਾਂ, ਇਸੇ ਕੜੀ ਤਹਿਤ ਹੀ ਕਾਲੀਆ ਜੀ ਨੇ ਇਹ ਪੁਸਤਕ ਡਾਕ ਰਾਹੀਂ ਭੇਜੀ ਤੇ ਦਾਸ ਨੇ ਪੜ੍ਹੀ ਤੇ ਮੈਨੂੰ ਇਸ ਨੇ ਬਹੁਤ ਹੀ ਪ੍ਰਭਾਵਿਤ ਕੀਤਾ।
ਇਕ ਗੱਲ ਮੈਂ ਜ਼ਰੂਰ ਕਹਾਂਗਾ ਸਤਿਕਾਰਤ ਪਾਠਕਾਂ/ਸਰੋਤਿਆਂ ਤੇ ਜਾ ਜੋ ਵੀ ਸਾਹਿਤ ਦੀ ਮੱਸ ਰੱਖਦੇ ਨੇ ਓਹ ਇਹ ਪੁਸਤਕ*ਗਦਰੀ ਲਹਿਰ ਦੇ ਸ਼ਹੀਦ*ਜ਼ਰੂਰ ਪੜ੍ਹਨ ਕਿਉਂਕਿ ਜੋ ਵੀਰ ਨਾਵਲ ਪੜ੍ਹਨ ਦਾ ਸ਼ੌਕ ਰੱਖਦੇ ਨੇ ਓਹ ਭਲੀ ਭਾਂਤ ਜਾਣਦੇ ਨੇ ਕਿ ਜਦ ਆਪਾਂ ਨਾਵਲ ਪੜ੍ਹਨ ਲੱਗਦੇ ਹਾਂ ਤਾਂ ਹਮੇਸ਼ਾ ਅੱਗੇ ਕੀ ਹੋਵੇਗਾ ਅੱਗੇ ਕੀ ਹੋਵੇਗਾ ਇਹ ਜਾਨਣ ਦੀ ਤੀਬਰਤਾ ਵਧਦੀ ਰਹਿੰਦੀ ਹੈ,ਸੋ ਇਸੇ ਤਰ੍ਹਾਂ ਹੀ ਇਹ ਪੁਸਤਕ ਪੜ੍ਹਦਿਆਂ ਬਿਲਕੁਲ ਮੈਂ ਇਹ ਮਹਿਸੂਸ ਕੀਤਾ ਹੈ।
ਅਖੀਰ ਵਿੱਚ ਜਿੱਥੇ ਮੈਂ ਦਲਜੀਤ ਰਾਏ ਕਾਲੀਆ ਸਾਹਿਬ ਜੀ ਨੂੰ ਇਸ ਪੁਸਤਕ ਦੀਆਂ ਦਿਲ ਦੀਆਂ ਗਹਿਰਾਈਆਂ ਚੋਂ ਵਧਾਈ ਦਿੰਦਾ ਹਾਂ ਓਥੇ ਸਾਹਿਤ ਦੇ ਖੇਤਰ ਵਿੱਚ ਐਸੀਆਂ ਹੋਰ ਕਿਤਾਬਾਂ ਛਪਵਾ ਕੇ ਇਕ ਮੀਲ ਪੱਥਰ ਸਥਾਪਤ ਕਰਨ ਦਾ ਵੀ ਅਨੁਰੋਧ ਕਰਦਾ ਹਾਂ, ਤੇ ਪਾਠਕਾਂ ਸਰੋਤਿਆਂ ਨੂੰ ਐਸੀਆਂ ਜਜ਼ਬਾਤਾਂ ਭਰਪੂਰ ਕਿਤਾਬਾਂ ਪੜ੍ਹਨ ਲਈ ਸਨਿ ਬੇਨਤੀ ਵੀ ਕਰਦਾ ਹਾਂ।
ਉਨ੍ਹਾਂ ਸੈਂਕੜੇ ਨਹੀਂ ਬਲਕਿ ਲੱਖਾਂ ਉਨ੍ਹਾਂ ਗ਼ਦਰੀ ਬਾਬਿਆਂ ਦੇ ਚਰਨਾਂ ਵਿੱਚ ਲੱਖ ਲੱਖ ਵਾਰੀ ਨਮਨ ਵੀ ਕਰਦਾ ਹਾਂ, ਜਿਨ੍ਹਾਂ ਨੇ ਆਪਣੇ ਕੀਮਤੀ ਜਾਨਾਂ ਦੀਆਂ ਆਹੂਤੀਆਂ ਦੇ ਕੇ ਸਾਨੂੰ ਅਜ਼ਾਦੀ ਦੀ ਫਿਜ਼ਾ ਮਾਨਣ ਦਾ ਸੁਭਾਗ ਪ੍ਰਾਪਤ ਕਰਵਾਇਆ।
ਇਹ ਗ਼ਦਰੀ ਬਾਬਿਆਂ ਦਾ ਇਤਿਹਾਸ ਤਾਂ 1857 ਤੋਂ ਜਾਂ ਉਸ ਤੋਂ ਵੀ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਸੀ ਤੇ ਮੇਰੇ ਵਰਗੇ ਨਾਚੀਜ਼ ਨੇ ਇਨ੍ਹਾਂ ਤੇ ਕੀ ਲਿਖਣਾ ਮੇਰਾ ਤਾਂ ਖੁਦ ਦਾ ਜਨਮ ਉਨੀਂ ਸੌ ਚਰਵੰਜਾ ਦਾ ਹੈ ਜੀ।ਇਹ ਤਾਂ ਸਿਰਫ ਇਕ ਹਾਜਰੀ ਹੈ, ਨਮਨ ਹੈ ਤੇ ਕਾਲੀਆ ਸਾਹਿਬ ਦੀ ਬਹੁਤ ਵੱਡੀ ਤੇ ਇਸ ਮਿਆਰੀ ਕਿਤਾਬ ਨੂੰ ਸਾਹਿਤਕ ਖੇਤਰ ਵਿਚ ਜੀ ਆਇਆਂ ਕਹਿਣਾ ਬਣਦਾ ਹੈ।


samsun escort canakkale escort erzurum escort Isparta escort cesme escort duzce escort kusadasi escort osmaniye escort