ਸਾਡੀ ਗਾਲ਼ ਮਾਨਸਿਕਤਾ (ਲੇਖ )

ਸਵਰਨਜੀਤ ਕੌਰ ਗਰੇਵਾਲ( ਡਾ.)   

Email: dr.sawarngrewal@gmail.com
Cell: +91 98726 65229
Address:
Ludhiana India
ਸਵਰਨਜੀਤ ਕੌਰ ਗਰੇਵਾਲ( ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਉਂਝ ਕਹਿਣ ਨੂੰ ਤਾਂ ਕਿਸੇ ਨੂੰ ਗਾਲ਼ ਦੇਣਾ ਅਪਰਾਧਿਕਸ਼੍ਰੇਣੀ ਵਿਚ ਆਉਂਦਾ ਹੈ ਤੇ ਅਸੀਂ ਤਾਂ ਪੰਜਾਬੀ/ਭਾਰਤੀਹੁੰਨੇ ਆਂ ! ਕਾਨੂੰਨ ਨੂੰ ਜੁੱਤੀ ਦੀ ਨੋਕ ‘ਤੇ ਜਾਣਦੇ ਆਂ ਪਰਕੀ ਕਦੇ ਸੋਚਿਐ ਕਿ ਜਿਸ ਨੂੰ ਵੀ ਤੁਸੀਂ ਗਾਲ਼ ਕੱਢ ਰਹੇਓ, ਓਹਦੇ ਮਾਨਸਿਕ ਸੰਤੁਲਨ ‘ਤੇ ਇਹਦਾ ਕਿੰਨਾ ਬੁਰਾਅਸਰ ਪੈਂਦੈ? ਸ਼ਾਇਦ ਕਦੀ ਸੋਚਣ ਦੀ ਨੌਬਤ ਆਈ ਹੀਨਹੀਂ।ਕ

ਗਹੁ ਨਾਲ ਸੋਚੋ ਤਾਂ ਦੁਨੀਆ ਦੀ ਹਰੇਕ ਗਾਲ਼ ਔਰਤ ਨੂੰਤੇ ਹਰੇਕ ਅਸੀਸ ਮਰਦ ਨੂੰ ਹੀ ਜਾਂਦੀ ਹੈ ਤਾਂ ਫਿਰ ਔਰਤਦੀ ਕੋਮਲ- ਭਾਵੀ ਮਾਨਸਿਕਤਾ ਉੱਤੇ ਇਹਨਾਂ ਗਾਲ਼ਾਂਦਾ ਅਸਰ ਦਿਸਣਾ ਲਾਜ਼ਮੀ ਹੈ।

ਕਈ ਮਰਦ ਬਿਨਾਂ ਸੋਚੇ-ਸਮਝੇ ਆਪਣੀ ਹਰ ਗੱਲ ਵਿਚਗਾਲ਼ ਜ਼ਰੂਰ ਕੱਢਦੇ ਹਨ। ਓਹਨਾਂ ਦੀ ਪਾਲਣਾ ਦਾਮਾਹੌਲ ਕਹਿ ਲਓ ਜਾਂ ਓਹਨਾਂ ਨੂੰ ਸੰਗਤ ਹੀ ਅਜਿਹੀਮਿਲੀ ਹੁੰਦੀ ਹੈ ਕਿ ਏਹ ਆਦਤ ਏਨੀ ਪੱਕ ਜਾਂਦੀ ਹੈ ਕਿਓਹਨਾਂ ਦਾ ਤਕੀਆ ਕਲਾਮ ਹੀ ਬਣ ਜਾਂਦੀ ਹੈ। ਏਸਆਦਤ ਤੋਂ ਛੁਟਕਾਰਾ ਮਾਂ-ਬਾਪ ਦੁਆਰਾ ਸ਼ੁਰੂ ਵਿਚ ਹੀਟੋਕਣ ‘ਤੇ ਸੰਭਵ ਹੈ ਤੇ ਬਚਪਨ ਵਿਚ ਮਾਂ-ਬਾਪ ਤੇ ਹਰਸਕਾ-ਸੰਬੰਧੀ ਬੱਚੇ ਦੇ ਮੂੰਹੋਂ ਤੋਤਲੀ ਜ਼ੁਬਾਨ ‘ਚ ਗਾਲ਼ਸੁਣ ਕੇ ਬਹੁਤ ਖ਼ੁਸ਼ ਤਾਂ ਹੋ ਜਾਂਦੈ, ਬੱਚੇ ਨੂੰ ਟੋਕਦਾ ਰੋਕਦਾਬਿਲਕੁਲ ਨਹੀਂ। ਇਹੀ ਆਦਤ ਓਸ ਬੱਚੇ ਦੀਮਾਨਸਿਕਤਾ ‘ਤੇ ਹਾਵੀ ਹੋ ਕੇ ਓਹਦੀ ਸ਼ਖ਼ਸੀਅਤ ਨੂੰਖ਼ੋਰਾ ਲਾਉਣ ‘ਚ ਸਹਾਈ ਹੁੰਦੀ ਹੈ। 

ਦੇਖਿਆ ਜਾਂਦੈ ਕਿ ਕਈ ਪੜ੍ਹੇ-ਲਿਖੇ ਸੂਟਿਡ-ਬੂਟਿਡਆਦਮੀ ਦੇਖਣ ਨੂੰ ਬੜੇ ਪ੍ਰਭਾਵਸ਼ਾਲੀ ਲੱਗਦੇ ਹਨ ਪਰਜਿਓਂ ਹੀ ਮੂੰਹ ਖੋਲ੍ਹਦੇ ਹਨ, ਮੂੰਹ ਵਿਚੋਂ ਸਾਲ਼ਾ, ਸਾਲ਼ੀ, ਭੈਣ... ਦ, ਮਾਂ....ਦ, ਫੁੱ....... ਵਰਗੀਆਂ ਗਾਲ਼ਾਂ ਦਾਉਚਾਰਣ ਓਹਨਾਂ ਦੀ ਸ਼ਖ਼ਸੀਅਤ ਦੀ ਪੱਟੀ ਮੇਸ ਕਰਦਿੰਦਾ ਹੈ। ਕਈ ਵਾਰ ਮੇਰਾ ਦਿਲ ਕਰਦਾ ਹੁੰਦੈ ਕਿਏਹਨਾਂ ਨੂੰ ਸਾਹਮਣੇ ਹੀ ਕਹਾਂ ਕਿ ਤੁਸੀਂ ਤਾਂ ਆਪਣੇ  ਸਕੇਭਰਾਵਾਂ ਨੂੰ ਵੀ ਸਾਲ਼ਾ, ਭੈਣ...ਦ ਤੇ ਮਾਂ....ਦ ਕਹਿਦਿੰਦੇ ਹੋ ਤਾਂ ਤੁਹਾਡਾ ਆਚਰਣ ਕੀ ਹੋਇਆ? ਭੈਣਾਂ ਨੂੰ ਵੀਗ਼ੁੱਸੇ ‘ਚ ਕਈ ਭਰਾ ਸਾਲ਼ੀ ਕਹਿੰਦੇ ਸੁਣੇ ਜਾ ਸਕਦੇ ਨੇਅਤੇ ਆਹ ਫੁੱ..... ਗਾਲ਼ ਤਾਂ ਸੁਣਦਿਆਂ ਹੀ ਮੈਨੂੰ ਅੱਗਲੱਗ ਜਾਂਦੀ ਹੈ ਕਿ ਬੇਸ਼ਰਮੋ! ਨਾਰੀ ਦੇ ਜਿਸ ਅੰਗ ਦੇਰਾਹੀਂ ਤੁਸੀਂ ਕੀ, ਹਰੇਕ ਮਨੁੱਖ ਹੀ ਪੈਦਾ ਹੋਇਐ ਕੀਸਾਹਮਣੇ ਵਾਲ਼ੇ ਨੂੰ ਇਹ ਗਾਲ਼ ਕੱਢ ਕੇ ਤੁਸੀਂ ਇਹਜਤਾਉਣਾ ਚਾਹੁੰਦੇ ਹੋ ਕਿ ਤੁਸੀਂ ਕਿਸੇ ਹੋਰ ਰਸਤਿਓਂ ਜੰਮੇਸੀ ? ਬੇਵਕੂਫ਼ੋ ! ਕੀ ਨਾਰੀ ਜਣਨ-ਅੰਗਾਂ ਨੂੰ ਪੁਣ ਕੇਤੁਸੀਂ ਆਪਣੇ ਆਪ ਨੂੰ ਬਹੁਤ ਉੱਚੇ-ਸੁੱਚੇ ਸਾਬਤ ਕਰਰਹੇ ਓ ? ਤੇ ਜਾਂ ਫਿਰ ਏਹ ਲੋਕ ਗਾਲ਼ ਕੱਢ ਕੇ ਆਪਣੀਮਰਦਾਨਗ਼ੀ ਜ਼ਾਹਰ ਕਰਦੇ ਓ ? ਤੇ ਜੇ ਕੋਈ ਓਹਨਾਂ ਦਾਹਿਤੈਸ਼ੀ ਓਹਨਾਂ ਨੂੰ ਏਹਨਾਂ ਗਾਲ਼ਾਂ ਦੀ ਵਰਤੋਂ ਤੋਂ ਰੋਕਣਦੀ ਕੋਸ਼ਿਸ਼ ਕਰਦੈ ਤਾਂ ਕਹਿਣਗੇ ਕਿ “ਓਹ ਪੰਜਾਬੀ ਹੀਕਾਹਦਾ ਜੋ ਗਾਲ਼ ਨਾ ਕੱਢੇ ?” ਬੜਾ ਗ਼ੁੱਸਾ ਵੀ ਆਉਂਦੈਉਦੋਂ ਤੇ ਤਰਸ ਵੀ ਕਿ ਇਹਨਾਂ ਦੀ ਮਾਨਸਿਕਤਾ ਦਾ ਇਹਜਹਾਲਤ ਭਰਿਆ ਹਿੱਸਾ ਏਹਨਾਂ ਦੇ ਬਚਪਨ ਵਿਚਏਹਨਾਂ ਦੇ ਮਾਪਿਆਂ ਦੀ ਅਚੇਤ ਦੇਣ ਹੈ ਜਿਸਨੂੰ ਹੁਣ ਕੋਈਚਾਹ ਕੇ ਵੀ ਸਹੀ ਨਹੀਂ ਕਰ ਸਕਦਾ। 

ਪਰ ਜੇ ਏਸ ਮਾਨਸਿਕਤਾ ਤੋਂ ਕੋਈ ਛੁਟਕਾਰਾ ਪਾਉਣਾਚਾਹੇ ਤਾਂ ਆਪਣੀ ਦ੍ਰਿੜ੍ਹ ਇੱਛਾ-ਸ਼ਕਤੀ ਦੇ ਸਹਾਰੇ ਕੁਝਵੀ ਅਸੰਭਵ ਨਹੀਂ। 

ਤੇ ਹੁਣ ਕੁਝ ਕੁ ਗੱਲਾਂ ਔਰਤਾਂ ਦੀਆਂ ਗਾਲ਼ਾਂ ਬਾਰੇ ਵੀਕਰਨੀਆਂ ਬਣਦੀਆਂ ਹਨ। ਕਿਸੇ ਔਰਤ ਨੂੰ ਖ਼ਸਮਾਂ ਨੂੰਖਾਣੀ, ਭਰਾਵਾਂ-ਪਿੱਟੀ, ਜਾਏ-ਵੱਢੀ, ਔਂਤ-ਨਖੱਤੀ, ਬਾਂਝ, ਔਂਤਰੀ, ਸੌਕਣ, ਰੰਡੀ, ਵੇਸਵਾ ਵਰਗੀਆਂ ਗਾਲ਼ਾਂਆਮ ਹੀ ਕੱਢੀਆਂ ਜਾਂਦੀਆਂ ਹਨ ਤੇ ਮੇਰੀ ਜਾਚੇ ਇਹਗਾਲ਼ਾਂ ਓਹਨੂੰ ਮਰਦ ਤੋਂ ਨੀਵੀਂ ਦਰਸਾਉਣ ਲਈ ਹੀਬਣਾਈਆਂ ਗਈਆਂ ਹਨ। ਗਾਲ਼ ਕੱਢਣ ਵਾਲ਼ਾ/ਵਾਲ਼ੀਇਹ ਕਿਉਂ ਭੁੱਲ ਜਾਂਦੇ ਹਨ ਕਿ ਔਰਤ ਸਮਾਜ ਦੀ ਚੂਲ਼ ਹੈਜੇ ਓਹੀ ਨਾ ਹੋਵੇ ਤਾਂ ਤੁਹਾਡਾ ਇਹ ਸਮਾਜ ਚੱਲੇ ਕਿਵੇਂ ? ਮੇਰਾ ਮੰਨਣਾ ਹੈ ਕਿ ਕੋਈ ਵੀ ਔਰਤ ਜਨਮ-ਜਾਤ ਗ਼ਲਤਨਹੀਂ ਹੁੰਦੀ। ਉਸਨੂੰ ਗ਼ਲਤ ਰਸਤੇ ਤੋਰਨ ਵਾਲ਼ਾ ਸਮਾਜਹੀ ਹੈ। ਜੇ ਸਮਾਜ ਕਿਸੇ ਅਬਲਾ, ਅਸਹਾਇ ਔਰਤ ਦੀਮਜ਼ਬੂਰੀ ਦਾ ਨਜਾਇਜ਼ ਫ਼ਾਇਦਾ ਨਾ ਲੈ ਕੇ ਸਹੀ ਅਰਥਾਂਵਿਚ ਓਹਦੀ ਮੱਦਦ ਕਰੇ ਤਾਂ ਓਹ ਕਦੀ ਵੀ ਗ਼ਲਤਰਸਤਾ ਅਖ਼ਤਿਆਰ ਨਾ ਕਰੇ ਪਰ ਸਮਾਜ ਨੂੰ ਤਾਂਬੇਸਹਾਰਾ ਔਰਤਾਂ ਦਾ ਜਿਸਮਾਨੀ ਸ਼ੋਸਣ ਕਰ ਕੇ ਮਜ਼ਾਆਉਂਦੈ ਤੇ ਫੇਰ ਮਰਦ ਨੂੰ ਤਾਂ ਨਹਾਤਾ ਘੋੜਾ ਦੱਸ ਕੇ ਹਰਗ਼ਲਤੀ ਤੋਂ ਮੁਆਫ਼ੀ ਮਿਲ ਜਾਣੀ ਹੁੰਦੀ ਹੈ ਤੇ ਔਰਤ ਦੇਪੱਲੇ ਬਦਨਾਮੀ ਪੈਂਦੀ ਹੈ। ਫੇਰ ਓਹਦੀ ਮਾਨਸਿਕਤਾਓਹਨੂੰ ਝੰਜੋੜਦੀ ਹੈ ਕਿ ਬਦਨਾਮ ਤਾਂ ਹਾਂ ਹੀ, ਢਿੱਡ ਨੂੰਝੁਲਕਾ ਦੇਣ ਲਈ ਜਿਸਮ ਦਾ ਸੌਦਾ ਕਰ ਹੀ ਲੈਣਾਚਾਹੀਦੈ ਤੇ ਇੰਝ ਇਕ ਸਾਫ਼-ਸੁਥਰੀ ਔਰਤ ਤੁਹਾਡੇਸਮਾਜ ਵਿਚ ਰੰਡੀ, ਵੇਸਵਾ ਬਣਾ ਦਿੱਤੀ ਜਾਂਦੀ ਹੈਜਿਸਦਾ ਸਮਾਜ ਵਿਚ ਕੋਈ ਸਤਿਕਾਰ ਨਹੀਂ ਹੁੰਦਾ। ਹਰਨਜ਼ਰ ਓਹਨੂੰ ਬਦਨੁਮਾ ਦਾਗ਼ ਵਜੋਂ ਦੇਖਦੀ ਹੈ ਪਰਅਸਲ ਵਿਚ ਦੋਸ਼ੀ ਓਹ ਨਹੀਂ, ਪੂਰਾ ਲਾਹਣਤੀ ਸਮਾਜਹੈ। ਕਿਸੇ ਵੀ ਔਰਤ ਨੂੰ ਖਸਮਾਂ ਨੂੰ ਖਾਣੀ ਕਹਿੰਦੇ ਹੋ ਤਾਂਇਹ ਦੱਸਣ ਦੀ ਕੋਸ਼ਿਸ਼ ਕਰਦੇ ਹੋ ਕਿ ਇਹਦੀ ਫ਼ਿਤਰਤਆਦਮੀ ਖਾਣ ਦੀ ਹੈ ਭਾਵ ਜਿਹੜਾ ਮਰਦ ਵੀ ਇਹਦੇਨਾਲ ਸੰਬੰਧ ਬਣਾਏਗਾ, ਓਹਦੀ ਮੌਤ ਹੋ ਜਾਏਗੀ।ਜਾਏ-ਵੱਢੀ ਕਹਿਣ ਵੇਲ਼ੇ ਤੁਸੀਂ ਨਹੀਂ ਸੋਚਦੇ ਕਿ ਏਸਔਰਤ ਨੂੰ ਆਪਣੇ ਹੀ ਜਾਇਆਂ ਨੂੰ ਕਤਲ ਕਰਨ ਵਾਲ਼ੀਦੱਸ ਰਹੇ ਹੋ! ਔਂਤ-ਨਖੱਤੀ, ਔਂਤਰੀ ਤੇ ਬਾਂਝ ਕਹਿ ਕੇਤੁਸੀਂ ਓਸਦੀ ਕੁੱਖ ਨੂੰ ਗਾਲ਼ ਦੇਂਦੇ ਹੋ। ਕਿੰਨਾਨਾਕਾਰਾਤਮਿਕ ਰਵੱਈਆ ਹੈ ਸਾਡਾ! 

ਕੁੱਲ ਮਿਲਾ ਕੇ ਕਹਾਂ ਤਾਂ ਗਾਲ਼ ਕੱਢ ਕੇ ਨਹੀਂ ਸਗੋਂ ਦੇਸ਼-ਭਗਤ, ਬਹਾਦਰ ਸੂਰਮੇ ਬਣ ਕੇ ਤੇ "ਦੇਖ ਪਰਾਈਆਂਚੰਗੀਆਂ ਮਾਂਵਾਂ ਭੈਣਾਂ ਧੀਆਂ ਜਾਣੁ" ਦੇ ਗੁਰ-ਵਾਕ 'ਤੇਅਮਲ ਕਰਦਿਆਂ ਪੰਜਾਬੀ ਹੋਣ ਤੇ ਮਾਣ ਮਹਿਸੂਸ ਕਰੋ!