ਹਾਕਮ ਹੋਇਆ ਧਾੜਵੀ (ਕਵਿਤਾ)

ਕਵਲਦੀਪ ਸਿੰਘ ਕੰਵਲ   

Email: kawaldeepsingh.chandok@gmail.com
Cell: +91 88728 83772
Address: H. No. 501/2, Dooma Wali Gali
Patiala India 147001
ਕਵਲਦੀਪ ਸਿੰਘ ਕੰਵਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹਾਕਮ ਹੋਇਆ ਧਾੜਵੀ ਕੰਵਲ ਖੋਹੇ ਹੱਕ ਹਕੂਕ ।
ਸਾਰੇ ਮੁਰਦੇ ਦੱਬ ਗੲੇ ਓਏ ਕਿਤੋਂ ਨਾ ਨਿਕਲੀ ਕੂਕ ।

ਫਾਸ਼ੀਵਾਦ ਦਾ ਦੈਂਤ ਅੱਜ ਨੰਗਾ ਨੱਚੇ ਬਣ ਕਾਲ ।
ਜਵਾਨੀ ਦਾ ਲਹੂ ਪੀਂਵਦਾ ਨੋਚੇ ਤ੍ਰੀਮਤ ਬੁੱਢੇ ਬਾਲ ।

ਲਾਸ਼ਾਂ ਦੇ ਢੇਰ ਲਾ ਕੇ ਉੱਤੇ ਤਖ਼ਤ ਉਹ ਲੈਂਦਾ ਡਾਹ ।
ਸੜ੍ਹਕਾਂ ਸੁੰਨੀਆਂ ਕਰ ਕੇ ਉਹ ਨਗਾਰੇ ਰਿਹਾ ਵਜਾ ।

ਲੋਕਸ਼ਾਹੀ ਦੇ ਨਾਂ ਹੇਠ ਉਹ ਪਹਿਲਾਂ ਘੁੱਟਦਾ ਸਾਹ ।
ਮਖੋਟਾ ਉਹ ਵੀ ਲਾਹ ਫੇਰ ਆਉਂਦਾ ਤੋਪ ਟੈਂਕ ਚੜ੍ਹਾ ।

ਘਰ ਜਿਸਦਾ ਆਪਣਾ ਬਲਦਾ ਸਭ ਤੋਂ ਵੱਧ ਉਸ ਸੇਕ ।
ਅੱਗ ਪਰ ਜਦ ਹੈ ਫ਼ੈਲਦੀ ਲੈਂਦੀ ਸਭ ਨੂੰ ਵਿੱਚ ਸਮੇਟ ।

ਕੱਲਾ ਕੱਲਾ ਵੰਡ ਕੇ ਉਹ ਕਰਦਾ ਕੌਮਾਂ ਦਾ ਘਾਣ ।
ਜੇ ਅੱਜ ਤੂੰ ਨਾ ਬੋਲਿਆ ਕੱਲ ਵਾਰੀ ਸਿਰ 'ਤੇ ਜਾਣ ।