ਤੁਸੀਂ ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਕਵਿਤਾਵਾਂ

 •    ਗੋਲਕ ਬਾਬੇ ਦੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 •    ਨਸ਼ਿਆਂ ਵਿੱਚ ਜਵਾਨੀ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਵੀਰਾ ਵੇ ਤੇਰੇ ਬੰਨ੍ਹਾਂ ਰੱਖੜੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
 •    ਛੜੇ ਭਰਾਵੋ ਛੜੇ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 •    ਟੱਪੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਧੀ ਦੀ ਪੁਕਾਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਗੁਲਾਮ ਤੋਤੇ ਦੀ ਫਰਿਆਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਧੂਣੀਂ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਬਜ਼ੁਰਗਾਂ ਦਾ ਸਾਨੂੰ ਮਾਣ ਕਰਨਾ ਹੈ ਜ਼ਰੂਰੀ ਜੀ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਗਰੀਬ ਦੀ ਪੁਕਾਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਕੋਰਟ ਵਿਆਹ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 •    ਵਿੱਦਿਆ ਮੰਦਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਪੰਜਾਬੀ ਨੂੰ ਨਾ ਭੁੱਲਿਓ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
 •    ਵਧਗੀ ਕੀਮਤ ਕੁੱਤੇ ਦੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
 •    ਕਾਗਜ਼ਾਂ ਦੀ ਮਹਿਕ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 •    ਕਾਕੇ ਦੀ ਫੇਸਬੁੱਕ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 •    ਭਖਦੇ ਮਸਲਿਆਂ 'ਤੇ ਸੰਵਾਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਬਿਜਲੀ ਕੱਟ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਪਰਾਲੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
 •    ਮਾਪਿਆਂ ਦਾ ਸ਼ਰਾਧ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਕਰਮਾਂ ਵਾਲੇ ਦਾਦੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਚੁੰਨੀ ਬਨਾਮ ਪੱਗ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
 •    ਜੱਫੀ ਸਿੱਧੂ ਦੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 •    ਜਨਤਾ ਰਾਣੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 • ਸਭ ਰੰਗ

 •    ਪਾਟੀਆਂ ਜੁੱਲੀਆਂ, ਢੱਠੀਆਂ ਕੁੱਲੀਆਂ, ਖਾਂਦੇ ਹਾਂ ਬੇਹੀਆਂ ਗੁੱਲੀਆਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਟੈਟੂ ਬੱਚ ਗਿਐ ? / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਸੋਨੇ ਦੀ ਮੁਰਗੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਤਾਈ ਨਿਹਾਲੀ ਦਾ ਵਰਤ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਨਾਰੀ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
 •    ਕੱਛੀ ਪਾਟ ਗਈ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਪ੍ਰੇਤ ਦੀ ਨਬਜ਼ ਪਛਾਣੀਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਤਾਏ ਨਰੈਂਣੇ ਦੀਆਂ ਖਰੀਆਂ-ਖਰੀਆਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਤਾਈ ਨਿਹਾਲੀ ਦਾ ਸੇਵਾਦਾਰ ਮੁਰਗਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਰਾਇਤਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਟੈਂਕੀ ਅਤੇ ਖੰਭੇ ਦੀ ਦੁੱਖਾਂ ਭਰੀ ਦਾਸਤਾਨ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਬੇਸਬਰੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਕਬਜ਼ ਕੁਸ਼ਤਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਤਾਏ ਨਰੈਂਣੇ ਦਾ ਵਿਦੇਸ਼ੀ ਸੁਫ਼ਨਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਗੀਤਕਾਰੀ ਦਾ ਕੋਹਿਨੂਰ ਹੀਰਾ- ਯੋਧਾ ਲੰਗੇਆਣਾ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
 •    ਤਾਈ ਨਿਹਾਲੀ ਦੇ ਉੱਡਣ ਖਟੋਲੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਪੰਜਾਬੀਓ, ਪੰਜਾਬੀ ਨੂੰ ਨਾ ਭੁੱਲਿਓ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਲੀਟਰ ਸਿੰਹੁ ਦੀ ਲਾਟਰੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਜਦੋਂ ਤਾਇਆ ਕੰਡਕਟਰ ਲੱਗਿਆ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਅਮਲੀਆਂ ਦਾ ਮੰਗ ਪੱਤਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਚਿੱਟਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਮੈਂ ਮਾਸਟਰ ਨਈਂ ਲੱਗਣਾਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਜਸਵੀਰ ਸ਼ਰਮਾ ਦੱਦਾਹੂਰ ਨਾਲ ਵਿਸ਼ੇਸ਼ ਮੁਲਾਕਾਤ / ਸਾਧੂ ਰਾਮ ਲੰਗਿਆਣਾ (ਡਾ.) (ਮੁਲਾਕਾਤ )
 •    'ਰਿਸ਼ਤੇ ਹੀ ਰਿਸ਼ਤੇ' / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਮਾਂ ਬੋਲੀ ਜੇ ਭੁੱਲ ਜਾਵੋਂਗੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਦੋ ਮਿੰਨੀ ਵਿਅੰਗ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    'ਤਾਈ ਨਿਹਾਲੀ' ਸ਼ਾਦੀ/ਬਰਬਾਦੀ ਸਮਾਜ ਸੇਵੀ ਸੈਂਟਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਚੋਣ ਨਿਸ਼ਾਨ ਗੁੱਲੀ-ਡੰਡਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਤਾਈ ਨਿਹਾਲੀ ਦਾ ਦੀਵਾਲੀ ਬੰਪਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਅੱਛੇ ਦਿਨ ਆਨੇ ਵਾਲੇ ਐ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਬਲੀ ਦਾ ਬੱਕਰਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਠੇਕਾ ਤੇ ਸਕੂਲ ਦੀ ਵਾਰਤਲਾਪ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਫੇਸਬੁੱਕ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਤਾਈ ਨਿਹਾਲੀ ਦੇ ਸ਼ੱਕਰਪਾਰੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਵਿਰਸੇ ਨੂੰ ਸਮਰਪਿਤ ਲੇਖਕ ਜਸਵੀਰ ਸ਼ਰਮਾ / ਸਾਧੂ ਰਾਮ ਲੰਗਿਆਣਾ (ਡਾ.) (ਮੁਲਾਕਾਤ )
 •    ਨਕਲ ਦੀ ਪਕੜ੍ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਬ੍ਰਿਖ ਵੀ ਚੜ੍ਹ ਜਾਂਦੇ ਹਨ ਅੰਧ-ਵਿਸ਼ਵਾਸ਼ ਦੀ ਭੇਟ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
 •    ਭਿੱਟਭਿਟੀਆ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਡੇਂਗੂ ਦਾ ਇਲਾਜ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 • ਡੇਂਗੂ ਦਾ ਇਲਾਜ (ਵਿਅੰਗ )

  ਸਾਧੂ ਰਾਮ ਲੰਗਿਆਣਾ (ਡਾ.)   

  Email: dr.srlangiana@gmail.com
  Address: ਪਿੰਡ ਲੰਗੇਆਣਾ
  ਮੋਗਾ India
  ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਆਪਣੇ ਆਪ ਨੁੰ ਸ਼ਕਤੀਸ਼ਾਲੀ ਆਖਵਾ ਕੇ ਜਨਤਾ ਨੂੰ ਅੰਧ-ਵਿਸ਼ਵਾਸ਼ ਨਾਲ ਗੁੰਮਰਾਹ ਕਰਨ ਵਾਲੇ ਬਾਬੇ ਕੌਲੀ ਚੱਟ ਗੱਪੂ ਟੇਸ਼ਨ ਵਾਲੇ ਨੂੰ ਡੇਂਗੂੰ ਬੁਖਾਰ ਦੀ ਸ਼ਿਕਾਇਤ ਹੋ ਗਈ। ਬਾਬੇ ਦੀ ਨਵੀਂ ਬਣੀ ਸ਼ਰਧਾਲੂ ਇੱਕ ਔਰਤ ਬਾਬੇ ਵਾਸਤੇ ਆਪਣੇ ਘਰ ਵਿੱਚ ਰੱਖੀ ਹੋਈ ਬੱਕਰੀ ਦਾ ਦੁੱਧ ਰੋਜ਼ਾਨਾ ਡੋਲੂ ਭਰ ਕੇ ਲੈ ਕੇ ਜਾਂਦੀ ਹੁੰਦੀ ਸੀ। ਤੇ ਬਾਬਾ ਅੱਗੋਂ ਬੱਕਰੀ ਦੇ ਦੁੱਧ ਨੂੰ ਚਿੱਘੀ ਲਗਾ ਕੇ ਇੱਕ ਘੁੱਟ ‘ਚ ਪੀ ਜਾਂਦਾ ਸੀ। ਇੱਕ ਦਿਨ ਉਸ ਔਰਤ ਦੀ ਬੱਕਰੀ ਅਚਾਨਕ ਪ੍ਰਲੋਕ ਸੁਧਾਰ ਕਰ ਗਈ। ਉਸ ਔਰਤ ਨੇ ਬੱਕਰੀ ਦਾ ਮੀਟ ਤਿਆਰ ਕੀਤਾ। ਜਿਸ ਚੋਂ ਤਰੀ ਦਾ ਡੋਲੂ ਭਰਕੇ ਉਹ ਸਭ ਤੋਂ ਪਹਿਲਾਂ ਬਾਬੇ ਵਾਸਤੇ ਲੈ ਕੇ ਗਈ। 
      ਲਿਆਓ ਬੀਬੀ… ਲਿਆਓ ਬਾਬੀ… ਤੁਹਾਡੀ ਬੜੀ ਦੇਰ ਤੋਂ ਇੰਤਜ਼ਾਰ ਕਰ ਰਹੇ ਹਾਂ, ਬਾਬੇ ਦੇ ਸੇਵਾਦਾਰ ਨੇ ਔਰਤ ਦੇ ਮੂੰਹੋਂ ਕੁਝ ਬੋਲਣ ਤੋਂ ਪਹਿਲਾਂ ਹੀ ਫਟਾਫਟ ਡੋਲੂ ਝਪਟ ਲਿਆ ਤੇ ਫੁਰਤੀ ਨਾਲ ਬਾਬੇ ਕੋਲ ਜਾ ਪਹੁੰਚਿਆਂ। ਅੱਗੋਂ ਬਾਬੇ ਨੇ ਅੱਖਾਂ ਮੀਟ ਕੇ ਡੋਲੂ ਨੂੰ ਚਿੱਘੀ ਲਗਾ ਲਈ ਅਤੇ ਸੋਚੀ ਜਾ ਰਿਹਾ ਸੀ ਕਿ ਆਹਾ…ਹਾਹਾ… ਅੱਜ ਤਾਂ ਬਈ ਸ਼ਰਧਾਲੂ ਔਰਤ ਨੇ ਕੋਈ ਨਮਕੀਨ ਹੀ ਖਾਣ-ਪੀਣ ਤਿਆਰ ਕਰਕੇ ਲਿਆਂਦਾ ਏ…। ਤਰੀ ਖਤਮ ਹੋਣ ਉਪਰੰਤ ਬਾਬੇ ਦੇ ਮੂੰਹ ‘ਚ ਜਿਉਂ ਹੀ ਇੱਕ ਹੱਡੀ ਨੇ ਪ੍ਰਵੇਸ਼ ਕੀਤਾ। ਤਾਂ ਬਾਬਾ ਅੱਗੋਂ ਬਬੂਲਾ ਹੋਇਆ ਸ਼ਰਧਾਲੂ ਔਰਤ ਵੱਲ ਝਪਟਿਆ, ਓ… ਮਾਈ ਇਹ ਕੀ…? ਧੋਖਾ ਬਾਬਿਆਂ ਨਾਲ…?
      ਬਾਬਾ ਜੀ ਧੋਖੇ ਵਾਲੀ ਕੋਈ ਗੱਲ ਨਹੀਂ ਏ। ਇਹ ਉਹੀ ਬੱਕਰੀ ਦਾ ਸਪੇਅਰ ਪਾਰਟ ਐ, ਜਿਸ ਦਾ ਤੁਸੀਂ ਪਿਛਲੇ ਕਈ ਦਿਨਾਂ ਤੋਂ ਦੁੱਧ ਪੀ ਰਹੇ ਸੀ। ਜੋ ਵਿਚਾਰੀ ਅਚਾਨਕ ਠੰਡ ਨਾਲ ਪ੍ਰਲੋਕ ਸੁਧਾਰ ਗਈ। ਮੈਂ ਸੋਚਿਆ ਕਿ ਬਾਬਾ ਜੀ ਦੁੱਧ ਵੀ ਬੱਕਰੀ ਚੋਂ ਹੀ ਆਉਂਦਾ ਏ, ਇਸ ਕਰਕੇ ਮੈਂ ਤੁਹਾਡੇ ਵਾਸਤੇ ਪਕਵਾਨ ਤਿਆਰ ਕੀਤਾ ਤੇ ਆਪਣੇ ਪਰਿਵਾਰ ‘ਚ ਵਰਤਾਉਣ ਤੋਂ ਪਹਿਲਾਂ ਤੁਹਾਡੇ ਚਰਨਾਂ ‘ਚ ਪਹੁੰਚ ਗਈ ਹਾਂ। ਤੁਹਾਡੇ ਡੇਂਗੂ ਦਾ ਮੈਨੂੰ ਬੜਾ ਫਿਕਰ ਐ, ਬਜ਼ਾਰ ‘ਚ ਤਾਂ ਬਾਬਾ ਜੀ ਬੱਕਰੀ ਦਾ ਦੁੱਧ ਹਜ਼ਾਰ ਦਾ ਕਿੱਲੋਂ ਵਿਕਦੈ, ਥੋਡੇ ਡੇਂਗੂੰ ਬੁਖਾਰ ਕਰਕੇ ਮੈਂ ਨਾ ਤਾਂ ਆਪਣੇ ਪੋਤਿਆਂ ਨੂੰ ਪੀਣ ਅਤੇ ਨਾ ਹੀ ਬੱਕਰੀ ਦੇ ਪਠੋਰਿਆਂ ਨੂੰ ਦੁੱਧ ਚੁੰਘਣ ਦਿੱਤਾ।ਨਾਲੇ ਬਾਬਾ ਜੀ ਇਹ ਸਕੀਮ ਮੈਨੂੰ ਮੇਰੀ ਗੁਆਂਢਣ ਤਾਈ ਨਿਹਾਲੀ ਨੇ ਦਿੱਤੀ ਸੀ। ਉਸਨੇ ਦੱਸਿਆ ਸੀ ਕਿ ਜਿਵੇਂ ਗੋਭੀ ਦੀ ਸਬਜ਼ੀ ਬਣਾਉਣ ਸਮੇਂ ਫੁੱਲ ਅਤੇ ਬਾਕੀ ਡੰਡਲ ਵੀ ਕੰਮ ਆ ਜਾਂਦੇ ਹਨ। ਏਸੇ ਤਰ੍ਹਾਂ ਬੱਕਰੀ ਦਾ ਬਾਕੀ ਸਮਾਨ ਵੀ ਵਰਤਿਆ ਜਾ ਸਕਦੈ। ਨਾਲੇ ਅੱਜ ਤਾਂ ਮੈਂ ਪੋਲਾ-ਪੋਲਾ ਮਾਲ ਹੀ ਲਿਆਈ ਹਾਂ ਕੱਲ੍ਹ ਨੂੰ ਖਰੋੜਿਆਂ ਦਾ ਸੂਪ…। ਆਖਦਿਆਂ ਹੋਇਆ ਮਾਈ ਨੇ ਡੋਲੂ ਚੁੱਕ ਕਾਹਲੀ ਨਾਲ ਆਪਣਾ ਕਦਮ ਪਿੱਛੇ ਵੱਲ ਨੂੰ ਪੁੱਟ ਲਿਆ ਸੀ।