ਸਿਰਜਨਧਾਰਾ ਦੀ ਮਾਸਿਕ ਇੱਕਤਰਤਾ (ਖ਼ਬਰਸਾਰ)


ਸਿਰਜਨਧਾਰਾ ਦੀ ਮਾਸਿਕ ਇੱਕਤਰਤਾ ੨੭ ਅਪਰੈਲ ਦਿਨ ਸ਼ਨੀਵਾਰ ਨੂੰ ਸ. ਕਰਮਜੀਤ ਸਿੰਘ ਔਜਲਾ ਦੀ ਪ੍ਰਧਾਨਗੀ ਹੇਠ ਪੰਜਾਬੀ  ਭਵਨ ਵਿਖੇ ਹੋਈ ਜਿਸ ਵਿਚ ਜਨਾਬ ਸਰਬਜੀਤ ਸਿੰਘ ਵਿਰਦੀ ਅਤੇ ਅਮਰਜੀਤ ਸਿੰਘ ਸ਼ੇਰਪੁਰੀ ਨੂੰ ਸਿਰਜਣਧਾਰਾ ਦੇ ਮੀਤ ਪ੍ਰਧਾਨਾਂ ਦੀ ਜਿਮੇਵਾਰੀ ਸੋਂਪੀ ਗਈ ਜਿਸ ਉਪਰ ਹਾਜ਼ਰ ਮੈਂਬਰਾਂ ਨੇ ਮੁਬਾਰਕਾਂ ਦਿਤੀਆਂ।

ਉਪਰੰਤ ਸੱਭ ਨੂੰ ਜੀ ਆਇਆਂ ਆਖਦਿਆਂ ਮੰਚ ਸੰਚਾਲਕ ਗੁਰਨਾਮ ਸਿੰਘ ਸੀਤਲ ਨੇ ਸਭਾ ਦਾ ਸਭਾ ਦਾ ਅਗਾਜ਼ ਇਸ ਸ਼ੇਅਰ ਨਾਲ ਕਤਾ: ਲਓ ਲਸ਼ਕਰ ਲੈ ਕੇ ਆ ਗਏ ਲੁੱਟਣ-ਲੁਟਾਉਣ ਵਾਲੇ, ਮਾਰੋ ਮਾਰ ਕਰਦੇ ਆਵਣ ਕੁਰਸੀਆਂ ਹਥਿਆਉਣ ਵਾਲੇ। ਜਨਾਬ ਇਸ਼ਰ ਸਿੰਘ ਸੋਬਤੀ ਨੇ ਭਾਰਤ-ਪਾਕਿ ਦੀ ਵੰਡ ਦਾ ਦਰਦ ਬਿਆਨ ਕੀਤਾ। ਸਮੀਰ ਸ਼ਰਮਾ ਨੇ ਨਜ਼ਮ ਪੇਸ਼ ਕੀਤੀ: ਤੁਸੀਂ ਜਿੱਥੇ ਧਰ ਕੇ ਗਏ ਸੀ, ਕਹਾਣੀ ਅਜੇ ਵੀ ਪਈ ਅਧੂਰੀ ਹੈ। ਤੇਜਾ  ਸਿੰਘ ਰੰਧਾਵਾ ਦੀ ਕਵਿਤਾ ਦੇ ਬੋਲ ਸਨ: ਚੁੱਪ ਰਹਿ, ਜੁਬਾਨ ਬੰਦ ਰੱਖ ਅਤੇ ਸ ਗੁਰਦੇਵ ਸਿੰਘ ਬਰਾੜ ਨੇ ਸੁਚੱਜੀ ਜੀਵਨ ਸ਼ੈਲੀ ਉਪਰ ਤਪਸਰਾ ਕੀਤਾ ਜਿਸ ਦੀ ਅਣਹੋਂਦ ਕਾਰਣ ਅੱਜ ਦਾ ਮਨੁੱਖ ਬਿਮਾਰੀਆਂ ਅਤੇ ਚਿੰਤਾਵਾਂ ਦਾ ਸ਼ਿਕਾਰ ਹੈ। ਸੁਰਜਨ ਸਿੰਘ ਨੇ ਆਪਣੀ ਨਜ਼ਮ ਆਖੀ: ਨਸ਼ਿਆਂ ਦਾ ਛੱਡ ਖਹਿੜਾ, ਜਵਾਨੀ ਸੰਭਾਲ ਉਇ। ਸਰਬਜੀਤ ਸਿੰਘ ਵਿਰਦੀ ਦੀ ਨਜ਼ਮ ਸੀ : ਪਿਆਰ ਜਿਹੜਾ ਨਹੀਂ ਕਰਦਾ aੇ ਅ ਨੂੰ, ਉਹ ਬੰਦਾ ਨਹੀਂ ਮਾਂ ਬੋਲੀ ਦਾ ਪੁੱਤ ਕਹਾ ਸਕਦਾ। ਹਰਬੰਸ ਸਿੰਘ ਮਾਲਵਾ ਦਾ ਕਲਾਮ ਆਸ਼ਾਵਾਦ ਦਾ ਸੁਨੇਹਾ ਸੀ । ਅਮਰਜੀਤ ਸਿੰਘ ਸ਼ੇਰਪੁਰੀ  ਦੀ ਕਵਿਤਾ ਨੇ ਨਸ਼ਿਆਂ ਦੀ ਧੋਣ ਇੰਝ ਭੰਨੀ : ਫੇਫੜੇ ਸ਼ਰਾਬ ਗਾਲਦੀ, ਅਫੀਮ ਲਾਉਂਦੀ ਆ ਹੱਡਾਂ ਨੂੰ ਢੋਰਾ। ਪਰਗਟ ਸਿੰਘ ਔਜਲਾ ਨੇ ਵੋਟਾਂ ਮੰਗਣ ਵਾਲੇ ਨੀਤੀਵਾਨਾਂ ਨੂੰ ਆੜੇ ਹੱਥੀਂ ਲਿਆ। ਜਨਾਬ ਸੁਰਜੀਤ ਸਿੰਘ ਦਰਸ਼ੀ ਨੇ ਮੁਹਬੱਤ ਉਪਰ ਗਜ਼ਲ ਪੇਸ਼ ਕੀਤੀ। ਸੋਹਣ ਸਿੰਘ ਕੈਂਥ ਅਤੇ ਸਿਮਰਨਦੀਪ ਨੇ ਵੀ ਨਜ਼ਮਾਂ ਦਾ ਪਿਟਾਰਾ ਖੋਲਿਆ। ਗੁਰਨਾਮ ਸਿੰਘ ਸੀਤਲ ਦਾ ਵਿਅੰਗਆਤਮਕ ਕਲਾਮ ਸੀ : ਵਤਨ ਦੀ ਅਬਰੂ ਦਾਅ ਉਤੇ ਲਾaਣ ਨੂੰ, ਆ ਗਏ ਖੁੰਢ ਲੋਕ ਭਰਮਾਉਣ ਨੂੰ।
ਅੰਤ ਵਿਚ ਬਲਬੀਰ ਸਿੰਘ ਜੈਸਵਾਲ, ਕਰਮਜੀਤ ਿਸੰਘ ਔਜਲਾ,  ਅਤੇ ਹਰਭਜਨ ਸਿੰਘ ਫਲਵਾਲਦੀ, ਬਲਕੌਰ ਸਿੰਘ ਅਤੇ ਨਵਜੋਤ ਸਿੰਘ ਨੇ ਸਾਹਿੱਤਕ ਵਿਚਾਰਾਂ ਦਿੱਤੀਆਂ। । ਮੰਚ ਸੰਚਾਲਕ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ ।