ਵੰਨ ਸੁਵਂਨੀਆਂ ਰਚਨਾਵਾਂ ਦਾ ਸੰਗ੍ਰਹਿ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਵੰਨ ਸੁਵਂਨੀਆਂ ਰਚਨਾਵਾਂ ਦਾ ਸੰਗ੍ਰਹਿ
ਕਲਮਾਂ ਦਾ ਕਾਫਿਲਾ
ਸੰਪਾਦਕ ---ਜਸਵਿੰਦਰ ਸਿੰਘ ਛਿੰਦਾ
ਪ੍ਰਕਾਸ਼ਕ –ਮਹਿਫਲੇ –ਏ –ਅਦੀਬ (ਰਜਿਸਟਰਡ) ਜਗਰਾਉਂ
ਪੰਨੇ ---160  ਮੁੱਲ ---200 ਰੁਪਏ

ਮਹਿਫਲ- ਏ –ਅਦੀਬ ਜਗਰਾਉਂ  ਵਲੋਂ ਆਪਣੀ ਸੰਸਥਾਂ ਦੇ ਨਵੇਂ ਪੁਰਾਣੇ ਮੈਂਬਰਾਂ ਦੀਆਂ ਵੰਨ ਸੁਵੰਨੀਆਂ ਰਚਨਾਵਾਂ ਦੀ ਇਹ ਦੂਸਰੀ ਪੁਸਤਕ ਛਪ ਕੇ ਆਈ ਹੈ । ਇਸ ਤੋਂ ਪਹਿਲਾਂ ਇਸ ਸੰਸਥਾਂ ਨੇ ਹਰਫਾਂ ਦੀ ਪਰਵਾਜ਼ ਪੁਸਤਕ ਸੰਪਾਦਿਤ ਕੀਤੀ ਸੀ ਜਿਸ ਦਾ ਪਾਠਕਾਂ ਵਲੋਂ ਭਰਵਾਂ ਖੈਰ ਮਰਦਮ ਕੀਤਾ ਗਿਆ ਸੀ । ਪ੍ਰਸਿਧ ਕਾਲਮਨਵੀਸ ਤੇ ਹਾਸ ਰਸੀ ਲੇਖਕ ਰਾਜਿੰਦਰ ਪਾਲ ਸ਼ਰਮਾ ਇਸ ਸੰਸਥਾਂ ਦੇ ਪ੍ਰਧਾਂਨ ਹਨ ।  ਰਾਜਿੰਦਰ ਪਾਲ ਸ਼ਰਮਾ  ਅਨੁਸਾਰ ਇਸ ਪੁਸਤਕ ਦਾ ਮੰਤਵ  ਸੰਸਥਾਂ ਦੇ ਨਾਲ ਜੁੜੇ ਸਮੂਹ ਮੈਂਬਰਾਂ ਦੀਆਂ ਰਚਨਾਵਾਂ ਨੂੰ ਇਕ ਥਾਂ ਛਾਂਪ ਕੇ ਕਿਤਾਬੀ ਰੂਪ ਦੇਣਾ ਹੈ ਕਿਉਂ ਕਿ ਕਈ ਲੇਖਕ ਪੁਸਤਕ ਛਪਾਉਣ ਦੇ ਮਾਇਕ ਪਖੋਂ ਸਮਰਥ ਨਹੀਂ ਹੁੰਦੇ ਜਾਂ ਫਿਰ ਉਂਨ੍ਹਾਂ ਦੀਆਂ ਰਚਨਾਵਾਂ ਦੀ ਗਿਣਤੀ ਇਸ ਕਦਰ ਘਟ ਹੁੰਦੀ ਹੈ ਕਿ ਪੁਸਤਕ ਛਪ ਨਹੀਂ ਸਕਦੀ  ।  ਹੁਣ ਦੇ ਟਰੈਂਡ ਅਨੁਸਾਰ ਪੁਸਤਕ ਬਿਨਾ ਲੇਖਕ ਦੀ ਸਵੈਸੰਤੁਸ਼ਟੀ  ਨਹੀਂ ਹੁੰਦੀ ।  ਪੁਸਤਕ ਦਾ ਸਾਰਾ ਕਾਰਜ ਸੰਪਾਦਕ ਮਹਿਫ਼ਲ ਦੇ  ਸੀਨੌਅਰ ਲੇਖਕ  ਰਾਜਿੰਦਰ ਪਾਲ ਸ਼ਰਮਾ ਦੀ ਰਹਿਨਮਾਈ ਹੇਠ ਕੀਤਾ ਹੈ । ਪੁਸਤਕ ਵਿਚ ਕੁਲ 27 ਲੇਖਕਾਂ ਦੀਆਂ 104 ਰਚਨਾਵਾਂ ਹਨ । ਇਂਨ੍ਹਾਂ ਵਿਚ ਪ੍ਰਸਿਧ ਵਾਰਤਕਕਾਰ ਕਰਨਲ ਗੁਰਦੀਪ ਜਗਰਾਉਂ ਦਾ ਲੰਮਾ ਲੇਖ ਹੈ ਮਨੁਖ ਦੀ ਜਿਊਣ ਸ਼ੈਲੀ ਬਾਰੇ ।ਪੜ੍ਹਨ ਵਾਲਾ ਹੈ । ਕਰਨਲ ਜਗਰਾਉਂ ਨੇ ਲੰਮੀ ਉਮਰ ਤੇ ਚੰਗੀ ਸਿਹਤ ਲਈ ਕਈ ਨੁਸਖੇ ਲਿਖੇ ਹਨ ।  ਕੌਣ ਨਹੀਂ ਚਾਹੁੰਦਾ ਲੰਮੀ  ਉਮਰ?   ਲੇਖਕ ਦਾ ਕਥਨ ਹੈ  ਕਿ  ਤੁਸੀਂ ਕਿੰਨੀ ਉਮਰ ਭੋਗਣਾ ਚਾਹੁੰਦੇ ਹੋ ਇਹ ਤੁਹਾਡੇ ਤੇ   ਨਿਰਭਰ ਹੈ ।(ਧਾਂਰਮਿਕ ਆਸਥਾਂ ਨੂੰ ਇਕ ਪਾਸੇ ਛਡੋ )। ਇਹ ਤੁਹਾਡੀ ਆਪਣੀ ਕੋਸ਼ਿਸ਼ ਹੈ ਕਿ ਤੁਸੀਂ ਕਿੰਨੀ ਉਮਰ ਚਾਹੁੰਦੇ ਹੋ । ਹੈ ਨਾ ਹੈਰਾਨੀ ਜਨਕ ?  ਇਹ ਕਿਹੜੀ ਕੋਸ਼ਿਸ਼ ਹੈ ? ਇਸ ਲਈ ਲੇਖ ਦਾ ਦੀਰਘ ਅਧਿਐਨ ਕਰਨਾ ਪਵੇਗਾ । ਇਸ ਵਿਚ ਸੌਣਾ ਖਾਣਾ ,ਕਸਰਤ ,ਤੁਰਨਾ ,ਸੋਚ ਸਭ ਕੁਝ ਹੈ । ਬੁਢਾਪਾ ਤਾਂ ਸੋਚ ਦਾ ਹੈ ।ਕਈ ਬਜ਼ੁਰਗ ਉਸਾਰੂ ਸੋਚ ਕਰਕੇ ਜਵਾਨ ਲਗਦੇ ਹਨ  ।  ਫੋਜ ਵਿਚ ਤਾਂ ਹੀ ਜਵਾਨ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ।  ਉਮਰ ਭਾਂਵੇਂ ਕਿੰਨੀ ਵੀ ਹੋਵੇ ।ਇਹ ਸ਼ਬਦ ਸੁਣ ਕੇ ਹੀ ਜਵਾਨ ਹੋਣ ਦਾ ਅਹਿਸਾਸ ਹੁੰਦਾ ਹੈ ।ਇਹ ਅਹਿਸਾਸ ਹੀ ਬੰਦੇ ਨੂੰ ਜਵਾਨ ਰਖਦਾ ਹੈ ।
 ਪੁਸਤਕ ਵਿਚ ਰਜਿੰਦਰ ਪਾਲ ਸ਼ਰਮਾ ਦੇ ਪੰਜ ਹਾਸਰਸੀ ਰਚਨਾਵਾਂ ਹਨ ।  ਕਥਾਂ ਰਸ ਵਾਲੀਆ ਰਚਨਾਵਾਂ ਵਿਚ ਜ਼ਿੰਦਗੀ ਧੜਕਦੀ ਹੈ ।   ਇੰਸਪੈਕਟਰ ਨਗਿੰਦਰ ਸਿੰਘ ਮੰਡਿਆਣੀ  ਦੀ ਕਹਾਣੀ ,ਜਸਵਿੰਦਰ ਸਿੰਘ ਦੇਹੜਕੇ ਦੇ ਲੋਕ ਤਥ , ਅਵਤਾਰ ਸਿੰਘ ਜਗਰਾਉਂ ,ਪ੍ਰਿੰਸੀਪਲ ਨਛਤਰ ਸਿੰਘ ,ਰਾਜਦੀਪ ਤੂਰ ਦੀਆਂ ਗਜ਼ਲਾਂ ,ਗੀਤਕਾਰ ਰਾਜ ਜਗਰਾਉਂ ਦੇ ਮਿਆਰੀ ਗੀਤ ,ਗੁਰਦੀਪ ਮਣਕੂ ਦੀਆਂ ਭਾਵਪੂਰਤ ਮਿੰਨੀ ਕਹਾਣੀਆਂ ,ਚਰਮਜੀਤ ਕੌਰ ਗਰੇਵਾਲ  ਅਵਤਾਰ ਸਿੰਘ ਭੁਲਰ , ਧਰਮਿੰਦਰ ਸਿੰਘ ਨੀਟਾ ,ਬਚਿਤਰ ਸਿੰਘ ਕਲਿਆਣ ,ਸੰਦੀਪ ਕੌਰ ਅਰਸ਼ ,ਕਾਂਤਾ ਦੇਵੀ ,ਕੈਪਟਨ ਪੂਰਨ ਸਿੰਘ ਗਗੜਾ ,ਦੀਆਂ ਰਚਨਾਵਾਂ ਪੁਸਤਕ ਦਾ ਸ਼ਿੰਗਾਰ ਹਨ । ਸੰਸਥਾਂ ਤੇ ਸੰਪਾਦਕੀ ਟੀਮ ਦਾ ਸੁਹਿਰਦ ਤੇ  ਨਿੱਗਰ ਉਪਰਾਲਾ ਹੈ । ਟਾਈਟਲ ਦਿਲਕਸ਼ ਹੈ ਤੇ ਹਰੇਕ ਲੇਖਕ ਦੀ ਤਸਵੀਰ ਹੈ। ਵੰਨ ਸੁਵੰਨੀਆਂ ਰਚਨਾਵਾਂ ਵਾਲੀ  ਪੁਸਤਕ ਦੇ ਸਾਰੇ ਕਾਮੇ ਤਾਰੀਫ ਦੇ ਹਕਦਾਰ ਹਨ ।  ਸ਼ਾਂਲਾ! ਇਹ ਕਲਮਾਂ ਦਾ ਕਾਫਲਾ ਸਲਾਮਿਤ ਰਹੇ ਤੇ ਹੋਰ ਵੀ ਉੱਚੀਆਂ  ਸਾਹਿਤਕ ਪੁਲਾਂਘਾ ਲਾਵੇ ।