ਦਰਦ ਕਿਸਾਨਾਂ ਦਾ (ਕਵਿਤਾ)

ਮਨੋਜ ਸੁੰਮਣ   

Email: manojsumman123@gmail.com
Cell: +91 97799 81394
Address:
ਪਿੰਡ ਟਿੱਬਾ ਨੰਗਲ
ਮਨੋਜ ਸੁੰਮਣ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਫਸਲਾਂ ਨੇ ਸੀਸ਼ ਚੁਕਾ ਦਿੱਤੇ,
ਕਈ ਹੱਸਦੇ ਚੇਹਰੇ ਰਵਾ ਦਿੱਤੇ,
ਮਿੱਟੀ ਨਾਲ ਮਿੱਟੀ ਹੋਏ ਸੀ,
ਤੇ ਰੋਕਿਆ ਸੀ ਅਰਮਾਨਾਂ ਨੂੰ,
ਮੈਂ ਸੁਣਿਆ ਮੁੱਲ੍ਹ ਮਿਹਨਤ ਦਾ ਏ,
ਪਰ ਮਿਲਦਾ ਨਹੀਂ ਕਿਸਾਨਾ ਨੂੰ!

ਪਾਕੇ ਫਟੇ ਪੁਰਾਣੇ ਲੀੜੇ,  
ਧੁੰਦਲੇ ਪੈ ਜਾਂਦੇ ਨੇ ਹੀਰੇ,
ਦੇਖ ਹਾਲ ਫਿਰ ਫਸਲਾਂ ਦਾ,
ਖੜੇ ਬੰਦ ਕਰ ਜ਼ੁਬਾਨਾਂ ਨੂੰ,
ਮੈਂ ਸੁਣਿਆ ਮੁੱਲ੍ਹ ਮਿਹਨਤ ਦਾ ਏ,
ਪਰ ਮਿਲਦਾ ਨਹੀਂ ਕਿਸਾਨਾ ਨੂੰ!

ਇਨਵੈਸਟਮੈਂਟ ਤਾਂ ਬਹੁਤੀ ਏ,
ਪਰ ਗੋਵੈਰਨਮੈਂਟ ਹੀ ਖੋਟੀ ਏ,
ਉਤੋਂ ਸੁਣਦਾ ਵੀ ਨਹੀਂ ਰੱਬ ਕਦੇ,
ਨਾਂ ਰੋਕੇ ਉਹ ਤੁਫਾਨਾ ਨੂੰ,
ਮੈਂ ਸੁਣਿਆ  ਮੁੱਲ੍ਹ ਮਿਹਨਤ ਦਾ ਏ,
ਪਰ ਮਿਲਦਾ ਨਹੀਂ ਕਿਸਾਨਾ ਨੂੰ!

ਕੁਕੀਜ਼ ਤੇ ਜੋ ਲੇਸ ਨੇ,
ਇਹ ਫਸਲਾਂ ਦੇ ਹੀ ਕਾਰਨ ਹੈ,
ਫਿਰ ਮੁੱਲ ਇਹਨਾਂ ਦਾ ਵੱਧ ਕਿਉਂ,
ਸਮਝਣ  ਲਈ ਇੱਕ ਉਧਾਰਣ ਹੈ,
"ਸੁੰਮਣਾ' ਪਾਲ੍ਹ ਸਰਕਾਰਾਂ ਨੂੰ,
ਕਿਸਾਨ ਤੁਰ ਚਲੇ ਸਮਸ਼ਾਨਾਂ ਨੂੰ,
ਮੈਂ ਸੁਣਿਆ ਮੁੱਲ੍ਹ ਮਿਹਨਤ ਦਾ ਏ,
ਪਰ ਮਿਲਦਾ ਨਹੀਂ ਕਿਸਾਨਾ ਨੂੰ!