ਸਭ ਰੰਗ

 •    ਠੋਕਰਾਂ ਤੋਂ ਕਿਵੇਂ ਬਚੀਏ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਵਾਪਸੀ ਕੁੰਜੀ ਦਾ ਭੇਤ / ਰਵੇਲ ਸਿੰਘ ਇਟਲੀ (ਲੇਖ )
 •    ਕਸ਼ਮੀਰ ਘਾਟੀ ਦਾ ਕੌੜਾ ਸੱਚ / ਗੁਰਨਾਮ ਸਿੰਘ ਸੀਤਲ (ਲੇਖ )
 •    ਸਿਆਸਤ ਦੇ ਰੰਗਾਂ ਤੇ ਵਿਅੰਗ ਕਰਦੀ ਪੁਸਤਕ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਦਾਦੀ ਦੀਆਂ ਗੱਲਾਂ-ਬਾਤਾਂ / ਗੁਰਦੀਸ਼ ਗਰੇਵਾਲ (ਲੇਖ )
 •    ਡੇਂਗੂ ਦਾ ਇਲਾਜ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਜੱਗ ਰਚਨਾ ਕੋਈ ਝੂਠ ਨਹੀਂ ਕੋਰਾ ਸੱਚ ਹੈ / ਅਮਰਜੀਤ ਢਿਲੋਂ (ਲੇਖ )
 •    ਬਾਬੇ ਭਾਨੇ ਦਾ ਮੋਬਾਇਲ / ਸੁਖਵਿੰਦਰ ਕੌਰ 'ਹਰਿਆਓ' (ਵਿਅੰਗ )
 •    ਸਮਾਜ ਦਾ ਅਣ-ਖਿੜਵਾ ਭਾਗ ਹਨ ਘੜੰਮ-ਚੌਧਰੀ / ਮਨਜੀਤ ਤਿਆਗੀ (ਲੇਖ )
 •    ਡਾ.ਕਮਲੇਸ਼ ਉਪਲ ਦੀ ਪੁਸਤਕ ਵਾਰਤਕ ਦੇ ਰੰਗ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਡਿਜੀਟਲ ਇੰਡੀਆ 'ਤੇ ਅਵਾਰਾ ਪਸ਼ੂ / ਨੀਲ ਕਮਲ ਰਾਣਾ (ਲੇਖ )
 •    ਢੱਟਾ ਅਤੇ ਪਾਲੀ / ਨਿਸ਼ਾਨ ਲਿਖਾਰੀ (ਵਿਅੰਗ )
 • ਤੰਦੂਰ ਵਾਲੀ ਰੋਟੀ (ਪਿਛਲ ਝਾਤ )

  ਗੁਰਪ੍ਰੀਤ ਕੌਰ ਗੈਦੂ    

  Email: rightangleindia@gmail.com
  Address:
  Greece
  ਗੁਰਪ੍ਰੀਤ ਕੌਰ ਗੈਦੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਫੌਰਨ ‘ਚ ਰਹਿਣ ਦੇ ਬਾਵਜੂਦ ਵੀ ਮੇਰੀ ਹਰ ਕੋਸ਼ਿਸ਼ ਹੈ ਕਿ  ਮੈਂ ਆਪਣੇ ਬੱਚਿਆਂ ਨੂੰ ਪੰਜਾਬ ਤੇ ਪੰਜਾਬੀ ਕਲਚਰ ਨਾਲ ਜੋੜ ਕੇ ਰੱਖਾਂ। 
  ਮੇਰਾ ਛੋਟਾ ਕਾਕਾ 5 ਕੁ ਸਾਲਾਂ ਦਾ ਸੀ,ਇੱਕ ਦਿਨ ਮੈਂ ਛੁੱਟੀ ਵਾਲੇ ਦਿਨ ਬੱਚਿਆਂ ਨੂੰ ਕਿਹਾ ,”ਲਓ ਵੀ ,ਅੱਜ ਮੈਂ ਤੁਹਾਨੂੰ  ਤੰਦੂਰ ਵਾਲੀਆਂ ਰੋਟੀਆਂ ਪਕਾ ਕੇ ਖਵਾਉਣੀ ਆਂ।“ਗੁੱਡੀ ਤੇ ਓਹਦੇ ਪਾਪਾ ਤਾਂ ਖੁਸ਼ ਹੋ  ਗਏ ,ਪਰ ਨਿੱਕਾ ਕਾਕਾ ਰੌਲਾ ਈ ਪਾ ਕੇ ਬਹਿ ਗਿਆ। ਆਖੇ,”ਹਾਏ ਮੈਂ ਨਹੀਂ ਖਾਣੀ ਤੰਦੂਰ ਵਾਲੀ ਰੋਟੀ। “ਮੈਂ ਕਿਹਾ,”ਨਹੀਂ ਪੁੱਤ ਤੰਦੂਰ  ਵਾਲੀ ਰੋਟੀ ਬਹੁਤ ਸਵਾਦ ਹੁੰਦੀ ਐ,ਤੂੰ ਖਾ ਕੇ ਤਾਂ ਦੇਖੀਂ!”

  ਕਹਿੰਦਾ ,”ਮੈਂ ਨਹੀਂ ਖਾਣੀ,ਮੈਂ ਨਹੀਂ ਖਾਣੀ “ਜਦੋਂ ਕਾਫੀ ਸਮੇਂ ਤੱਕ ਨਾ  ਮੰਨਿਆ ਤਾਂ ਮੈਂ ਪੁੱਛਿਆ,”ਫੇਰ ਦੱਸ ਤਾਂ ਸਹੀ,ਕਿਉਂ ਨਹੀਂ ਖਾਣੀ? ਇਹ ਸਾਰੇ ਸ਼ੌਕ ਨਾਲ ਖਾਂਦੇ ਆ ,ਤੇ ਤੂੰ ਰੌਲਾ ਈ ਪਾ ਕੇ ਬਹਿ ਗਿਆ!” ਤੇ ਮੁੜ ਕੇ ਭੋਲਾ ਜਿਹਾ ਮੂੰਹ ਬਣਾ ਕੇ ਕਹਿੰਦਾ ,”ਜਦੋਂ ਮੈਂ ਕਦੇ ਤੰਦੂਰ  ਟੇਸਟ ਹੀ ਨਹੀਂ ਕੀਤਾ,ਮੈਨੂੰ ਕੀ ਪਤਾ ਤੰਦੂਰ ਖੱਟਾ ਹੁੰਦਾ ਕਿ ਮਿੱਠਾ?”

  ਫੇਰ ਮੈਨੂੰ ਸਮਝ ਆਈ ਕਿ ਇਹ ਤਾਂ ਸਮਝੀ ਬੈਠਾ ਜਿਵੇਂ ਆਲੂ  ਵਾਲੀਆਂ ਰੋਟੀਆਂ ਹੁੰਦੀਆਂ,ਓਵੇਂ ਕਿਤੇ ਤੰਦੂਰ ਵਾਲੀਆਂ ਰੋਟੀਆਂ ਹੁੰਦੀਆਂ ਨੇ।  ਜਦੋਂ ਉਹਨੂੰ ਪੁੱਛਿਆ ਕਿ ਤੈਨੂੰ ਇੰਝ ਲੱਗਦਾ? ਤੇ ਕਹਿੰਦਾ”ਕਿਤੇ ਹੋਰ  ਮੈਂ ਬੁੱਧੂ ਆਂ।“ਬਸ ਫੇਰ ਕੀ ਸੀ ਸਾਡੇ ਤਾਂ ਹੱਸ ਹੱਸ ਕੇ ਢਿੱਡ ਦੁਖਣ ਲੱਗ ਪਏ।