ਪੰਜਾਬੀ ਅਖਾਣਾਂ ਵਿਚ ਬਚਪਨ ਦਾ ਜ਼ਿਕਰ (ਲੇਖ )

ਦਰਸ਼ਨ ਸਿੰਘ ਆਸ਼ਟ (ਡਾ.)   

Email: dsaasht@yahoo.co.in
Phone: +91 175 2287745
Cell: +91 98144-23703
Address: ਈ-ਟਾਈਪ ਪੰਜਾਬੀ ਯੂਨੀਵਰਸਿਟੀ ਕੈਂਪਸ
ਪਟਿਆਲਾ India
ਦਰਸ਼ਨ ਸਿੰਘ ਆਸ਼ਟ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮਨੁੱਖੀ ਜੀਵਨ ਦੀਆਂ ਤਿੰਨ ਬੁਨਿਆਦੀ ਅਵਸਥਾਵਾਂ ਬਚਪਨ, ਜਵਾਨੀ ਅਤੇ ਬੁਢਾਪਾ ਨਿਰਧਾਰਤ ਕੀਤੀਆਂ ਗਈਆਂ ਹਨ| ਇਨ੍ਹਾਂ ਤਿੰਨਾਂ ਪੜਾਵਾਂ ਨਾਲ ਸੰਬੰਧਤ ਸੈਂਕੜੇ ਅਖਾਣ ਸਾਡਾ ਲੋਕਧਾਰਾ ਦਾ ਅੰਗ ਬਣ ਕੇ ਮਨੁੱਖੀ ਮਨਾਂ ’ਤੇ ਡੂੰਘਾ ਅਸਰ ਪਾਉਂਦੇ ਹਨ| ਬੱਚੇ ਦੇ ਜਨਮ ਅਤੇ ਉਸ ਦੇ ਬਚਪਨ ਨਾਲ ਸੰਬੰਧਤ ਅਨੇਕ ਅਖਾਣ ਮਿਲਦੇ ਹਨ ਜਿਨ੍ਹਾਂ ਦੀ ਵੰਡ ਇਸ ਪ੍ਰਕਾਰ ਕੀਤੀ ਜਾ ਸਕਦੀ ਹੈ :
(T) ਜਨਮ ਨਾਲ ਸੰਬੰਧਤ ਅਖਾਣ :
ਧੀਆਂ ਮਾਰਨ ਦੀ ਕੁਰੀਤੀ ਸਦੀਆਂ ਪੁਰਾਣੀ ਹੈ|ਹਾਲਾਂਕਿ ਗਿਆਨ^ਵਿਗਿਆਨ ਦੇ ਅਜੋਕੇ ਯੁੱਗ ਵਿੱਚ ਅੱਜਕੱਲ੍ਹ ਧੀ ਨੂੰ ਕੁੱਖ ਵਿਚ ਹੀ ਮਾਰ ਦੇਣ ਦੀ ਮਾਨਵ^ਵਿਰੋਧੀ ਪ੍ਰਵਿਰਤੀ ਜਾਰੀ ਹੈ| ਇਸ ਕੁਹਜ ਭਰੀ ਸਮਾਜਿਕ ਬੁਰਾਈ ਦਾ ਸਮਾਜ ਸੇਵੀ ਸੰਗਠਨਾਂ ਅਤੇ ਮਾਨਵਤਾ ਦਾ ਹਿੱਤ ਚਾਹੁਣ ਵਾਲੇ ਭਾਈਚਾਰੇ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ| ਅਲਟ੍ਰਾਸਾਊਂਡ ਦੀ ਵਰਤਮਾਨ ਡਾਕਟਰੀ ਤਕਨੀਕ ਦੀ ਖੋਜ ਤੋਂ ਪਹਿਲਾਂ ਲੜਕੀ ਨੂੰ ਘੱਟੋ^ਘੱਟ ਜੰਮਣ ਤਾਂ ਦਿੱਤਾ ਜਾਂਦਾ ਸੀ ਪਰੰਤੂ ਆ੦ਾਦੀ ਉਪਰੰਤ ਅਜੋਕੇ ਵਿਗਿਆਨ ਪਸਾਰੇ ਦੀ ਅਲਟਰਾਸਾਊਂਡ ਪ੍ਰਣਾਲੀ ਨੇ ਧੀ ਨੂੰ ਮਾਂ ਦੀ ਕੁੱਖ ਵਿਚ ਹੀ ਮਾਰਨ ਦੇ ਤੌਰ^ਤਰੀਕੇ ਲੱਭ ਲਏ ਹਨ| ਪਹਿਲਾਂ ਧੀ ਦੇ ਜੰਮਣ ਉਪਰੰਤ ਨਿਰਦਈ ਮਾਂ ਵਲੋਂ ਜੰਮੀ ਧੀ ਦਾ ਗਲ ਘੁੱਟ ਦਿੱਤਾ ਜਾਂਦਾ ਸੀ ਅਤੇ ਪੂਣੀ ਤੇ ਗੁੜ ਦੀ ਰੋਟੀ ਰੱਖ ਕੇ ਇਹ ਅਖਾਣ ਰੂਪੀ ਸਤਰਾਂ ਬੋਲੀਆਂ ਜਾਂਦੀਆਂ ਸਨ :
ਗੁੜ ਖਾਈਂ ਪੂਣੀ ਕੱਤੀਂ,
ਆਪ ਨਾ ਆਈਂ ਵੀਰ ਨੂੰ ਘੱਤੀਂ|
ਸਮਾਜ ਦਾ ਧੀ ਪ੍ਰਤੀ ਨ੦ਰੀਆ ਮੁਖਾਲ|ਤ ਭਰਪੂਰ ਰਿਹਾ ਹੈ| ਮੁੰਡੇ ਦੇ ਮੁਕਾਬਲਤਨ ਧੀ ਨੂੰ ਜੰਮਣ ਵਾਲੀ ਔਰਤ ਦਾ ਸਮਾਜਕ ਰੁਤਬੇ ਨੂੰ ਘਟਾ ਕੇ ਵੇਖਿਆ ਜਾਂਦਾ ਰਿਹਾ ਹੈ| ਇਸ ਪੱਖਪਾਤੀ ਰਵੱਈਏ ਦੀ ਉਦਾਹਰਣ ਇਸ ਅਖਾਣ ਵਿਚੋਂ ਪ੍ਰਤੱਖ ਰੂਪ ਵਿਚ ਦ੍ਰਿ੍ਹਟੀਗੋਚਰ ਹੋ ਜਾਂਦੀ ਹੈ :
 ਜਿਨ੍ਹਾਂ ਧੀਆਂ ਜਣੀਆਂ, ਉਨ੍ਹਾਂ ਗਾਲੀ ਘਣੀਆਂ|
ਧੀ ਦੇ ਜਨਮ ਸਮੇਂ ਪਰਿਵਾਰਕ ਵਾਤਾਵਰਣ ਵਿਚ ਇਕਦਮ ਘੁਟਣ ਦਾ ਮਹਿਸੂਸ ਹੋਣਾ ਅਤੇ ‘ਬਾਬਲ ਰਾਜੇ’ ਦਾ ਦਰਜਾ ਨੀਵੀਂ ਥਾਂ ’ਤੇ ਵੇਖਣ ਦੀ ਪ੍ਰਵਿਰਤੀ ਵੀ ਸਮਾਜ ਦੀ ਸੌੜੀ ਸੋਚ ਦੀ ਲਖਾਇਕ ਰਹੀ ਹੈ| ਮਰਦ ਪ੍ਰਧਾਨ ਸਮਾਜ ਵਿਚ ਧੀ ਦੇ ਜਨਮ ਤੋਂ ਪਹਿਲਾਂ ਉਸ ਦਾ ਦਰ੦ਾ ਹਮ੍ਹੇਾ ਉਚਾ ਰਹਿੰਦਾ ਹੈ ਪਰੰਤੂ ਲੋਕ ਮਾਨਸਿਕਤਾ ਅਨੁਸਾਰ ਧੀ ਦੇ ਜੰਮਣ ਉਪਰੰਤ ਮਰਦ ਦਾ ਸਿਰ ਇਸ ਕਰਕੇ ਝੁਕ ਜਾਂਦਾ ਹੈ ਕਿਉਂ ਜੁ ਉਸ ਦੇ ਘਰ ਦੀ ਨੇ ਜਨਮ ਲੈ ਲਿਆ ਹੈ| ਇਸ ਅਖਾਣ ਵਿਚ ਉਸ ਨੂੰ ਇਸ ਤਰੀਕੇ ਨਾਲ ਝੁਕਿਆ ਹੋਇਆ ਵਿਖਾਇਆ ਗਿਆ ਹੈ ਜਿਵੇਂ ਧੀ ਨੂੰ ਜਨਮ ਦੇ ਕੇ ਉਸ ਨੇ ਪਤਾ ਨਹੀਂ ਕਿੰਨਾ ਵੱਡਾ ਗੁਨਾਹ ਕਰ ਲਿਆ ਹੈ :
  ਰਾਜਾ ਬਾਬਲ ਕਦੇ ਨਾ ਨਿਵਿਆ
  ਧੀਆਂ ਆਣ ਨਿਵਾਇਆ|
ਇਸੇ ਪ੍ਰਸੰਗ ਵਿਚ ਹੀ ਖਾਣ ਪੀਣ ਵਿਸਰਨਾ ਨਵਜੰਮੀ ਧੀ ਪ੍ਰਤੀ ਮੁਹੱਬਤ ਦੇ ਅਹਿਸਾਸ ਤੇ ਉਸ ਦੇ ਵੱਕਾਰ ਨੂੰ ਘਟਾ ਕੇ ਵੇਖਣ ਵਾਲੀ ਗੱਲ ਹੈ:—
 ਧੀ ਉਸਰੀ, ਖਾਣ ਪੀਣ ਵਿਸਰਿਆ
ਦੂਜੇ ਪਾਸੇ ਔਰਤ ਨੂੰ ‘ਸੁਲੱਖਣੀ ਨਾਰ’ ਕਹਿ ਕੇ ਉਸ ਪ੍ਰਤੀ ਆਦਰਸੂਚਕ ਭਾਵਨਾਵਾਂ ਵਿਅਕਤ ਕੀਤੀਆਂ ਜਾਂਦੀਆਂ ਹਨ ਕਿਉਂ ਜੁ ਉਸ ਨੇ ਧੀ ਦੇ ਰੂਪ ਵਿਚ ਲੱਛਮੀ* ਨੂੰ ਜਨਮ ਦਿੱਤਾ ਹੈ :
ਸੋਈ ਨਾਰ ਸੁਲੱਖਣੀ,
ਜਿਸ ਪਹਿਲਾਂ ਜਾਈ ਲੱਛਮੀ|
ਮਨੁੱਖ ਦੀ ਸੰਕੀਰਣ ਸੋਚ ਨਾਲ ਇਹ ਸਿੱਧ ਕਰਨ ਦੀ ਕੋ੍ਿਹ੍ਹ ਕੀਤੀ ਗਈ ਹੈ ਕਿ ਕੇਵਲ ਮੁੰਡੇ ਨੂੰ ਜਨਮ ਦੇਣ ਵਾਲੀ ਹੀ ‘ਘਣੀ ਔਰਤ’ ਦੀ ਉਪਾਧੀ ਹਾਸਿਲ ਕਰ ਸਕਦੀ ਹੈ|ਇਸ ਅਖਾਣ ਰਾਹੀਂ ਇਹ ਸਥਿਤੀ ਸਪ੍ਹਟ ਹੋ ਜਾਂਦੀ ਹੈ :
ਚਣਾ ਚੇਤ ਘਟਾ, ਕਣਕ ਘਣੀ ਵਿਸਾਖ
ਇਸਤਰੀ ਘਣੀ ਤਦ ਜਾਣੀਏ, ਜਦ ਪੁੱਤ੍ਰ ਹੋਵੇ ਢਾਕ|
ਸਮਾਜ ਵਿਚ ਮਾਪਿਆਂ ਦੇ ਸੁਖ ਦੁਖ ਵਿਚ ਦਿਲੋਂ ੍ਹਰੀਕ ਹੋਣ ਵਾਲੀਆਂ ਧੀਆਂ ਮੁੰਡਿਆਂ ਨਾਲੋਂ ਵੀ ਵਧ ਹੁੰਦੀਆਂ ਹਨ| ਜਦ ਤਕ ਧੀ ਵਿਆਹੀ ਨਹੀਂ ਜਾਂਦੀ, ਉਹ ਘਰੋਗੀ ਕਾਰਜਾਂ ਦਾ ਵੱਡਾ ਹਿੱਸਾ ਖੁਦ ਸੰਭਾਲਦੀ ਹੈ ਪਰ ਜਦੋਂ ਉਹ ਵਿਆਹ ਉਪਰੰਤ ਸਹੁਰੇ ਘਰ ਟੁਰ ਜਾਂਦੀ ਹੈ ਤਾਂ ਮਾਂ ਨੂੰ ਧੀ ਦੀ ਅਣਹੋਂਦ ਦਾ ਅਹਿਸਾਸ ਹੋਣ ਲੱਗਦਾ ਹੈ ਕਿਉਂਕਿ ਬੁਢਾਪੇ ਦੀ ਅਵਸਥਾ ਵਿਚ ਆ ਕੇ ਉਸ ਦੀ ਲਾਚਾਰੀ ਜਗ ੦ਾਹਿਰ ਹੋਣ ਲੱਗਦੀ ਹੈ:—
 ਧੀ ਦੀ ਮਾਂ ਰਾਣੀ, ਬੁਢੇਪੇ ਭਰਦੀ ਪਾਣੀ|
ਸਮਾਜ ਵਿੱਚ ਪੁੱਤਰਾਂ ਨੂੰ ਜੰਮਣ ਵਾਲੀਆਂ ਮਾਵਾਂ ਦੀ ਵੱਖਰੀ ਮਹਾਨਤਾ ਅਤੇ ਬਾਦ੍ਹਾਹੀ ਸਵੀਕਾਰ ਕੀਤੀ ਜਾਂਦੀ ਹੈ ਕਿਉਂਕਿ ਸਾਕਾਦਾਰੀ^ਵਰਤਾਰੇ ਵਿਚ ਉਹ ਵ੍ਹ੍ਹੇ ਵਿਅਕਤੀਤਵ ਦੀ ਸਵਾਮੀ ਬਣ ਜਾਂਦੀ ਹੈ| ਪੁੱਤਰ ਜਣਨ ਉਪਰੰਤ ਮਿਲ ਰਹੇ ਮਾਣ^ਸਨਮਾਨ ਦੀ ਬਦੌਲਤ ਮਾਂ ਦਾ ਜੇਰਾ ਵੀ ਵੱਡਾ ਹੋ ਜਾਂਦਾ ਹੈ|ਇਸ ਦੀ ਪ੍ਹੁਟੀ ਕਰਨ ਵਾਲਾ ਅਖਾਣ ਹੈ,‘ਪੁੱਤਰਾਂ ਦੀਆਂ ਮਾਵਾਂ ਦੇ, ਵੱਡੇ ਵੱਡੇ ਜੇਰੇ|*
ਸਮਾਜਕ ਤਾਣਾ^ਬਾਣਾ ਇਸ ਕਿਸਮ ਦਾ ਬਣ ਚੁੱਕਿਆ ਹੈ ਕਿ ਪੁੱਤਰ ਨੂੰ ਜਨਮ ਨਾ ਦੇ ਸਕਣ ਵਾਲੀ ਮਾਂ ਸੋਂਹਦੀ ਹੀ ਨਹੀਂ| ਇਸ ਹਵਾਲੇ ਵਿਚ ਨਿਮਨਲਿਖਤ ਦੇ ਅਖਾਣ ਉਨ੍ਹਾਂ ਨਾਰੀਆਂ ਦੀ ਨਿਰਾਦਰੀ ਦੇ ਸੂਚਕ ਬਣਦੇ ਹਨ ਜੋ ਪੁੱਤਰਾਂ ਨੂੰ ਜਨਮ ਨਹੀਂ ਦੇ ਸਕਦੀਆਂ :
 ਪੁੱਤਰਾਂ ਬਾਝ ਨਾ ਸੋਂਹਦੀਆਂ ਮਾਵਾਂ
ਅਲੰਕਾਰਕ ੍ਹੈਲੀ ਵਿਚ ਸਜਿਆ ਫਬਿਆ ਇਹ ਅਖਾਣ ਵੀ ਪੁੱਤਰਾਂ ਤੋਂ ਵਿਰਵੀ ਔਰਤ ਦੇ ਵਿਰੋਧ ਵਿੱਚ ਭੁਗਤਦਾ ਹੈ:—
 ਫੁੱਲਾਂ ਬਾਝ ਨਾ ਸੋਂਹਦੀਆਂ ਵੇਲਾਂ
 ਤੇ ਪੁੱਤਰਾਂ ਬਾਝ ਨਾ ਮਾਂਵਾਂ|
ਸਮਾਜਿਕ ਸਰੋਕਾਰਾਂ ਦੇ ਮੱਦੇ ਨ੦ਰ ਮੁੰਡੇ ਦੀ ਪੈਦਾਇ੍ਹ ਦਾ ਮਾਮਲਾ ਖ੍ਹੁੀ ਅਤੇ ਅਚੰਭੇ ਭਰਪੂਰ ਹੁੰਦਾ ਹੈ| ਆਂਢ ਗੁਆਂਢ ਅਤੇ ਰ੍ਹਿਤਾ^ਨਾਤਾ ਪ੍ਰਬੰਧ ਨੂੰ ਇਹ ਸੂਚਨਾ ਪਲਾਂ ਛਿਣਾਂ ਵਿਚ ਮਿਲ ਜਾਂਦੀ ਹੈ| ਨਤੀਜਤਨ ਚੰਨ ਦੇ ਚੜ੍ਹਨ ਵਾਂਗ ਇਹ ਮਾਮਲਾ ਜੱਗ ੦ਾਹਿਰ ਹੋ ਜਾਂਦਾ ਹੈ| ਸੰਦਰਭ ਅਧੀਨ ਅਖਾਣ ਵਿਚ ਪੁੱਤਰ ਜੰਮਣ ਦਾ ਮੇਲ ਚੰਨ ਚੜ੍ਹਨ ਨਾਲ ਕੀਤਾ ਗਿਆ ਹੈ, ‘ਚੰਨ ਚੜ੍ਹੇ ਤੇ ਪੁੱਤਰ ਜੰਮੇ, ਗੁੱਝੇ ਨਹੀਂ ਰਹਿੰਦੇ|*
ਕਈ ਮਾਪਿਆਂ ਦਾ ਇਕਲੌਤਾ ਮੁੰਡਾ ਲੋੜ ਨਾਲੋਂ ਵਾਧੂ ਪਿਆਰ ਕਰਨ ਕਰਕੇ ‘ਲਾਡਲੇ’ ਦਾ ਰੁਤਬਾ ਹਾਸਲ ਕਰ ਲੈਂਦਾ ਹੈ| ਉਸ ਦੀਆਂ ਬੇਲੋੜੀਆਂ ੦ਰੂਰਤਾਂ ਪੂਰੀਆਂ ਕਰਨ ਕਰਕੇ ਉਸ ਦਾ ਵਿਗਾੜ ਮਾਪਿਆਂ ਅਤੇ ਸਮਾਜ ਲਈ ਦਵੰਦਾਤਮਕ ਪ੍ਰਸਥਿਤੀਆਂ ਪੈਦਾ ਕਰ ਦਿੰਦਾ ਹੈ :
 ਇਕ ਪੁੱਤਰ ਨਾ ਜਾਈਂ ਰੰਨੇ
 ਘਰ ਵੰਜੇ ਤਾਂ ਭਾਂਡੇ ਭੰਨੇ
 ਬਾਹਰ ਵੰਜੇ ਤਾਂ ਹੱਭੋ ਅੰਨ੍ਹੇ|
ਪੰਜਾਬੀ ਭਾਈਚਾਰੇ ਵਿਚ ਅਖਾਣਾਂ ਦੇ ਮਾਧਿਅਮ ਦੁਆਰਾ ਇਹ ਵੀ ਸਥਿਤੀ ਰੂਪਮਾਨ ਹੋ ਜਾਂਦੀ ਹੈ ਕਿ ਕਈ ਵਾਰ ਜੌੜੇ ਬਾਲਾਂ ਨੂੰ ਜਨਮ ਦੇਣ ਵਾਲੀ ਮਾਂ ਜੰਜਾਲ ਵਿਚ ਘਿਰੀ ਮਹਿਸੂਸ ਕਰਦੀ ਹੈ| ਇਸ ਦਵੰਦਾਤਮਕ ਸਥਿਤੀ ਵਿਚ ਹੀ ਮਨੁਖੀ ਮਾਨਸਿਕਤਾ ਵਿਚੋਂ ਇਸ ਅਖਾਣ ਦੀ ਉਤਪੱਤੀ ਹੋਈ ਹੈ : ‘ਜੌੜਾ ਬਾਲ ਮਾਂ ਦਾ ਜੰਜਾਲ|*
ਭਾਰਤੀ ਸਮਾਜ ਵਿਚ ਅਧਿਕਤਰ ਮਾਪਿਆਂ ਦੀ ਮਾਨਸਿਕ^ਪ੍ਰਵਿਰਤੀ ਦਾ !ਾਸਾ ਇਹ ਹੈ ਕਿ ਉਹ ਮੁੰਡੇ ਦੇ ਜਨਮ ਸਮੇਂ ਵਿੱਤੋਂ ਬਾਹਰੀ !੍ਹੁੀ ਦਾ ਇ੦ਹਾਰ ਕਰਨ ਲੱਗ ਜਾਂਦੇ ਹਨ| ਇਸ ਅਖਾਣ ਵਿਚ ਇਸੇ ਮਾਣ ਭਰੀ ਮਾਨਸਿਕਤਾ ਦਾ ਸੰਚਾਰ ਹੁੰਦਾ ਹੈ, ‘ਪੁੱਤਰਾਂ ਦੇ ਪੋਤੜੇ ਵੀ ਨਹੀਂ ਮਾਣ|*
ਮਾਨਵੀ ਸਮਾਜ ਵਿਚ ਜਦੋਂ ਕਿਸੇ ਕਮ੦ੋਰ ਅਤੇ ਲਿੱਸੀ ਔਰਤ ਦੀ ਕੁੱਖੋਂ ਰ੍ਹਿਟ^ਪ੍ਹੁਟ ਅਰਥਾਤ ਚੰਗੀ ਸਿਹਤ ਵਾਲੇ ਮੁੰਡੀ ਦੀ ਪੈਦਾਇ੍ਹ ਹੋ ਜਾਵੇ ਤਾਂ ਉਸ ਔਰਤ ਦੇ ਦੁਬਲੇ ਪਤਲੇ ਅਤੇ ਕਮ੦ੋਰ ਹੋਣ ਦੇ ਅਹਿਸਾਸ ਨੂੰ ਜਨਮ ਸਮੂਹ ਵਿਅੰਗਾਤਮਕ ਟਕੋਰ ਰਾਹੀਂ ਪ੍ਰਗਟ ਕਰਦਾ ਹੈ ਜੋ ਅਖਾਣ ਦਾ ਰੂਪ ਧਾਰਣ ਕਰ ਜਾਂਦਾ ਹੈ, ਮਾਂ ਲੀਰਾਂ ਪਤੀਰਾਂ, ਪੁੱਤਰ ਘੁਰਚ^ਮੁਗਲਾ|*
ਕਈ ਵਾਰੀ ਕੰਮ ਕਾਜ ਵਿਚ ਰੁੱਝੀ ਸੁਆਣੀ ਆਪਣੇ ਨਵ ਜਨਮੇ ਬਾਲ ਨੂੰ ਉਸ ਦੇ ਪਿਤਾ ਨੂੰ ਫੜਾ ਦਿੰਦੀ ਹੈ| ਹੱਸਦਾ ਖੇਡਦੇ ਪੁੱਤਰ ਨੂੰ ਪਿਉ ਲਾਡ ਲਡਾਉਂਦਾ ਅਤੇ ਖਿਡਾਉਂਦਾ ਹੈ ਪਰ ਜਦੋਂ ਉਹ ਰੋਣ ਲੱਗਦਾ ਹੈ ਤਾਂ ਝੱਟਪਟ ਮਾਂ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ,‘ਹੱਸਦਾ ਪਿਉ ਦਾ, ਰੋਂਦਾ ਮਾਂ ਦਾ|* ਹੱਸਦੇ ਰੋਂਦੇ ਬੱਚੇ ਨਾਲ ਸੰਬੰਧਤ ਘੜਿਆ ਗਿਆ ਇਹ ਅਖਾਣ ਇਸ ਵਾਸਤਵਿਕਤਾ ਨੂੰ ਦ੍ਰਿ੍ਹਟੀਮਾਨ ਕਰਦਾ ਹੈ ਕਿ ਜਦੋਂ ਕੋਈ ਵਿਅਕਤੀ ਨ|ੇ ਦੇ ੍ਹੌਕ ਵਿਚ ਤਾਂ ਹਿੱਸੇਦਾਰ ਬਣ ਜਾਂਦਾ ਹੈ ਪਰੰਤੂ ਘਾਟੇ ਦੇ ਮਾਮਲੇ ਵਿੱਚ ਅਜਿਹੇ ਵਣਜ ਤੋਂ ਪਾਸੇ ਹੋ ਜਾਂਦਾ ਹੈ| *ਤਾਂ ਈਂ ਜਾਣੀ ਪੂਤਾ, ਜਾਂ ਰਾਖ੍ਹੀਆਂ ਤੋਂ ਛੂਟਾ* ਅਖਾਣ ਵਿਚ ਬੱਚੇ ਦੇ ਸੂਏ* (ਰਾਖ.੍ਹੀਆਂ ਨਾਂ ਦੀਆਂ ਦੰਦੀਆਂ) ਨਿਕਲਣ ਤੋਂ ਪਹਿਲਾਂ ਦਰਪ੍ਹੇ ਚਿੰਤਾਜਨਕ ਸਥਿਤੀ ਨੂੰ ਪ੍ਰਗਟਾਇਆ ਗਿਆ ਹੈ|ਸਪੱਸ.ਟ ਹੈ ਕਿ ਰਾਖ੍ਹੀਆਂ ਨਾਂ ਦੀਆਂ ਦੰਦੀਆਂ ਨਿੱਕਲਦੀਆਂ ਹਨ ਤਾਂ ਬੱਚਾ ਤਕਲੀਫ ਦੇ ਮਾਹੌਲ ਵਿਚੋਂ ਲੰਘਦਾ ਹੈ| ਕਈ ਵਾਰੀ ਇਹ ਸਥਿਤੀ ਗੰਭੀਰ ਹੋ ਜਾਂਦੀ ਹੈ ਜਿਸ ਕਰਕੇ ਮਾਂ ਦੀ ਮਾਨਸਿਕਤਾ ਵਿਚੋਂ ਅਜਿਹੇ ਅਖਾਣ ਦੀ ਉਤਪੱਤੀ ਹੋਈ ਮਹਿਸੂਸ ਹੁੰਦੀ ਹੈ|
(ਅ) ਆਚਰਣ^ਪ੍ਰਭਾਵ
ਚੰਗਾ ਮਨੁੱਖੀ ਆਚਰਣ ੦ਿੰਦਗੀ ਦਾ ਸੁਹਜ ਹੈ| ਜਿੱਥੇ ਉਸਾਰੂ ਕਦਰਾਂ ਕੀਮਤਾਂ ਦੇ ਧਾਰਣੀ ਤੇ ਵੰਨ ਸੁਵੰਨੇ ਸੁਭਾਵਿਕ ਗੁਣਾਂ ਵਾਲੇ ਮਨੁੱਖੀ ਜਗਤ ਵਿਚ ਸੋਭਾ ਖੱਟਦੇ ਹਨ ਉਥੇ ਮਾਨਵਤਾ ਵਿਰੋਧੀ ਸਰਗਰਮੀਆਂ ਜਾਂ ਭਾਵਨਾਵਾਂ ਨੂੰ ਠੇਸ ਪੁਚਾਉਣ ਵਾਲੇ ਸੁਭਾਵਿਕ ਔਗੁਣਾਂ ਦੀ ਜਨ^ਸਮੂਹ ਵੱਲੋਂ ਬੱਚਿਆਂ ਨਾਲ ਸੰਬੰਧਤ ਅਖਾਣਾਂ ਨੂੰ ਆਧਾਰ ਬਣਾ ਕੇ ਭੰਡੀ ਕੀਤੀ ਜਾਂਦੀ ਹੈ| ਬੱਚੇ ਨੂੰ ਜਨਮ ਦੇਣ ਵਾਲੀ ਔਰਤ ਦੀ ੍ਹ!ਸੀਅਤ, ਉਸ ਦੀ ਸੋਚ, ਨੀਤ ਅਤੇ ਖਾਣ ਪੀਣ ਜਾਂ ਪਹਿਰਾਵੋ ਦਾ ਪ੍ਰਭਾਵ ਬੱਚੇ ਦੇ ਕੋਮਲ ਮਨ ਉਪਰ ੦ਰੂਰ ਉਕਰਿਆ ਜਾਂਦਾ ਹੈ| ਔਰਤ ਦੇ ਰੂਪ ਵਿਚ ਆਪਣੇ ਮੂੰਹੋਂ ਆਪਣੀਆਂ ਜਾਂ ਆਪਣਿਆਂ ਦੀਆਂ ਸਿ|ਤਾਂ ਕਰਕੇ ਬੇਲੋੜਾ ਵਿਖਾਵਾ ਕੀਤਾ ਜਾਂਦਾ ਹੈ| ਅਖਾਣ ਹੈ, ‘ਆਪੇ ਹੀ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਵਣ|
ਵਿਗੜੇ ਪਰਿਵਾਰਾਂ ਜਾਂ ਔਲਾਦ ਨੂੰ ਮਾਨਵੀ ਸਮਾਜ ਰੱਜ ਕੇ ਭੰਡਦਾ ਹੈ| ਵਿਗੜੇ ਬੱਚਿਆਂ ਨਾਲ ਸੰਬੰਧਤ ਅਖਾਣਾਂ ਵਿਚ ਕਾਟ ਅਤੇ ਵਿਅ.ਗ ਸੁਣਨ ਵਾਲੇ ਦੀ ਮਾਨਸਿਕਤਾ ਨੂੰ ਪ੍ਰਭਾਵਿਤ ਕਰਕੇ ਵਿਅੰਗਮਈ ਚਮਤਕਾਰ ਪੈਦਾ ਕਰਦਾ ਹੈ ਜਿਸ ਵਿਚ ਲੈਅ, ਰਾਗ ਅਤੇ !ਿਆਲ ਦੀ ਪਕਿਆਈ ਵੀ ੍ਹਾਮਿਲ ਹੈ| ਜਿਵੇਂ :
 ਮਾਂ ਟਟਹਿਣੀ,ਪੁੱਤਰ ਕੁਲੰਗ|
ਬੱਚੇ ਨਿਕਲੇ ਰੰਗ ਬਰੰਗ|
ਹੱਦ ਦਰਜੇ ਦੇ ਨਾਲਾਇਕ ਬੱਚਿਆਂ ਦੀ ਕਰਤੂਤ ਤੋਂ ਪ੍ਰ੍ਹੇਾਨ ਹੋ ਕੇ ਸਮਾਜ ਅਖਾਣ ਤਾਂ ਉਨ੍ਹਾਂ ਬੱਚਿਆਂ ਲਈ ਘੜਦਾ ਹੈ ਪਰੰਤੂ ਸੰਕੇਤਕ ਤੌਰ ਤੇ ਉਹ ਅਖਾਣ ਉਨ੍ਹਾਂ ਦੇ ਮਾਪਿਆਂ ਦੀ ਭੰਡੀ ਲਈ ਇਸਤੇਮਾਲ ਕੀਤੇ ਜਾਂਦੇ ਹਨ , ‘ਜੰਮੇ ਲਾਲ ਤੇ ਵੰਡੇ ਕੋਲੇ|
ਮੁੱਢ ਤੋਂ ਵਿਗੜਦੇ ਬੱਚਿਆਂ ਲਈ ਇਸ ਅਖਾਣ ਦੀ ਵਰਤੋਂ ਕਰਕੋ ਉਨ੍ਹਾਂ ਦੀ ਢੀਠਤਾਈ ਅਤੇ ੦ਿੱਦ ਵੱਲ ਇ੍ਹਾਰਾ ਕੀਤਾ ਜਾਂਦਾ ਹੈ| ਅਖੇ,
ਮੁੱਢ ਦੇ ਵਿਗੜੇ ਓਂ, ਆਖੇ ਹਾਂ ਜੀ|
ਕਦੋਂ ਸੰਵਰੋਂਗੇ ? ਨਾਂਹ ਜੀ|
ਭੈੜੇ ਬੱਚਿਆਂ ਅਤੇ ਉਨ੍ਹਾਂ ਦੇ ਭੈੜੇ ਮਾਪਿਆਂ ਦੇ ਆਚਰਣ ਨਾਲ ਸੰਬੰਧਤ ਇਨ੍ਹਾਂ ਵੰਨ ਸੁਵੰਨੇ ਅਖਾਣਾਂ ਦੇ ਪ੍ਰਸੰਗ ਵਿਚ ਸੱਪ ਦਾ ਬੱਚਾ ਸਪੋਲੀਆ* ਅਖਵਾਉਂਦਾ ਹੈ| ਇਹ ਅਖਾਣ ਉਨ੍ਹਾਂ ਵਿਗੜੇ ਹੋਏ ਬੱਚਿਆਂ ਵੱਲ ਸੰਕੋਤ ਕਰਦਾ ਹੈ  ਜਿਹੜੇ ਆਪਣੇ ਮਾਪਿਆਂ ਵਾਂਗ ਆਪਣੇ ਹਮਉਮਰਾਂ ਨਾਲ ਦ੍ਹੁਮਣੀ ਦੀ ਭਾਵਨਾ ਰੱਖਦੇ ਹੋਏ ਇਕ ਦੂਜੇ ਨੂੰ ਨੂਕਸਾਨ ਪੁਚਾਉਣ ਦੀ ਤਾਕ ਵਿੱਚ ਰਹਿੰਦੇ ਹਨ|
ਜਨ^ਸਮੂਹ ਮਨੁੱਖ ਦੇ ਚੰਗੇ ਮੰਦੇ ਪ੍ਰਭਾਵ ਨੂੰ ਤਤਕਾਲ ਹੀ ਲੋਕ^ਬੋਲੀ ਰਾਹੀਂ ਅਜਿਹਾ ਨਿਵੇਕਲਾ ਰੰਗ ਰੂਪ ਦੇ ਦਿੰਦਾ ਹੈ ਕਿ ਉਹ ਅਖਾਣ ਦਾ ਰੂਪ ਧਾਰਣ ਕਰ ਜਾਂਦਾ ਹੈ| ਮਾਂ ਅਤੇ ਉਸ ਦੇ ਬੱਚਿਆਂ ਦੇ ਭੈੜੇ ਸੁਭਾਅ ਵਿਚ ਜਦੋਂ ਲੋਕ^ਸਮੂਹ ਇੱਕੋ ਜਿਹੀ ਸਾਂਝ ਜਾਂ ਸਮਾਨਤਾ ਦਾ ਗੁਣ ਵੇਖਦਾ ਹੈ ਤਾਂ ਉਹ ਅਨੁਭਵ ਵੀ ਅਖਾਣ ਦਾ ਰੂਪ ਗ੍ਰਹਿਣ ਕਰ ਲੈਂਦਾ ਹੈ| ਜਿਵੇਂ ‘ਜੇਹੀ ਕੋਕੋ, ਤੇਹੇ ਬੱਚੇ|*
ਕਈ ਵਾਰ ਕਿਸੇ ਅਖਾਣ ਵਿਚ ਮਾਂ ਅਤੇ ਬੱਚੇ ਵਿਚਕਾਰ ਅਜਿਹੀ ਸੰਵਾਦਮਈ ਸਥਿਤੀ ਉਤਪੰਨ ਹੋ ਜਾਂਦੀ ਹੈ ਜਦੋਂ ਮਾਂ ਦੀ ਸੁਭਾਵਿਕ ਕਮ੦ੋਰੀ, ਲਿਹਾ੦ਦਾਰੀ ਜਾਂ ਸੁਆਰਥਪੁਣੇ ਦੀ ਭਾਵਨਾ ਆਪਣੇ ਆਪ ਪ੍ਰਗਟ ਹੋ ਜਾਂਦੀ ਹੈ| ਚੰਗੇ ਮਨੁੱਖੀ ਆਚਰਣ ਦੀ ਅਣਹੋਂਦ ਨੂੰ ਇਸ ਅਖਾਣ ਵਿਚ ਮਾਂ ਧੀ ਦੇ ਸੰਵਾਦ ਵਿਚੋਂ ਵਿਰੋਧੀ ਅਤੇ ਸੁਆਰਥੀ ਵਿਉਂਤ ਦਾ ਝਲਕਾਰਾ ਮਿਲਦਾ ਹੈ :
ਮਾਂ ੍ਵ ਮਾਸੀ ਆਈ ਏ|
ਖਾਵਾਂ ਤੁਧ ਭਣੇਈ ਦਾ ਸਿਰ, ਜਿਸ ਆਖ ਸੁਣਾਈ ਏ|
ਮਾਂ ੍ਵ ਸਿਰ ਤੇ ਪੰਡ ਸੂ,
ਆਵੇ ਜਿੱਚਰ ਭੈਣ ਦਾ ਦੰਮ ਸੂ|
ਸਮਾਜ ਵਿਚ ਵਿਚਰਦਿਆਂ ਜਦੋਂ ਕੋਈ ਚਲਾਕ ਅਤੇ ਮੱਕਾਰ ਵਿਅਕਤੀ ਕਿਸੇ ਹੋਰ ਵਿਅਕਤੀ ਕੋਲੋਂ ਕੰਮ ਲੈ ਕੇ ਉਸੇ ਨੂੰ ਉਲਟਾ ਨੁਕਸਾਨ ਪਹੁੰਚਾਉਣ ਦੀ ਮੰਦਭਾਵਨਾ ਰੱਖਦਾ ਹੋਵੇ ਤਾਂ ਉਸ ਵਿਚ ਵੀ ਬੱਚੇ ਦਾ ਸਹਾਰਾ ਲੈ ਕੇ ਆਪਣੀ ਘਟੀਆ ਮਾਨਸਿਕਤਾ ਉਜਾਗਰ ਕਰ ਦਿੰਦਾ ਹੈ, ਤੂੰ ਮੇਰਾ ਮੁੰਡਾ (ਬਾਲ) ਖਿਡਾ, ਮੈਂ ਤੇਰੀ ਖੀਰ ਖਾਂਦੀ ਹਾਂ|*
ਪੰਜਾਬੀ ਵਿਚ ਅਜਿਹੇ ਅਖਾਣ ਵੀ ਉਪਲਬਧ ਹਨ ਜਿਨ੍ਹਾਂ ਵਿੱਚ ਬੱਚਿਆਂ ਦੇ ਆਚਰਣ ਦੀਆਂ ਕਮ੦ੋਰੀਆਂ ਜਾਂ ਵ੍ਹ੍ਹੇਤਾਈਆਂ ਨੂੰ ਦਰਸਾਇਆ ਗਿਆ ਹੁੰਦਾ ਹੈ| ਇਹ ਅਖਾਣ ਰਾਹੀਂ ਕਿਸੇ ਹੁੱ੦ਤਬਾ੦ ਜਾਂ ਢੀਠ ਅਤੇ ਚਤੁਰ ਚਲਾਕ ਜਾਂ ਬ੍ਹੇਰਮ ਬੱਚੇ ਦੀ ੍ਹ!ਸੀਅਤ ਦੇ ਨਾਂਹਵਾਚਕ ਪੱਖ ਨੂੰ ਉਜਾਗਰ ਕਰਦਾ ਹੈ, ‘ਨਕਟਾ ਬੱਚਾ, ਸਭ ਤੋਂ ਉਚਾ|* ਇਸੇ ਸੰਦਰਭ ਵਿਚ ਹੀ ਕਿਸੇ ਬੱਚੇ ਦੇ ਗੁਣਾਂ ਜਾਂ ਔਗੁਣਾਂ ਦੀਆਂ ਨ੍ਹਾਨੀਆਂ ਉਸ ਦੀ ਬਾਲ ਅਵਸਥਾ ਦੀਆਂ ਹਰਕਤਾਂ ਅਤੇ ਬੋਲ^ਚਾਲ ਅਰਥਾਤ ਸੁਭਾਅ ਤੋਂ ਸਪੱ੍ਹਟ ਹੋ ਜਾਂਦੀਆਂ ਹਨ ਜਿਵੇਂ ‘ਸੂਲਾਂ ਜੰਮਦੀਆਂ ਦੇ ਮੂੰਹ ਤਿੱਖੇ ਹੁੰਦੇ ਨੇ|*
(J) ਆਰਥਿਕ ਅਵਸਥਾ
ਜਨਮ ਅਤੇ ਬਚਪਨ ਨਾਲ ਸੰਬੰਧਤ ਘੜੇ ਗਏ ਅਖਾਣਾਂ ਵਿਚੋਂ ਕਿਸੇ ਕੌਮ ਜਾਂ ਭਾਈਚਾਰੇ ਦੀ ਆਰਥਿਕ ਅਵਸਥਾ ਵੀ ਉਘੜਦੀ ਹੈ|ਥੁੜ੍ਹਾਂ ਮਾਰੇ ਬਚਪਨ ਨੂੰ ਅਖਾਣਾਂ ਰਾਹੀਂ ਬੇਪਰਵਾਹੀ ਪਾਤ੍ਹਾਹੀ ਨਾਲ ਤੁਲਨਾਇਆ ਗਿਆ ਹੈ ਜਿਵੇਂ, ‘ਕੰਗਾਲੀ ਦਾ ਬਚਪਨ, ਨਿਰੀ ਪਾਤ੍ਹਾਹੀ|* ਕਈ ਵਾਰੀ ਗੁਰਬਤ ਭਰਪੂਰ ੦ਿੰਦਗੀ ਗੁ੦ਾਰਨ ਵਾਲੇ ਪਰਿਵਾਰ ਨੂੰ ਬਹੁਤ ਸਾਰੀ ਮਿਹਨਤ ਮ੍ਹੁੱਕਤ ਦਾ ਕੋਈ ਮੁੱਲ ਨਹੀਂ ਮਿਲਦਾ ਅਰਥਾਤ ਉਨ੍ਹਾਂ ਦੀ ਕਿਰਤ ਦੇ ਅਜਾਈਂ ਜਾਣ ਦੇ ਦੁੱਖਮਈ ਅਹਿਸਾਸ ਨੂੰ ਅੰਨ੍ਹੀ ਕੁੜੀ ਦੇ ਜਨਮ ਲੈਣ ਨਾਲ ਪ੍ਰਣਾਇਆ ਜਾਂਦਾ ਹੈ ਜਿਵੇਂ, ‘ਸਾਰੀ ਰਾਤ ਭੰਨੀ ਤੇ ਜੰਮ ਪਈ ਅੰਨ੍ਹੀ|*
 ਬੱਚੇ ਦੇ ਜਨਮ ਅਤੇ ਉਸ ਦੇ ਬਚਪਨ ਨਾਲ ਸੰਬੰਧਤ ਹੋਰ ਅਨੇਕ ਲੁਕੇ ਛੁਪੇ ਰੂਪ ਵਿਚ ਪਏ ਹਨ ਜਿਨ੍ਹਾਂ ਨੂੰ ਸੰਭਾਲਣ ਦੀ ਬਹੁਤ ਲੋੜ ਹੈ|