ਕਵਿਤਾਵਾਂ

  •    ਬਚਪਨ ਵਿੱਚ / ਓਮਕਾਰ ਸੂਦ ਬਹੋਨਾ (ਕਵਿਤਾ)
  •    ਉਮੀਦ / ਓਮਕਾਰ ਸੂਦ ਬਹੋਨਾ (ਕਵਿਤਾ)
  •    ਤੋਤਾ-ਤੋਤੀ ਗਏ ਬਜਾਰ (ਬਾਲ-ਕਵਿਤਾ) / ਓਮਕਾਰ ਸੂਦ ਬਹੋਨਾ (ਕਵਿਤਾ)
  •    ਨਸ਼ਿਆਂ ਦਾ ਪੱਟਿਆ / ਓਮਕਾਰ ਸੂਦ ਬਹੋਨਾ (ਕਵਿਤਾ)
  •    ਹੌਂਸਲੇ ਦੀ ਕਵਿਤਾ / ਓਮਕਾਰ ਸੂਦ ਬਹੋਨਾ (ਕਵਿਤਾ)
  •    ਠੰਢ ਦਾ ਗੀਤ / ਓਮਕਾਰ ਸੂਦ ਬਹੋਨਾ (ਗੀਤ )
  •    ਯੁੱਗ ਹੁਣ ਨਵਾਂ ਆਂ ਗਿਆਂ / ਓਮਕਾਰ ਸੂਦ ਬਹੋਨਾ (ਗੀਤ )
  •    ਧੀ ਰਾਣੀ / ਓਮਕਾਰ ਸੂਦ ਬਹੋਨਾ (ਕਵਿਤਾ)
  •    ਨੀਰ ਬਚਾਓ / ਓਮਕਾਰ ਸੂਦ ਬਹੋਨਾ (ਕਵਿਤਾ)
  •    ਹੌਂਸਲੇ ਦੀ ਕਵਿਤਾ / ਓਮਕਾਰ ਸੂਦ ਬਹੋਨਾ (ਕਵਿਤਾ)
  •    ਸੁਹਣੇ ਪੰਛੀ / ਓਮਕਾਰ ਸੂਦ ਬਹੋਨਾ (ਕਵਿਤਾ)
  •    ਗਰਮੀ / ਓਮਕਾਰ ਸੂਦ ਬਹੋਨਾ (ਕਵਿਤਾ)
  •    ਚਿੜੀਏ ਨੀਂ ਚਿੜੀਏ / ਓਮਕਾਰ ਸੂਦ ਬਹੋਨਾ (ਗੀਤ )
  •    ਜੀਵਨ ਦੇ ਚਾਰ ਪੜਾਓ / ਓਮਕਾਰ ਸੂਦ ਬਹੋਨਾ (ਕਵਿਤਾ)
  •    ਵਾਤਾਵਰਣ ਬਚਾਈਏ / ਓਮਕਾਰ ਸੂਦ ਬਹੋਨਾ (ਕਵਿਤਾ)
  •    ਮਾਂ ਬੋਲੀ ਪੰਜਾਬੀ / ਓਮਕਾਰ ਸੂਦ ਬਹੋਨਾ (ਕਵਿਤਾ)
  •    ਦਸ਼ਮੇਸ਼ ਪਿਤਾ / ਓਮਕਾਰ ਸੂਦ ਬਹੋਨਾ (ਕਵਿਤਾ)
  •    ਸਾਰੰਗੀ ਦੇ ਟੁੱਟੇ ਤਾਰ / ਓਮਕਾਰ ਸੂਦ ਬਹੋਨਾ (ਕਵਿਤਾ)
  •    ਉਹ ਵੇਲਾ ਤੇ ਇਹ ਵੇਲਾ / ਓਮਕਾਰ ਸੂਦ ਬਹੋਨਾ (ਕਵਿਤਾ)
  •    ਚਿੜੀਓ ! / ਓਮਕਾਰ ਸੂਦ ਬਹੋਨਾ (ਕਵਿਤਾ)
  •    ਵਿਸਾਖੀ / ਓਮਕਾਰ ਸੂਦ ਬਹੋਨਾ (ਕਵਿਤਾ)
  •    ਸੂਲੀ ਉੱਤੇ ਜਾਨ / ਓਮਕਾਰ ਸੂਦ ਬਹੋਨਾ (ਗੀਤ )
  •    ਮੇਰੇ ਆਪਣਿਓ / ਓਮਕਾਰ ਸੂਦ ਬਹੋਨਾ (ਕਵਿਤਾ)
  •    ਨਵਾਂ ਸਾਲ / ਓਮਕਾਰ ਸੂਦ ਬਹੋਨਾ (ਕਵਿਤਾ)
  •    ਬਸੰਤ ਰੁੱਤ / ਓਮਕਾਰ ਸੂਦ ਬਹੋਨਾ (ਕਵਿਤਾ)
  •    ਚਿੜੀਆਂ ਦੀ ਯਾਦ / ਓਮਕਾਰ ਸੂਦ ਬਹੋਨਾ (ਕਵਿਤਾ)
  •    ਕਰੋਨੇ / ਓਮਕਾਰ ਸੂਦ ਬਹੋਨਾ (ਕਵਿਤਾ)
  •    ਵੇਲਾਂ-ਬੂਟੇ / ਓਮਕਾਰ ਸੂਦ ਬਹੋਨਾ (ਕਵਿਤਾ)
  •    ਕੀ ਕਹਿਰ ਹੋ ਰਿਹਾ ਹੈ / ਓਮਕਾਰ ਸੂਦ ਬਹੋਨਾ (ਕਵਿਤਾ)
  •    ਗ਼ਜ਼ਲ / ਓਮਕਾਰ ਸੂਦ ਬਹੋਨਾ (ਗ਼ਜ਼ਲ )
  •    ਅਮਨ / ਓਮਕਾਰ ਸੂਦ ਬਹੋਨਾ (ਗੀਤ )
  •    ਬਾਪੂ / ਓਮਕਾਰ ਸੂਦ ਬਹੋਨਾ (ਕਵਿਤਾ)
  •    ਰੁੱਖ / ਓਮਕਾਰ ਸੂਦ ਬਹੋਨਾ (ਕਵਿਤਾ)
  •    ਰਲ਼ਕੇ ਸੀਸ ਝੁਕਾਈਏ / ਓਮਕਾਰ ਸੂਦ ਬਹੋਨਾ (ਗੀਤ )
  •    ਦੁੱਖ / ਓਮਕਾਰ ਸੂਦ ਬਹੋਨਾ (ਕਵਿਤਾ)
  •    ਜਦ ਨਿੱਕੇ ਜਿਹੇ ਬਾਲ ਅਸੀਂ ਸਾਂ / ਓਮਕਾਰ ਸੂਦ ਬਹੋਨਾ (ਕਵਿਤਾ)
  •    ਨਸ਼ਿਆਂ ਦਾ ਪੱਟਿਆ / ਓਮਕਾਰ ਸੂਦ ਬਹੋਨਾ (ਕਵਿਤਾ)
  •    ਉਮਰ ਦੇ ਸੋਹਿਲੇ / ਓਮਕਾਰ ਸੂਦ ਬਹੋਨਾ (ਕਵਿਤਾ)
  •    ਨਵੇਂ ਸਾਲ ਦਾ ਗੀਤ / ਓਮਕਾਰ ਸੂਦ ਬਹੋਨਾ (ਕਵਿਤਾ)
  •    ਜ਼ਮਾਨਾ ਬਹੁਤ ਬੁਰਾ / ਓਮਕਾਰ ਸੂਦ ਬਹੋਨਾ (ਕਵਿਤਾ)
  •    ਪੰਛੀ / ਓਮਕਾਰ ਸੂਦ ਬਹੋਨਾ (ਕਵਿਤਾ)
  •    ਵਿਸਾਖੀ / ਓਮਕਾਰ ਸੂਦ ਬਹੋਨਾ (ਕਵਿਤਾ)
  •    ਧੀਆਂ / ਓਮਕਾਰ ਸੂਦ ਬਹੋਨਾ (ਕਵਿਤਾ)
  •    ਨਾਨਕਿਆਂ ਨੂੰ ਜਾ ਆਇਆ ਹਾਂ / ਓਮਕਾਰ ਸੂਦ ਬਹੋਨਾ (ਕਵਿਤਾ)
  •    ਸਭ ਕੁਝ ਚੰਗਾ ਹੀ ਅਪਣਾਈਏ(ਬਾਲ ਗੀਤ) / ਓਮਕਾਰ ਸੂਦ ਬਹੋਨਾ (ਗੀਤ )
  •    ਪਹਾੜੇ- ਦੂਣੀ ਤੋਂ ਪੰਦਰਾਂ ਤੱਕ / ਓਮਕਾਰ ਸੂਦ ਬਹੋਨਾ (ਕਵਿਤਾ)
  •    ਏਸ ਦੀਵਾਲੀ / ਓਮਕਾਰ ਸੂਦ ਬਹੋਨਾ (ਕਵਿਤਾ)
  •    ਆਈ ਸਰਦੀ / ਓਮਕਾਰ ਸੂਦ ਬਹੋਨਾ (ਕਵਿਤਾ)
  •    ਲੋਹੜੀ ਦਾ ਤਿਉਹਾਰ / ਓਮਕਾਰ ਸੂਦ ਬਹੋਨਾ (ਕਵਿਤਾ)
  •    ਵਿਸਾਖੀ / ਓਮਕਾਰ ਸੂਦ ਬਹੋਨਾ (ਕਵਿਤਾ)
  •    ਆਵੋ ਬਹਿਕੇ ਮਤਾ ਪਕਾਈਏ / ਓਮਕਾਰ ਸੂਦ ਬਹੋਨਾ (ਕਵਿਤਾ)
  •    ਸਾਉਣ ਮਹੀਨਾ ਆਇਆ / ਓਮਕਾਰ ਸੂਦ ਬਹੋਨਾ (ਗੀਤ )
  •    ਦੀਵਾਲੀ / ਓਮਕਾਰ ਸੂਦ ਬਹੋਨਾ (ਕਵਿਤਾ)
  •    ਗ਼ਜ਼ਲ / ਓਮਕਾਰ ਸੂਦ ਬਹੋਨਾ (ਗ਼ਜ਼ਲ )
  •    ਧੁੱਪ / ਓਮਕਾਰ ਸੂਦ ਬਹੋਨਾ (ਕਵਿਤਾ)
  •    ਰੂਪ ਜਵਾਨੀ / ਓਮਕਾਰ ਸੂਦ ਬਹੋਨਾ (ਕਵਿਤਾ)
  •    ਵਿਸਾਖੀ / ਓਮਕਾਰ ਸੂਦ ਬਹੋਨਾ (ਕਵਿਤਾ)
  •    ਇੱਕ ਕਤੂਰਾ / ਓਮਕਾਰ ਸੂਦ ਬਹੋਨਾ (ਕਵਿਤਾ)
  • ਚਿੜੀਏ ਨੀਂ ਚਿੜੀਏ (ਗੀਤ )

    ਓਮਕਾਰ ਸੂਦ ਬਹੋਨਾ   

    Email: omkarsood4@gmail.com
    Cell: +91 96540 36080
    Address: 2467,ਐੱਸ.ਜੀ.ਐੱਮ.-ਨਗਰ
    ਫ਼ਰੀਦਾਬਾਦ Haryana India 121001
    ਓਮਕਾਰ ਸੂਦ ਬਹੋਨਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਚਿੜੀਏ ਨੀਂ ਚਿੜੀਏ

    ਪਿਆਰ ਨਾਲ ਖਿੜੀਏ

    ਫੁਰ-ਫੁਰ ਉਡਦੀ ਜਾਹ।

    ਉਡੀ ਉਡੀ ਜਾਹ ਨੀਂ ਤੂੰ,

    ਦੇਸ਼ਾਂ ਤੇ ਦੇਸ਼ਾਂਤਰਾਂ ਨੂੰ

    ਦੁਨੀਆ ਦੀ ਖਬਰ ਲਿਆ।

    ਅਮਨਾਂ ਦਾ ਦੇ ਕੇ ਨੀਂ

    ਸੁਨੇਹਾ ਸਾਰੇ ਜੱਗ ਵਿੱਚ,

    ਜੰਗ ਲੋਕ ਮਨਾਂ ‘ਚੋਂ ਭਜਾ।

    ਧਰਮਾਂ ਦੇ ਨਾਂ ‘ਤੇ

    ਲੜਾਈਆਂ ਨਿੱਤ ਹੁੰਦੀਆਂ ਜੋ

    ਉਨ੍ਹਾਂ ਨੂੰ ਵੀ ਠੱਲ੍ਹ ਜਿਹੀ ਪਾ।

    ਨਸ਼ਿਆਂ ਤਾਂ ਭੈੜਿਆਂ

    ਜਵਾਨੀਆਂ ਦਾ ਨਾਸ਼ ਕੀਤਾ,

    ਹਾਏ ਨੀਂ ਜਵਾਨੀ ਬਚਾ।

    ਇੱਕ ਪਾਸੇ ਲੋਕ ਸੌਂਦੇ,

    ਮਹਿਲਾਂ ਤੇ ਮੁਨਾਰਿਆਂ ‘ਚ

    ਦੁਨੀਆ ਤੋਂ ਬੇਪਰਵਾਹ।

    ਇੱਕ ਪਾਸੇ ਲੋਕ ਸੌਂਦੇ,

    ਸੜਕਾਂ ਕਿਨਾਰੇ, ਪੁੱਛੀਂ

    ਨੀਲਾ ਅਸਮਾਨ ਗਵਾਹ।

    ਇਕਨਾਂ ਨੂੰ ਰੋਟੀ ਨਾ

    ਤੇ ਇੱਕ ਰੱਜ ਮੇਵੇ ਖਾਂਦੇ,

    ਕਾਣੀ ਵੰਡ ਚੰਦਰੀ ਮੁਕਾ।

    ਇਕਨਾਂ ਦੇ ਕੋਠਿਆਂ ‘ਚ

    ਅਰਬਾਂ ਰੁਪਈਏ ਸਾਂਭੇ,

    ਇਕਨਾਂ ਦੇ ਕੋਲ ਨਾ ਸੁਆਹ।

    ਕਾਸਤੋ ਗਰੀਬਾਂ ਦੀਆਂ

    ਰੋਂਦੀਆਂ ਲਾਚਾਰ ਧੀਆਂ,

    ਕਿਹੋ ਜਿਹਾ ਸਮਾਂ ਗਿਆ ਆ।

    ਵਹਿਮਾਂ ਅਤੇ ਭਰਮਾਂ

    ਫਸੀ ਹੋਈ ਮਨੁੱਖਤਾ,

    ਤਰਾਂਤੀਆਂ ਤੋਂ ਲਈ ਨੀਂ ਬਚਾ।

    ਚਿੜੀਏ ਨੀਂ ਚਿੜੀਏ,

    ਪਿਆਰ ਨਾਲ ਖਿੜੀਏ

    ਤੂੰ ਹੀ ਕਰ ਸਾਡੇ ਲਈ ਦੁਆ।

    ਨੀਂ ਭੋਲੀਏ

    ਤੂੰ ਹੀ ਕਰ ਸਾਡੇ ਲਈ ਦੁਆ।