ਕਵਿਤਾਵਾਂ

  •    ਅਸਲੀ ਮਿੱਤਰ / ਮਨਪ੍ਰੀਤ ਸਿੰਘ ਲੈਹੜੀਆਂ (ਕਵਿਤਾ)
  •    ਮਾਂ / ਫੋਰਨ ਚੰਦ (ਕਵਿਤਾ)
  •    ਚਿੜੀਆ ਮੇਰੇ ਪੰਜਾਬ ਦੀਆ / ਬੂਟਾ ਗੁਲਾਮੀ ਵਾਲਾ (ਕਵਿਤਾ)
  •    ਦੁਨੀਆ ਹੱਸਦੀ ਵਸਦੀ ਚੰਗੀ ਲਗਦੀ / ਹਰਦੀਪ ਬਿਰਦੀ (ਕਵਿਤਾ)
  •    ਮੁਸੀਬਤਾਂ / ਨਾਇਬ ਸਿੰਘ ਬੁੱਕਣਵਾਲ (ਕਵਿਤਾ)
  •    ਸ਼ੁਕਰ ਕਰੋ-ਨਾ - 2 / ਮੋਹਨ ਭਾਰਤੀ (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਕਰੋਨਾ / ਸਤੀਸ਼ ਠੁਕਰਾਲ ਸੋਨੀ (ਕਵਿਤਾ)
  •    ਕੁਦਰਤਿ ਪੁਰਖੁ ਪਾਸਾਰ / ਕਵਲਦੀਪ ਸਿੰਘ ਕੰਵਲ (ਕਵਿਤਾ)
  •    ਗ਼ਜ਼ਲ / ਮਹਿੰਦਰ ਮਾਨ (ਗ਼ਜ਼ਲ )
  •    ਲੋਕ-ਤੱਤ / ਕੁਲਤਾਰ ਸਿੰਘ (ਕਵਿਤਾ)
  •    ਅੱਲੜ ਤੇ ਅਣਭੋਲ / ਸੁੱਖ ਚੌਰਵਾਲਾ (ਗੀਤ )
  •    ਰੁੱਤਾਂ / ਪਵਨਜੀਤ ਕੌਰ ਬੌਡੇ (ਕਵਿਤਾ)
  •    ਕਿਵੇਂ ਨਿਕਲਦੇ ਦਿਨ / ਦਲਵਿੰਦਰ ਸਿੰਘ ਗਰੇਵਾਲ (ਕਵਿਤਾ)
  •    ਲੁਕਿਆ ਇਸ਼ਕ / ਨਵਦੀਪ (ਕਵਿਤਾ)
  •    ਸਵੈਮਾਣ / ਗੁਰਪ੍ਰੀਤ ਕੌਰ ਗੈਦੂ (ਕਵਿਤਾ)
  •    ਪਿੱਪਲ਼ ਤੇ ਜੈਵ ਵਿਭਿੰਨਤਾ / ਫੋਰਨ ਚੰਦ (ਕਵਿਤਾ)
  •    ਦੁੱਖ਼ਾਂ ਭਰੀ ਨਾ ਮੁੱਕੇ ਰਾਤ / ਮਲਕੀਅਤ "ਸੁਹਲ" (ਕਵਿਤਾ)
  • ਸਭ ਰੰਗ

  •    ਮਨੁੱਖ ਹਾਰਨ ਲਈ ਨਹੀਂ ਬਣਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੱਖੀ ਨੂੰ ਲਵਾ ਦੇ ਘੁੰਗਰੂ / ਸ਼ੰਕਰ ਮਹਿਰਾ (ਲੇਖ )
  •    ਪਿੰਡ ਦੇ ਪਿੰਡੇ 'ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ ! / ਨਿਸ਼ਾਨ ਸਿੰਘ ਰਾਠੌਰ (ਲੇਖ )
  •    ਲੋਕ ਗਾਇਕ ਜਾਂ ਮੋਕ ਗਾਇਕ? / ਮਿੰਟੂ ਬਰਾੜ (ਲੇਖ )
  •    ਕਰੋਨਾ ਵਾਇਰਸ ਨੇ ਬਦਲੇ ਜ਼ਿੰਦਗੀ ਜਿਊਣ ਦੇ ਢੰਗ / ਫੈਸਲ ਖਾਨ (ਲੇਖ )
  •    ਸਕੀਮੀ ਤੇ ਮਜ਼ਾਕੀਆਂ -ਤਾਇਆ ਕੋਰਾ / ਗੁਰਬਾਜ ਸਿੰਘ ਹੁਸਨਰ (ਲੇਖ )
  •    ਕਰੋਨਾ ਮਹਾਂਮਾਰੀ ਦੌਰਾਨ ਸਿੱਖਾਂ ਦਾ ਯੋਗਦਾਨ / ਉਜਾਗਰ ਸਿੰਘ (ਲੇਖ )
  •    ਪੁਰਾਤਨ ਸੰਗੀਤਕ ਸਾਜੋ ਸਮਾਨ ਸਾਂਭੀ ਬੈਠਾ 'ਅਵਤਾਰ ਸਿੰਘ ਬਰਨਾਲਾ' / ਤਸਵਿੰਦਰ ਸਿੰਘ ਬੜੈਚ (ਲੇਖ )
  •    ਤਪਦੇ ਰਾਹਾਂ ਦੇ ਪਾਂਧੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਵੈਨਕੂਵਰ ਦੇ ਸਿਰਕੱਢ ਸਾਹਿਤਕਾਰਾਂ ਨਾਲ ਗੋਸ਼ਟ / ਮਿੱਤਰ ਸੈਨ ਮੀਤ (ਲੇਖ )
  • ਕਹਾਣੀ ਕਲਾ ਅਤੇ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ ਭਰਪੂਰ ਚਰਚਾ ਹੋਈ (ਖ਼ਬਰਸਾਰ)


    ਬਰੈਂਪਟਨ:- 'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਦੀ ਸਤੰਬਰ ਮਹੀਨੇ ਦੀ ਮੀਟਿੰਗ ਸੰਚਾਲਕ ਕੁਲਵਿੰਦਰ ਖਹਿਰਾ, ਬ੍ਰਜਿੰਦਰ ਗੁਲਾਟੀ, ਅਤੇ ਪਰਮਜੀਤ ਦਿਓਲ ਦੀ ਦੇਖ-ਰੇਖ ਹੇਠ ਹੋਈ ਜਿਸ ਵਿੱਚ ਜਿੱਥੇ ਕਹਾਣੀ ਦੀ ਬਣਤਰ 'ਤੇ ਗੱਲਬਾਤ ਹੋਈ ਓਥੇ ਭਾਰਤ ਦੀ ਭਾਸ਼ਾ ਨੀਤੀ ਅਤੇ ਪੰਜਾਬੀ ਦੀ ਸਥਿਤੀ 'ਤੇ ਵੀ ਵਿਚਾਰਾਂ ਹੋਈਆਂ। ਕਹਾਣੀਕਾਰ ਜਰਨੈਲ ਸਿੰਘ ਨੇ ਕਹਾਣੀ ਜੁਗਤ ਬਾਰੇ ਗੱਲ ਕਰਦਿਆਂ ਕਿਹਾ ਕਿ ਬੇਸ਼ੱਕ ਕਹਾਣੀ ਦੇ ਪਾਤਰ ਕਾਲਪਨਿਕ ਹੁੰਦੇ ਹਨ ਫਿਰ ਵੀ ਉਹ ਹੱਡ-ਮਾਸ ਦੇ ਬਣੇ ਹੋਏ ਲੱਗਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪਾਤਰ ਆਮ ਜੀਵਨ ਵਿੱਚੋਂ ਹੋਣੇ ਚਾਹੀਦੇ ਨੇ।  ਉਨ੍ਹਾਂ ਦੱਸਿਆ ਕਿ ਪਾਤਰ ਦੋ ਤਰ੍ਹਾਂ ਦੇ ਹੁੰਦੇ ਹਨ: ਗੋਲ਼ ਪਾਤਰ ਅਤੇ ਚਪਟੇ ਪਾਤਰ। ਗੋਲ਼ ਪਾਤਰ ਉਹ ਹੁੰਦੇ ਨੇ ਜੋ ਕਹਾਣੀ ਦੌਰਾਨ (ਸੁਭਾਵਕ/ਵਿਹਾਰਕ ਤੌਰ 'ਤੇ) ਬਦਲਦੇ ਨੇ ਅਤੇ ਚਪਟੇ ਪਾਤਰ ਸਾਰੀ ਕਹਾਣੀ ਦੌਰਾਨ ਇੱਕੋ ਹੀ ਤਰ੍ਹਾਂ ਦੇ ਰਹਿੰਦੇ ਨੇ। ਕਹਾਣੀ ਦੀ ਭਾਸ਼ਾ ਬਾਰੇ ਉਨ੍ਹਾਂ ਕਿਹਾ ਕਿ ਸਾਹਿਤ ਸ਼ਬਦੀ ਕਲਾ ਹੈ ਅਤੇ ਸਹੀ ਢੰਗ ਨਾਲ਼ ਕੀਤਾ ਗਿਆ ਸ਼ਬਦ-ਜੋੜ ਸਾਹਿਤ ਨੂੰ ਪ੍ਰਭਾਵਸ਼ਾਲੀ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਬਿੰਬ/ਪ੍ਰਤੀਕ ਸਾਹਿਤ ਦਾ ਸ਼ਿੰਗਾਰ ਹੁੰਦੇ ਨੇ ਪਰ ਇਨ੍ਹਾਂ ਦੀ ਲੋੜੋਂ ਵੱਧ ਵਰਤੋਂ ਸਾਹਿਤਕ ਕ੍ਰਿਤ ਨੂੰ ਬੋਝਲ ਬਣਾ ਦਿੰਦੀ ਹੈ । ਉਨ੍ਹਾਂ ਕਹਾਣੀ ਦੇ ਵਰਨਣ ਦੀਆਂ ਜੁਗਤਾਂ ਦੀ ਗੱਲ ਕਰਦਿਆਂ ਦੱਸਿਆ ਕਿ ਪਹਿਲੀ ਪੀੜ੍ਹੀ ਦੀ ਕਹਾਣੀ ਇਕਹਿਰੀ ਪਰਤ ਦੀ ਹੁੰਦੀ ਸੀ ਲੇਕਿਨ ਅੱਜ ਦੀ ਕਹਾਣੀ ਜਲਿਟ ਅਤੇ ਬਹੁ-ਪਰਤੀ ਕਹਾਣੀ ਹੈ। ਉਨ੍ਹਾਂ ਨੇ ਇਸ ਪਰਿਵਰਤਨ ਦਾ ਕਾਰਨ  ਸਮਾਜੀ ਰਿਸ਼ਤਿਆਂ ਵਿੱਚ ਆ ਗਈ ਜਟਿਲਤਾ ਨੂੰ ਦੱਸਿਆ ਅਤੇ ਕਿਹਾ ਕਿ ਅੱਜ ਦੇ ਜੀਵਨ ਦੀਆਂ ਗੁੰਝਲ਼ਾਂ ਨੂੰ ਬਿਆਨਣ ਲਈ ਜਲਿਟ ਕਹਾਣੀ ਹੀ ਲਿਖਣੀ ਪਵੇਗੀ। ਉਨ੍ਹਾਂ ਕਿਹਾ ਕਿ ਕਹਾਣੀ ਵਿੱਚ ਵਿਚਾਰਧਾਰਾ ਸੰਕੇਤਕ ਰੂਪ ਵਿੱਚ ਹੋਣੀ ਚਾਹੀਦੀ ਹੈ, ਨਾਹਰੇ ਵਜੋਂ ਨਹੀਂ। ਉਨ੍ਹਾਂ ਦੇ ਕਹਿਣ ਅਨੁਸਾਰ, ਕਹਾਣੀ ਦੇ ਨਿਯਮ ਬਦਲੇ ਜਾ ਸਕਦੇ ਨੇ ਪਰ ਬਦਲ ਉਹੀ ਸਕੇਗਾ ਜਿਸ ਨੂੰ ਇਸਦਾ ਗਿਆਨ ਹੋਵੇਗਾ।
    ਡਾ ਨਾਹਰ ਸਿੰਘ ਨੇ ਭਾਰਤ ਸਰਕਾਰ ਦੀ ਭਾਸ਼ਾ ਨੀਤੀ ਅਤੇ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ ਬੋਲਦਿਆਂ ਕਿਹਾ ਕਿ ਸਾਡੀਆਂ ਭਾਰਤੀ ਭਾਸ਼ਾਵਾਂ ਦਾ ਭੂਗੋਲਕ ਪਿਛੋਕੜ ਸਾਂਝਾ ਹੈ ਪਰ ਜਦੋਂ ਇੱਕ ਭਾਸ਼ਾ ਦੂਸਰੀ ਭਾਸ਼ਾ 'ਤੇ ਭਾਰੂ ਹੁੰਦੀ ਹੈ ਤਾਂ ਮੁਸ਼ਕਲਾਂ ਓਥੇ ਹੀ ਪੈਦਾ ਹੁੰਦੀਆਂ ਨੇ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ 'ਤੇ ਬੌਧਿਕ ਤੌਰ 'ਤੇ ਕੰਮ ਹੋਣ ਕਰਕੇ ਇਹ ਪ੍ਰਫੁੱਲਤ ਹੋਈ ਹੈ ਜਦਕਿ ਹਿੰਦੀ ਭਾਸ਼ਾ 'ਤੇ ਅਜਿਹਾ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਹਿੰਦੀ ਕਿਤੇ ਵੀ ਰਾਸ਼ਟਰ ਭਾਸ਼ਾ ਨਹੀਂ ਅਤੇ ਨਾ ਹੀ ਸਾਰੇ ਭਾਰਤ ਵਿੱਚ ਇਹ ਸੰਪਰਕ ਭਾਸ਼ਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਕਵਿਤਾ ਵੀ ਬ੍ਰਿੱਜ ਭਾਸ਼ਾ ਵਿੱਚ ਹੀ ਲਿਖੀ ਗਈ ਹੈ, ਜਿਹੜੀ ਹਿੰਦੀ/ਅੰਗ੍ਰੇਜ਼ੀ ਹੱਥੋਂ ਮਾਰ ਖਾ ਗਈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਵਿੱਚ ਵੀ ਕੋਈ ਇਹੋ ਜਿਹੀ ਡਿਕਸ਼ਨਰੀ ਤਿਆਰ ਨਹੀਂ ਹੋਈ ਜਿਸ ਤਰ੍ਹਾਂ ਦੀ ਚਾਹੀਦੀ ਹੈ। ਉਨ੍ਹਾਂ ਕਿਹਾ ਭਾਸ਼ਾ ਦਾ ਵਿਸਥਾਰ ਭਾਸ਼ਾ-ਵਿਗਿਆਨੀਆਂ ਦਾ ਕੰਮ ਹੈ, ਸਾਹਿਤਕਾਰਾਂ ਦਾ ਨਹੀਂ, ਅਤੇ ਨਾ ਹੀ ਗਾਇਕ ਸੱਭਿਆਚਾਰ ਨੂੰ ਵਿਸਥਾਰਦੇ ਨੇ, ਸਗੋਂ ਉਹ ਅੰਦਰੋ-ਅੰਦਰੀ ਸੱਭਿਆਚਾਰ ਨੂੰ ਖੋਰਾ ਹੀ ਲਾਉਂਦੇ ਨੇ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਕਿਸੇ ਭਾਸ਼ਾ ਨੂੰ ਪੜ੍ਹਾਈ ਵਿੱਚੋਂ ਹੀ ਕੱਢ ਦਿੱਤਾ ਜਾਵੇ ਤਾਂ ਉਹ ਕਮਜ਼ੋਰ ਹੋ ਜਾਂਦੀ ਹੈ। ਭਾਰਤ ਤੋਂ ਕੈਨੇਡਾ ਫੇਰੀ 'ਤੇ ਆਈ ਨੌਜਵਾਨ ਪਰਮਵੀਰ ਕੌਰ ਨੇ ਕਿਹਾ ਕਿ ਜਿਸ ਦੇਸ਼ ਵਿੱਚ ਵੱਖ ਵੱਖ ਭਾਸ਼ਾਵਾਂ ਨਾਲ਼ ਸਬੰਧਤ ਲੋਕ ਰਹਿੰਦੇ ਹੋਣ, ਓਥੇ ਇੱਕ ਭਾਸ਼ਾ ਕਿਵੇਂ ਲਾਗੂ ਕੀਤੀ ਜਾ ਸਕਦੀ ਹੈ? ਪ੍ਰਿੰਸੀਪਲ ਸਰਵਣ ਸਿੰਘ, ਪੂਰਨ ਸਿੰਘ ਪਾਂਧੀ, ਡਾ ਬਲਜਿੰਦਰ ਸੇਖੋਂ, ਅਤੇ ਜਸਵਿੰਦਰ ਸੰਧੂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਗੱਲਬਾਤ ਵਿੱਚ ਹਿੱਸਾ ਲਿਆ।
    ਮੀਟਿੰਗ ਦੇ ਅਖੀਰ ਵਿੱਚ ਰਿੰਟੂ ਭਾਟੀਆ, ਇਕਬਾਲ ਬਰਾੜ, ਅਤੇ ਸ਼ਿਵਰਾਜ ਸਨੀ ਨੇ ਖ਼ੂਬਸੂਰਤ ਗੀਤਾਂ ਅਤੇ ਗ਼ਜ਼ਲਾਂ ਰਾਹੀਂ ਤਰੰਨੁਮਮਈ ਮਹੌਲ ਸਿਰਜਿਆ। ਗੁਰਦਾਸ ਮਿਨਹਾਸ, ਗੁਰਜਿੰਦਰ ਸੰਘੇੜਾ, ਅਮਰਜੀਤ ਕੌਰ ਮਿਨਹਾਸ, ਇੰਦਰਜੀਤ ਸਿੰਘ, ਅਮਰ ਸਿੰਘ, ਜਰਨੈਲ ਸਿੰਘ, ਜਸਪਾਲ ਢਿੱਲੋਂ, ਸੁਰਿੰਦਰ ਖਹਿਰਾ, ਸੁਰਿੰਦਰ ਸ਼ਰਮਾ, ਮਿੰਨੀ ਗਰੇਵਾਲ, ਗੁਰਜੀਤ ਕੌਰ ਬਸਰਾ, ਕੁਲਵੰਤ ਸਿੰਘ, ਪਰਮਜੀਤ ਸਿੰਘ, ਸੁਖਦੇਵ ਕੌਰ, ਚਰਨਜੀਤ ਸਿੰਘ, ਤਰਲੋਚਨ ਸਿੰਘ ਗਿੱਲ, ਕੁਲਦੀਪ ਕੌਰ ਗਿੱਲ, ਸੰਤੋਖ ਨੱਤ, ਕਮਲਜੀਤ ਨੱਤ, ਅਨੀਤ ਲਾਲ, ਸੁਖਦੇਵ ਸਿੰਘ ਭੱਠਲ, ਬਲਦੇਵ ਦੂਹੜੇ, ਗੁਰਦਿਆਲ ਸਿੰਘ ਬੱਲ, ਸੁੱਚਾ ਸਿੰਘ ਮਾਂਗਟ, ਸੁਭਾਸ਼ ਸੇਠੀ, ਜਗੀਰ ਸਿੰਘ ਕਾਹਲ਼ੋਂ, ਅਤੇ ਚਮਕੌਰ ਸਿੰਘ ਮਾਛੀਕੇ ਨੇ ਮੀਟਿੰਗ ਵਿੱਚ ਹਾਜ਼ਰੀ ਲਵਾਈ। ਸਟੇਜ ਦੀ ਕਾਰਵਾਈ ਕੁਲਵਿੰਦਰ ਖਹਿਰਾ ਵੱਲੋਂ ਨਿਭਾਈ ਗਈ ਜਦਕਿ ਪਰਮਜੀਤ ਦਿਓਲ, ਗੁਰਜਿੰਦਰ ਸੰਘੇੜਾ, ਮਨਮੋਹਨ ਸਿੰਘ ਗੁਲਾਟੀ, ਅਤੇ ਬ੍ਰਜਿੰਦਰ ਗੁਲਾਟੀ ਜੀ ਨੇ ਮੀਟਿੰਗ ਨੂੰ ਚਲਾਉਣ ਦੀਆਂ ਬਾਕੀ ਸਾਰੀਆਂ ਜ਼ਿੰਮੇਂਵਾਰੀਆਂ ਨਿਭਾਈਆਂ।

    ਪਰਮਜੀਤ ਦਿਓਲ