ਕਵਿਤਾਵਾਂ

  •    ਅਸਲੀ ਮਿੱਤਰ / ਮਨਪ੍ਰੀਤ ਸਿੰਘ ਲੈਹੜੀਆਂ (ਕਵਿਤਾ)
  •    ਮਾਂ / ਫੋਰਨ ਚੰਦ (ਕਵਿਤਾ)
  •    ਚਿੜੀਆ ਮੇਰੇ ਪੰਜਾਬ ਦੀਆ / ਬੂਟਾ ਗੁਲਾਮੀ ਵਾਲਾ (ਕਵਿਤਾ)
  •    ਦੁਨੀਆ ਹੱਸਦੀ ਵਸਦੀ ਚੰਗੀ ਲਗਦੀ / ਹਰਦੀਪ ਬਿਰਦੀ (ਕਵਿਤਾ)
  •    ਮੁਸੀਬਤਾਂ / ਨਾਇਬ ਸਿੰਘ ਬੁੱਕਣਵਾਲ (ਕਵਿਤਾ)
  •    ਸ਼ੁਕਰ ਕਰੋ-ਨਾ - 2 / ਮੋਹਨ ਭਾਰਤੀ (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਕਰੋਨਾ / ਸਤੀਸ਼ ਠੁਕਰਾਲ ਸੋਨੀ (ਕਵਿਤਾ)
  •    ਕੁਦਰਤਿ ਪੁਰਖੁ ਪਾਸਾਰ / ਕਵਲਦੀਪ ਸਿੰਘ ਕੰਵਲ (ਕਵਿਤਾ)
  •    ਗ਼ਜ਼ਲ / ਮਹਿੰਦਰ ਮਾਨ (ਗ਼ਜ਼ਲ )
  •    ਲੋਕ-ਤੱਤ / ਕੁਲਤਾਰ ਸਿੰਘ (ਕਵਿਤਾ)
  •    ਅੱਲੜ ਤੇ ਅਣਭੋਲ / ਸੁੱਖ ਚੌਰਵਾਲਾ (ਗੀਤ )
  •    ਰੁੱਤਾਂ / ਪਵਨਜੀਤ ਕੌਰ ਬੌਡੇ (ਕਵਿਤਾ)
  •    ਕਿਵੇਂ ਨਿਕਲਦੇ ਦਿਨ / ਦਲਵਿੰਦਰ ਸਿੰਘ ਗਰੇਵਾਲ (ਕਵਿਤਾ)
  •    ਲੁਕਿਆ ਇਸ਼ਕ / ਨਵਦੀਪ (ਕਵਿਤਾ)
  •    ਸਵੈਮਾਣ / ਗੁਰਪ੍ਰੀਤ ਕੌਰ ਗੈਦੂ (ਕਵਿਤਾ)
  •    ਪਿੱਪਲ਼ ਤੇ ਜੈਵ ਵਿਭਿੰਨਤਾ / ਫੋਰਨ ਚੰਦ (ਕਵਿਤਾ)
  •    ਦੁੱਖ਼ਾਂ ਭਰੀ ਨਾ ਮੁੱਕੇ ਰਾਤ / ਮਲਕੀਅਤ "ਸੁਹਲ" (ਕਵਿਤਾ)
  • ਸਭ ਰੰਗ

  •    ਮਨੁੱਖ ਹਾਰਨ ਲਈ ਨਹੀਂ ਬਣਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੱਖੀ ਨੂੰ ਲਵਾ ਦੇ ਘੁੰਗਰੂ / ਸ਼ੰਕਰ ਮਹਿਰਾ (ਲੇਖ )
  •    ਪਿੰਡ ਦੇ ਪਿੰਡੇ 'ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ ! / ਨਿਸ਼ਾਨ ਸਿੰਘ ਰਾਠੌਰ (ਲੇਖ )
  •    ਲੋਕ ਗਾਇਕ ਜਾਂ ਮੋਕ ਗਾਇਕ? / ਮਿੰਟੂ ਬਰਾੜ (ਲੇਖ )
  •    ਕਰੋਨਾ ਵਾਇਰਸ ਨੇ ਬਦਲੇ ਜ਼ਿੰਦਗੀ ਜਿਊਣ ਦੇ ਢੰਗ / ਫੈਸਲ ਖਾਨ (ਲੇਖ )
  •    ਸਕੀਮੀ ਤੇ ਮਜ਼ਾਕੀਆਂ -ਤਾਇਆ ਕੋਰਾ / ਗੁਰਬਾਜ ਸਿੰਘ ਹੁਸਨਰ (ਲੇਖ )
  •    ਕਰੋਨਾ ਮਹਾਂਮਾਰੀ ਦੌਰਾਨ ਸਿੱਖਾਂ ਦਾ ਯੋਗਦਾਨ / ਉਜਾਗਰ ਸਿੰਘ (ਲੇਖ )
  •    ਪੁਰਾਤਨ ਸੰਗੀਤਕ ਸਾਜੋ ਸਮਾਨ ਸਾਂਭੀ ਬੈਠਾ 'ਅਵਤਾਰ ਸਿੰਘ ਬਰਨਾਲਾ' / ਤਸਵਿੰਦਰ ਸਿੰਘ ਬੜੈਚ (ਲੇਖ )
  •    ਤਪਦੇ ਰਾਹਾਂ ਦੇ ਪਾਂਧੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਵੈਨਕੂਵਰ ਦੇ ਸਿਰਕੱਢ ਸਾਹਿਤਕਾਰਾਂ ਨਾਲ ਗੋਸ਼ਟ / ਮਿੱਤਰ ਸੈਨ ਮੀਤ (ਲੇਖ )
  • ਗਰੀਬੀ ਤੇ ਅਨਪੜ੍ਹਤਾ ਦੀ ਸੰਤਾਪ ਦੀ ਪੇਸ਼ਕਾਰੀ ਨਾਵਲ ਮੁਕਤੀ (ਪੁਸਤਕ ਪੜਚੋਲ )

    ਗੁਰਮੀਤ ਸਿੰਘ ਫਾਜ਼ਿਲਕਾ   

    Email: gurmeetsinghfazilka@gmail.com
    Cell: +91 98148 56160
    Address: 3/1751, ਕੈਲਾਸ਼ ਨਗਰ
    ਫਾਜ਼ਿਲਕਾ India
    ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਨਾਵਲ ਵਿਚ ਗਲ ਚ ਬਗਲੀ ਪਾਈ ਫਟੇ ਪੁਰਾਣੇ ਕਪੜਿਆਂ ਵਿਚ ਕਬਾੜ ਕੱਠਾ ਕਰਨ ਵਾਲੀ  ਔਰਤ ਦੇ ਦੁਖਾਂ ਦੀ ਦਾਸਤਾਨ ਹੈ । ਮੁਖ  ਪਾਤਰ ਕੰਤੀ ਹੈ । ਮਾਂ ਨਾਲ ਨਿੱਕੀ ਹੁੰਦੀ ਨੇ ਗਲੀਆਂ ਦਾ ਕਬਾੜ ਬਗਲੀ ਚ ਪਾਉਣਾ ਸ਼ੁਰੂ ਕਰ ਦਿਤਾ । ਮਾਂ ਵੀ ਇਹੋ ਕੰਮ ਕਰਦੀ ਸੀ । ਬਾਪ ਨਸ਼ਈ ਸੀ ਵਿਹਲਾ ਰਹਿੰਦਾ ਸੀ । ਕੰਤੀ ਨੇ ਨਸ਼ਈ ਬਾਪ ਨੂੰ ਮਰਦੇ ਅਖੀਂ ਵੇਖਿਆ ਸੀ ।ਉਹ ਕੰਮ ਵਿਚ ਰੁਝੀ ਪਤਨੀ ਦੀ ਵੀ ਕੁਟਮਾਰ ਕਰਦਾ ਸੀ । ਕੰਤੀ ਲਈ ਉਹ ਮਾਂ ਨੂੰ ਕੁਟਣ ਵਾਲਾ ਬਾਪ ਸੀ ।ਜਦੋੰ ਮਰਿਆ ਤਾਂ ਚੰਗਾ ਹੋਇਆ ਸ਼ਬਦ ਸੁਭਾਂਵਿਕ ਮੂੰ ਹ ਚੋਂ ਨਿਕਲੇ। ਕਿਉਂਕਿ ਉਹ ਮਾਂ ਨੂੰ ਮਾਰਿਆ ਕਰਦਾ ਸੀ । ਸਮੇਂ ਪਿਛੋਂ ਕੰਤੀ ਜਵਾਨ ਹੋ ਗਈ ।ਰੂਪ ਸੋਹਣਾ ਸੀ । ਲੋਕ ਹੁਸਨ ਤੇ ਮਰਨ ਲਗੇ ।ਮਾਂ ਉਸਨੂੰ ਰੋਕਦੀ । ਉਹ ਸਖੀਆਂ ਸਹੇਲੀਆਂ ਨਾਲ ਚਲੀ ਜਾਂਦੀ । ਮਨਚਲੇ ਮੁੰਡਿਆਂ ਦਾ ਮੁਕਾਬਲਾ ਕਰਨ ਲਗੀ । ਸੁਭਾਅ ਵਿਚ ਤਲਖੀ ਆ ਗਈ ।  ਹਰੇਕ ਦੁਪਹਿਰ ਦੂਰ ਨਲਕੇ ਤੋਂ ਪਾਣੀ ਭਰਨ ਜਾਂਦੀ । ਸਵੇਰ ਸ਼ਾਂਮ ਬਗਲੀ ਲੈ ਤੁਰਦੀ ।ਪਾਣੀ ਭਰਦੀ ਵੇਖ  ਸਾਹਮਣੇ ਝੁਗੀ ਚੋਂ  ਤੋਤੀ ਨਿਕਲਦਾ ।  ਖੁਰਪੇ ਨਾਲ ਘਾਂਹ ਤੋੜਦਾ ।  ਕੰਤੀ ਨਾਲ ਅਖਾਂ ਚਾਰ ਹੋ ਗਈਆ । ਛੇੜਛਾਂੜ ਕਰਦਾ । ਗਲੀਂ ਬਾਤੀਂ ਕਹਿੰਦਾ ਮੈਂ ਤਾਂ ਵਿਹਲਾ ਹਾਂ।  ਨਸ਼ੇ ਵੀ ਕਰਦਾ ਸੀ । ਪਰ ਕੰਤੀ ਨੂੰ ਗਲਾ ਵਲੋਂ ਤਾਂ ਪਸੰਦ ਸੀ ਪਰ ਵਿਹਲਾ ਰਹਿਣਾ ਚੰਗਾ ਨਹੀਂ ਸੀ ਲਗਦਾ । ਤੋਤੀ ਨੂੰ ਵੇਖ ਬਾਪ ਯਾਂਦ ਆ ਗਿਆ । ਤੋਤੀ ਨੇ ਦਿਹਾੜੀ  ਤੇ ਜਾਣ ਦਾ ਕਿਹਾ। ਨਸ਼ੇ ਵੀ ਛਡ ਦਿਤੇ । ਪਰ ਇਹ ਨਿਰੋਲ  ਵਿਖਾਵਾ ਸੀ ।  ਉਸਦੀਆਂ ਕਾਮੀ ਅੱਖਾਂ ਮੌਕੇ ਦੀ ਤਾਕ ਵਿਚ ਸਨ ।ਕੰਤੀ ਦੇ ਪਿਛੇ ਰੁਪਏ ਦੇ ਕੇ ਮੁੰਡੇ ਲਾ ਦਿਤੇ । ਇਕ ਦਿਨ ਮਿਥੀ ਯੋਜਨਾ ਨਾਲ ਕੰਤੀ ਨੂੰ ਮੁੰਡਿਆਂ ਨੇ ਰਸਤੇ ਵਿਚ ਘੇਰ ਲਿਆ ।  ਕੰਤੀ ਨੇ ਮੁਕਾਬਲਾ ਕੀਤਾ । ਨਾਲ ਸਖੀਆਂ ਵੀ ਸੀ । ਉਧਰੋਂ ਕਿਧਰੋਂ ਤੋਤੀ ਨੇ ਮੁੰਡਿਆਂ ਕੋਲੋ ਕੰਤੀ ਨੂੰ ਛਡਾਉਣ ਦਾ ਢੋੰਗ ਰਚਿਆ ।  ਪਹਿਲਾਂ ਤਾਂ ਕੰਤੀ ਨੇ ਤੋਤੀ ਦਾ ਧੰਨਵਾਦ ਕੀਤਾ ।ਪਰ ਪਿਛੋਂ ਸਾਰੀ ਗਲ ਪਤਾ ਲਗਣ ਤੇ ਤੋਤੀ ਨੂੰ ਨਫਰਤ ਕਰਨ ਲਗੀ । ਤੇ ਇਕ ਦੁਪਹਿਰ ਪਾਣੀ ਲੈਣ ਜਾਂਦੀ ਨੂੰ ਤੋਤੀ ਨੇ ਜਬਰਦਸਤੀ ਝੁਗੀ ਵਿਚ ਲਿਜਾ ਕੇ ਜਬਰ ਜਨਾਹ ਦੀ ਕੌਸ਼ਿਸ਼ ਕੀਤੀ ।ਖਿਚ ਧੂਹ ਵਿਚ ਕੰਤੀ ਦੀ ਕਮੀਜ਼ ਫਟ ਗਈ ।  ਘਰ ਆਈ ।  ਮਾਂ ਨੇ ਕੋਸਿਆ ।  ਮਾਂ ਨੂੰ ਜਵਾਨ ਧੀ ਦੀ ਚਿੰਤਾ ਹੋ ਗਈ ।
    ਨਾਵਲ ਕਾਰ ਨੇ ਕਹਾਣੀ ਨੂੰ ਮੌਕਾ ਮੇਲ ਅਨੁਸਾਰ ਤੋਰਿਆ ਹੈ । ਇਕ ਜਵਾਨ ਤੇ ਮਿਹਨਤੀ ਪਾਤਰ ਹੈ ਬੱਲੂ ।  ਉਸਦਾ ਕਿਰਦਾਰ  ਨਾਵਲ ਚ ਮਿਹਨਤੀ ਸ਼ਖਸ ਵਾਲਾ ਹੈ ।  ਚਾਰ ਪੰਜ ਕਿਸ਼ਤਾਂ ਵਿਚ ਉਸਦਾ ਜ਼ਿਕਰ ਹੈ । ਸੇਠ ਕੋਲ ਕੰਮ ਕਰਦਾ ਹੈ । ਅਣਖੀ ਹੈ । ਸੇਠ ਦਾ ਕੰਮ ਕਰਕੇ ਦਿਲ ਜਿਤ ਲੈਂਦਾ ਹੈ । ਸੇਠ ਦੇ ਪੁਤਰ ਨਾਲ ਲੜ ਪੈਂਦਾ ਹੈ ।ਕੰਮ ਛਡ ਦਿੰਦਾ ਹੈ  । ਚਾਹ ਦੀ ਦੁਕਾਨ ਤੇ ਬਜ਼ੁਰਗ ਨਾਲ ਕੰਮ ਤੇ ਲਗ ਜਾਂਦਾ ਹੈ ।ਬਜ਼ੁਰਗ ਦੀ ਮੌਤ ਪਿਛੋਂ ਦੁਕਾਨ ਸੰਭਾਂਲਦਾ ਹੈ  ਪਰ ਕਮੇਟੀ ਵਲੋਂ ਨਜ਼ਾਇਜ਼ ਕਬਜ਼ੇ ਤਹਿਤ ਦੁਕਾਨ ਚੁਕ ਦਿਤੀ ਜਾਂਦੀ ਹੈ ।  ਵਿਹਲਾ ਹੋ ਜਾਂਦਾ ਹੈ ।  ਇਸ ਪਾਤਰ ਨਾਲ ਮਾਂ ਕੰਤੀ ਦਾ ਵਿਆਹ ਕਰ  ਦਿੰਦੀ ਹੈ ਤੇ ਸੁਰਖਰੂ ਹੋ ਜਾਂਦੀ ਹੈ ।ਪਰ ਕੰਤੀੰ ਲਈ ਦੁਖ ਅਜੇ ਬਾਕੀ ਹਨ ।  ਘਰ  ਧੀ ਜਨਮ ਲੈਂਦੀ ਹੈ । ੳਹ ਵੀ ਮਾਂ ਵਾੰਗ ਬਗਲੀ ਲੈ ਤੁਰਦੀ ਹੈ । ਇਕ ਦਿਨ ਲਕੜੀ ਦੀਆਂ ਬੱਲੀਆਂ ਚੁਕਦਾ ਬੱਲੂ ਮਾਰਿਆ ਜਾਂਦਾ ਹੈ । ਕੰਤੀ  ਵਿਧਵਾ ਹੋ ਜਾਂਦੀ ਹੈ ।ਇਕ ਗਰੀਬੀ ਦੂਸਰਾ ਸੰਤਾਪ ਵਿਧਵਾ ।ਧੀ ਦੀ ਮਾਂ ।  ਧੀ ਲਾਡੋ ਸਮਾਨ ਕਠਾ ਕਰਦੀ ਗੰਗਾ ਦਰਿਆ ਵਿਚ ਪਾਣੀ ਦੀਆਂ ਛਲਾਂ ਨਾਲ ਰੁੜ੍ਹ ਜਾਂਦੀ ਹੈ ।ਦੁਖਾਂ ਤੇ ਦੁਖ । ਕੰਤੀ ਵਿਧਵਾ ਹੋ ਕੇ ਫਿਰ ਧੀ ਵੀ ਗੁਆ ਬੈਠਦੀ ਹੈ । ਜ਼ਿੰਦਗੀ ਨੂੰ ਧਕਾ ਦਿੰਦੀ ਹੈ ।ਇਕ ਪੰਡਿਤ ਦੇ ਘਰ ਕੰਮ ਕਰਦੀ ਹੈ ।ਧੀ ਸੁਪਨਿਆਂ ਵਿਚ ਆਉਂਦੀ ਹੈ। ਕੰਤੀ ਦੀ  ਮਾਨਸਿਕਤਾ  ਟੁਟ ਜਾਂਦੀ ਹੈ । ਪੰਡਿਤ ਧੀ ਦੀ ਗਤੀ ਕਰਾਉਣ ਦੇ ਬਹਾਨੇ ਸ਼ੋਸ਼ਣ ਕਰਦਾ ਹੈ । ਦੁਖੀ ਹੋ ਕੇ ਪੰਡਿਤ ਦਾ ਮੁਕਾਬਲਾ ਕਰਦੀ ਹੈ ।ਤੇ ਸੌ ਰੁਪਏ ਦਾ ਨੋਟ ਜੋ ਪੰਡਿਤ ਨੂੰ ਧੀ ਦੀ ਗਤੀ ਕਰਾਉਣ ਲਈ ਦੇਣਾ ਸੀ । ਉਹ ਨੋਟ ਲੈਕੇ ਗੰਗਾ ਮਈਆਂ ਨੂੰ ਦੇ ਦਿੰਦੀ ਹੈ ਤੇ ਧੀ ਦੀ ਆਤਮਿਕ ਸ਼ਾੰਤੀ ਆਥਵਾ ਮੁਕਤੀ ਲਈ ਦੁਆ ਕਰਦੀ ਹੈ । ਨਾਵਲ ਕਾਰ ਚਾਹੁੰਦਾ ਹੈ ਕਿ ਗਰੀਬੀ ਤੋਂ ਮੁਕਤੀ ਮਿਲੇ । ਅੰਧਵਿਸ਼ਾਵਾਸ਼ ਤੋਂ ਮੁਕਤੀ ਮਿਲੇ । ਕਈ ਪੰਨਿਆਂ ਤੇ ਲੇਖਕ ਨੇ ਇਸ ਬਾਰੇ ਸਿਧਾ ਸਪਾਟ ਲਿਖਿਆ ਹੈ ।  ਤਰਕਸ਼ੀਲਤਾ ਦਾ ਪ੍ਰਗਟਾਵਾ ਕੀਤਾ ਹੈ । ਨਾਵਲ ਬਾਰੇ ਸਾਹਿਤਕਾਰ ਬਨਾਰਸੀ ਦਾਸ ਸ਼ਾਂਸਤਰੀ ,ਨਵਰਾਹੀ  ਘੁਗਿਆਣਵੀ ਤੇ ਪਾਲ ਸਿੰਘ ਪਾਲ ਨੇ ਸਾਰਥਿਕ ਵਿਚਾਰ ਲਿਖੇ ਹਨ । ਮੌਕਾ ਮੇਲ ,ਦਿਲਚਸਪ ਬਿਰਤਾਂਤ, ਕਥਾਂ ਰਸ , ਢੁਕਵੇਂ ਪਾਤਰੀ ਸੰਵਾਦ, ਸੁਚਜੀ ਗੋਂਦ, ਸਮਾਜ ਦੇ ਦੁਖੀ ਪਾਤਰਾਂ ਦੀ ਧਿਰ ਬਨਣ ਜਿਹੇ ਮੀਰੀ ਗੁਣਾ ਵਾਲਾ  ਨਾਵਲ ਪਾਠਕਾਂ ਦੇ ਪੜ੍ਹਨ ਵਾਲਾ ਹੈ । ਵਧੀਆ ਦਿੱਖ ਵਾਲੇ  112 ਪੰਨਿਆ ਦੇ ਨਾਵਲ ਦੇ 23 ਕਾਂਡ ਹਨ ਤੇ ਕੀਮਤ 150 ਰੁਪਏ ਹੈ ।