ਸਾਧੂ ਰਾਮ ਲੰਗੇਆਣਾ 'ਮਹਿਕ ਵਤਨ ਦੀ ਐਵਾਰਡ 2019 ਨਾਲ ਸਨਮਾਨਿਤ (ਖ਼ਬਰਸਾਰ)


ਬਾਨੀ ਸ੍ਰਪਰਸਤ ਸੰਤ ਬਾਬਾ ਨੰਦ ਸਿੰਘ ਜੀ ਲੋਹਾਰੇ ਵਾਲਿਆਂ ਦੇ ਆਸ਼ੀਰਵਾਦ ਸਦਕਾ ਚੱਲ ਰਹੇ ਪੰਜਾਬੀ ਰਸਾਲੇ 'ਮਹਿਕ ਵਤਨ ਦੀ ' ਵੱਲੋਂ ਦਿੱਤਾ ਜਾਣ ਵਾਲਾ ਸਲਾਨਾ 'ਮਹਿਕ ਵਤਨ ਦੀ ਐਵਾਰਡ ੨੦੧੮' ਬਰਸ਼ੀ ਸਮਾਗਮ ਦੌਰਾਨ ਸਾਹਿਤਕਾਰ ਤੇ ਪੱਤਰਕਾਰ ਸਾਧੂ ਰਾਮ ਲੰਗੇਆਣਾ ਨੂੰ ਸਮਾਜਕ ਕੁਰੀਤੀਆ ਵਿਰੁੱਧ ਲਿਖੀਆ ਗਈਆ ਟੈਲੀ ਫਿਲਮਾ ਦੀ ਬਦੋਲਤ ਭੇਟ ਕੀਤਾ ਗਿਆ।ਇਹ 'ਮਹਿਕ ਵਤਨ ਦੀ ਐਵਾਰਡ ੨੦੧੮' ਗੁਰਦੁਆਰਾ ਸੰਤ ਬਾਬਾ ਨੰਦ ਸਿੰਘ ਜੀ ਪਿੰਡ ਲੋਹਾਰਾ ਵਿਖੇ ਸੰਗਤਾ ਦੇ ਭਾਰੀ ਇਕੱਠ ਵਿੱਚ 'ਮਹਿਕ ਵਤਨ ਦੀ ਲਾਈਵ' ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ, ਪੰਥ ਦੇ ਪ੍ਰਸਿੱਧ ਵਿਦਵਾਨ ਭਾਈ ਬੂਟਾ ਸਿੰਘ ਜੀ ਯੋਧਪੁਰੀ, ਬਾਬਾ ਪਵਨਦੀਪ ਸਿੰਘ ਕੜਿਆਲ, ਮੁੱਖ ਸੇਵਾਦਾਰ ਬਾਬਾ ਜਸਵੀਰ ਸਿੰਘ ਲੋਹਾਰਾ ਵੱਲੋਂ ਸਾਧੂ ਰਾਮ ਲੰਗੇਆਣਾ ਨੂੰ ਭੇਟ ਕੀਤਾ ਗਿਆ।
   
  ਇਸ ਸਬੰਧੀ ਪ੍ਰੈਸ ਨਾਲ ਗੱਲ ਬਾਤ ਕਰਦਿਆ 'ਮਹਿਕ ਵਤਨ ਦੀ ਲਾਈਵ' ਪੇਪਰ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ 'ਮਹਿਕ ਵਤਨ ਦੀ ਫਾਉਂਡੇਸ਼ਨ ਸੁਸਾਇਟੀ (ਰਜਿ:) ਮੋਗਾ ਵੱਲੋਂ ਦਿੱਤਾ ਜਾਣ ਵਾਲਾ ਸਲਾਨਾ 'ਮਹਿਕ ਵਤਨ ਦੀ ਐਵਾਰਡ ੨੦੧੮' ਸਾਹਿਤਕਾਰ ਤੇ ਪੱਤਰਕਾਰ ਸਾਧੂ ਰਾਮ ਲੰਗੇਆਣਾ ਨੂੰ ਸਮਾਜਕ ਕੁਰੀਤੀਆ ਵਿਰੁੱਧ ਲਿਖੀਆ ਗਈਆ ਟੈਲੀ ਫਿਲਮਾ ਦੀ ਬਦੋਲਤ ਭੇਟ ਕੀਤਾ ਗਿਆ। ਸਾਧੂ ਰਾਮ ਲੰਗੇਆਣਾ ਸਾਹਿਤਕਾਰ ਤੇ ਪੱਤਰਕਾਰ ਖੇਤਰ ਵਿੱਚ ਕਈ ਸਾਲਾ ਤੋਂ ਸਰਗਰਮ ਹਨ ਅਤੇ ਵਿਸ਼ੇਸ ਸੇਵਾ ਨਿਭਾ ਰਹੇ ਹਨ। 'ਮਹਿਕ ਵਤਨ ਦੀ ਐਵਾਰਡ ੨੦੧੮' ਦੇ ਇਸ ਐਵਾਰਡ ਸਮਾਰੋਹ ਵਿੱਚ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ, ਉਪ-ਮੁੱਖ ਸੰਪਾਦਕ ਮੈਡਮ ਭਾਗਵੰਤੀ ਪੁਰਬਾ, ਭਾਈ ਬੂਟਾ ਸਿੰਘ ਜੀ ਯੋਧਪੁਰੀ, ਬਾਬਾ ਪਵਨਦੀਪ ਸਿੰਘ ਕੜਿਆਲ, ਮੁੱਖ ਸੇਵਾਦਾਰ ਬਾਬਾ ਜਸਵੀਰ ਸਿੰਘ ਲੋਹਾਰਾ, ਸ. ਗੁਰਮੇਲ ਸਿੰਘ ਪੁਰਬਾ, ਸ. ਦਵਿੰਦਰ ਸਿੰਘ ਬੇਦੀ, ਅਮਰੀਕ ਸਿੰਘ ਪੁਰਬਾ 'ਰਿੰਕੂ', ਮਨਮੋਹਨ ਚੀਮਾ, ਢਾਡੀ ਸਾਧੂ ਸਿੰਘ ਧੰਮੂ, ਬਲਸ਼ਰਨ ਸਿੰਘ ਪੁਰਬਾ, ਕਮਲਜੀਤ ਸਿੰਘ ਪੁਰਬਾ,  ੇਕਮਜੋਤ ਸਿੰਘ ਪੁਰਬਾ, ਬੇਅੰਤ ਸਿੰਘ ਲੋਹਾਰਾ, ਜਗਰਾਜ ਗਿੱਲ ਲੋਹਾਰਾ, ਹਰਦੀਪ ਬੇਦੀ, ਕਿਰਨਪਾਲ ਬੇਦੀ, ਸ. ਭੁਪਿੰਦਰ ਸਿੰਘ ਬੇਦੀ, ਕਮਲਜੀਤ ਭੋਲਾ ਲੰਡੇ, ਗੁਰਮੇਜ ਸਿੰਘ ਗੇਜਾ ਲੰਗੇਆਣਾ, ਮਨਦੀਪ ਸਿੰਘ ਗਿੱਲ, ਜਸਵੀਰ ਸਿੰਘ ਪੁੜੈਣ ਆਦਿ ਮੁੱਖ ਤੌਰ ਤੇ ਹਾਜਰ ਸਨ।