ਤਿੜਕਦੇ ਰਿਸ਼ਤੇ (ਮਿੰਨੀ ਕਹਾਣੀ)

ਜਰਮਨ ਮੌੜ   

Cell: +91 94177 04537
Address: ਪਿੰਡ ਤੇ ਡਾਕ ਮੌੜ
ਫਰੀਦਕੋਟ India
ਜਰਮਨ ਮੌੜ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬਲਦੇਵ ਸਿੰਘ  ਅਤੇ ਹਰਦੇਵ  ਸਿੰਘ ਦੋ ਸਕੇ ਭਰਾ ਹੈ।  ਬਲਦੇਵ  ਸਿੰਘ ਵੱਡਾ  ਅਤੇ ਹਰਦੇਵ ਨਿੱਕਾ ਸੀ ਦੋਵਾਂ  ਦਾ ਵਿਆਹ ਇੱਕਠਿਆਂ  ਦਾ ਹੋਇਆ। ਬਲਦੇਵ ਸਿੰਘ ਦੇ ਘਰ ਲੜਕਾ  ਹੋਇਆ ਅਤੇ ਹਰਦੇਵ ਦੇ ਘਰ ਦੋ ਲੜਕੀਆਂ  ਅਤੇ ਇਕ ਲੜਕਾ ਹੋਇਆ   ਦੋਨੇ ਭਰਾਵਾਂ  ਦਾ ਚੰਗਾ ਕੰਮ ਸੀ ਜਦੋ  ਲੜਕੀਆਂ 15 ,16 ਸਾਲ ਦੀ ਉਮਰ  ਦੀਆਂ  ਹੋਈਆਂ ਤਾਂ  ਬਲਦੇਵ ਸਿੰਘ ਦੀ ਪਤਨੀ  ਨੇ ਬਲਦੇਵ ਸਿੰਘ ਨੂੰ  ਕਿਹਾ,"ਦੇਖੋ ਜੀ, ਆਪਣੇ ਤਾਂ  ਇਕ ਲੜਕੇ  ਦਾ ਖ਼ਰਚ  ਹੈ। ਹਰਦੇਵ ਕੇ   ਤਿੰਨਾਂ  ਦਾ ਅਤੇ  ਨਾਲ਼ੇ ਆਪਾ  ਨੂੰ ਕੁੜੀਆਂ   ਦੇ ਵਿਆਹ ਤੇ ਖ਼ਰਚ ਕਰਨਾ  ਪਊ। ਮੈਂ ਤਾ ਕਹਿਦੀ ਹਾਂ ਸਮਾਂ ਹੈ ਆਪਾ ਅਲੱਗ  ਹੋ  ਜਾਈਏ ।"
ਬਲਦੇਵ ਸਿੰਘ ਘਰ ਵਾਲੀ  ਦੇ ਕਹਿਣ  ਤੇ ਅਲੱਗ ਹੋਣ  ਲਈ ਹਰਦੇਵ ਨੂੰ ਕਹਿਣ ਲੱਗਿਆ।  ਹਰਦੇਵ ਨੂੰ ਇਹ  ਸਮਝ ਨਾ ਲੱਗੇ  ਕੀ ਬਾਈ ਬਲਦੇਵ ਨੂੰ ਇਕਦਮ  ਕੀ ਹੋ ਗਿਆ। ਹਰਦੇਵ ਨੇ ਬਹੁਤ ਕਿਹਾ ਪਰ ਬਲਦੇਵ ਸਿੰਘ ਨਾ  ਮੰਨਿਆ  ਅਖੀਰ  ਦੋਨੇ ਭਰਾ ਅਲੱਗ  ਹੋ ਗਏ।  ਹਰਦੇਵ ਸਿੰਘ ਦੀ ਕੁੜੀ  ਨੇ +2 ਤੋਂ ਬਾਅਦ ਆਇਲੈਂਟਸ 'ਚ ਚੰਗੇ ਬੈਂਡ ਆ ਗਏ ਹੁਣ  ਬਹੁਤ ਚੰਗੇ ਚੰਗੇ  ਘਰਾ ਦੇ ਰਿਸ਼ਤੇ  ਹਰਦੇਵ ਦੀ ਕੁੜੀ ਲਈ ਆ ਰਹੇ ਸਨ। ਇਥੋਂ  ਤਕ  ਆਫ਼ਰਾ  ਆ ਰਹੀਆਂ  ਸਨ ਕਿ ਵਿਆਹ ਦਾ ਖਰਚ  ਵੀ ਲੜਕੇ  ਪ੍ਰਵਾਰ ਵੱਲੋਂ  ਅਤੇ ਲੜਕੀ  ਨੂੰ ਬਾਹਰ  ਭੇਜਣ  ਦਾ ਖ਼ਰਚ ਵੀ ਲੜਕੇ ਵੱਲੋਂ ਦੂਸਰੇ   ਪਾਸੇ  ਬਲਦੇਵ ਸਿੰਘ ਦਾ ਲੜਕਾ  ਜੋ ਇਕੱਲਾ  ਹੋਣ ਕਰਕੇ  ਲਾਡਲਾ  ਰੱਖਿਆ ਸੀ। ਬੁਰੀ ਸੰਗਤ  ਵਿਚ ਪੈ ਗਿਆ ਜਿਸਦਾ  ਸਾਰੇ ਪਿੰਡ ਵਿਚ  ਪਤਾ  ਲੱਗ  ਗਿਆ ਬਲਦੇਵ ਸਿੰਘ ਅਤੇ ਉਸਦੀ  ਪਤਨੀ  ਹੁਣ ਹਰ ਇੱਕ ਦੀਆਂ   ਮਿਨਤਾ ਆਪਣੇ ਪੁੱਤਰ  ਨੂੰ ਰਿਸ਼ਤਾ  ਕਰਵਾਉਣ  ਲਈਂ   ਕੱਡ ਰਹੇ ਸਨ।