ਧੀਆਂ ਵਰਗੀ ਧੀ ਮੇਰੀ ਦੋਹਤੀ (ਪਿਛਲ ਝਾਤ )

ਰਵੇਲ ਸਿੰਘ ਇਟਲੀ   

Email: singhrewail@yahoo.com
Address:
Italy
ਰਵੇਲ ਸਿੰਘ ਇਟਲੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈਨੂੰ ਛੇ ਭੈਣਾਂ, ਤਿੰਨ ਦੀਆਂ ਦਾ ਬਾਪ ਅਤੇ ਆਪਣੇ ਪਰਵਾਰ ਵਿੱਚੋਂ ਸੱਭ ਤੋਂ ਵਡੇਰੀ ਉਮਰ ਦਾ ਹੋਣ ਤੇ ਮਾਣ  ਹੈ।  ਮੇਰੀਆਂ ਦੋ ਦੋਹਤੀਆਂ ਅਤੇ ਇੱਕ ਦੋਹਿਤੇ ਦਾ ਜਨਮ ਵੀ ਸਾਡੇ ਘਰ ਹੀ ਹੋਇਆ,ਸਾਰੇ ਹੀ ਲਾਡ ਪਿਆਰ ਨਾਲ ਮੈਨੂੰ ਅਜੇ ਵੀ ਡੈਡੀ ਹੀ ਕਹਿੰਦੇ ਹਨ ਤੇ ਉਨ੍ਹਾਂ ਦੀ ਰੀਸੇ ਘਰ ਦੇ ਹੋਰ ਮੈਂਬਰ ਵੀ ਮੈਨੂੰ ਵੀ ਡੈਡੀ ਹੀ ਕਹਿੰਦੇ ਹਨ।ਪਰ ਆਪਣੇ ਇਸ ਲੇਖ ਵਿੱਚ ਮੈਂ ਸਿਰਫ ਆਪਣੀ ਵੱਡੀ ਦੋਹਿਤੀ ਜੋ ਮੇਰੀ ਵੱਡੀ ਧੀ ਦੀ ਪਲੇਠੀ ਦੀ ਧੀ ਵੀ ਹੈ, ਦੀ ਗੱਲ ਹੀ ਕਰਾਂਗਾ।ਆਪਣੇ ਠੰਡੇ ਮਿੱਠੇ ਹਸਮੁਖੇ ਅਤੇ ਸਹਿਣ ਸ਼ੀਲ ਸੁਭਾ ਦੀ ਹੋਣ ਕਰਕੇ,ਮੇਰੇ ਪ੍ਰਿਵਾਰ ਵਿੱਚ ਜਮ ਪਲ਼ ਕੇ ਉਹ ਸਾਰੇ ਪਰਿਵਾਰ ਵਿੱਚ ਘਿਉ ਖਿਚੜੀ ਵਾਂਗ ਹੀ ਘੁਲ਼  ਮਿਲ ਗਈ ਸੀ।ਉਸ ਨੇ ਦਸਵੀਂ ਤੱਕ ਦੀ ਪੜ੍ਹਾਈ ਮੇਰੇ ਕੋਲ ਰਹਿ ਕੇ ਹੀ ਕੀਤੀ।ਵਾਰੋ ਵਾਰੀ ਸਾਰੀਆਂ ਧੀਆਂ ਵਿਆਹੀਆਂ ਵਰੀਆਂ ਜਾ ਕੇ ਆਪੋ ਆਪਣੇ ਘਰੀਂ ਚਲੀਆਂ ਗਈਆਂ।ਹੁਣ ਉਹੀ  ਸਾਡੀ  ਦੋਹਤੀ ਅਤੇ  ਸੀ।ਉਹ ਆਪਣੀ ਨਾਨੀ ਨੂੰ  ਮੰਮਾ ਕਹਿੰਦੀ ਹੁੰਦੀ ਸੀ।ਉਸ ਨੂੰ ਚੁਲ੍ਹੇ ਚੌਕੇ ਅਤੇ ਘਰ ਦੇ ਹੋਰ ਕੰਮ ਕਾਜ ਵਿੱਚ ਸੁੱਘੜ ਅਤੇ ਚੁਸਤ ਬਣਾਉਣ ਵਿੱਚ ਮੇਰੀ ਘਰ ਵਾਲੀ ਦਾ ਸੁਚੱਜਾ ਹੱਥ ਹੈ।
       ਨਿੱਕੀ ਹੁੰਦੀ ਬੜੀਆਂ ਤੋਤਲੀਆਂ ਗੱਲਾਂ ਨਾਲ ਸਭ ਦੇ ਹਾਸੇ ਠ੍ਠੇ ਮਖੌਲ ਦਾ ਕਾਰਣ ਬਣ ਜਾਂਦੀ ਹੁੰਦੀ ਸੀ ਪਰ ਸਹਿਣ ਸ਼ੀਲ ਹੋਣ ਕਰਕੇ ਗੁੱਸਾ ਨਹੀਂ ਸੀ ਕਰਦੀ,ਜਦੋਂ ਕਦੇ ਕਪ ਨੂੰ ਪੱਕ, ਸੋਫੇ ਨੂੰ ਫੋਸਾ,ਲੱਸੀ ਨੂੰ,ਲੱਛੀ,ਪਕੌੜੇ ਨੂੰ ਪਕੋਰਾ.ਬੁਹਾਰੀ ਨੂੰ ਬ੍ਹਾੜੀ, ਕਹਿੰਦੀ ਤਾਂ ਜਦੋਂ ਸਾਰੇ ਹਾਸਾ ਮਖੌਲ ਕਰਦੇ ਤਾਂ ਕਹਿੰਦੀ ਹਾਏ,ਹਾਏ,ਮੈਂ ਕਿਹੜੀ ਮਾੜੀ ਗੱਲ ਕਹਿ  ਦਿੱਤੀ ਵਾ,ਕਹਿ ਕੇ ਚੁੰਨੀ ਵਿੱਚ ਮੂੰਹ ਲੁਕਾ ਕੇ ਦੌੜ ਜਾਂਦੀ।ਇੱਕ ਵਾਰ ਮੈਨੂੰ ਰੋਟੀ ਖਾਂਦੇ ਨੂੰ ਉਹ ਪੁੱਛਣ ਲੱਗੀ ਡੈਡੀ ਕੁਛ ਹੋਰ ਆਵੇ,ਮੈਂ ਹਾਸੇ ਨਾਲ ਕਿਹਾ ਹਾਂ,ਉਹ ਸਾਮ੍ਹਨੇ ਵਾਲੀ ਗਊ ਸ਼ਾਲਾ ਪੁੱਟ ਕੈ ਲੈ ਆ,ਉਹ ਹੱਸਦੀ ਹੋਈ ਕਹਿਣ ਲੱਗੀ ਉਹ ਤਾਂ ਨਹੀਂ ਆ ਸਕਦੀ,ਕੋਈ ਹੋਰ ਸੇਵਾ ਦੱਸੋ,ਮੈਂ ਕਿਹਾ ਚੰਗਾ ਫਿਰ ਭਾਂਡੇ ਚੁੱਕ ਕੇ ਲੈ ਜਾ,ਉਹ ਹਸਦੇ ਹਸਦੇ,ਭਾਂਡੇ ਚੁੱਕ ਕੇ ਰਸੋਈ ਵਿੱਚ ਲਿਜਾ ਕੇ ਸਾਫ ਕਰਨ ਲਗ ਪਈ। ਆਪਣੇ ਕੰਮ ਕਾਜ ਵਿੱਚ ਉਹ ਪੂਰੀ ਤਾਕ ਸੀ,ਜਦ ਮੈਂ ਦਫਤਰ ਤੋਂ  ਘਰ ਆਉਣਾ,ਪਾਣੀ ਦਾ ਗਲਾਸ ਲੈ  ਆ ਜਾਂਦੀ।ਕਦੇ ਮੇਰੀ ਪੱਗ ਦੀ ਪੂਣੀ ਕਰਵਾ ਦੇਣੀ, ਕਦੇ ਕੱਪੜੇ ਪ੍ਰੈਸ ਕਰ ਦੇਣੇ ਗੱਲ ਕੀ ਉਹ ਕਿਸੇ ਕੰਮ ਵਿੱਚ ਦੇਰੀ ਜਾਂ,ਸੁਸਤੀ ਕਰਨ ਦਾ ਮੌਕਾ ਨਹੀਂ ਦੇਦੀ ਸੀ।ਮੈਨੂੰ ਯਾਦ ਹੈ ਕਿ ਜਦੋਂ ਮੈਂ ਉਸ ਨੂੰ ਪ੍ਰਇਮਰੀ ਪਾਸ ਕਰਨ ਤੋਂ ਬਾਅਦ ਨੇੜਲੇ ਜਿਸ ਹਾਈ ਸਕੂਲ ਵਿੱਚ ਮੈਂ ਉਸ ਨੂੰ ਦਾਖਲ ਕਰਾਉਣ ਲਈ ਗਿਆ ਉਸ ਸਕੂਲ ਵਿੱਚ ਮੇਰੇ ਇੱਕ ਬਹੁਤ ਹੀ ਪਿਆਰਾ ਮਿਤਰ ਸਵ.ਗਿਆਨੀ ਧਿਆਨ ਸਿੰਘ ਬੋਪਾ ਰਾਏ ਜੋ ਲੋਕਾਂ ਵਿੱਚ ਬੜਾ ਹੀ ਹਰਮਨ ਪਿਆਰਾ ਸੀ, ਅਧਿਆਪਕ ਲਗਾ ਹੋਇਆ ਸੀ। ਜਿਸ ਕਰਕੇ ਮੇਰਾ ਉਸ ਸਕੂਲ ਵਿੱਚ ਆਣਾ ਜਾਣਾ ਆਮ ਹੀ ਬਣਿਆ ਰਹਿੰਦਾ ਸੀ।ਉਹ ਵੀ ਉਸ ਨੂੰ ਧੀਆਂ ਵਾਂਗ ਹੀ ਪਿਆਰ ਕਰਦਾ ਸੀ।ਸਕੂਲ ਤੋਂ ਕਦੇ ਵੀ ਉਸ ਦੀ ਕਿਸੇ ਕਿਸਮ ਦੀ ਕੋਈ ਸ਼ਕਾਇਤ ਆਦ ਕਦੇ ਨਹੀਂ  ਆਈ ਸੀ। ਬਹੁਤੇ ਲੋਕ ਉੱਸ ਨੂੰ ਮੇਰੀ ਦੋਹਤੀ ਨਹੀਂ ਸਗੋਂ ਧੀ ਹੀ ਸਮਝਦੇ ਸਨ।ਰੋਜ਼ ਸਕੂਲ ਪੈਦਲ ਹੀ ਆਂਦੀ ਜਾਂਦੀ ਸੀ।ਡਰਾਕਲ ਇਨੀ ਕਿ ਇਨੀ ਪੜ੍ਹ ਲਿਖ ਕੇ ਨੌਕਰੀ ਕਰਨ ਤੱਕ ਇਨੀ ਵੱਡੀ ਹੋਣ ਕਰ ਕੇ ਵੀ ਸਾਈਕਲ ਚਲਾਉਣ ਦੀ ਜਾਚ ਅਜੇ ਤੀਕ ਵੀ ਉਸ ਨੂੰ ਨਹੀਂ ਆਈ। 
          ਫਿਰ ਉਹ ਇਸੇ ਸਕੂਲ ਵਿੱਚ ਦਸਵੀਂ ਕਲਾਸ  ਬਿਨਾਂ ਕਿਸੇ ਟਿਊਸ਼ਨ ਆਦ ਰੱਖੇ ਦੇ ਚੰਗੇ ਨੰਬਰਾਂ ਵਿੱਚ ਪਾਸ ਕਰਕੇ ਆਪਣੇ ਮਾਂ ਬਾਪ ਦੇ ਘਰ ਚਲੀ ਗਈ।ਪਿਉ ਦੀ ਨੌਕਰੀ ਕੱਚੀ ਹੋਣ ਕਰਕੇ ਬੜੀਆਂ ਔਕੜਾਂ ਦਾ ਸਾਰੇ ਪਰਿਵਾਰ ਨੂੰ ਸਾਮ੍ਹਣਾ ਕਰਨਾ ਪਿਆ, ਨੌਕਰੀ ਦਾ ਕੇਸ ਕਈ ਸਾਲ ਅਦਾਲਤਾਂ ਵਿੱਚ ਲਟਕਦਾ ਰਹਿ ਕੇ ਬੜੀ ਦੇਰ ਬਾਅਦ ਕਿਸੇ ਪਾਸੇ ਲੱਗਾ।ਮੈਂ ਜਦੋਂ ਉਸ ਨੂੰ ਪੁੱਛਣਾ ਕਿ ਕੀ ਬਣਿਆ ਤੇਰੇ ਪਾਪਾ ਦੀ ਨੌਕਰੀ ਦਾ ਉਹ ਸਹਿਜ ਭਾਵ ਨਾਲ ਕਹਿ ਛਡਦੀ ਕੀ ਕਰੀਏ ਡੈਡੀ, ਜੱਜ ਹੀ ਨਹੀਂ ਬੈਠਦਾ।ਤੇ ਆਖਿਰ ਫੈਸਲਾ ਇਨ੍ਹਾਂ ਦੇ ਹੱਕ ਵਿੱਚ ਹੋ ਹੀ ਗਿਆ। ਚੰਗੇ ਦਿਨ ਹੌਲ਼ੀ ਹੌਲ਼ੀ ਮੁੜਨ ਲੱਗੇ। ਉਹ ਕਾਲਜ ਵਿੱਚ ਦਾਖਲ ਹੋ ਗਈ ਤੇ ਆਪਣੀ ਮਿਹਣਤੀ ਤੇ ਉਦਮੀ ਸੁਭਾ ਸਦਕਾ ਪਹਿਲਾਂ ਬੀ.ਏ , ਤੇ ਫਿਰ ਐਮ ਵੀ ਕਰ ਗਈ।ਉਸ ਦੀ ਮਾਂ  ਬੜੀ ਮਿਹਣਤੀ ਅਤੇ ਸਰਲ ਸੁਭਾ ਦੀ ਹੋਣ ਕਰਕੇ ਆਪ ਹੱਥੀਂ ਘਰ ਬਾਰ ਦਾ ਸਾਰਾ ਕੰਮ ਆਪ ਕਰ ਲੈਂਦੀ ਸੀ,ਪਰ ਬੱਚਿਆਂ ਦੀ ਪੜ੍ਹਾਈ ਵਿੱਚ ਵਿਘਣ ਨਹੀਂ ਪੈਣ ਦਿੰਦੀ ਸੀ।ਉਸ ਦੀ ਵੇਖਾ ਵੇਖੀ ਬਾਕੀ ਦੋਵੇਂ ਭੈਣ ਭਰਾ ਵੀ ਪੜ੍ਹਨ ਵਿੱਚ ਚੰਗੇ ਮਿਹਣਤੀ ਨਿਕਲੇ।
             ਫਿਰ ਮੈਂ ਕੀ ਵਾਰ ਸੋਚਦਾ ਸਾਂ ਕਿ ਇਨੀ ਪੜ੍ਹ ਲਿਖ ਕੇ ਹੁਣ ਬਿਣਾਂ ਕਿਸੇ ਕੋਰਸ ਆਦ ਕਰਨ ਦੇ ਕੋਈ ਨੌਕਰੀ ਆਦ ਨਾ ਕਰਨ ਕਰਕੇ ਐਵੇਂ ਮਾਪਿਆਂ ਤੇ ਬੋਝ ਬਣਿਆ ਰਹਿਣਾ ਵੀ ਇਸ ਜ਼ਮਾਨੇ ਵਿੱਚ ਠੀਕ ਨਹੀਂ,ਪਰ ਘਰ ਦੀਆਂ ਤੰਗੀਆਂ ਤੁਰਸ਼ੀਆਂ ਤੇ ਕਈ ਹੋਰ ਮਜਬੂਰੀਆਂ ਵੀ ਇਸ ਕੰਮ ਵਿੱਚ ਵੱਡੀਆ ਰੁਕਾਵਟਾਂ ਬਣੀਆਂ ਹੋਈਆਂ ਸਨ। ਆਖਰ ਇਹ ਸਾਰਾ ਕੁੱਝ ਸੋਚ ਕੇ ਉਸ ਦੇ ਮਿਹਣਤੀ ਸੁਭਾ ਹੋਣ ਕਰਕੇ ਕੁਝ ਉਨ੍ਹਾਂ ਦੀ ਮਦਦ ਕਰਨਾ ਕੁੱਝ ਆਪਣਾ ਫਰਜ਼ ਸਮਝ ਕੇ ਰਲ਼ ਮਿਲ਼ ਕੇ,ਤੇ ਆਪ ਦੌੜ ਭੱਜ ਕਰਕੇ  ਉਸ  ਨੂੰ ਖਾਲਸਾ ਕਾਲਜ ਜੰਮੂੰ  ਵਿਖੇ ਦਾਖਲਾ ਲੈ ਦਿੱਤਾ।ਅਤੇ ਨਾਲ ਹੀ ਹੋਸਟਲ ਵਿੱਚ ਰਹਿਣ ਦਾ ਪ੍ਰਬੰਧ ਵੀ ਕਰ ਦਿੱਤਾ।ਕਦੇ ਕਦੇ ਵਿੱਚ ਵਿਚਾਲੇ ਉਸ ਦਾ ਪਤਾ ਲੈਣ ਲਈ ਮੈਂ ਆਪ ਵੀ ਜਾਇਆ ਕਰਦਾ ਸਾਂ।
         ਆਖਰ ਉਹ ਆਪਣਾ ਕੋਰਸ ਖਤਮ ਕਰਕੇ ਵਾਪ ਆ ਗਈ,ਤੇ ਥੋੜ੍ਹੇ ਸਮੇਂ ਵਿੱਚ ਹੀ ਲੱਗ ਗਈ ਕਿਸੇ ਸਕੂਲ਼ ਵਿੱਚ ਮਾਸ਼ਟਰਣੀ,ਨਿਆਣੇ ਕੁੱਟਣ ਤੇ,ਮੈਂ ਕਦੇ ਕਦੇ ਪੁੱਛਣਾ ਕਿ ਰਿੰਪੀ ਅੱਜ ਕਿੰਨੇ ਕੁ ਨਿਆਣੇ ਕੁੱਟੇ ਤਾਂ ਅੱਗੋਂ ਹਸਦੀ ਹੋਈ ਕਹਿੰਦੀ, ਛੱਡੋ ਡੈਡੀ ਨਿਆਣਿਆ ਦੀ ਗੱਲ ਉਹ ਨਿਆਣੇ ਤਾਂ ਕਿਸੇ ਨੂੰ ਕੁੱਟ ਕੇ ਨਹੀਂ ਰੱਜਦੇ ,ਕਹਿਣ ਲੱਗੀ ਨਿਆਣੇ ਤਾਂ ਕਿਤੇ ਰਹੇ,ਉਨ੍ਹਾਂ ਦੇ ਤਾਂ ਮਾਪੇ ਹੀ ਮਾਣ ਨਹੀਂ, ਸਾਡੇ ਸਕੂਲ ਕਿਸੇ ਟੀਚਰ ਨੇ ਕਿਸੇ ਬੱਚੇ ਨੂੰ ਕੋਈ ਵੱਡੀ ਗਲਤੀ ਕਰਨ  ਪੋਲੀ ਜਿਹਾ ਥੱਪੜ ਜੜ ਦਿੱਤਾ,ਉਹ ਸਕੂਲ ਛੱਡ ਕੇ ਰੋਂਦਾ ਰੋਂਦਾ ਘਰ ਗਿਆ ਤੇ ਮਾਂ ਨੂੰ ਨਾਲ ਸਕੂਲ ਲੈ ਆਇਆ।ਮਾਂ ਹਰਲ ਹਰਲ ਕਰਦੀ ਸਕੂਲ ਆ ਕੇ ਟੀਚਰ ਨੂੰ ਪੈ ਗਈ,ਕਹਿਣ ਲੱਗੀ ਕੇ ਵੇ ਮ੍ਹਾਸ਼ਟਰਾ ਮੇਰੇ ਮੁੰਡੇ ਨੇ ਤੇਰੇ  ਸਕੂਲ ਦੇ ਕਿਹੜੇ ਅੰਬ ਤੋੜ ਲਏ,ਜਾਂ ਕੋਈ ਡਾਕਾ ਮਾਰ ਲਿਆ,ਖਰਬਰਦਾਰ ਜੇ ਅੱਗੇ ਤੋਂ ਮੁੰਡੇ ਨੂੰ ਕੁਸ ਕਿਹਾ ਤਾਂ ,ਨਾਲੇ ਤੇਰੀ ਵੇਖੀਂ ਬਦਲੀ ਕਰਵਾ ਦਊਂ ਕਿਤੇ ਦਰਿਆਉਂ ਪਾਰ, ਤੈਨੂੰ ਪਤਾ ਨਹੀਂ ਇਹਦਾ ਚਾਚਾ ਵੀ ਲਾਗਲੇ ਠਾਣੇ ਸ਼ਪਾਹੀ ਲੱਗਾ ਹੋਇਆ ਵਾ,ਕਿਤੇ ਐਵੇਂ ਨਾ ਸਮਝੀਂ ਏਹਨੂੰ,ਟੀਚਰ ਵਿਚਾਰਾ ਕਦੇ ਮੁੰਡੇ ਵੱਲ ਤੇ ਕਦੇ ਮੁੰਡੇ ਦੀ ਮਾਂ ਵੱਲ ਬਿੱਟ ਬਿੱਟ ਤੱਕੀ ਜਾਵੇ।
             ਬਸ ਇਵੇਂ ਹੀ ਦੋ ਤਿੰਨ ਸਕੂਲਾਂ ਵਿੱਚ ਉਹ ਵੇਲਾ ਟਪਾਉਂਦੀ ਰਹੀ, ਘਰ ਵਾਲੇ ਹੁਣ ਉਸ ਬਾਰੇ ਕੋਈ ਚੰਗਾ ਵਰ ਘਰ ਲੱਭਣ ਦੇ ਆਹਰ ਪਾਹਰ ਵਿੱਚ ਸਨ।ਆ ਜਾ ਕੇ ਨੇੜਲੇ ਪਿੰਡ ਵਿੱਚ ਹੀ ਇਕ ਸਾਦ ਮੁਰਾਦੇ, ਮਿਹਣਤੀ ਘਰ ਵਿੱਚ ਇੱਕ ਵਿਦੇਸ਼ ਵਿੱਚ ਕੰਮ ਕਰਦੇ ਵਰ ਦੀ ਦੱਸ ਪੈਣ ਤੇ ਇਹ ਰਿਸ਼ਤਾ ਤੋੜ ਚੜ੍ਹ ਗਿਆ।ਮੈਂ ਵਿਦੇਸ਼ ਚਲੇ ਜਾਣ ਕਰਕੇ ਇਸ ਖੁਸ਼ੀ ਦੇ ਮੌਕੇ ਹਾਜ਼ਰ ਤਾਂ ਨਹੀਂ ਹੋ ਸਕਿਆ,ਪਰ ਮੈਨੂੰ ਸੁਣ ਕੇ ਬਹੁਤ ਖੁਸ਼ੀ ਹੋਈ।ਹੁਣ ਉਹ ਟੱਬਰ ਟੀਰ ਵਾਲੀ, ਇੱਕ ਬੜੇ ਪਿਆਰੇ ਲਾਡਲੇ ਪੁੱਤਰ ਦੀ ਮਾਂ ਬਣ ਚੁਕੀ ਹੈ।ਹੁਣ ਉਹ ਨਰਸਰੀ ਵਿੱਚ ਪੜ੍ਹਨ ਜਾਂਦਾ ਹੈ,ਮੈਂ ਲਾਡ ਨਾਲ ਉਸ ਨੂੰ ਪ੍ਰਿੰਸੀਲ ਕਹਿੰਦਾ ਹਾਂ। ਸਾਰੇ ਘਰ ਵਿੱਚ ਨਿੱਘੇ ਮਿੱਠੇ ਸੁਭਾ ਕਰਕੇ ਚੰਗਾ ਭੜ ਭਾਅ ਬਣਿਆ ਹੋਇਆ ਹੈ।ਉਸ ਦਾ ਪ੍ਰਾਹੁਣਾ ਵੀ ਹੁਣ ਇੱਥੇ ਹੀ ਮੇਰੇ ਬੇਟੇ ਨਾਲ ਇੱਕੋ ਫੈਕਟਰੀ ਵਿੱਚ  ਕੰਮ ਕਰਦਾ ਹੈ।ਉਹ ਵੀ ਇੱਥੇ ਕੋਈ ਘਰ ਲੈ ਕੇ ਉਨ੍ਹਾਂ ਨੂੰ ਇੱਥੇ ਲੈ ਆਉਣਾ ਬਾਰੇ ਸੋਚਦਾ ਹੈ। 
     ਹੁਣ ਕਦੇ ਕਦੇ ਮੈਂ ਵੀ ਇਹ ਸੋਚਦਾ ਹਾਂ ਕਿ ਉਹ ਵੀ ਵਿਦੇਸ਼ ਦੀ ਯੌਰਪ ਦੀ ਧਰਤੀ ਤੇ ਵਿਚਰਦੇ ਇਨ੍ਹਾਂ ਲੋਕਾਂ ਦੀ ਚੁਸਤੀ ਫੁਰਤੀ ਨੂੰ ਇੱਥੇ ਆ ਕੇ ਵੇਖੇ ਤੇ ਅਤੇ ਮੈਂ ਉਸ ਨੂੰ ਕਹਾਂ ਵੇਖ ਝੱਲੀਏ ਤੈਨੂੰ ਇਨੀ ਪੜ੍ਹੀ ਲਿਖੀ ਹੋਣ ਤੇ ਸਾਈਕਲ ਸਕੂਟਰੀ ਚਲਾਉਣ ਤੋਂ  ਅਜੇ ਵੀ ਡਰ ਲਗਦਾ ਹੈ,ਇਥੇ ਤਾਂ ਅੱਸੀ ਅੱਸੀ ਸਾਲ ਦੀਆਂ ਬੁੜ੍ਹੀਆਂ ਜਿਨ੍ਹਾਂ ਕੋਲ ਗੱਡੀਆਂ ਹੁੰਦੇ ਹੋਏ ਵੀ, ਉਹ ਤਾਂ ਸਾਈਕਲਾਂ ਨੂੰ ਵੀ ਭੰਬੀਰੀ ਵਾਂਗ ਘੁਮਾਈ ਫਿਰਦੀਆਂ ਹਨ।                                                                                                         





samsun escort canakkale escort erzurum escort Isparta escort cesme escort duzce escort kusadasi escort osmaniye escort