ਤੁਸੀਂ ਬਚਕੇ ਪਟਾਕਿਆਂ ਤੋ ਰਹਿਣਾ ਬੱਚਿਓ (ਗੀਤ )

ਬੂਟਾ ਗੁਲਾਮੀ ਵਾਲਾ   

Email: butagulamiwala@gmail.com
Cell: +91 94171 97395
Address: ਕੋਟ ਈਸੇ ਖਾਂ
ਮੋਗਾ India
ਬੂਟਾ ਗੁਲਾਮੀ ਵਾਲਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਆ ਗਈ ਦੀਵਾਲੀ ਤੇ ਪਟਾਕੇ ਵੀ ਨੇ ਆ ਗਏ
ਬੱਚਿਆਂ ਦੇ ਮਨਾ ਚੋਂ ਉਬਾਲ ਜਿਹੇ ਛਾਅ ਗਏ
ਮੰਨ ਲਿਉ ਵੱਡਿਆਂ ਦਾ ਕਹਿਣਾ ਬੱਚਿਓ
ਤੁਸੀਂ ਬਚ ਕੇ ਪਟਾਕਿਆਂ ਤੋਂ ਰਹਿਣਾ ਬੱਚਿਓ

ਕਦੇ ਭੁੱਲ ਕੇ ਖਰੀਦ ਕੇ ਨਾ ਲਿਆਇਉ ਜੇ ਹਵਾਈ
ਉਨ੍ਹਾਂ ਪੈਸਿਆਂ ਦੀ ਘਰ ਵਿੱਚ ਲਿਆਇਉ ਮਠਿਆਈ
ਜਾਣਬੁਝ ਕੇ ਨਾ ਅੱਗ ਨਾਲ ਖਹਿਣਾ ਬੱਚਿਓ
ਤੁਸੀਂ ਬਚ ਕੇ ਪਟਾਕਿਆਂ ਤੋਂ ਰਹਿਣਾ ਬੱਚਿਓ

ਕਦੇ ਵੀ ਖਰੀਦ ਕੇ ਨਾ ਲਿਆਇਉ ਜੇ ਅਨਾਰ
ਗੰਦਾ ਛੱਡ ਦਾ ਏ ਧੁੰਆਂ ਉਹ ਕਰਦਾ ਬਿਮਾਰ
ਵੱਡੇ ਬੰਬਾ ਤਾਈ ਭੁੱਲ ਕੇ ਨਾ ਲੈਣਾ ਬੱਚਿਓ 
ਤੁਸੀਂ ਬਚ ਕੇ ਪਟਾਕਿਆਂ ਤੋਂ ਰਹਿਣਾ ਬੱਚਿਓ

ਤੋਬਾ ਕਰ ਲਵੋ ਸਾਰੇ ਨਹੀ ਖਰੀਦਣੇ ਪਟਾਕੇ
ਬੜੇ ਹੱਸਣ ਤੇ ਖੇਡਣ ਦੇ ਹੋਰ ਨੇ ਤਮਾਸ਼ੇ
ਮੰਮੀ ਡੈਡੀ ਨਾਲ ਰੁੱਸ ਕੇ ਨਾ ਬਹਿਣਾ ਬੱਚਿਓ
ਤੁਸੀਂ ਬਚ ਕੇ ਪਟਾਕਿਆਂ ਤੋ ਰਹਿਣਾ ਬੱਚਿਓ

ਜਿਹੜੇ ਬੱਚੇ ਵੱਡਿਆ ਦਾ ਕਹਿਣਾ ਮੰਨ ਜਾਣਗੇ
ਗੁਲਾਮੀ ਵਾਲੇ ਸੁੱਖ ਉਹੀ ਜਿੰਦਗੀ ਚੋਂ ਪਾਣਗੇ
ਬੜਾ ਜਿੰਦਗੀ ਅਣਮੋਲ ਜਿਹਾ ਗਹਿਣਾ ਬੱਚਿਓ
ਤੁਸੀਂ ਬਚ ਕੇ ਪਟਾਕਿਆਂ ਤੋ ਰਹਿਣਾ ਬੱਚਿਓ