ਕਵਿਤਾਵਾਂ

 •    ਅਸਲੀ ਮਿੱਤਰ / ਮਨਪ੍ਰੀਤ ਸਿੰਘ ਲੈਹੜੀਆਂ (ਕਵਿਤਾ)
 •    ਮਾਂ / ਫੋਰਨ ਚੰਦ (ਕਵਿਤਾ)
 •    ਚਿੜੀਆ ਮੇਰੇ ਪੰਜਾਬ ਦੀਆ / ਬੂਟਾ ਗੁਲਾਮੀ ਵਾਲਾ (ਕਵਿਤਾ)
 •    ਦੁਨੀਆ ਹੱਸਦੀ ਵਸਦੀ ਚੰਗੀ ਲਗਦੀ / ਹਰਦੀਪ ਬਿਰਦੀ (ਕਵਿਤਾ)
 •    ਮੁਸੀਬਤਾਂ / ਨਾਇਬ ਸਿੰਘ ਬੁੱਕਣਵਾਲ (ਕਵਿਤਾ)
 •    ਸ਼ੁਕਰ ਕਰੋ-ਨਾ - 2 / ਮੋਹਨ ਭਾਰਤੀ (ਕਵਿਤਾ)
 •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
 •    ਕਰੋਨਾ / ਸਤੀਸ਼ ਠੁਕਰਾਲ ਸੋਨੀ (ਕਵਿਤਾ)
 •    ਕੁਦਰਤਿ ਪੁਰਖੁ ਪਾਸਾਰ / ਕਵਲਦੀਪ ਸਿੰਘ ਕੰਵਲ (ਕਵਿਤਾ)
 •    ਗ਼ਜ਼ਲ / ਮਹਿੰਦਰ ਮਾਨ (ਗ਼ਜ਼ਲ )
 •    ਲੋਕ-ਤੱਤ / ਕੁਲਤਾਰ ਸਿੰਘ (ਕਵਿਤਾ)
 •    ਅੱਲੜ ਤੇ ਅਣਭੋਲ / ਸੁੱਖ ਚੌਰਵਾਲਾ (ਗੀਤ )
 •    ਰੁੱਤਾਂ / ਪਵਨਜੀਤ ਕੌਰ ਬੌਡੇ (ਕਵਿਤਾ)
 •    ਕਿਵੇਂ ਨਿਕਲਦੇ ਦਿਨ / ਦਲਵਿੰਦਰ ਸਿੰਘ ਗਰੇਵਾਲ (ਕਵਿਤਾ)
 •    ਲੁਕਿਆ ਇਸ਼ਕ / ਨਵਦੀਪ (ਕਵਿਤਾ)
 •    ਸਵੈਮਾਣ / ਗੁਰਪ੍ਰੀਤ ਕੌਰ ਗੈਦੂ (ਕਵਿਤਾ)
 •    ਪਿੱਪਲ਼ ਤੇ ਜੈਵ ਵਿਭਿੰਨਤਾ / ਫੋਰਨ ਚੰਦ (ਕਵਿਤਾ)
 •    ਦੁੱਖ਼ਾਂ ਭਰੀ ਨਾ ਮੁੱਕੇ ਰਾਤ / ਮਲਕੀਅਤ "ਸੁਹਲ" (ਕਵਿਤਾ)
 • ਸਭ ਰੰਗ

 •    ਮਨੁੱਖ ਹਾਰਨ ਲਈ ਨਹੀਂ ਬਣਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਪੱਖੀ ਨੂੰ ਲਵਾ ਦੇ ਘੁੰਗਰੂ / ਸ਼ੰਕਰ ਮਹਿਰਾ (ਲੇਖ )
 •    ਪਿੰਡ ਦੇ ਪਿੰਡੇ 'ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ ! / ਨਿਸ਼ਾਨ ਸਿੰਘ ਰਾਠੌਰ (ਲੇਖ )
 •    ਲੋਕ ਗਾਇਕ ਜਾਂ ਮੋਕ ਗਾਇਕ? / ਮਿੰਟੂ ਬਰਾੜ (ਲੇਖ )
 •    ਕਰੋਨਾ ਵਾਇਰਸ ਨੇ ਬਦਲੇ ਜ਼ਿੰਦਗੀ ਜਿਊਣ ਦੇ ਢੰਗ / ਫੈਸਲ ਖਾਨ (ਲੇਖ )
 •    ਸਕੀਮੀ ਤੇ ਮਜ਼ਾਕੀਆਂ -ਤਾਇਆ ਕੋਰਾ / ਗੁਰਬਾਜ ਸਿੰਘ ਹੁਸਨਰ (ਲੇਖ )
 •    ਕਰੋਨਾ ਮਹਾਂਮਾਰੀ ਦੌਰਾਨ ਸਿੱਖਾਂ ਦਾ ਯੋਗਦਾਨ / ਉਜਾਗਰ ਸਿੰਘ (ਲੇਖ )
 •    ਪੁਰਾਤਨ ਸੰਗੀਤਕ ਸਾਜੋ ਸਮਾਨ ਸਾਂਭੀ ਬੈਠਾ 'ਅਵਤਾਰ ਸਿੰਘ ਬਰਨਾਲਾ' / ਤਸਵਿੰਦਰ ਸਿੰਘ ਬੜੈਚ (ਲੇਖ )
 •    ਤਪਦੇ ਰਾਹਾਂ ਦੇ ਪਾਂਧੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਵੈਨਕੂਵਰ ਦੇ ਸਿਰਕੱਢ ਸਾਹਿਤਕਾਰਾਂ ਨਾਲ ਗੋਸ਼ਟ / ਮਿੱਤਰ ਸੈਨ ਮੀਤ (ਲੇਖ )
 • ਆਦਤਾਂ: ਵਿਅਕਤੀ ਦੀ ਸ਼ਖਸੀਅਤ ਦਾ ਸ਼ੀਸ਼ਾ (ਲੇਖ )

  ਕੈਲਾਸ਼ ਚੰਦਰ ਸ਼ਰਮਾ   

  Email: kailashchanderdss@gmail.com
  Cell: +91 80540 16816
  Address: 459,ਡੀ ਬਲਾਕ,ਰਣਜੀਤ ਐਵੀਨਿਊ,
  ਅੰਮ੍ਰਿਤਸਰ India
  ਕੈਲਾਸ਼ ਚੰਦਰ ਸ਼ਰਮਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਹਰ ਵਿਅਕਤੀ ਦੂਸਰਿਆਂ ਨਾਲ ਆਪਣੇ ਵਿਵਹਾਰ ਤੋਂ ਜਾਣਿਆ ਜਾਂਦਾ ਹੈ।ਚੰਗਾ ਵਿਵਹਾਰ ਕਰਨ ਵਾਲੇ ਲੋਕਾਂ ਦੇ ਨੇੜੇ ਸਾਰੇ ਆਉਣਾ ਚਾਹੁੰਦੇ ਹਨ। ਅਜਿਹੇ ਲੋਕ ਸਦਾ ਯਾਦ ਰਹਿੰਦੇ ਹਨ ਦਿਲਾਂ ਵਿਚ ਵੀ ਅਤੇ ਸ਼ਬਦਾਂ ਵਿਚ ਵੀ ਜਦੋਂ ਕਿ ਬੁਰਾ ਵਿਵਹਾਰ ਕਰਨ ਵਾਲੇ ਵਿਅਕਤੀਆਂ 'ਤੇ ਕੋਈ ਵੀ ਵਿਸ਼ਵਾਸ ਨਹੀਂ ਕਰਦਾ ਅਤੇ ਸਾਰੇ ਉਨ੍ਹਾਂ ਤੋਂ ਦੂਰ ਦੌੜਦੇ ਹਨ।ਜਦੋਂ ਕੋਈ ਵਿਅਕਤੀ ਬਾਰ-ਬਾਰ ਇਕੋ ਤਰ੍ਹਾਂ ਦਾ ਵਿਵਹਾਰ ਕਰਦਾ ਹੈ ਤਾਂ ਇਹ ਉਸ ਦੀ ਆਦਤ ਬਣ ਜਾਂਦੀ ਹੈ।ਇਹ ਆਦਤਾਂ ਲੋਹੇ ਦੇ ਸੰਗਲ ਵਾਂਗ ਹੁੰਦੀਆਂ ਹਨ ਜੋ ਸਾਰੀ ਉਮਰ ਸਾਨੂੰ ਬੰਨ੍ਹ ਕੇ ਰੱਖਦੀਆਂ ਹਨ।ਅਸਲ ਵਿਚ ਸਾਡੀਆਂ ਆਦਤਾਂ ਸਾਡੇ ਬਚਪਨ ਦੀ ਬੁਨਿਆਦ ਹਨ ਅਰਥਾਤ ਜਿਹੜੀਆਂ ਵੀ ਆਦਤਾਂ ਸਾਡੇ ਬਚਪਨ ਵਿਚ ਬਣ ਜਾਂਦੀਆਂ ਹਨ, ਉਹੀ ਸਾਡੇ ਜੀਵਨ ਦਾ ਹਿੱਸਾ ਬਣ ਜਾਂਦੀਆਂ ਹਨ।ਸਾਡੀਆਂ ਬਹੁਤੀਆਂ ਆਦਤਾਂ ਬਣਨ ਵਿਚ ਸਭ ਤੋਂ ਵੱਡਾ ਯੋਗਦਾਨ ਸਾਡੇ ਪਰਿਵਾਰਕ ਮਾਹੌਲ ਦੀ ਦੇਣ ਹੁੰਦਾ ਹੈ।ਬਚਪਨ ਵਿਚ ਬੱਚਾ ਅਣਘੜਿਆ ਹੀਰਾ ਹੁੰਦਾ ਹੈ, ਉਸ ਦਾ ਦਿਮਾਗ ਕੋਰੀ ਸਲੇਟ ਵਰਗਾ ਹੁੰਦਾ ਹੈ ਜਿਸ ਉੱਪਰ ਪਰਿਵਾਰਕ ਮੈਂਬਰਾਂ ਦਾ ਆਪਸੀ ਵਿਵਹਾਰ ਆਪਣੀ ਪੱਕੀ ਛਾਪ ਛੱਡ ਦਿੰਦਾ ਹੈ।ਪਤੀ-ਪਤਨੀ ਵਿਚ ਅਕਸਰ ਹੁੰਦੀ ਨੋਕ-ਝੋਕ ਦਾ ਸਭ ਤੋਂ ਜ਼ਿਆਦਾ ਅਸਰ ਉਨ੍ਹਾਂ ਦੇ ਬੱਚਿਆਂ 'ਤੇ ਪੈਂਦਾ ਹੈ।ਆਪਸੀ ਤਣਾਅ ਦੇ ਹੁੰਦਿਆਂ ਕਈ ਵਾਰ ਅਸੀਂ ਗੁੱਸੇ ਵਿਚ ਆਪਣੇ ਬੱਚਿਆਂ ਨੂੰ ਕਈ ਗਲਤ ਗੱਲਾਂ ਵੀ ਕਹਿ ਦਿੰਦੇ ਹਾਂ ਜਿਸ ਕਾਰਨ ਕਈ ਵਾਰ ਬੱਚੇ ਡਿਪਰੈਸ਼ਨ ਵਿਚ ਆ ਜਾਂਦੇ ਹਨ ਜੋ ਉਨ੍ਹਾਂ ਦੇ ਸੰਤੁਲਿਤ ਵਿਕਾਸ ਲਈ ਘਾਤਕ ਸਿੱਧ ਹੁੰਦਾ ਹੈ।ਬਚਪਨ ਵਿਚ ਜੋ ਕੁਝ ਵੀ ਅਸੀਂ ਸਿੱਖ ਲੈਂਦੇ ਹਾਂ ਉਸੇ ਤਰ੍ਹਾਂ ਦਾ ਸਾਡਾ ਜੀਵਨ ਬਣ ਜਾਵੇਗਾ।ਜੇਕਰ ਇਹ ਗੱਲਾਂ ਚੰਗੀਆਂ ਹੋਣਗੀਆਂ ਤਾਂ ਸਾਡੀ ਸ਼ਖਸੀਅਤ ਵਧੀਆ ਬਣ ਜਾਵੇਗੀ ਅਤੇ ਜੇ ਮਾੜੀਆਂ ਆਦਤਾਂ ਪਾ ਲਵਾਂਗੇ ਤਾਂ ਸਾਡੀ ਸ਼ਖਸੀਅਤ ਵੀ ਉਸੇ ਤਰ੍ਹਾਂ ਦੀ ਮਾੜੀ ਹੋ ਜਾਵੇਗੀ।ਕੇਵਲ ਉਹੀ ਆਦਮੀ ਕਾਮਯਾਬ ਹੁੰਦੇ ਹਨ ਜਿਨ੍ਹਾਂ ਦੀਆਂ ਆਦਤਾਂ ਵਧੀਆ ਬਣ ਜਾਂਦੀਆਂ ਹਨ।
                 ਸਿਆਣੇ ਕਹਿੰਦੇ ਹਨ ਕਿ ਹਰ ਵਿਅਕਤੀ ਆਪਣਾ ਸੂਰਜ ਲੈ ਕੇ ਜੰਮਦਾ ਹੈ ਤੇ ਸਾਰੀ ਉਮਰ ਉਸ ਸੂਰਜ ਨਾਲ ਨਿਭਦਾ ਹੈ।ਸੂਰਜ ਦੀ ਲੋਅ ਉਸ ਦੇ ਦਿਮਾਗ ਨੂੰ ਸਦਾ ਰੁਸ਼ਨਾਉਂਦੀ ਰਹਿੰਦੀ ਹੈ ਜਿਸ ਨਾਲ ਉਹ ਆਪਣੇ ਆਲੇ-ਦੁਆਲੇ, ਆਪਣੇ ਸਮਾਜ ਅਤੇ ਆਪਣੇ ਪਰਿਵਾਰ ਨੂੰ ਵੀ ਰੁਸ਼ਨਾਉਂਦਾ ਹੈ।ਇਸ ਲਈ ਕਾਗਜ਼ ਵਰਗੇ ਕੋਰੇ ਤੇ ਫੁੱਲਾਂ ਵਰਗੇ ਕੋਮਲ ਇਨ੍ਹਾਂ ਬੱਚਿਆਂ ਨੂੰ ਲੋੜ ਹੈ ਸਹੀ ਦਿਸ਼ਾ ਵੱਲ ਲੈ ਕੇ ਜਾਣ ਦੀ।ਸਮਾਜਿਕ ਕਦਰਾਂ-ਕੀਮਤਾਂ ਦਾ ਰਸ ਪਿਲਾਉਣ ਦੀ ਅਤੇ ਦੇਸ਼ ਪ੍ਰੇਮ ਦੀ ਪਿਉਂਦ ਚੜ੍ਹਾਉਂਦੇ ਹੋਏ ਇਕ ਚੰਗਾ ਇਨਸਾਨ ਬਣਾਉਣ ਦੀ।ਹਰ ਮਨੁੱਖ ਵਿਚ ਚੰਗੀਆਂ ਤੇ ਮਾੜੀਆਂ ਆਦਤਾਂ ਹੁੰਦੀਆਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਸਫਲ ਹੋਵਾਂਗੇ ਜਾਂ ਅਸਫਲ।ਜੇਕਰ ਮਾੜੀਆਂ ਆਦਤਾਂ ਸਮੇਂ 'ਤੇ ਨਾ ਬਦਲੀਆਂ ਜਾਣ ਤਾਂ ਮਾੜੀਆਂ ਆਦਤਾਂ ਸਮਾਂ ਬਦਲ ਦਿੰਦੀਆਂ ਹਨ ਕਿਉਂਕਿ ਇਕ ਵਧੀਆ ਮਨੁੱਖ ਕੇਵਲ ਆਪਣੀਆਂ ਆਦਤਾਂ ਤੋਂ ਹੀ ਪਛਾਣਿਆ ਜਾਂਦਾ ਹੈ।ਬੁਰੀਆਂ ਆਦਤਾਂ ਮਨੁੱਖ ਦਾ ਚਰਿੱਤਰ ਨਹੀਂ ਕੇਵਲ ਉਸ ਦਾ ਸੁਭਾਅ ਹਨ ਜਿਸ ਤੋਂ ਉਹ ਛੁਟਕਾਰਾ ਪਾ ਸਕਦਾ ਹੈ ਕੇਵਲ ਇਸ ਲਈ ਦ੍ਰਿੜ ਸ਼ਕਤੀ ਹੋਣੀ ਚਾਹੀਦੀ ਹੈ।ਹਰ ਮਨੁੱਖ ਦਾ ਮੰਤਵ ਹੋਣਾ ਚਾਹੀਦਾ ਹੈ ਕਿ ਉਹ ਵਿਕਾਰਾਂ ਤੋਂ ਦੂਰ ਰਹੇ।ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਆਦਿ ਵਿਕਾਰ ਹਨ ਜੋ ਵਿਅਕਤੀ ਦੇ ਜੀਵਨ ਨੂੰ ਨਰਕ ਵਰਗਾ ਬਣਾ ਦਿੰਦੇ ਹਨ।ਇਸ ਲਈ ਅਜਿਹੇ ਵਿਕਾਰਾਂ ਦਾ ਜਲ ਪ੍ਰਵਾਹ ਕਰ ਦੇਣਾ ਚਾਹੀਦਾ ਹੈ।ਜ਼ਿੰਦਗੀ ਬਹੁਤ ਕੀਮਤੀ ਹੈ।ਇਸ ਨੂੰ ਤਰਾਸ਼ਣਾ ਜਾਂ ਗੁਆਉਣਾ ਮਨੁੱਖ ਦੇ ਆਪਣੇ ਹੱਥ ਹੈ।ਜ਼ਿੰਦਗੀ ਨੂੰ ਸੱਜਰੀ ਸਵੇਰ ਵਾਂਗ ਹੰਢਾਉਣ ਲਈ ਮਾੜੀਆਂ ਆਦਤਾਂ ਨੂੰ ਛੱਡਣ ਦੀ ਆਦਤ ਪਾਓ।ਸਾਡੀ ਸਫਲਤਾ ਸਾਡੀ ਸਮੇਂ ਨਾਲ ਬਦਲਣ ਦੀ ਆਦਤ 'ਤੇ ਵੀ ਓਨੀ ਹੀ ਨਿਰਭਰ ਕਰਦੀ ਹੈ ਜਿੰਨੀ ਕਿ ਸਕਾਰਾਤਮਕ ਸੋਚ, ਆਤਮ-ਵਿਸ਼ਵਾਸ ਅਤੇ ਦ੍ਰਿੜ ਇਰਾਦੇ 'ਤੇ।
                 ਸਾਡੇ ਸਭ ਦੇ ਸੁਭਾਅ ਵੱਖ-ਵੱਖ ਹੁੰਦੇ ਹਨ।ਕਈ ਬਿਨਾਂ ਸੋਚੇ ਸਮਝੇ ਕਿਸੇ ਦੀਆਂ ਮੁਸ਼ਕਲਾਂ ਹੱਲ ਕਰਨ ਤੁਰ ਪੈਂਦੇ ਹਨ ਤੇ ਕਈ ਬਹੁਤ ਸੋਚ ਸਮਝ ਕੇ ਕਿਸੇ ਦੇ ਕੰਮਾਂ ਵਿਚ ਦਖਲ ਦਿੰਦੇ ਹਨ।ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਆਸ਼ਾਵਾਦੀ ਸੋਚ ਨਾਲ ਕਿਸੇ ਦੀ ਮਦਦ ਕਰਨ ਦੀ ਆਦਤ ਹੋਣੀ ਚਾਹੀਦੀ ਹੈ।ਕਈ ਲੋਕ ਸਿੱਧੇ-ਸਾਦੇ ਹੁੰਦੇ ਹਨ।ਉਨ੍ਹਾਂ ਦੀ ਆਦਤ ਹੁੰਦੀ ਹੈ ਕਿ ਉਹ ਹਰ ਕਿਸੇ ਦੀਆਂ ਗੱਲਾਂ ਵਿਚ ਆ ਕੇ ਉਨ੍ਹਾਂ 'ਤੇ ਵਿਸ਼ਵਾਸ ਕਰ ਲੈਂਦੇ ਹਨ।ਕਈ ਵਾਰ ਆਪਣੇ ਭੇਦ ਵੀ ਸਾਂਝੇ ਕਰ ਲੈਂਦੇ ਹਨ।ਸਾਨੂੰ ਇਹ ਆਦਤ ਬਦਲਣ ਦੀ ਲੋੜ ਹੈ।ਅੰਨ੍ਹਾ ਵਿਸ਼ਵਾਸ ਬਹੁਤੀ ਵਾਰ ਹਾਨੀਕਾਰਕ ਸਿੱਧ ਹੁੰਦਾ ਹੈ।ਸਾਨੂੰ ਸਭ ਦੀ ਗੱਲ ਸੁਣਨੀ ਚਾਹੀਦੀ ਹੈ ਪਰ ਫੈਸਲਾ ਚੰਗੀ ਤਰ੍ਹਾਂ ਸੋਚ-ਵਿਚਾਰ ਕਰਨ ਤੋਂ ਬਾਅਦ ਹੀ ਲੈਣਾ ਚਾਹੀਦਾ ਹੈ ਤਾਂ ਹੀ ਸਾਨੂੰ ਸਫਲਤਾ ਮਿਲ ਸਕਦੀ ਹੈ।ਨਸ਼ੇੜੀ ਵਿਅਕਤੀ ਦਾ ਆਪਣੀਆਂ ਆਦਤਾਂ ਕਾਰਨ ਆਪਣੀ ਕਰਨੀ 'ਤੇ ਕੋਈ ਜ਼ੋਰ ਨਹੀਂ ਪਰ ਅਸੀਂ ਜੋ ਹੋਸ਼ ਵਿਚ ਹਾਂ ਸਾਨੂੰ ਦੂਜਿਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ।ਉੱਚਾ ਉੱਠਣ ਲਈ ਆਪਣੇ ਅੰਦਰੋਂ ਅਹੰਕਾਰ ਨੂੰ ਬਾਹਰ ਦਾ ਰਸਤਾ ਵਿਖਾਉਂਦੇ ਹੋਏ ਆਪਣੇ ਆਪ ਨੂੰ ਹਲਕਾ ਕਰੋ ਕਿਉਂਕਿ ਹੰਕਾਰ ਇਕ ਦਿਨ ਤੁਹਾਨੂੰ ਤਬਾਹ ਕਰ ਦੇਵੇਗਾ।ਸਿਆਣੇ ਕਹਿੰਦੇ ਹਨ ਕਿ ਕਿਸੇ ਗੱਲ ਦਾ ਵੀ ਹੰਕਾਰ ਨਾ ਕਰੋ, ਜੇ ਕਦੇ ਪ੍ਰਮਾਤਮਾ ਰੁੱਸ ਜਾਵੇ ਤਾਂ ਉਹ ਮੰਗਣ ਵੀ ਲਾ ਦਿੰਦਾ ਹੈ।ਆਪਣੇ ਅੰਦਰੋਂ ਦਇਆ ਭਾਵਨਾ ਕਦੇ ਵੀ ਖਤਮ ਨਾ ਹੋਣ ਦਿਓ ਕਿਉਂਕਿ ਇਹ ਉਹ ਗੁਣ ਹਨ ਜਿਸ ਨਾਲ ਅਸੀਂ ਆਪਣੇ ਆਪ ਨੂੰ ਇਨਸਾਨ ਕਹਾਉਣ ਦੇ ਕਾਬਲ ਬਣਦੇ ਹਾਂ।ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਤੁਹਾਡੇ ਸਾਹਮਣੇ ਦੂਸਰਿਆਂ ਦੀ ਬੁਰਿਆਈ ਅਤੇ ਤੁਹਾਡੀ ਤਾਰੀਫ ਕਰਦੇ ਨਹੀਂ ਥੱਕਦੇ ਜਿਸ ਨਾਲ ਅਸੀਂ ਬਹੁਤ ਖੁਸ਼ ਹੁੰਦੇ ਹਾਂ।ਇਸ ਆਦਤ ਨੂੰ ਵੀ ਬਦਲਣ ਦੀ ਲੋੜ ਹੈ।ਅਜਿਹੇ ਵਿਅਕਤੀਆਂ ਤੋਂ ਕਦੇ ਵੀ ਆਸ ਨਾ ਕਰੋ ਕਿ ਉਹ ਦੂਸਰਿਆਂ ਸਾਹਮਣੇ ਤੁਹਾਡੀ ਤਾਰੀਫ ਕਰਨਗੇ ਕਿਉਂਕਿ ਪਿੱਠ ਪਿੱਛੇ ਦੂਸਰਿਆਂ ਦੀ ਬੁਰਿਆਈ ਕਰਨਾ ਉਨ੍ਹਾਂ ਦੀ ਆਦਤ ਹੈ ਜੋ ਉਹ ਨਹੀਂ ਬਦਲ ਸਕਦੇ।ਇਸ ਲਈ ਅਜਿਹੇ ਵਿਅਕਤੀਆਂ ਤੋਂ ਸਦਾ ਸਾਵਧਾਨ ਰਹੋ।ਜੇਕਰ ਕਦੇ ਤੁਸੀਂ ਕਿਸੇ ਵਿਅਕਤੀ ਦਾ ਦਿਲ ਦੁਖਾਓ ਤੇ ਉਹ ਫਿਰ ਵੀ ਤੁਹਾਨੂੰ ਇਸ ਦੀ ਸ਼ਿਕਾਇਤ ਨਾ ਕਰੇ ਅਤੇ ਮਿੱਠੇ ਬੋਲਾਂ ਨਾਲ ਪਹਿਲਾਂ ਵਾਂਗ ਹੀ ਤੁਹਾਡੇ ਨਾਲ ਵਿਵਹਾਰ ਕਰੇ ਤਾਂ ਅਜਿਹੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਪਿਆਰ ਕਰੋ ਕਿਉਂਕਿ ਅਜਿਹੇ ਲੋਕ ਸਮੁੰਦਰ ਦੇ ਉਹ ਮੋਤੀ ਹਨ ਜੋ ਬੇਸ਼ਕੀਮਤੀ ਹਨ।
                ਇਸ ਲਈ ਆਪਣੀ ਸ਼ਖਸੀਅਤ ਨੂੰ ਨਿਖਾਰਣ, ਸਫਲਤਾ ਦੇ ਫੁੱਲਾਂ ਦੀ ਖੁਸ਼ਬੂ ਲੈਣ ਅਤੇ ਦੂਸਰਿਆਂ ਵਿਚ ਹਰਮਨ ਪਿਆਰੇ ਬਣਨ ਵਾਸਤੇ ਆਪਣੀਆਂ ਗਲਤ ਆਦਤਾਂ ਜਿਨ੍ਹਾਂ ਕਰਕੇ ਤੁਹਾਡੇ ਦਿਮਾਗ ਅੰਦਰ ਚਿੰਤਾਵਾਂ ਦੀਆਂ ਘੰਟੀਆਂ ਸਦਾ ਵੱਜਦੀਆਂ ਰਹਿੰਦੀਆਂ ਹਨ ਤੇ ਤੁਹਾਡੇ ਚਿਹਰੇ 'ਤੇ ਉਦਾਸੀ ਤੇ ਨਿਰਾਸ਼ਾ ਦੀ ਹੋਂਦ ਸਦਾ ਦਿਖਾਈ ਦਿੰਦੀ ਰਹਿੰਦੀ ਹੈ ਨੂੰ ਜਲਦੀ ਤੋਂ ਜਲਦੀ ਬਦਲਣ ਦੀ ਕੋਸ਼ਿਸ਼ ਕਰੋ ਕਿਉਂਕਿ ਆਪਣੀਆਂ ਕਮਜ਼ੋਰੀਆਂ ਨੂੰ ਕੇਵਲ ਤੁਸੀਂ ਹੀ ਖਤਮ ਕਰ ਸਕਦੇ ਹੋ ਕੋਈ ਹੋਰ ਨਹੀਂ।