ਕਵਿਤਾਵਾਂ

 •    ਸੁਪਨੇ ਮੇਰੇ / ਸਵਰਨਜੀਤ ਕੌਰ ਗਰੇਵਾਲ( ਡਾ.) (ਕਵਿਤਾ)
 •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
 •    ਨੰਨੀ ਜਿੰਦ / ਬਿੰਦਰ ਜਾਨ ਏ ਸਾਹਿਤ (ਕਵਿਤਾ)
 •    ਸੱਜਣਾ ਵੇ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
 •    ਸਤਿਗੁਰ ਨਾਨਕ ਦਾ ਅਵਤਾਰ-ਦਿਹਾੜਾ / ਗੁਰਮਿੰਦਰ ਸਿੱਧੂ (ਡਾ.) (ਕਵਿਤਾ)
 •    ਕੂੜੇ ਨੂੰ ਫਰੋਲੇ / ਮਨਪ੍ਰੀਤ ਸਿੰਘ ਲੈਹੜੀਆਂ (ਕਵਿਤਾ)
 •    ਤੁਰਨਾ ਅਸਾਂ ਹੁਣ ਨਾਲ ਨਾਲ / ਸੁਰਜੀਤ ਕੌਰ (ਕਵਿਤਾ)
 •    ਮਾਂ ਬੋਲੀ ਪੰਜਾਬੀ / ਓਮਕਾਰ ਸੂਦ (ਕਵਿਤਾ)
 •    ਕੁਰਸੀਆਂ ਤੇ ਕਾਬਿਜ ਮੁਖੌਟਿਉ / ਸਤੀਸ਼ ਠੁਕਰਾਲ ਸੋਨੀ (ਕਵਿਤਾ)
 •    ਇੰਤਜ਼ਾਰ / ਗੁਰਪ੍ਰੀਤ ਕੌਰ ਧਾਲੀਵਾਲ (ਕਵਿਤਾ)
 •    ਬਾਬਾ ਨਾਨਕ / ਮਨਦੀਪ ਗਿੱਲ ਧੜਾਕ (ਗੀਤ )
 •    ਤੁਸੀਂ ਬਚਕੇ ਪਟਾਕਿਆਂ ਤੋ ਰਹਿਣਾ ਬੱਚਿਓ / ਬੂਟਾ ਗੁਲਾਮੀ ਵਾਲਾ (ਗੀਤ )
 •    ਕਲਯੁਗ / ਜਸ਼ਨਦੀਪ ਗਿੱਲ (ਕਵਿਤਾ)
 •    ਤਲੀਆਂ ਹੇਠਾਂ / ਚੰਦਰਕਾਂਤਾ ਰਾਏ (ਕਵਿਤਾ)
 • ਸਭ ਰੰਗ

 •    ਤਵਾਰੀਖ਼ ਗੁਰੂ ਖ਼ਾਲਸਾ' 'ਚ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਅਤੇ ਸਿਧਾਂਤ / ਪਰਮਵੀਰ ਸਿੰਘ (ਡਾ.) (ਆਲੋਚਨਾਤਮਕ ਲੇਖ )
 •    ਮਨੁੱਖਤਾ ਦੇ ਗੁਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਆਦਤਾਂ: ਵਿਅਕਤੀ ਦੀ ਸ਼ਖਸੀਅਤ ਦਾ ਸ਼ੀਸ਼ਾ / ਕੈਲਾਸ਼ ਚੰਦਰ ਸ਼ਰਮਾ (ਲੇਖ )
 •    ਗੁਰੁ ਨਾਨਕੁ ਜਿਨ ਸੁਣਿਆ ਪੇਖਿਆ / ਗੁਰਦੀਸ਼ ਗਰੇਵਾਲ (ਲੇਖ )
 •    ਗੁਰਬਾਣੀ ਵਿਚੋਂ ਪ੍ਰਚੱਲਿਤ ਅਖਾਣ ਤੇ ਮੁਹਾਵਰੇ / ਨਿਸ਼ਾਨ ਸਿੰਘ ਰਾਠੌਰ (ਆਲੋਚਨਾਤਮਕ ਲੇਖ )
 •    ਸਦੀ ਜਿੱਡੇ ਮਨੁੱਖ / ਕ੍ਰਿਸ਼ਨ ਸਿੰਘ (ਪ੍ਰੋ) (ਲੇਖ )
 •    ਲੋਕ ਨਾਇਕਾਂ ਦਾ ਵਿਰਸਾ ਤੇ ਉਹਨਾਂ ਦੇ ਵਾਰਿਸ / ਇਕਬਾਲ ਸੋਮੀਆਂ (ਡਾ.) (ਲੇਖ )
 •    ਗਰੀਬੀ ਤੇ ਅਨਪੜ੍ਹਤਾ ਦੀ ਸੰਤਾਪ ਦੀ ਪੇਸ਼ਕਾਰੀ ਨਾਵਲ ਮੁਕਤੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਕਰਨ ਅਜਾਇਬ ਸਿੰਘ ਦਾ ਕਾਵਿ ਸੰਗ੍ਰਹਿ ‘ਕੋਏ ਸਿੱਲ੍ਹੇ ਪੱਥਰਾਂ ਦੇ’ ਬਿਰਹੋਂ ਦੀ ਦਾਸਤਾਂ / ਉਜਾਗਰ ਸਿੰਘ (ਪੁਸਤਕ ਪੜਚੋਲ )
 • ਸਦੀ ਜਿੱਡੇ ਮਨੁੱਖ (ਲੇਖ )

  ਕ੍ਰਿਸ਼ਨ ਸਿੰਘ (ਪ੍ਰੋ)   

  Email: krishansingh264c@gmail.com
  Cell: 94639 89639
  Address: 264-ਸੀ, ਰਾਜਗੁਰੂ ਨਗਰ
  ਲੁਧਿਆਣਾ India 141012
  ਕ੍ਰਿਸ਼ਨ ਸਿੰਘ (ਪ੍ਰੋ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਸ਼ਬਦ ਸੱਭਿਆਚਾਰ ਦੀ ਸਦੀਵੀ ਚੇਤਨਾ ਆਪਣੇ ਵਿਸ਼ਾਗਤ ਪਰਿਪੇਖ ਵਜੋਂ ਕਿਸੇ ਵੀ ਜਾਤ-ਵਿਸ਼ੇਸ਼, ਧਰਮ, ਕੌਮ ਜਾਂ ਸਮੇਂ ਸਥਾਨ ਦੀ ਮੁਥਾਜ ਨਹੀਂ ਹੁੰਦੀ ਕਿਉਂਕਿ ਵਿਸ਼ਵ-ਵਿਆਪੀ ਮਨੁੱਖੀ ਹਿੱਤਾਂ 'ਤੇ ਕੇਂਦ੍ਰਿਤ ਹੋਣਾ ਹੀ ਉਸ ਦ ਮੁੱਖ ਪ੍ਰਯੋਜਨ ਹੁੰਦਾ ਹੈ। ਸੁਭਾਗ ਦੀ ਗੱਲ ਤਾਂ ਇਹ ਹੈ ਕਿ ਪੂਰਬੀ ਚਿੰਤਨ/ ਭਾਰਤੀ ਕਾਵਿ-ਸ਼ਾਸਤਰ ਦਾ ਤਿੰਨ ਸੂਤਰੀ ਫਾਰਮੂਲਾ 'ਸੱਤਿਅਮ, ਸ਼ਿਵਮ, ਸੁੰਦਰਮ' ਆਪਣੇ ਵਿਸ਼ੇਸ਼ ਸਾਹਿਤਕ ਮਾਪ ਦੰਡਾਂ ਦੀ ਨਿਵੇਕਲੀ ਪ੍ਰਮਾਣਿਕਤਾ ਵਜੋਂ ਕੌਮਾਂਤਰੀ ਪੱਧਰ ਦੇ ਆਲੋਚਨਾ-ਜਗਤ ਵਿੱਚ ਵੀ ਸਾਹਿਤਕਾਰੀ ਦਾ ਰੋਲ ਮਾਡਲ ਬਣਨ ਦੀ ਅਭਿਆਸੀ ਪ੍ਰਤੀਤੀ ਕਰਵਾਉਂਦਾ ਹੈ। ਰੋਲ ਮਾਡਲ ਦੀ ਸਮਰੱਥਾ ਰੱਖਣ ਵਾਲੀਆਂ ਅਜਿਹੀਆਂ ਲਿਖਤਾਂ ਬਾਰੇ ਸਾਡੀਆਂ ਨਾਮਵਰ ਸਾਹਿਤ ਸੰਸਥਾਵਾਂ/ਸਭਾਵਾਂ/ਅਦਾਰਿਆਂ ਦਾ ਇੱਕ ਆਪੂੰ ਜਾਂ ਖ਼ੁਦ ਸਿਰਜਿਆ ਵਿਧੀ-ਵਿਧਾਨ ਤਾਂ ਭਾਵੇਂ ਅਜਿਹੇ ਨਿਰਣੈਜਨਕ ਫ਼ੈਸਲੇ ਲੈ ਕੇ ਹੋ ਸਕਦਾ ਹੈ ਕਿ ਉਨ੍ਹਾਂ ਨੇ ਕਿਸੇ ਵੀ ਸਾਹਿਤਕਾਰ ਨੂੰ ਉਸ ਦੀਆਂ ਮੌਲਿਕ ਲਿਖਤਾਂ ਜਾਂ ਉਸ ਦੇ ਕਿਸ ਉਮਰ ਪੜਾਅ 'ਤੇ ਬਤੌਰ ਲੇਖਕ ਉਸ ਨੂੰ ਮਾਣ ਸਨਮਾਨ ਦੀ ਪ੍ਰਮਾਣਿਕਤਾ ਦੇਣੀ ਹੈ। ਮੂਲ ਰੂਪ ਵਿੱਚ ਮਾਣ ਸਨਮਾਨ ਦੇ ਅਜਿਹੇ ਸਿਲਸਲੇ/ ਵਰਤਾਰੇ ਦਾ ਆਗ਼ਾਜ਼ ਤਾਂ ਸਮਝੋ ਸੂਝਵਾਨ ਪਾਠਕਾਂ ਵਲੋਂ ਲਿਖਤ-ਪਾਠ ਦੀ ਸਿਰਜਣ ਪ੍ਰਕਿਰਿਆ ਤੋਂ ਪੜ੍ਹਤ-ਪਾਠ ਤੱਕ ਦੇ ਚਿੰਤਨਸ਼ੀਲ ਸਫ਼ਰ ਤੋਂ ਹੀ ਹੋ ਜਾਂਦਾ ਹੈ ਜਦੋਂ ਕਿ ਸਾਹਿਤਕ ਆਦਾਰਿਆਂ/ਸਭਾਵਾਂ ਦੀ ਅਜਿਹੀ ਸਮਝ ਤਾਂ ਕਈ ਵਾਰ ਸਬੱਬੀਂ ਚਿਰੋਕਣੇ ਸਮੇਂ ਤੋਂ ਬਾਅਦ ਹੀ ਅਮਲ ਵਿੱਚ ਆਉਂਦੀ ਹੈ, ਤ੍ਰਾਸਦੀ ਤਾਂ ਇਹ ਵੀ ਹੈ ਕਈ ਵਾਰ ਤਾਂ ਇਹ ਵੀ ਸਾਰਾ ਕੁਝ ਅਣਗੋਲਿਆ ਹੀ ਰਹਿ ਜਾਂਦਾ ਹੈ।
  ਬੜੇ ਮਾਣ ਵਾਲੀ ਗੱਲ ਹੈ ਕਿ ਅੱਜ ਪੰਜਾਬੀ ਸਾਹਿਤ ਦੇ ਨਾਮਵਰ ਲੇਖਕ ਡਾ. ਈਸ਼ਰ ਸਿੰਘ ਸੋਬਤੀ ਹੁਰਾਂ ਦੇ ਜਨਮ ਸ਼ਤਾਬਦੀ ਸਾਹਿਤ-ਸਮਾਰੋਹ ਦੇ ਵਿਸ਼ੇਸ਼ ਮੌਕੇ 'ਤੇ ਕੌਮਾਂਤਰੀ ਪੱਧਰ ਦੀ ਨਾਮਵਰ ਸੰਸਥਾ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਕੌਮਾਂਤਰੀ ਸੰਸਥਾ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਉਹਨਾਂ ਨੂੰ ਸਨਮਾਨਿਤ ਕਰਨ ਦਾ ਮਾਣ ਹਾਸਲ ਕਰ ਰਹੀ ਹੈ। ਅਜੋਕੇ ਪਾਕਿਸਤਾਨ ਦੇ ਸਿੰਧ ਇਲਾਕੇ ਵਿਖੇ, ਵੀਹਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਜਨਮੇ ਡਾ. ਈਸ਼ਰ ਸਿੰਘ ਸੋਬਤੀ ਅਜਿਹੇ ਬਹੁ-ਵਿਧਾਵੀ ਲੇਖਕ  ਨ ਜਿਹਨਾਂ ਨੇ ਕੁਲ ਮਿਲਾਕੇ ਨੌ ਮੌਲਿਕ ਪੁਸਤਕਾਂ ਪੰਜਾਬੀ ਪਾਠਕਾਂ ਦੀ ਝੋਲੀ ਪਾਈਆਂ। ਉਹਨਾਂ ਦੀ ਪੁਸਤਕ 'ਖ਼ਿਆਲਾਂ ਦਾ ਵਹਿਣ' ਕਾਵਿ-ਸੰਗ੍ਰਹਿ ਵਿੱਚ ਅੰਕਿਤ ਸੂਚੀ ਅਨੁਸਾਰ ਉਹਨਾਂ ਦੀ ਪ੍ਰਥਮ ਪੁਸਤਕ ਨਾਵਲ 'ਅਨੋਖੇ ਫੁੱਲ' (ਜੋ ਕਿਸੇ ਕਾਰਨ ਅਣਪ੍ਰਕਾਸ਼ਿਤ ਹੀ ਰਹਿ ਗਿਆ, ਸਮਝੋ, ਬਟਵਾਰੇ ਦੀ ਭੇਂਟ ਹੀ ਚੜ੍ਹ ਗਿਆ) 'ਨੇਕੀ' ਕਹਾਣੀ-ਸੰਗ੍ਰਹਿ (੧੯੮੯), 'ਪੂਰਬ ਕਿ ਪੱਛਮ' ਕਹਾਣੀ-ਸੰਗ੍ਰਹਿ (੧੯੯੭), 'ਅਮਨ' ਲੇਖ-ਸੰਗ੍ਰਹਿ (੧੯੯੪), 'ਪੰਜ ਫੁੱਲ' ਲੇਖ-ਸੰਗ੍ਰਹਿ (੧੯੯੯), 'ਕਿਵੇਂ ਮਰਨੈਂ' ਲੇਖ-ਸੰਗ੍ਰਹਿ (੨੦੦੧), 'ਸੱਚੀ ਕਹਾਣੀ ਬਟਵਾਰੇ ਦੀ' ਲੇਖ-ਸੰਗ੍ਰਹਿ (੨੦੦੪), 'ਧeaਟਹ ਧeਮੇਸਟਿਡਿਇਦ' (੨੦੦੩) ('ਕਿਵੇਂ ਮਰਨੈਂ' ਪੁਸਤਕ ਦਾ ਅਨੁਵਾਦ, ਸਾਲ ਅੰਕਿਤ ਨਹੀਂ), 'ਹਕੀਕਤ ਤਕਸੀਮੇਂ ਵਤਨ' ਉਰਦੂ ('ਸੱਚੀ ਕਹਾਣੀ ਬਟਵਾਰੇ ਦੀ' ਦਾ ਅਨੁਵਾਦ - ਸਾਲ ਅੰਕਿਤ ਨਹੀਂ), 'ਤਿੰਨ ਮਹਾਨ ਸ਼ਤਾਬਦੀਆਂ' ਲੇਖ-ਸੰਗ੍ਰਹਿ (੨੦੦੪), 'ਖ਼ਿਆਲਾਂ ਦਾ ਵਹਿਣ' ਕਾਵਿ-ਸੰਗ੍ਰਹਿ (੨੦੦੫), 'ਰੱਬ ਰਾਖਾ ਪਰਤਖ ਪਰਮਾਣ ਮੇਰੀ ਜ਼ਿੰਦਗੀ' ਸਵੈ-ਜੀਵਨੀ (ਸਾਲ ਅੰਕਿਤ ਨਹੀਂ) ਆਦਿ ਪੁਸਤਕਾਂ, ਸਮੇਂ-ਸਮੇਂ ਅਨੁਸਾਰ ਉਸਨੇ ਪੰਜਾਬੀ ਪਾਠਕਾਂ ਦੇ ਸਨਮੁੱਖ ਕੀਤੀਆਂ।
  ਲੇਖਕ ਸੋਬਤੀ ਮੂਲ-ਰੂਪ ਵਿੱਚ ਆਪਣਾ ਸਾਹਿਤਕ-ਸਫ਼ਰ ਨਾਵਲਕਾਰੀ ਤੋਂ ਅਰੰਭ ਕਰਦਾ ਹੈ ਭਾਵੇਂ 'ਨੇਕੀ' ਪੁਸਤਕ ਦੀ ਭੂਮਿਕਾ ਵਜੋਂ ਲਿਖੇ ਸ਼ਬਦ, 'ਜਾਣ ਪਛਾਣ ਆਪਣੇ ਵਲੋਂ' ਵਿੱਚ ਉਹ ਇਹ ਵੀ ਜ਼ਿਕਰ ਕਰਦਾ ਹੈ, "ਬਾਰ੍ਹਾਂ ਤੇਰ੍ਹਾਂ ਸਾਲ ਦੀ ਉਮਰ ਵਿੱਚ ਮੈਂ ਛੋਟੀਆਂ ਛੋਟੀਆਂ ਕਵਿਤਾਵਾਂ ਅਤੇ ਲੇਖ ਲਿਖਣੇ ਸ਼ੁਰੂ ਕਰ ਦਿੱਤੇ। ਉਸ ਵਕਤ ਦੇ ਰਸਾਲਿਆਂ 'ਫੁਲਵਾੜੀ', 'ਪ੍ਰੀਤਮ' ਅਤੇ 'ਅੰਮ੍ਰਿਤ' ਆਦਿ ਵਿੱਚ ਜਿਨ੍ਹਾਂ ਨੂੰ ਛਾਪਣ ਦੀ ਥਾਂ ਮਿਲਣ ਲੱਗ ਪਈ।" ਕੁਝ ਵੀ ਸੀ, ਵਿਧੀਵੱਤ ਰੂਪ ਵਿੱਚ ਉਸ ਦਾ ਕਾਵਿ- ਸੰਗ੍ਰਹਿ 'ਖ਼ਿਆਲਾਂ ਦਾ ਵਹਿਣ' ਸਾਲ ੨੦੦੫ ਵਿੱਚ ਪੰਜਾਬੀ ਪਾਠਕਾਂ ਕੋਲ ਪਹੁੰਚਿਆ ਪਰੰਤੂ ਉਸ ਨੇ 'ਨੇਕੀ' ਪੁਸਤਕ ਵਿੱਚ ਸਪੱਸ਼ਟ ਲਿਖਿਆ ਹੈ, "ਦੇਸ਼ ਦੇ ਬਟਵਾਰੇ ਤੋਂ ਪਹਿਲਾਂ ਮੈਂ ਇੱਕ ਨਾਵਲ 'ਅਨੋਖੇ ਫੁੱਲ' ਦੇ ਨਾਂ ਥੱਲੇ ਲਿਖਿਆ ਜਿਸ ਨੂੰ ਭੀ ਮੈਂ ਇਸ ਦਾ ਖਰੜਾ ਪੜ੍ਹਨ ਲਈ ਦਿੱਤਾ ਉਸ ਨੇ ਖੂਬ ਸਲਾਹਿਆ। ਗੁਰਦੇਵ ਸਿੰਘ ਘਈ ਅਤੇ ਸਰਦਾਰ ਸਿੰਘ ਐਡਵੋਕੇਟ ਵਰਗੇ ਸਾਥੀਆਂ ਦੀ ਪ੍ਰੇਰਨਾ 'ਤੇ ਮੈਂ ਇਹ ਛਪਣਾ ਦਿੱਤਾ। ਕਿਤਾਬ ਛਪ ਕੇ ਮੁਕੰਮਲ ਹੋ ਗਈ ਜਿਲਦਬੰਦੀ ਹੋ ਰਹੀ ਸੀ ਕਿ ਬਟਵਾਰੇ ਕਾਰਨ ਹਿੰਦੂ-ਮੁਸਲਿਮ ਫ਼ਸਾਦ ਸ਼ੁਰੂ ਹੋ ਗਏ। ਮੈਂ ਹੈਦਰਾਬਾਦ ਪਰੈਸ ਤੋਂ ਖਰੜਾ ਜਾਂ ਕਿਤਾਬਾਂ ਲੈਣ ਲਈ ਨਹੀਂ ਜਾ ਸਕਿਆ ਅਤੇ ਸਿੱਧਾ ਹੀ ਮੀਰਪੁਰ ਖ਼ਾਸ ਤੋਂ ਭਾਰਤ ਆਉਣਾ ਪਿਆ। ਇਤਨੀ ਮਿਹਨਤ ਤੋਂ ਬਾਅਦ ਲਿਖਤ ਦਾ ਮੇਰੇ ਹੱਥ ਨ ਆਉਣਾ ਵੱਡੀ ਦੁੱਖ ਵਾਲੀ ਗੱਲ ਸੀ। ਭਾਰਤ ਵਿੱਚ ਅਣਸੁਖਾਵੇਂ ਹਾਲਾਤ ਕਾਰਨ ਦੋਬਾਰਾ ਮੈਂ ਉਹ ਲਿਖ ਨਹੀਂ ਸਕਿਆ।" (ਉਸ 'ਅਨੋਖੇ ਫੁੱਲ' ਨਾਵਲ ਦਾ ਵਿਸ਼ਾ ਕੀ ਸੀ, ਲੇਖਕ ਨੇ ਇਸ ਬਾਰੇ ਕਿਸੇ ਵੀ ਥਾਂ 'ਤੇ ਕੋਈ ਜ਼ਿਕਰ ਨਹੀਂ ਕੀਤਾ, ਇਹ ਭਾਵੇਂ ਇੱਕ ਵਿਅਕਤੀਗਤ ਸਵਾਲ ਹੈ) ਕੁਝ ਵੀ ਹੋਵੇ ਉਹ ਨਾਵਲ ਸਮਝੋ ਅਣਪ੍ਰਕਾਸ਼ਿਤ ਹੀ ਰਿਹਾ।
  ਬਟਵਾਰੇ ਤੋਂ ਲੱਗ ਭੱਗ ੪੨ ਸਾਲ ਬਾਅਦ ੧੯੮੯ ਵਿੱਚ ਉਸ ਦਾ ਪ੍ਰਥਮ/ਪਲੇਠਾ ਕਹਾਣੀ-ਸੰਗ੍ਰਹਿ 'ਨੇਕੀ' ਪ੍ਰਕਾਸ਼ਿਤ ਹੋਇਆ, ਜਿਸ ਨੂੰ ਉਸ ਦੀਆਂ ਮੌਲਿਕ ਕ੍ਰਿਤਾਂ ਵਿਚੋਂ ਮਾਨਵੀ-ਹਿਤਾਂ 'ਤੇ ਕੇਂਦ੍ਰਿਤ ਆਦਰਸ਼ਵਾਦੀ ਪ੍ਰਵਿਰਤੀ ਦੀ ਅਦੁੱਤੀ ਮਿਸਾਲ ਕਿਹਾ ਜਾ ਸਕਦਾ ਹੈ। ਕਹਾਣੀਆਂ ਦੇ ਪਰੰਪਰਾਗਤ ਸੁਭਾਅ ਵਾਲੀ ਇਹ ਪੁਸਤਕ ਆਪਣੇ ਵਸਤੂ-ਜਗਤ ਵਜੋਂ ਪੂਰਬੀ ਪੰਜਾਬ ਹੀ ਨਹੀਂ ਸਗੋਂ ਪੱਛਮੀ ਪੰਜਾਬ ਦੇ ਲੋਕਾਂ ਦੇ ਪਿੰਡੇ 'ਤੇ ਹੰਢਾਏ ਦੁੱਖਾਂ/ਸੰਕਟਾਂ/ਸਮੱਸਿਆਵਾਂ ਤੇ ਅਕਾਂਖਿਆਵਾਂ/ਮਨੁੱਖੀ ਭਾਵਨਾਵਾਂ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੈ। ਇਨ੍ਹਾਂ ਕਹਾਣੀਆਂ ਦਾ ਰਚਨਾ-ਕਾਲ ਭਾਵੇਂ ਅਜੋਕੀ ਪੰਜਾਬੀ ਕਹਾਣੀ ਦੇ ਸੰਦਰਭ ਵਿੱਚ ਪਾਠਕਾਂ/ਆਲੋਚਕਾਂ ਲਈ ਇਸ ਦੇ ਵਿਸ਼ਾਗਤ ਪਰਿਪੇਖ ਤੇ ਸੰਚਾਰ-ਜੁਗਤਾਂ ਪੱਖੋਂ ਇਨ੍ਹਾਂ ਦੇ ਸਮੇਂ ਦੇ ਹਾਣੀ ਹੋਣ ਜਾਂ ਨਾ ਹੋਣ ਬਾਰੇ ਨਵੇਂ ਸਵਾਲ ਖੜੇ ਕਰਦਾ ਹੈ ਪਰੰਤੂ ਇਹ ਵੀ ਸੱਚ ਹੈ ਕਿ ਭਾਵੇਂ ਕੁਝ ਵੀ ਹੋਵੇ ਲੇਖਕ ਸੋਬਤੀ ਬਤੌਰ ਕਹਾਣੀਕਾਰ ਕੇਵਲ ਬ੍ਰਿਤਾਂਤ ਦਾ ਮੁਤਲਾਸ਼ੀ ਨਹੀਂ ਸਗੋਂ ਬ੍ਰਿਤਾਂਤ ਦੇ ਸਹੀ ਮਾਅਨਿਆਂ ਅਨੁਸਾਰ ਤਥਾ-ਕਥਿਤ ਪ੍ਰਮਾਣਿਕ ਕਹਾਣੀ ਨੂੰ ਪਰਿਭਾਸ਼ਿਤ ਕਰਨ ਵਾਲੇ ਬੁਨਿਆਦੀ ਤੇ ਸਮੁੱਚੇ ਗੁਣਾਂ ਨੂੰ ਅਮਲ ਵਿੱਚ ਲਿਆਉਣ ਵਾਲੀ ਸਮਰਥਾਵਾਨ-ਬ੍ਰਿਤਾਂਤਕਾਰ ਦੀ ਹੈਸੀਅਤ ਦਾ ਮਾਲਕ ਜ਼ਰੂਰ ਹੈ। ਇਹ ਨਿਰਣਾ ਉਸ ਦੀਆਂ ਕਹਾਣੀਆਂ ਦੇ ਅਧਿਐਨ ਉਪਰੰਤ ਹੀ ਮੂਰਤੀਮਾਨ ਹੁੰਦਾ ਹੈ। ਸ਼ਾਇਦ ਇਹੋ ਕਾਰਨ ਸੀ ਕਿ ਪੰਜਾਬੀ ਯਥਾਰਥਵਾਦੀ ਨਾਵਲ ਦੇ ਮੋਢੀ ਨਾਵਲਕਾਰ ਡਾ. ਐਸ. ਐਸ. ਨਰੂਲਾ ਨੇ ਇਸ 'ਨੇਕੀ' ਕਹਾਣੀ-ਸੰਗ੍ਰਹਿ ਨੂੰ ਡੀ. ਲਿਟ ਦੀ ਡਿਗਰੀ ਦੇ ਖੋਜ-ਕਾਰਜ ਲਈ ਚੁਣਿਆ। ਕਹਾਣੀ ਖੇਤਰ ਵਿੱਚ ਉਸ ਦਾ ਇੱਕ ਹੋਰ ਕਹਾਣੀ-ਸੰਗ੍ਰਹਿ "ਪੂਰਬ ਕਿ ਪੱਛਮ" ਵੀ ਇਸੇ ਤਰਜ਼ 'ਤੇ ਪੁੱਟਿਆ/ਸਿਰਜਿਆ ਉਸਦਾ ਅਗਲਾ ਸਾਹਿਤਕ ਕਦਮ ਹੈ ਜਿਸ ਵਿੱਚ ਟਕਰਾਓ-ਮੂਲਕ ਸਿਰਲੇਖਕ ਅਰਥਾਂ ਨੂੰ ਬ੍ਰਿਤਾਂਤਮਈ ਛੋਹਾਂ ਪ੍ਰਦਾਨ ਕਰਕੇ ਪੰਜਾਬੀ ਕਹਾਣੀ ਵਿੱਚ ਉਸ ਵਲੋਂ ਇੱਕ ਨਵਾਂ ਪ੍ਰਯੋਗ ਕੀਤਾ ਜਾਪਦਾ ਹੈ। ਇੱਕੜ- ਦੁੱਕੜ ਕਹਾਣੀਆਂ ਦੇ ਅਜਿਹੇ ਸਵੈ-ਵਿਰੋਧੀ ਟਕਰਾਓ ਵਾਲੇ ਸਿਰਲੇਖ ਮਿਲਣੇ ਸੰਭਵ ਹੋ ਸਕਦੇ ਹਨ ਪਰੰਤੂ ਮੂਲੋਂ ਹੀ ਇੱਕ ਬ੍ਰਿਤਾਂਤ-ਜੁਗਤੀ ਵਜੋਂ ਤੇ ਵਿਧੀਵੱਤ ਰੂਪ ਵਿੱਚ ਅਜਿਹਾ ਹੋਣਾ, ਇਹ ਬ੍ਰਿਤਾਂਤਕਾਰ ਦੀ ਆਵੇਸ਼ਕਾਰੀ ਨਹੀਂ, ਪ੍ਰਵੇਸ਼ਕਾਰੀ ਕਹੀ ਜਾ ਸਕਦੀ ਹੈ, ਅਗਰ ਉਸ ਰਚਨਾ ਦਾ ਸਫ਼ਲਤਾ ਪੂਰਵਕ ਨਿਭਾਅ ਵੀ ਹੋਇਆ ਹੋਵੇ ਤਾਂ ਉਹ ਪਾਠਕਾਂ ਦੀਆਂ ਸਾਹਿਤਕ ਰੁਚੀਆਂ ਵਿੱਚ ਹੋਰ ਵੀ ਵਾਧਾ ਕਰਦਾ ਹੈ। 'ਪੂਰਬ ਕਿ ਪੱਛਮ' ਪੁਸਤਕ ਵਿੱਚ ਅਜਿਹਾ ਸਾਹਿਤਕ ਗੁਣ ਭਲੀ-ਭਾਂਤ ਦੇਖਿਆ ਜਾ ਸਕਦਾ ਹੈ।
  'ਪੰਜ ਫੁੱਲ' ਤੇ 'ਤਿੰਨ ਮਹਾਨ ਸ਼ਤਾਬਦੀਆਂ' ਇਹ ਦੋਨੋਂ ਲਘੂ-ਆਕਾਰੀ ਵਾਰਤਕ ਪੁਸਤਕਾਂ ਗੁਰਮਤਿ/ਗੁਰਬਾਣੀ-ਸਿਧਾਤਾਂ ਤੇ ਸਿੱਖੀ-ਚੇਤਨਾ ਨਾਲ ਓਤਪੋਤ ਲੇਖ/ਰਚਨਾਵਾਂ ਹਨ ਜੋ ਉਸ ਦੇ ਸਿੱਖੀ ਪ੍ਰਤਿ ਜਜ਼ਬੇ, ਲਗਾਓ ਤੇ ਅੰਦਰੂਨੀ ਮੁਹੱਬਤ ਦੇ ਪ੍ਰਤੀਕ ਹਨ, ਜਿਨ੍ਹਾਂ ਦੀ ਇਤਿਹਾਸਕ ਤੇ ਸਾਹਿਤਕ ਮਹੱਤਤਾ ਆਪਣੀ ਮਿਸਾਲ ਆਪ ਹੈ। ਉਸ ਦਾ ਵਿਸ਼ ਕਾਰਨ ਇਹ ਹੈ ਕਿ ਲੇਖਕ ਦੀ ਇਤਿਹਾਸ ਪ੍ਰਤਿ ਪਕੜ ਇੱਕ ਇਤਿਹਾਸਕਾਰ ਵਜੋਂ ਨਹੀਂ ਸਗੋਂ ਇੱਕ ਸੰਵੇਦਨਸ਼ੀਲ ਆਪੇ ਵਾਲੇ ਸਾਹਿਤਕਾਰ ਵਜੋਂ ਵੀ ਬਣਦੀ ਹੈ। ਉਸ ਦੀ ਇਹ ਸਮਰਥਾ ਉਸ ਨੂੰ ਪੰਜਾਬੀ ਵਾਰਤਕ ਦੇ ਖੇਤਰ ਵਿੱਚ ਇੱਕ ਦਾਰਸ਼ਨਿਕ ਲੇਖ ਵਜੋਂ ਵੀ ਪ੍ਰਮਾਣਿਤ ਕਰਦੀ ਹੈ ਕਿਉਂਕਿ ਉਸ ਦੀ ਗੁਰਮਤਿ-ਸਿਧਾਤਾਂ ਪ੍ਰਤਿ ਸਮਝਣ/ਸਮਝਾਉਣ ਦੀ ਬਿਰਤੀ ਤੇ ਇਤਿਹਾਸਕ ਤੱਥਾਂ ਪ੍ਰਤਿ ਸਮਝ-ਸੂਝ ਘਟਨਾਵੀ-ਕਿਰਿਆਵਾਂ ਨੂੰ ਸਹੀ ਪ੍ਰਾਸੰਗਿਕ ਵਿਆਖਿਆ ਨਾਲ ਸੁਤੇ ਸਿੱਧ ਹੀ ਜੋੜ ਦਿੰਦੀ ਹੈ। ਇਸ ਤਰ੍ਹਾਂ ਇਹ ਲਿਖਤਾਂ ਸਿਧਾਂਤ ਤੇ ਇਤਿਹਾਸ ਦਾ ਸਮੰਨਵੈ ਹੀ ਨਹੀਂ ਸਗੋਂ ਜਜ਼ਬਾਤੀ ਸਾਂਝ ਪਾ ਕੇ ਪਾਠਕਾਂ ਦੇ ਧੁਰ-ਅੰਦਰ ਆਪਣਾ ਪ੍ਰਭਾਵ ਛੱਡਦੀਆਂ ਹਨ। "ਚਾਰ ਸਾਹਿਬਜ਼ਾਦੇ" ਲੇਖ ਜੋ "ਤਿੰਨ ਮਹਾਨ ਸ਼ਤਾਬਦੀਆਂ" ਪੁਸਤਕ ਵਿੱਚ ਆਖ਼ਰੀ ਲੇਖ ਹੈ, ਉਹ ਲੇਖ ਇਸ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ।
  ਇਸੇ ਤਰ੍ਹਾਂ 'ਸੱਚੀ ਕਹਾਣੀ ਬਟਵਾਰੇ ਦੀ'/ 'ਹਕੀਕਤ ਤਕਸੀਮੇਂ ਵਤਨ' (ਉਰਦੂ) ਲੇਖਕ ਸੋਬਤੀ ਦਾ ਕੌਮਾਂਤਰੀ ਪੱਧਰ ਦਾ ਪ੍ਰਮਾਣਿਕ ਦਸਤਾਵੇਜ਼ ਵੀ ਹੈ ਤੇ ਉਸ ਦਾ ਹੱਡੀਂ ਹੰਢਾਇਆ ਸੱਚ ਵੀ। ਮੇਰੀ ਜਾਚੇ ਪੰਜਾਬੀ ਸਾਹਿਤ ਵਿੱਚ ਇਹ ਅਜਿਹੀ ਪਹਿਲੀ ਪ੍ਰਮਾਣਿਕ ਪੁਸਤਕ ਹੈ ਜੋ ਇਤਿਹਾਸਕ ਤੱਥਾਂ ਨੂੰ ਹੀ ਆਪਣੀ ਮੂਲ ਆਧਾਰਸ਼ਿਲਾ ਤਸਲੀਮ ਨਹੀਂ ਕਰਦੀ ਸਗੋਂ ਵੰਡ ਦੇ ਪ੍ਰਤਿਕਰਮ ਵਜੋਂ ਪੈਦਾ ਹੋਏ ਮਨੁੱਖੀ ਦੁੱਖਾਂ/ਦਰਦਾਂ ਨੂੰ ਮਾਨਵੀ-ਹਿਤਾਂ ਦੇ ਸਹੀ ਸੰਦਰਭ ਵਿੱਚ ਰੱਖ ਕੇ, ਉਨ੍ਹਾਂ ਪ੍ਰਤਿ ਬੜਾ ਸਹਿਜਭਾਵੀ ਤੇ ਸਾਕਾਰਾਤਮਿਕ ਪ੍ਰਭਾਵ ਵੀ ਸਿਰਜਦੀ ਹੈ; ਹਿੰਦ-ਪਾਕਿ-ਵੰਡ ਦੇ ਦੁਖਾਂਤ ਤੇ ਇਤਿਹਾਸ-ਸੱਚ ਦਾ ਇਸ ਕਦਰ ਸੁਮੇਲ ਪੇਸ਼ ਕਰਨਾ ਆਮ ਹਾਰੀ-ਸਾਰੀ ਦੇ ਵੱਸ ਦਾ ਰੋਗ ਨਹੀਂ। ਲੇਖਕ ਦੇ ਆਪਣੇ ਮੱਤ ਅਨੁਸਾਰ ਇਸ ਤੱਥਾਂ- ਆਧਾਰਿਤ ਪੁਸਤਕ ਨੂੰ ਲਿਖਣ ਦਾ ਉਦੇਸ਼ ਇਹੋ ਸੀ ਕਿ ਜੋ ਕੁਝ ਬਟਵਾਰੇ ਬਾਰੇ ਪਹਿਲਾਂ ਲਿਖਿਆ ਜਾ ਚੁੱਕਾ ਸੀ, ਉਸ ਤੋਂ ਬਾਅਦ ਵੀ ਬਹੁਤ ਕੁਝ ਲਿਖਣਾ ਅਜੇ ਬਾਕੀ ਸੀ। ਇਹ ਕਹਿਣਾ ਵੀ ਗ਼ੈਰ-ਵਾਜਬ ਨਹੀਂ ਹੋਵੇਗਾ ਕਿ ਲੇਖਕ ਦੀ ਆਪਣੀ ਵਿਅਕਤੀਗਤ-ਪਹੁੰਚ ਤੇ ਉਸ ਕੌਮਾਂਤਰੀ ਪੱਧਰ ਦਾ ਬੌਧਿਕ/ ਇਤਿਹਾਸਕ ਗਿਆਨ, ਇਸ ਪੁਸਤਕ ਦੇ ਸਾਹਿਤਕ ਮੁੱਲ ਵਿੱਚ ਹੀ ਵਾਧਾ ਨਹੀਂ ਕਰਦਾ ਸਗੋਂ ਇਤਿਹਾਸਕ ਸਫ਼ਾਂ ਵਿੱਚ ਵੀ ਆਪਣੀ ਨਿਵੇਕਲੀ ਪਛਾਣ ਬਣਾਉਣ ਦੀ ਸਮਰੱਥਾ ਰੱਖਦਾ ਹੈ।
  'ਅਮਨ' ਪੁਸਤਕ ਵੀ ਇਸੇ ਲੜੀ ਦੀ ਪੁਸਤਕ ਹੈ ਜੋ ਮਨੁੱਖੀ ਤ੍ਰਾਸਦੀ/ਦੁਖਾਂਤ ਦੇ ਪ੍ਰਤਿਕਰਮ ਵਜੋਂ ਲੇਖਕ ਦੀ ਲੇਖਣੀ ਦਾ ਹਿੱਸਾ ਬਣੀ ਪ੍ਰਤੀਤ ਹੁੰਦੀ ਹੈ। ਇਹ ਪੁਸਤਕ ਆਪਣੇ ਆਰੰਭ-ਬਿੰਦੂ ਤੋਂ ਅੰਤਿਮ- ਬਿੰਦੂ ਤੱਕ ਮਨੁੱਖਤਾ ਦੇ ਸਰਬਸਾਂਝੇ ਧਰਾਤਲ ਦੀ ਤਲਾਸ਼ ਨਾਲ ਜੁੜੀ ਹੋਈ ਹੈ। ਇਸ ਵਿੱਚ ਗਿਆਨ ਅਥਵਾ ਦਿੱਬ-ਕੇਂਦ੍ਰਿਤ ਚਿੰਤਨ ਅਤੇ ਵਿਗਿਆਨ ਦੀਆਂ ਚਮਤਕਾਰੀ ਲੱਭਤਾਂ/ ਕੌਮਾਂਤਰੀ ਪੱਧਰ ਦੇ ਇਤਿਹਾਸਕ ਸ੍ਰੋਤ - ਇਨ੍ਹਾਂ ਦੋਹਾਂ ਦੀ ਓਟ ਲੈ ਕੇ ਲੇਖਕ ਨੇ ਮਨੁੱਖਤਾ ਲਈ ਦੋਨੋਂ ਤਰ੍ਹਾਂ (ਅੰਤਰਮੁਖੀ ਤੇ ਬਾਹਰਮੁਖੀ ਮੂਲ- ਸ੍ਰੋਤਾਂ ਦੇ ਮਾਧਿਅਮ) ਨਾਲ ਸਮਰਪਣ ਭਾਵਨਾ ਦਾ ਇਜ਼ਹਾਰ ਕੀਤਾ ਹੈ। ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਲੇਖਕ ਨੇ ਪ੍ਰਭੂ-ਸਾਜੀ ਕਾਇਨਾਤ ਦੇ ਵਰਤਾਰੇ ਨੂੰ ਰੱਬੀ ਗੁਣਾਂ ਤੋਂ ਆਰੰਭ ਕਰਕੇ ਕੌਮਾਂਤਰੀ ਸੰਸਥਾ ਯੂ. ਐਨ. ਓ. ਤੱਕ ਦਾ ਮਨੁੱਖੀ ਸਫ਼ਰ ਤੈਅ ਕਰਦਿਆਂ, ਮਨੁੱਖੀ ਰਿਸ਼ਤਿਆਂ ਨੂੰ ਸਹੀ ਪ੍ਰਸੰਗ ਵਿੱਚ ਅਭਿਆਸੀ ਰੂਪ ਦੇਣ ਦਾ ਵਿਸ਼ੇਸ਼ ਉਪਰਾਲਾ ਕੀਤਾ ਹੈ। ਇਹ ਪੁਸਤਕ ਵੀ ਲੇਖਕ ਦੀ ਵਿਸ਼ੇਸ਼ ਪ੍ਰਾਪਤੀ ਕਹੀ ਜਾ ਸਕਦੀ ਹੈ; ਜੋ ਜੀਵਨ ਦੇ ਅਸਲ ਪ੍ਰਯੋਜਨ 'ਤੇ ਕੇਂਦ੍ਰਿਤ ਹੋ ਕੇ ਮਾਨਵੀ ਭੇਦਾਂ-ਭਾਵਾਂ ਨੂੰ ਨਕਾਰਨ ਦਾ ਸਾਰਥਕ ਜ਼ਰੀਆ ਬਣਦੀ ਹੈ।
  ਇਸੇ ਤਰ੍ਹਾਂ ਲੇਖਕ ਦੀ ਅਗਲੇਰੀ ਪੁਸਤਕ 'ਕਿਵੇਂ ਮਰਨੈਂ' (ਧeaਟਹ ਧeਮੇਸਟਡਿਇਦ)ਵੀ ਰੱਬੀ-ਭੈਅ ਦੇ ਅਸਲ ਸੱਚ ਦੀ ਇਸ ਕਦਰ ਪ੍ਰਾਸੰਗਿਕ ਵਿਆਖਿਆ ਕਰਦੀ ਹੈ ਕਿ ਪੁਸਤਕ ਦੇ ਸਮਗ੍ਰ ਅਧਿਐਨ ਉਪਰੰਤ ਮੌਤ ਦੀ ਪਰੰਪਰਾਗਤ ਪਰਿਭਾਸ਼ਾ ਹੀ ਬਦਲ ਜਾਂਦੀ ਹੈ, ਮੌਤ ਉਸ ਵਕਤ ਮੌਤ ਨਹੀਂ ਪ੍ਰਤੀਤ ਹੁੰਦੀ, ਜਦੋਂ ਉਸ ਮੌਤ ਦਾ ਕੁਰਬਾਨੀ ਅਤੇ ਤਿਆਗੀ ਬਿਰਤੀ ਵਾਲਾ ਕ੍ਰਾਂਤੀਕਾਰੀ ਰੂਪ ਮੂਰਤੀਮਾਨ ਹੁੰਦਾ ਹੈ। ਸਿੱਖ ਇਤਿਹਾਸ ਨਾਲ ਸੰਬੰਧਿਤ ਘਟਨਾਵਾਂ ਦਾ ਵਰਨਣ ਕਰਕੇ ਲੇਖਕ ਨੇ ਜਿਸ ਤਰ੍ਹਾਂ ਦਾ ਆਤਮਿਕ ਅਡੋਲਤਾ ਵਾਲਾ ਅੰਤਰਮੁਖੀ ਨਕਸ਼ਾ ਖਿਚਿਆ ਹੈ, ਉਹ ਮੌਤ ਨੂੰ ਇੱਕ ਭਿਆਨਕ ਡਰ ਵਜੋਂ ਨਹੀਂ ਸਗੋਂ ਉਹ ਇੱਕ ਚੇਤਨਾ-ਭਰਪੂਰ ਸਬਕ ਬਣਿਆ ਪ੍ਰਤੀਤ ਹੁੰਦਾ ਹੈ। ਉਸ ਦੀ ਇਹ ਲਿਖਤ ਇੱਕ ਅਜਿਹਾ ਵੱਡਮੁੱਲਾ ਗ੍ਰੰਥ ਹੈ ਜੋ ਕੌਮੀ/ਕੌਮਾਂਤਰੀ ਹੱਦ-ਬੰਨ੍ਹਿਆਂ ਤੋਂ ਉਪਰ ਉਠ ਕੇ ਸਮੁੱਚੀ ਮਨੁੱਖ-ਜਾਤੀ ਨੂੰ ਆਪਣੀ ਵਲਗਣ ਵਿੱਚ  ਦਾ ਹੈ ਕਿਉਂਕਿ "ਜੋ ਉਪਜਿਓ ਸੁ ਬਿਨਸ ਹੈ" ਦੀ ਅਟੱਲ ਸਚਾਈ ਅਨੁਸਾਰ ਮੌਤ ਕਦੇ ਵੀ ਕਿਸੇ ਨਾਲ ਲਿਹਾਜ਼ ਨਹੀਂ ਕਰਦੀ। ਵਿਸ਼ੇਸ਼ ਗੱਲ ਤਾਂ ਇਹ ਵੀ ਹੈ ਕਿ ਪੁਸਤਕ ਵਿੱਚ ਪੇਸ਼ ਹੋਏ ਗਿਆਨ/ਵਿਗਿਆਨ ਦੇ ਵਿਸ਼ੇਸ਼ ਹਵਾਲੇ ਤੇ ਇਤਿਹਾਸਕ ਵੇਰਵੇ ਪੁਸਤਕ ਦੀ ਵਿਗਿਆਨਕ ਪਹੁੰਚ-ਵਿਧੀ ਵਿੱਚ ਹੋਰ ਵੀ ਪ੍ਰਸੰਸਾਜਨਕ ਵਾਧਾ ਕਰਦੇ ਹਨ। ਮੇਰੀ ਜਾਚੇ ਲੇਖਣੀ ਦੀ ਇਸੇ ਪ੍ਰਭਾਵਸ਼ਾਲੀ ਜੁਗਤੀ ਕਾਰਨ ਹੀ ਲੇਖਕ ਸਹੀ ਰੂਪ ਵਿੱਚ ਇੱਕ ਆਦਰਸ਼ਕ ਮਨੁੱਖ ਨੂੰ ਪਰਿਭਾਸ਼ਿਤ ਕਰਨ ਦੀ ਸਮਰਥਾ ਦਾ ਇਜ਼ਹਾਰ ਕਰ ਸਕਿਆ ਹੈ। ਫ਼ਖ਼ਰ ਵਾਲੀ ਗੱਲ ਤਾਂ ਇਹ ਹੈ ਕਿ ਇਸ ਪੁਸਤਕ 'ਧeaਟਹ ਧeਮੇਸਟਡਿਇਦ'/ 'ਕਿਵੈਂ ਮਰਨਂੈ' ਪੁਸਤਕ 'ਤੇ ਹੀ ਅੰਤਰ ਰਾਸ਼ਟਰੀ ਸੰਸਥਾ ਕੈਲੀਫੋਰਨੀਆਂ ਯੂਨੀਵਰਸਿਟੀ ਵਲੋਂ ਉਹਨਾਂ ਨੂੰ ਡੀ. ਲਿਟ ਨਾਲ ਸਨਮਾਨਿਤ ਕੀਤਾ ਗਿਆ। ਇਸੇ ਲੜੀ ਵਿੱਚ ਲੇਖਕ ਦੀ ਕਾਵਿ-ਪੁਸਤਕ "ਖ਼ਿਆਲਾਂ ਦਾ ਵਹਿਣ" ਉਸ ਦੀਆਂ ਵਿਚਾਰਾਧੀਨ ਉਪਰੋਕਤ ਸਾਹਿਤਕ ਪ੍ਰਾਪਤੀਆਂ ਦੇ ਅਗਲੇਰੇ ਪੜਾਅ ਦੀ ਬੜੀ ਮਹੱਤਵਪੂਰਨ ਕੜੀ ਕਹੀ ਜਾ ਸਕਦੀ ਹੈ। ਉਸ ਦੀਆਂ ਲਿਖਤਾਂ ਦਾ ਕੇਂਦਰੀ-ਨੁਕਤਾ ਦੇਖਿਆ ਜਾਵੇ ਤਾਂ ਉਹ ਮਨੁੱਖੀ ਜੀਵਨ ਦੇ ਹਰ ਖੇਤਰ ਬਾਰੇ ਬੜੇ ਭਾਵਨਾਤਮਕ ਨਿਰਣੈ ਲੈਂਦਾ ਹੈ। ਵਰਨਣਯੋਗ ਤੇ ਗੌਲਣਯੋਗ ਵਿਚਾਰ ਤਾਂ ਇਹ ਹੈ ਕਿ ਗੁਰਮਤਿ- ਦਰਸ਼ਨ ਦੀ ਓਟ ਹੀ ਉਨ੍ਹਾਂ ਨਿਰਣਿਆਂ ਦੀ ਮੂਲ ਆਧਾਰਸ਼ਿਲਾ ਬਣਦੀ ਹੈ। ਉਸ ਦੀ ਕਾਵਿ-ਸ਼ਖ਼ਸੀਅਤ ਦੀ ਖ਼ੂਬੀ ਇਹ ਵੀ ਹੈ ਕਿ ਉਹ ਜਦੋਂ ਵੀ ਇਤਿਹਾਸਕ ਘਟਨਾਵਾਂ/ਤੱਥਾਂ ਨੂੰ ਆਪਣੇ ਕਾਵਿ ਦਾ ਵਿਸ਼ਾ ਬਣਾਉਂਦਾ ਹੈ ਤਾਂ ਉਹ ਕਾਵਿ ਦੇ ਮੂਲ-ਤੱਤਾਂ ਤੇ ਇਤਿਹਾਸ-ਪੇਸ਼ਕਾਰੀ ਦੀਆਂ ਮੂਲ-ਸ਼ਰਤਾਂ/ਪ੍ਰੇਰਕਾਂ ਵਿੱਚ ਇੱਕ ਵਿਸ਼ੇਸ਼ ਸੰਤੁਲਨ ਕਾਇਮ ਕਰਨ ਦੀ ਸਮਰੱਥਾ ਵੀ, ਉਸੇ ਅਨੁਪਾਤ ਰੱਖਦਾ ਹੈ ਜਿਸ ਦੇ ਪ੍ਰਤਿਕਰਮ ਵਜੋਂ ਕਾਵਿ ਦੇ ਮਾਧਿਅਮ ਨਾਲ ਪੇਸ਼ ਹੋਈ ਇਤਿਹਾਸਕ ਚੇਤਨਾ, ਸੰਵੇਦਨਸ਼ੀਲਤਾ ਸੰਗ ਲਬਰੇਜ਼ ਹੋ ਕੇ ਹੋਰ ਵੀ ਪ੍ਰਭਾਵਸ਼ਾਲੀ ਹੋ ਜਾਂਦੀ ਹੈ।
  ਪੁਸਤਕ-ਲੇਖਣੀ ਦੀ ਇਸੇ ਲਗਾਤਾਰਤਾ ਤਹਿਤ 'ਰੱਬ ਰਾਖਾ ਪਰਤਖ ਪਰਮਾਣ ਮੇਰੀ ਜ਼ਿੰਦਗੀ' ਈਸ਼ਰ ਸਿੰਘ ਸੋਬਤੀ ਦੀ ਇਹ ਸਵੈ-ਜੀਵਨੀ ਪੁਸਤਕ, ਜੀਵਨ-ਸੰਘਰਸ਼ ਦਾ ਇੱਕ ਅਜਿਹਾ ਸੁਹਜਮਈ ਤੇ ਬ੍ਰਿਤਾਂਤਮੁਖੀ ਜੀਵਨ ਖ਼ੁਲਾਸਾ ਹੈ ਜੋ ਕੁਦਰਤੀ/ਗ਼ੈਰ-ਕੁਦਰਤੀ ਸਮੱਸਿਆਵਾਂ/ਚੁਣੌਤੀਆਂ ਪ੍ਰਤਿ ਚੇਤਨਾ ਦੀ ਲੋਅ ਹੀ ਨਹੀਂ ਜਗਾਉਂਦਾ ਸਗੋਂ ਉਨ੍ਹਾਂ ਦਾ ਡਟ ਕੇ ਮੁਕਾਬਲਾ ਕਰਨ ਲਈ ਵੀ ਪ੍ਰੇਰਿਤ ਕਰਦਾ ਹੈ। ਲੇਖਕ ਸੋਬਤੀ ਦੀ ਇਸ ਪ੍ਰਮਾਣਿਕ ਲਿਖਤ ਤੋਂ ਇਹ ਵੀ ਮੂਰਤੀਮਾਨ ਹੁੰਦਾ ਹੈ ਕਿ ਉਹ ਆਪਣੀਆਂ ਜਾਂ ਪਰਿਵਾਰਿਕ ਜ਼ਿੰਮੇਵਾਰੀਆਂ ਨਿਭਾਉਣ ਲਈ ਭਾਵੇਂ ਜੀਵਨ ਦੇ ਕਿਸੇ ਵੀ ਖੇਤਰ ਨਾਲ ਜੁੜਿਆ, ਇੱਕ ਸੱਚੇ ਕਰਮਯੋਗੀ ਵਾਲੀ ਭੂਮਿਕਾ ਨਿਭਾਉਂਦੇ ਹੋਏ, ਉਸ ਨੇ ਵਿਰੋਧੀ-ਧਿਰ ਅੱਗੇ ਕਦੇ ਵੀ ਹਾਰ ਨਹੀਂ ਮੰਨੀ ਤੇ ਨਾ ਹੀ ਆਪਣੇ ਬੇਲੋੜੇ ਸਵਾਰਥੀ ਹਿਤਾਂ ਦੀ ਝੋਲੀ ਪੈ ਕੇ ਆਪਣੀ ਜ਼ਮੀਰ ਨੂੰ ਵੇਚਿਆ। ਹਥਲੀ ਪੁਸਤਕ ਸਵੈ- ਜੀਵਨੀ ਪ੍ਰਤਿ ਉਸ ਦੀ ਸਾਹਿਤਕ-ਪਹੁੰਚ ਦੇ ਹੋਰ ਵੀ ਭਾਵੇਂ ਕਈ ਕਾਰਨ ਹੋ ਸਕਦੇ ਹਨ ਪਰੰਤੂ ਪੁਸਤਕੀ- ਆਗ਼ਾਜ਼ ਵਜੋਂ ਹੋਇਆ ਉਸ ਦਾ ਰੱਬੀ ਜਾਂ ਅਲੌਕਿਕ-ਸ਼ਕਤੀ/ਗ਼ੈਬੀ-ਸ਼ਕਤੀ ਦਾ ਸੰਕੇਤ ਕਿਸੇ ਵੀ ਪਾਠਕ ਲਈ ਪੁਸਤਕ-ਅਧਿਐਨ ਪ੍ਰਤਿ ਆਕ੍ਰਸ਼ਿਤ ਵੀ ਕਰਦਾ ਹੈ ਤੇ ਪ੍ਰੇਰਿਤ ਵੀ। ਉਹ ਖ਼ੁਦ ਲਿਖਦਾ ਹੈ: "ਪਾਠਕਾਂ ਨੂੰ ਪੜ੍ਹ ਕੇ ਹੈਰਾਨੀ ਹੋਵੇਗੀ ਕਿ ਕਿਸ ਤਰ੍ਹਾਂ ਮੈਂ ਕਠਿਨਾਈਆਂ ਪਾਰ ਕਰਕੇ ਖ਼ਤਰੇ ਤੋਂ ਬਚਿਆ ਹਾਂ ਅਤੇ ਕਿਵੇਂ ਮੈਨੂੰ ਗ਼ਾਇਬੀ ਮਦਦ ਵਕਤ ਸਿਰ ਪੁੱਜਦੀ ਰਹੀ ਹੈ।" ਪਾਠ-ਪੁਸਤਕ ਵਿੱਚ ਅੰਕਿਤ ਉਸ ਦੀਆਂ ਜੀਵਨ-ਘਟਨਾਵਾਂ ਅਨੁਸਾਰ, ਆਪਣੇ ਹੱਕਾਂ-ਹਕੂਕਾਂ/ਅਧਿਕਾਰਾਂ ਦੀ ਬਿਬੇਕੀ-ਬਿਰਤੀ ਦੀ ਓਟ ਲੈ ਕੇ, ਉਹ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਤੱਕ ਸੀਮਿਤ ਨਹੀਂ ਰਿਹਾ ਸਗੋਂ ਸ਼੍ਰੇਣੀਗਤ ਹਿਤਾਂ ਲਈ ਉਹ ਕਾਨੂੰਨੀ ਲੜਾਈਆਂ ਵੀ ਲੜਿਆ। ਇਸ ਮੰਤਵ ਦੀ ਪੂਰਤੀ ਲਈ ਭਾਵੇਂ ਉਹ ਰਾਜਨੀਤੀ ਨਾਲ ਵੀ ਸਿੱਧੇ ਤੌਰ ਤੇ ਨਹੀਂ ਜੁੜਿਆ ਪਰੰਤੂ ਰਾਜਨੀਤੀ ਦੇ ਸਿਰਕੱਢ ਆਗੂਆਂ ਪੰਡਿਤ ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ, ਸਰਦਾਰ ਵਲਭ ਭਾਈ ਪਟੇਲ ਆਦਿ ਨਾਲ ਸੰਪਰਕ ਵਿੱਚ ਜ਼ਰੂਰ ਰਿਹਾ; ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਉਨ੍ਹਾਂ ਦੇ ਰੂ-ਬੁ-ਰੂ ਵੀ ਹੁੰਦਾ ਰਿਹਾ। ਉਸ ਦੇ ਅਜਿਹੇ ਜੀਵਨ-ਬ੍ਰਿਤਾਂਤ ਪਾਠਕਾਂ ਲਈ ਬੜੀ ਸੇਧ ਦਾ ਕਾਰਨ ਬਣਦੇ ਹਨ।
  ਕੁਲ ਮਿਲਾਕੇ ਡਾ. ਈਸ਼ਰ ਸਿੰਘ ਸੋਬਤੀ ਦੀਆਂ ਇਹ ਮੌਲਿਕ ਪੁਸਤਕਾਂ ਆਪਣੇ ਆਧੁਨਿਕ ਪਰਿਪੇਖ ਵਜੋਂ ਡੂੰਘੇ ਵਿਸ਼ਲੇਸ਼ਣਮਈ ਅਧਿਐਨ ਦੀ ਮੰਗ ਕਰਦੀਆਂ ਹਨ। ਇਨ੍ਹਾਂ ਸਤਰਾਂ ਦੇ ਲੇਖਕ ਵਲੋਂ "ਸਾਹਿਤ, ਸੰਵੇਦਨਾ ਤੇ ਕਰਮਸ਼ੀਲਤਾ ਦੀ ਤ੍ਰਿਵੈਣੀ - ਡਾ. ਈਸ਼ਰ ਸਿੰਘ ਸੋਬਤੀ" (੨੦੧੭) ਪੁਸਤਕ ਲਿਖ ਕੇ ਮੁੱਢਲਾ ਉਪਰਾਲਾ ਕੀਤਾ ਵੀ ਗਿਆ ਸੀ। ਖੋਜ ਕਾਰਜ ਨਾਲ ਜੁੜੇ ਆਦਾਰਿਆਂ/ਵਿਸ਼ਵ ਵਿਦਿਆਲਿਆਂ ਨੂੰ ਲੋੜਹੈ ਕਿ ਕੌਮਾਂਤਰੀ ਸੁਹਜ ਸਿਧਾਤਾਂ ਦਾ ਨਿਰਮਾਣ ਕਰਨ ਵਾਲੀਆਂ ਇਨ੍ਹਾਂ ਵੱਡਮੁੱਲੀਆਂ ਪੁਸਤਕਾਂ ਤੇ ਖੋਜਕਰਵਾਕੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਨਿਵੇਕਲੇ ਪਛਾਣ-ਚਿੰਨ੍ਹਾਂ ਦੀ ਨਿਸ਼ਾਨਦੇਹੀ ਕਰਕੇ ਮਾਂ ਬੋਲੀਪੰਜਾਬੀ ਲਈ ਧੁਰ ਅੰਦਰੋਂ ਸਮਰਪਿਤ ਹੋਣ। ਮਾਣ ਸਨਮਾਨ ਵਾਲੇ ਇਨ੍ਹਾਂ ਸਮਾਰੋਹਾਂ ਦਾ ਤਦ ਹੀ ਯਥਾਯੋਗਲਾਭ ਹੋਵੇਗਾ ਜਦੋਂ ਅਸੀਂ ਇਨ੍ਹਾਂ ਸਾਂਭਣਯੋਗ ਪੁਸਤਕਾਂ ਦੀਆਂ ਭਵਿੱਖਮੁਖੀ ਸੰਭਾਵਨਾਵਾਂ ਨੂੰ ਵਿਗਿਆਨਿਕ ਪਹੁੰਚ ਵਿਧੀ ਦੇ ਮਾਧਿਅਮ ਨਾਲ ਆਪਣੇ ਪਾਠਕਾਂ ਦੇ ਸਨਮੁਖ ਕਰਾਂਗੇ।