ਕਵਿਤਾਵਾਂ

 •    ਸੁਪਨੇ ਮੇਰੇ / ਸਵਰਨਜੀਤ ਕੌਰ ਗਰੇਵਾਲ( ਡਾ.) (ਕਵਿਤਾ)
 •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
 •    ਨੰਨੀ ਜਿੰਦ / ਬਿੰਦਰ ਜਾਨ ਏ ਸਾਹਿਤ (ਕਵਿਤਾ)
 •    ਸੱਜਣਾ ਵੇ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
 •    ਸਤਿਗੁਰ ਨਾਨਕ ਦਾ ਅਵਤਾਰ-ਦਿਹਾੜਾ / ਗੁਰਮਿੰਦਰ ਸਿੱਧੂ (ਡਾ.) (ਕਵਿਤਾ)
 •    ਕੂੜੇ ਨੂੰ ਫਰੋਲੇ / ਮਨਪ੍ਰੀਤ ਸਿੰਘ ਲੈਹੜੀਆਂ (ਕਵਿਤਾ)
 •    ਤੁਰਨਾ ਅਸਾਂ ਹੁਣ ਨਾਲ ਨਾਲ / ਸੁਰਜੀਤ ਕੌਰ (ਕਵਿਤਾ)
 •    ਮਾਂ ਬੋਲੀ ਪੰਜਾਬੀ / ਓਮਕਾਰ ਸੂਦ (ਕਵਿਤਾ)
 •    ਕੁਰਸੀਆਂ ਤੇ ਕਾਬਿਜ ਮੁਖੌਟਿਉ / ਸਤੀਸ਼ ਠੁਕਰਾਲ ਸੋਨੀ (ਕਵਿਤਾ)
 •    ਇੰਤਜ਼ਾਰ / ਗੁਰਪ੍ਰੀਤ ਕੌਰ ਧਾਲੀਵਾਲ (ਕਵਿਤਾ)
 •    ਬਾਬਾ ਨਾਨਕ / ਮਨਦੀਪ ਗਿੱਲ ਧੜਾਕ (ਗੀਤ )
 •    ਤੁਸੀਂ ਬਚਕੇ ਪਟਾਕਿਆਂ ਤੋ ਰਹਿਣਾ ਬੱਚਿਓ / ਬੂਟਾ ਗੁਲਾਮੀ ਵਾਲਾ (ਗੀਤ )
 •    ਕਲਯੁਗ / ਜਸ਼ਨਦੀਪ ਗਿੱਲ (ਕਵਿਤਾ)
 •    ਤਲੀਆਂ ਹੇਠਾਂ / ਚੰਦਰਕਾਂਤਾ ਰਾਏ (ਕਵਿਤਾ)
 • ਸਭ ਰੰਗ

 •    ਤਵਾਰੀਖ਼ ਗੁਰੂ ਖ਼ਾਲਸਾ' 'ਚ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਅਤੇ ਸਿਧਾਂਤ / ਪਰਮਵੀਰ ਸਿੰਘ (ਡਾ.) (ਆਲੋਚਨਾਤਮਕ ਲੇਖ )
 •    ਮਨੁੱਖਤਾ ਦੇ ਗੁਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਆਦਤਾਂ: ਵਿਅਕਤੀ ਦੀ ਸ਼ਖਸੀਅਤ ਦਾ ਸ਼ੀਸ਼ਾ / ਕੈਲਾਸ਼ ਚੰਦਰ ਸ਼ਰਮਾ (ਲੇਖ )
 •    ਗੁਰੁ ਨਾਨਕੁ ਜਿਨ ਸੁਣਿਆ ਪੇਖਿਆ / ਗੁਰਦੀਸ਼ ਗਰੇਵਾਲ (ਲੇਖ )
 •    ਗੁਰਬਾਣੀ ਵਿਚੋਂ ਪ੍ਰਚੱਲਿਤ ਅਖਾਣ ਤੇ ਮੁਹਾਵਰੇ / ਨਿਸ਼ਾਨ ਸਿੰਘ ਰਾਠੌਰ (ਆਲੋਚਨਾਤਮਕ ਲੇਖ )
 •    ਸਦੀ ਜਿੱਡੇ ਮਨੁੱਖ / ਕ੍ਰਿਸ਼ਨ ਸਿੰਘ (ਪ੍ਰੋ) (ਲੇਖ )
 •    ਲੋਕ ਨਾਇਕਾਂ ਦਾ ਵਿਰਸਾ ਤੇ ਉਹਨਾਂ ਦੇ ਵਾਰਿਸ / ਇਕਬਾਲ ਸੋਮੀਆਂ (ਡਾ.) (ਲੇਖ )
 •    ਗਰੀਬੀ ਤੇ ਅਨਪੜ੍ਹਤਾ ਦੀ ਸੰਤਾਪ ਦੀ ਪੇਸ਼ਕਾਰੀ ਨਾਵਲ ਮੁਕਤੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਕਰਨ ਅਜਾਇਬ ਸਿੰਘ ਦਾ ਕਾਵਿ ਸੰਗ੍ਰਹਿ ‘ਕੋਏ ਸਿੱਲ੍ਹੇ ਪੱਥਰਾਂ ਦੇ’ ਬਿਰਹੋਂ ਦੀ ਦਾਸਤਾਂ / ਉਜਾਗਰ ਸਿੰਘ (ਪੁਸਤਕ ਪੜਚੋਲ )
 • ਗਾਥਾ ਇੱਕ ਪਿੱਪਲ ਦੀ (ਪਿਛਲ ਝਾਤ )

  ਵਿਵੇਕ    

  Email: vivekkot13@gmail.com
  Address: ਕੋਟ ਈਸੇ ਖਾਂ
  ਮੋਗਾ India
  ਵਿਵੇਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  .ਹੁਣ ਕੌਣ ਕਹੇਗਾ ਪਿੱਪਲ ਵਾਲਾ ਮੋੜ,ਕਿਉਂਕਿ ਉਹ ਮੋੜ ਤਾਂ ਹੈ ਪਰ ਉਹ ਪੁਰਾਤਨ ਪਿੱਪਲ ਤਾਂ ਵਿਕਾਸ ਦੀ ਭੇਂਟ ਚੜ੍ਹ ਚੁੱਕਾ ਹੈ।ਪਿਛਲੇ ਛੇ ਕੁ ਮਹੀਨੇ ਤੋਂ ਚਰਚਾ ਸੀ ਕਿ ਮੇਰੇ ਸ਼ਹਿਰ ਵਿੱਚੋਂ ਲੰਘਦੀ ਮੋਗਾ ਤੋਂ ਸ਼੍ਰੀ ਅੰਮਿਰਤਸਰ ਸਾਹਿਬ ਨੂੰ ਜਾਂਦੀ ਸੜਕ ਚੌੜੀ ਹੋ ਰਹੀ ਹੈ।ਇਸ ਚਰਚਾ ਨੇ ਸੜਕ ਕਿਨਾਰੇ ਦੇ ਦੁਕਾਨਦਾਰਾਂ ਦੇ ਚਿਹਰੇ ਤੇ ਫਿਕਰ ਦੀਆਂ ਲਕੀਰਾਂ ਖਿਚ ਦਿੱਤੀਆ ਸਨ।ਕਿਉਂਕਿ ਕਹਿੰਦੇ ਸਨ ਕਿ ਕੁੱਝ ਦੁਕਾਨਾਂ ਸੜਕ ਵਿੱਚ ਹਨ।ਸੜਕ ਚੌੜੀ ਹੋਣ ਬਾਰੇ ਤਾਂ ਜਿੰਨ੍ਹੇ ਮੂੰਹ ਉਨੀਆਂ ਗੱਲਾਂ ਸਨ।ਕਈ ਤਾਂ ਇੰਜ਼ ਗੱਲਾਂ ਕਰਦੇ ਸਨ ਕਿ ਜਿਵੇਂ ਸਾਰਾ ਟੈਂਡਰ ਹੀ ਇਹਨਾਂ ਦੀ ਦੇਖ ਰੇਖ ਵਿੱਚ ਪਾਸ ਹੋਇਆ ਹੋਵੇ।ਰੋਜਾਨਾ ਨਵੀਂ ਤੋਂ ਨਵੀਂ ਅਫਵਾਹ ਉੱਡਦੀ।ਫਿਰ ਸਮੇਂ ਦੀ ਮਿੱਟੀ ਹੇਠ ਦੱਬੀ ਜ਼ਾਦੀ।ਜ਼ਦ ਸੜਕ ਦਾ ਸਰਵੇ ਕਰਨ ਵਾਲੇ ਆਉਂਦੇ ਤਾਂ ਲੋਕਾਂ ਦੀ ਭੀੜ ਉਹਨਾਂ ਦੁਆਲੇ ਜੁੜ ਜਾਦੀ।

         ਲ਼ਗਾਤਾਰ ਇਹੋ ਕੁੱਝ ਹੋ ਰਿਹਾ ਸੀ।ਫਿਰ ਪਤਾ ਲੱਗਾ ਕਿ ਮੱਖੂ ਕੋਲੋ ਸੜਕ ਨਿਰਮਾਣ ਸ਼ੁਰੂ ਹੋ ਗਿਆ ਹੈ।ਇੱਕ ਦੋ ਵਾਰ ਉਧਰ ਜਾਣ ਦਾ ਮੌਕਾ ਮਿਲਿਆ ਤਾਂ ਵੇਖਿਆ ਸੜਕ ਚੌੜੀ ਹੋ ਰਹੀ ਹੈ।ਸੜਕ ਦੇ ਵਾਧੇ ਵਿੱਚ ਰੁੱਖਾਂ ਦੀ ਕੁਰਬਾਨੀ ਲਾਜ਼ਮੀ ਹੈ।ਏਥੇ ਵੀ ਇੰਜ਼ ਹੀ ਹੋ ਰਿਹਾ ਸੀ।ਸੜਕ ਦੁਆਲੇ ਬਹੁਤ ਸਾਰੇ ਰੁੱਖਾਂ ਦਾ ਹੋਇਆ ਘਾਣ ਵੀ ਦਿਸ ਰਿਹਾ ਸੀ।ਮੈਂ ਤੇ ਮੇਰਾ ਦੋਸਤ ਰਾਜ ਜਦ ਸ਼ਾਮ ਦੀ ਸੈਰ ਕਰਨ ਨਿਕਲਦੇ ਤਾਂ ਵੇਖਦੇ ਸੜਕ ਦਾ ਕੰਮ ਹੌਲੀ ਹੌਲੀ ਸ਼ਹਿਰ ਨੇੜੇ ਆ ਰਿਹਾ ਸੀ।ਪਹਿਲਾਂ ਸੜਕ ਦੇ ਨਾਲ ਨਾਲ ਬਰਸਾਤੀ ਨਾਲਾ ਬਣਾਇਆ ਜਾਣ ਲੱਗਾ।ਮੈਂ ਜਦ ਵੀ ਸੜਕੀ ਮਸ਼ੀਨਰੀ ਨੂੰ ਕੰਮ ਕਰਦੇ ਵੇਖਦਾ ਤਾਂ ਮੇਰੇ ਘਰ ਦੇ ਬਾਹਰ ਬਣੀ ਨਿੱਕੀ ਸੜਕ ਜੋ ਅੰਮ੍ਰਿਤਸਰ ਰੋਡ ਤੇ ਜਾ ਚੜਦੀ ਹੈ ਦੇ ਮੋੜ ਤੇ ਲੱਗਾ ਪਿੱਪਲ ਮੇਰੀਆਂ ਅੱਖਾਂ ਸਾਹਮਣੇ ਆ ਜਾਦਾ।ਇਹ ਪਿੱਪਲ ਵੀ ਇਹ ਸੜਕ ਬਣਾ ਰਹੀਆ ਦੈਂਤ ਅਕਾਰ ਦੀਆ ਮਸ਼ੀਨਾਂ ਨੇ ਖਾ ਲੈਣਾ ਹੈ।ਮੈਂ ਆਪਣਾ ਡਰ ਆਪਣੇ ਦੋਸਤ ਨਾਲ ਸਾਂਝਾ ਕਰਨਾ ਤੇ ਬਚਪਨ ਦੀਆਂ ਯਾਦਾਂ ਵਿੱਚ ਗੁਆਚ ਜਾਣਾ।

            .ਇਹ ਪਿੱਪਲ ਮੇਰੇ ਦਾਦੇ ਨੇ ਲਾਇਆ ਸੀ।ਉਹ ਇਸ ਦੀ ਬੜੀ ਦੇਖਭਾਲ ਕਰਦਾ ਸੀ।ਰਾਜ ਨੇ ਮੈਂਨੂੰ ਆਪਣੇ ਦਾਦੇ ਬਾਰੇ ਕਈ ਵਾਰ ਪਹਿਲਾਂ ਵੀ ਦੱਸਿਆ ਸੀ। ਪੁਰਾਣੇ ਬਜ਼ੁਰਗ ਇਸ ਦੀ ਮਹੱਤਤਾ ਸਮਝਦੇ ਸਨ।ਇਹ ਵਾਤਾਵਰਨ ਦੇ ਨਾਲ ਨਾਲ ਲੋਕਾਂ ਲਈ ਪੂਜਣ ਯੋਗ ਵੀ ਸੀ।ਲੋਕ ਇਸ ਦੀ ਬੜੀ ਕਦਰ ਕਰਦੇ ਸਨ।ਇਸ ਤੇ ਜਲ ਚੜਾਉਂਦੇ।ਇਸ ਦੀ ਪਰਿਕਰਮਾ ਕਰਦੇ।ਸੀਸ ਝੁਕਾaਂਦੇ।ਇਹ ਰੁੱਖ ਆਪਣੇ ਵਾਂਗ ਹੀ ਸਭ ਨੂੰ ਹਰੇ ਭਰੇ ਰਹਿਣ ਦਾ ਹੀ ਵਰ ਦਿੰਦਾ ਸੀ।ਅਸੀਂ ਬੱਚੇ ਜਦ ਰੇਸ ਲਾaੇਂਦੇ ਤਾਂ ਸਾਡਾ ਪੜਾਅ ਇਹ ਪਿੱਪਲ ਹੀ ਹੁੰਦਾ ਸੀ।ਇਹੀ ਸ਼ਰਤ ਹੁੰਦੀ ਸੀ ਕਿ ਪਹਿਲਾਂ ਕੌਣ ਪਿੱਪਲ ਨੂੰ ਹੱਥ ਲਾ ਕੇ ਮੁੜਦਾ ਹੈ।ਅਸੀਂ ਅਕਸਰ ਹੀ ਇਸ ਪਿੱਪਲ ਦੁਆਲੇ ਹੀ ਖੇਡਦੇ ਸਾਂ।ਇਹ ਪਿੱਪਲ ਸਾਡੇ ਸੁੱਖ ਦੁੱਖ ਦਾ ਗਵਾਹ ਸੀ।ਜੇ ਕਿਸੇ ਮਹਿਮਾਨ ਨੇ ਆਉਣਾ ਤਾਂ ਕਹਿਣਾ ਸੜਕ ਤੋਂ ਪਿੱਪਲ ਕੋਲੋ ਮੁੜ ਜਾਈ ਥੋੜਾਂ੍ਹ ਜਿਹਾ ਅਗਾਂਹ ਤੁਰ ਕੇ ਆਏਗਾ ਤਾਂ ਘਰ ਆ ਜੂ ।ਪਿੱਪਲ ਸਾਡੀ ਸ਼ਨਾਖਤ ਸੀ।ਸਾਰੇ ਮੁੱਹਲੇ ਦੀ ਸਾਂਝੀ ਪਹਿਚਾਨ।ਜੇ ਉਸ ਵੇਲੇ ਘਰੋਂ ਸੈਰ ਲਈ ਵੀ ਨਿਕਲਣਾ ਤਾਂ ਇਹੋ ਕਹਿ ਕੇ ਘਰੋਂ ਤੁਰਨਾ ਕਿ ਚਲੋ ਪਿੱਪਲ ਤੱਕ ਗੇੜਾ ਕੱਢ ਕੇ ਆ ਜ਼ਾਦੇ ਹਾਂ।ਗਲੀ ਦੇ ਬੱਚਿਆ ਦਾ ਸਾਰਾ ਬਚਪਨ ਹੀ ਇਸ ਪਿੱਪਲ ਥੱਲੇ ਖੇਡ ਕੇ ਹੀ ਬੀਤਿਆ।ਸ਼ਾਇਦ ਇਸ ਪਿੱਪਲ ਕਰਕੇ ਹੀ ਸੀ ਕਿ ਮੈਨੂੰ ਕੁਦਰਤ ਨਾਲ ਬਚਪਨ ਤੋਂ ਹੀ ਲਗਾਓ ਹੋ ਗਿਆ।ਮੈਂ ਇਸ ਪਿੱਪਲ ਦੇ ਪੱਤੇ ਸੁੱਕਦੇ ਝੜਦੇ ਕਈ ਵਾਰ ਵੇਖੇ।ਫਿਰ ਇਸ ਨੂੰ ਕਈ ਵਾਰ ਹਰਿਆ ਭਰਿਆ ਹੁੰਦਾ ਵੀ ਵੇਖਿਆ।ਇਸ ਦੇ ਨਿੱਕੇ ਨਿੱਕੇ ਕੋਮਲ ਪੱਤੇ ਵੱਡੇ ਹੁੰਦੇ ਫੈਲਦੇ ਵੀ ਵੇਖੇ।ਇੰਜ਼ ਇਹ ਵੇਖਦੇ ਵੇਖਦੇ ਸੰਘਣੀ ਛਾਂ ਵਿੱਚ ਤਬਦੀਲ ਹੋ ਜ਼ਾਦਾ।ਵੱਡੀ ਸੜਕ ਵਲੋਂ ਆਉਂਦੇ ਰਾਹੀ ਇਸ ਦੀ ਛਾਂਵੇ ਬਹਿ ਜ਼ਾਦੇ।ਕਦੇ ਕਦੇ ਕੋਈ ਤੁਰਦਾ ਫਿਰਦਾ ਕਾਰੀਗਰ ਇਸ ਦੇ ਥੱਲੇ ਆਪਣਾ ਅੱਡਾ ਵੀ ਲਾ ਲੈਂਦਾ।ਇਸ ਪਿੱਪਲ ਦੇ ਨੇੜੇ ਤੇੜੇ ਹੋਰ ਵੀ ਦੁਕਾਨਾਂ ਬਣ ਗਈਆ ਸਨ।ਚਾਹੇ ਸਮੇਂ ਦੇ ਨਾਲ ਇਸ ਦੇ ਆਲੇ ਦੁਆਲੇ ਰੌਣਕ ਹੋ ਰਹੀ ਸੀ ਪਰ ਇਸ ਪਿੱਪਲ ਦੀ ਤਾਂ ਸ਼ਾਨ ਹੀ ਨਿਰਾਲੀ ਸੀ।

       .ਮੈਂ ਤਾਂ ਆਪਣੇ ਘਰ ਦੀ ਛੱਤ ਤੋਂ ਹਵਾ ਵਿੱਚ ਝੁਮਦੇ ਪਿੱਪਲ ਨੂੰ ਵੇਖ ਬੜਾ ਹੀ ਅੰਨਦਿਤ ਹੁੰਦਾ ਸੀ।ਇਹ ਸਾਡੇ ਬਚਪਨ ਦਾ ਪ ੱਕਾ ਸਾਥੀ ਸੀ।ਇਸ ਦੇ ਆਲੇ ਦੁਆਲੇ ਦੇ ਹੋਰ ਰੁੱਖ ਸਨ ਉਹ ਲੁਪਤ ਹੋ ਰਹੇ ਸਨ।ਪਰ ਇਹ ਪਿੱਪਲ ਅਡੋਲ ਖੜਾ ਸੀ।ਇਸ ਦੀਆ ਲਹਿਰਾਂ ਬਹਿਰਾਂ ਦਾ ਅੰਨਦ ਮਾਣਦੇ ਬਚਪਨ ਤੋਂ ਜਵਾਨੀ ਵੱਲ ਆ ਗਏ।ਘਰੇਲੂ ਤੇ ਕਾਰੋਬਾਰੀ ਜੁੰਮੇਵਾਰੀਆ ਪੈਂਦੀਆ ਗਈਆ।ਸੜਕਾਂ ਤੇ ਟਰੈਫਿਕ ਲਗਾਤਾਰ ਵੱਧ ਰਿਹਾ ਸੀ।ਸੜਕਾਂ ਚੌੜੀਆ ਹੋਣ ਲੱਗੀਆ ਪੁਲ ਉਸਰਨ ਲੱਗੇ।ਇਸ ਵਿਕਾਸ ਨੇ ਬਹੁਤ ਵਿਨਾਸ਼ ਵੀ ਕੀਤਾ।ਖਾਸ ਕਰ ਇਸ ਸੜਕ ਚੌੜੀ ਮੁੰਹਿਮ ਨੇ ਪੰਜਾਬ ਦੀ ਹਰਿਆਵਲ ਨੂੰ ਬਹੁਤ ਖਤਮ ਕੀਤਾ।ਕਈ ਥਾਵਾਂ ਤੇ ਲਾਇਨ ਦਰ ਲਾਇਨ ਖੜੇ ਰੁੱਖ ਉਡਾ ਦਿੱਤੇ।ਇਹ ਸਾਡੀ ਵੱਡੀ ਸੜਕ ਵੀ ਪਿਛਾਂਹ ਕਿੰਨੇ ਹੀ ਰੁੱਖਾਂ ਨੂੰ ਲਤਾੜਦੀ ਸਰਾਲ ਵਾਂਗ ਸ਼ਹਿਰ ਵੱਲ ਵੱਧ ਰਹੀ ਸੀ।ਜਿਵੇਂ ਜਿਵੇਂ ਸੜਕ ਬਣ ਰਹੀ ਸੀ ਮਨ ਵਿੱਚ ਚਿੰਤਾ ਤੇ ਡਰ ਵੀ ਆ ਰਿਹਾ ਸੀ।ਮੈਂ ਉੁਸ ਪਿੱਪਲ ਦੇ ਨੇੜੇ ਦੀਆ ਦੁਕਾਨਾਂ ਵਾਲਿਆਂ ਨਾਲ ਗੱਲ ਕੀਤੀ ਪਰ ਕਿਸੇ ਨੇ ਵੀ ਇਸ ਪਿੱਪਲ ਬਾਰੇ ਹੁੰਗਾਰਾ ਨਾ ਭਰਿਆ।ਮੇਰਾ ਇੱਕ ਅਧਿਆਪਕ ਦੋਸਤ ਵੀ ਏਥੇ ਹੀ ਨੇੜੇ ਬਣੀ ਕਾਲੋਨੀ ਵਿੱਚ ਰਹਿੰਦਾ ਸੀ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਤਾਂ ਉਹ ਕਹਿਣ ਲੱਗੇ ਨਾ ਜੀ ਨਾ ਇਹ ਕਿਸੇ ਦੀ ਨੀ ਸੁਣਦੇ ਇਹਨਾਂ ਤਾਂ ਕਈ ਅਜਿਹੇ ਵੱਡੇ ਵੱਡੇ ਰੁੱਖ ਪੱਟ ਕੇ ਪਰਾਂ੍ਹ ਮਾਰੇ।ਇਹ ਵੀ ਨੀ ਬਚਣਾ।ਇਹ ਗੱਲ ਸੁਣ ਮੇਰਾ ਮਨ ਉਦਾਸ ਜਿਹਾ ਹੋ ਗਿਆ।

       .ਇੱਕ ਸ਼ੰਕਾ ਅਤੇ ਚਿੰਤਾ ਲਗਾਤਾਰ ਮੇਰੇ ਮਨ ਵਿੱਚ ਚਲ ਰਹੀ ਸੀ।ਪਰ ਮੈਂ ਆਪਣੇ ਕੰਮ ਕਾਰ ਵਿੱਚ ਰੁੱਝਿਆ ਕਰ ਕੁੱਝ ਨਹੀ ਸਕਦਾ ਸੀ।ਸਫਰ ਦੌਰਾਨ ਕਿਤੇ ਕਿਤੇ ਮੈਂ ਕਈ ਵੱਡੇ ਰੁੱਖਾਂ ਨੂੰ ਮਸ਼ੀਨਰੀ ਵਿੱਚ ਘਿਰਿਆ ਵੇਖਦਾ ਤਾਂ ਅਕਸਰ ਹੀ ਮੈਂਨੂੰ ਆਪਣਾ ਪਿੱਪਲ ਯਾਦ ਆ ਜਾਣਾ।ਬੇਬਸੀ ਨੇ ਮੇਰੇ ਮਨ ਤੇ ਹੋਰ ਵੀ ਬੋਝ ਪਾ ਦਿੱਤਾ।ਮੇਰੇ ਅੰਦਰ ਉਸ ਪਿੱਪਲ ਦਾ ਪਿਆਰ ਅਤੇ ਬਚਪਨ ਦਾ ਸਾਥ ਹਿਲੋਰੇ ਮਾਰਨ ਲੱਗ ਪੈਂਦਾ।ਮੈਂਨੂੰ ਦੁਕਾਨ ਤੇ ਬੈਠੇ ਬੈਠੇ ਪਿੱਪਲ ਦੀ ਯਾਦ ਤਾਂ ਆਉਂਦੀ ਪਰ ਰੁਝੇਵੇਂ ਕਰਕੇ ਮੈ ਕਰ ਕੁੱਝ ਨਹੀ ਸਕਦਾ ਸੀ।

        .ਇੱਕ ਦਿਨ ਸ਼ਾਮ ਮੈਂ ਦੁਕਾਨ ਤੋਂ ਆ ਵੱਡੀ ਸੜਕ ਵੱਲ ਗਿਆ।ਪਿੱਪਲ ਜੜੋਂ ਪੁੱਟ ਸੜਕ ਤੇ ਸੁੱਟਿਆ ਪਿਆ ਸੀ।ਇਹ ਵੇਖ ਇੱਕਦਮ, ਮੇਰੇ ਅੰਦਰੋਂ ਚੀਕ ਜਿਹੀ ਨਿਕਲੀ ।ਕਾਲਾ ਹਨੇਰਾ ਮੈਂਨੂੰ ਹੋਰ ਵੀ ਕਾਲਾ ਜਾਪਿਆ।ਰੁੱਖ ਧਰਤੀ ਚੋਂ ਇੰਜ ਪੁਟਿਆ ਪਿਆ ਸੀ ਜਿਵੇਂ ਜਾਲਿਮਾਂ ਨੇ ਕਿਸੇ ਨਿਰਦੋਸ਼ ਦੀ ਖਿੱਚ ਧੁਹ ਕੀਤੀ ਹੋਵੇ।ਮੈਂ ਪੰਜ ਸੱਤ ਮਿੰਟ ਉੱਥੇ ਮੌਨ ਹੀ ਖੜਾ ਰਿਹਾ।ਡੇਢ ਸੌ ਸਾਲ ਦੀ ਪੁਰਾਣੀ ਵਿਰਾਸਤ ਧਰਤੀ ਤੇ ਲਵਾਰਿਸ ਦੀ ਤਰਾਂ੍ਹ ਪਈ ਸੀ। ਵੇਦਨਾ ਦਾ ਤੂਫਾਨ ਮੇਰੇ ਅੰਦਰ ਹਲਚਲ ਮਚਾ ਰਿਹਾ ਸੀ।ਬੰਦ ਪਈਆ ਦੁਕਾਨਾਂ ਤੇ ਸੁੰਨੀ ਸੜਕ ਮੈਨੂੰ ਡਰਾਵਨੇ ਜਿਹੇ ਲੱਗੇ।ਮੈਨੂੰ ਆਪਣੇ ਆਪ ਤੇ ਅਤੇ ਨੇੜਲੇ ਦੁਕਾਨਦਾਰਾਂ ਤੇ ਗੁੱਸਾ ਆਇਆ ਕਿ ਅਸੀਂ ਇੱਕ ਰੁੱਖ ਨੂੰ ਨਹੀ ਬਚਾ ਸਕੇ।ਨਿੱਕੀ ਨਿੱਕੀ ਬੂਦਾਂਬਾਂਦੀ ਸ਼ੁਰੂ ਹੋ ਗਈ।ਇੰਜ਼ ਸੀ ਜਿਵੇਂ ਮੇਰੇ ਦੁੱਖ ਵਿੱਚ ਸ਼ਰੀਕ ਹੋਕੇ ਅਸਮਾਨ ਵੀ ਅੱਥਰੂ ਵਹਾ ਰਿਹਾ ਹੋਵੇ।