ਕਵਿਤਾਵਾਂ

 •    ਅਸਲੀ ਮਿੱਤਰ / ਮਨਪ੍ਰੀਤ ਸਿੰਘ ਲੈਹੜੀਆਂ (ਕਵਿਤਾ)
 •    ਮਾਂ / ਫੋਰਨ ਚੰਦ (ਕਵਿਤਾ)
 •    ਚਿੜੀਆ ਮੇਰੇ ਪੰਜਾਬ ਦੀਆ / ਬੂਟਾ ਗੁਲਾਮੀ ਵਾਲਾ (ਕਵਿਤਾ)
 •    ਦੁਨੀਆ ਹੱਸਦੀ ਵਸਦੀ ਚੰਗੀ ਲਗਦੀ / ਹਰਦੀਪ ਬਿਰਦੀ (ਕਵਿਤਾ)
 •    ਮੁਸੀਬਤਾਂ / ਨਾਇਬ ਸਿੰਘ ਬੁੱਕਣਵਾਲ (ਕਵਿਤਾ)
 •    ਸ਼ੁਕਰ ਕਰੋ-ਨਾ - 2 / ਮੋਹਨ ਭਾਰਤੀ (ਕਵਿਤਾ)
 •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
 •    ਕਰੋਨਾ / ਸਤੀਸ਼ ਠੁਕਰਾਲ ਸੋਨੀ (ਕਵਿਤਾ)
 •    ਕੁਦਰਤਿ ਪੁਰਖੁ ਪਾਸਾਰ / ਕਵਲਦੀਪ ਸਿੰਘ ਕੰਵਲ (ਕਵਿਤਾ)
 •    ਗ਼ਜ਼ਲ / ਮਹਿੰਦਰ ਮਾਨ (ਗ਼ਜ਼ਲ )
 •    ਲੋਕ-ਤੱਤ / ਕੁਲਤਾਰ ਸਿੰਘ (ਕਵਿਤਾ)
 •    ਅੱਲੜ ਤੇ ਅਣਭੋਲ / ਸੁੱਖ ਚੌਰਵਾਲਾ (ਗੀਤ )
 •    ਰੁੱਤਾਂ / ਪਵਨਜੀਤ ਕੌਰ ਬੌਡੇ (ਕਵਿਤਾ)
 •    ਕਿਵੇਂ ਨਿਕਲਦੇ ਦਿਨ / ਦਲਵਿੰਦਰ ਸਿੰਘ ਗਰੇਵਾਲ (ਕਵਿਤਾ)
 •    ਲੁਕਿਆ ਇਸ਼ਕ / ਨਵਦੀਪ (ਕਵਿਤਾ)
 •    ਸਵੈਮਾਣ / ਗੁਰਪ੍ਰੀਤ ਕੌਰ ਗੈਦੂ (ਕਵਿਤਾ)
 •    ਪਿੱਪਲ਼ ਤੇ ਜੈਵ ਵਿਭਿੰਨਤਾ / ਫੋਰਨ ਚੰਦ (ਕਵਿਤਾ)
 •    ਦੁੱਖ਼ਾਂ ਭਰੀ ਨਾ ਮੁੱਕੇ ਰਾਤ / ਮਲਕੀਅਤ "ਸੁਹਲ" (ਕਵਿਤਾ)
 • ਸਭ ਰੰਗ

 •    ਮਨੁੱਖ ਹਾਰਨ ਲਈ ਨਹੀਂ ਬਣਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਪੱਖੀ ਨੂੰ ਲਵਾ ਦੇ ਘੁੰਗਰੂ / ਸ਼ੰਕਰ ਮਹਿਰਾ (ਲੇਖ )
 •    ਪਿੰਡ ਦੇ ਪਿੰਡੇ 'ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ ! / ਨਿਸ਼ਾਨ ਸਿੰਘ ਰਾਠੌਰ (ਲੇਖ )
 •    ਲੋਕ ਗਾਇਕ ਜਾਂ ਮੋਕ ਗਾਇਕ? / ਮਿੰਟੂ ਬਰਾੜ (ਲੇਖ )
 •    ਕਰੋਨਾ ਵਾਇਰਸ ਨੇ ਬਦਲੇ ਜ਼ਿੰਦਗੀ ਜਿਊਣ ਦੇ ਢੰਗ / ਫੈਸਲ ਖਾਨ (ਲੇਖ )
 •    ਸਕੀਮੀ ਤੇ ਮਜ਼ਾਕੀਆਂ -ਤਾਇਆ ਕੋਰਾ / ਗੁਰਬਾਜ ਸਿੰਘ ਹੁਸਨਰ (ਲੇਖ )
 •    ਕਰੋਨਾ ਮਹਾਂਮਾਰੀ ਦੌਰਾਨ ਸਿੱਖਾਂ ਦਾ ਯੋਗਦਾਨ / ਉਜਾਗਰ ਸਿੰਘ (ਲੇਖ )
 •    ਪੁਰਾਤਨ ਸੰਗੀਤਕ ਸਾਜੋ ਸਮਾਨ ਸਾਂਭੀ ਬੈਠਾ 'ਅਵਤਾਰ ਸਿੰਘ ਬਰਨਾਲਾ' / ਤਸਵਿੰਦਰ ਸਿੰਘ ਬੜੈਚ (ਲੇਖ )
 •    ਤਪਦੇ ਰਾਹਾਂ ਦੇ ਪਾਂਧੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਵੈਨਕੂਵਰ ਦੇ ਸਿਰਕੱਢ ਸਾਹਿਤਕਾਰਾਂ ਨਾਲ ਗੋਸ਼ਟ / ਮਿੱਤਰ ਸੈਨ ਮੀਤ (ਲੇਖ )
 • ਡੈਲਟਾ ਦੀ ਇਕ ਸ਼ਾਮ ਦੋ ਸ਼ਾਇਰਾਂ ਦੇ ਨਾਮ (ਖ਼ਬਰਸਾਰ)


  ਡੈਲਟਾ -- ਹਰ ਮਹੀਨੇ ਦੇ ਤੀਸਰੇ ਮੰਗਲਵਾਰ ਦੀ ਸ਼ਾਮ, ਜਾਰਜ ਮੈਕੀ ਲਾਇਬਰੇਰੀ ਡੈਲਟਾ ਵਲੋਂ ਪੰਜਾਬੀ ਬੋਲੀ, ਪੰਜਾਬੀ ਸਾਹਿਤ ਤੇ ਸਭਿਆਚਾਰ ਨੂੰ ਸਮਰਪਤ ਕੀਤੀ ਹੋਈ ਹੈ। ਇਸ ਸ਼ਾਮ ਦੇ ਪ੍ਰੋਗਰਾਮ ਵਿਚ ਉਹਨਾਂ ਦੋ ਸ਼ਖਸੀਅਤਾਂ ਨੂੰ ਸਰੋਤਿਆਂ ਦੇ ਰੂਬਰੂ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਭਾਸ਼ਾ, ਸਾਹਿਤ, ਸੱਭਿਆਚਾਰ ਤੇ ਕਲਾ ਦੇ ਖੇਤਰ ਵਿਚ ਵੱਡਾ ਯੋਗਦਾਨ ਪਾਇਆ ਹੋਵੇ। ਇਹ ਸੁਹਾਣੀ ਸ਼ਾਮ ਸੰਨ ੨੦੧੯ ਦੇ ਅਕਤੂਬਰ ਮਹੀਨੇ ਦੀ ੧੫ ਤਰੀਕ, ਦਿਨ ਮੰਗਲਵਾਰ ਨੂੰ ਆਈ ਜਦੋਂ ਨਾਮਵਰ ਸ਼ਾਇਰ, ਸਰਦਾਰਨੀ ਹਰਸ਼ਰਨ ਕੌਰ ਅਤੇ ਬਹੁਪੱਖੀ ਸ਼ਾਇਰ ਸ਼ਾਹਗੀਰ ਗਿੱਲ ਸਰੋਤਿਆਂ ਦੇ ਰੂਬਰੂ ਹੋਏ।
    ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਦੇ ਸੰਚਾਲਕ, ਮੋਹਨ ਗਿੱਲ ਨੇ ਵਰ੍ਹਦੇ ਮੀਂਹ ਵਿਚ ਭਰਵੀਂ ਹਾਜ਼ਰੀ ਵਿਚ ਆਏ ਸਰੋਤਿਆਂ ਦਾ ਧੰਨਵਾਦ ਕੀਤਾ। ਕਾਵਿ ਸ਼ਾਮ ਵਿਚ ਪਧਾਰੇ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਦੀ ਕੁਲ ਦੇ ਚਰਾਗ ਸ੍ਰੀ ਅਜੈ ਛਾਬੜਾ ਜੀ, ਸੰਸਕ੍ਰਿਤ ਦੀ ਸਕਾਲਰ ਡਾ. ਮਧੂ ਸਿੰਘ ਤੇ ਉਰਦੂ ਸ਼ਾਇਰ ਬਾਹਰੀ ਜੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਫਿਰ ਇਸ ਕਾਵਿ ਸ਼ਾਮ ਦੇ ਪਿਛੋਕੜ ਬਾਰੇ ਜਾਣਕਾਰੀ ਦੇ ਕੇ ਦੋਹਾਂ ਸ਼ਾਇਰਾਂ ਦੀ ਸਾਹਿਤਕ ਦੇਣ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਸ ਤੋਂ ਮਗਰੋਂ ਸਰਦਾਰਨੀ ਹਰਸ਼ਰਨ ਕੌਰ ਨੂੰ ਸਟੇਜ 'ਤੇ ਆਉਣ ਦਾ ਸੱਦਾ ਦਿੱਤਾ।
    ਸਰਦਾਰਨੀ ਹਰਸ਼ਰਨ ਕੌਰ ਨੇ ਆਪਣੇ ਪਿਛੋਕੜ ਬਾਰੇ ਗੱਲ ਕਰਦਿਆਂ ਬੜੇ ਮਾਣ ਨਾਲ ਦੱਸਿਆ ਕਿ ਉਹ ਸੁਤੰਤਰਤਾ ਸੈਨਾਨੀ ਸ. ਹਰਨਾਮ ਸਿੰਘ ਗੁੱਜਰਖਾਨੀ ਤੇ ਸਰਦਾਰਨੀ ਵੀਰਾਂ ਵਾਲੀ ਦੀ ਪੋਤਰੀ ਹੈ। ਜਨਮ ਤੇ ਮੁਢੱਲੀ ਪੜ੍ਹਾਈ ਰਿਆਸਤ ਨਾਭਾ ਵਿਚ ਹੋਈ। ਪਿਤਾ ਦੀ ਥਾਂ ਥਾਂ ਬਦਲੀ ਹੋਣ ਕਾਰਨ ਪੜ੍ਹਾਈ ਦੇ ਸਥਾਨ ਵੀ ਬਦਲਦੇ ਰਹੇ। ਦਾਦੇ ਤੇ ਪਿਤਾ ਵਲੋਂ ਸਾਹਿਤ ਪੜ੍ਹਨ ਲਈ ਉਤਸਾਹਤ ਕੀਤਾ ਗਿਆ। ਦਾਦੀ ਦੀ ਸਮਰਪਨ ਭਾਵਨਾ ਨੇ ਕਦੀ ਡੋਲਣ ਨਾ ਦਿੱਤਾ। ਦਾਦੇ ਵਲੋਂ ਦਿੱਤੀਆਂ ਭਾਈ ਵੀਰ ਸਿੰਘ ਦੀਆਂ ਪੁਸਤਕਾਂ ਪੜ੍ਹਨ ਕਾਰਨ ਲਿਖਣ ਵਲ ਰੁਚਿਤ ਹੋਈ। ਕਾਲਜ ਪੜ੍ਹਦੇ ਸਮੇਂ ਲਿਖਣਾ ਸ਼ੁਰੂ ਕੀਤਾ। ਸਹੁਰਾ ਪਰਿਵਾਰ ਵੀ ਚੰਗਾ ਮਿਲਿਆ। ਓਥੇ ਵੀ ਪੜ੍ਹਨ ਲਿਖਣ ਦਾ ਸਿਲਸਿਲਾ ਚਲਦਾ ਰਿਹਾ। ਵਿਆਹ ਮਗਰੋਂ ਬਹੁਤਾ ਸਮਾਂ ਡੇਹਰਾਦੂਨ ਵਸੇਬਾ ਹੋਣ ਕਰ ਕੇ ਹਿੰਦੀ ਬੋਲਣੀ ਸਿੱਖੀ। ਚਾਰ ਕਾਵਿ ਸੰਗ੍ਰਹਿ ਪੰਜਾਬੀ ਵਿਚ ਤੇ ਇਕ ਕਾਵਿ ਸੰਗ੍ਰਹਿ ਹਿੰਦੀ ਵਿਚ ਛਪੇ ਹਨ ਅਤੇ ਇਕ ਕਾਵਿ ਸੰਗ੍ਰਹਿ (ਪੰਜਾਬੀ) ਛਪਾਈ ਅਧੀਨ ਹੈ। ਨਾਮਵਰ ਸ਼ਾਇਰ ਰਵਿੰਦਰ ਰਵੀ ਦੇ ਵਿਚਾਰ ਵਿਚ 'ਹਰਸ਼ਰਨ ਦੀ ਕਵਿਤਾ ਸਵੈ ਦੀ ਕਵਿਤਾ ਹੈ'। ਆਪਣੀ ਲਿਖਤ ਤੇ ਲੇਖਣ ਪ੍ਰਕਿਰਿਆ ਬਾਰੇ ਗੱਲ ਕਰਨ ਉਪਰੰਤ ਉਹਨਾਂ ਆਪਣੀਆਂ ਕੁਝ ਕਵਿਤਾਵਾਂ, 'ਆਬਸ਼ਾਰ', 'ਅੱਜ ਫਿਰ ਕਵਿਤਾ ਜਨਮ ਰਹੀ', 'ਮੁਹੱਬਤ ਦਾ ਇੰਤਜ਼ਾਰ', 'ਸਰਾਪ' 'ਕੌਣ ਦਿਲ ਨੂੰ ਸਮਝਾਏ' ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਉਹਨਾਂ ਵੰਨਗੀ ਵਜੋਂ ਹਿੰਦੀ ਵਿਚ ਲਿਖੀਆਂ ਦੋ ਮਾਰਮਿਕ ਕਵਿਤਾਵਾਂ, 'ਪਹਾੜਨ ਗੁੱਜਰ ਕੁੜੀ' ਅਤੇ 'ਫੌਜੀ ਜਵਾਨ ਦੀ ਕਫਨ ਵਿਚ ਘਰ ਵਾਪਸੀ' ਸੁਣਾ ਕੇ ਸਰੋਤਿਆਂ ਕੋਲੋਂ ਖੂਬ ਦਾਦ ਪ੍ਰਾਪਤ ਕੀਤੀ।  
    ਇਸ ਮਹਿਫਲ ਦੇ ਦੂਸਰੇ ਸੰਚਾਲਕ ਸ. ਜਰਨੈਲ ਸਿੰਘ ਆਰਟਿਸਟ ਨੇ ਸ਼ਾਇਰ ਸ਼ਾਹਗੀਰ ਗਿੱਲ ਦੀ ਕਵਿਤਾ ਦੀਆਂ ਕਾਵਿ ਪੁਸਤਕਾਂ ਦੀ ਸੰਖੇਪ ਜਾਣਕਾਰੀ ਦੇਣ ਮਗਰੋਂ ਉਹਨਾਂ ਨੂੰ ਸਟੇਜ 'ਤੇ ਆਉਣ ਦਾ ਸੱਦਾ ਦਿੱਤਾ। ਸ਼ਾਹਗੀਰ ਗਿੱਲ ਨੇ ਰੱਬ ਬਾਰੇ ਲਿਖੀ ਆਪਣੀ ਕਵਿਤਾ ਅਤੇ ਮੀਨਾ ਕੁਮਾਰੀ ਦਾ ਲਿਖਿਆ ਇਕ ਉਰਦੂ ਸ਼ਿਅਰ ਸੁਣਾ ਕੇ ਗੱਲ ਸ਼ੁਰੂ ਕੀਤੀ ਕਿ ਉਹਨਾਂ ਦਾ ਜਨਮ ਖਾਨੇਵਾਲ ਚੱਕ ਨੰਬਰ ੧੭੩ (ਪਾਕਿਸਤਾਨ) ਦਾ ਹੈ। ਉਜੜ ਕੇ ਸ਼ਾਹ ਪੁਰ ਪੱਟੀ ਜ਼ਿਲਾ ਨਵਾਂ ਸ਼ਹਿਰ ਆ ਵਸੇ। ਸਾਧਾਰਨ ਕਿਸਾਨ ਪਰਵਾਰ ਵਿਚ ਪਰਵਰਿਸ਼ ਹੋਈ। ਪੜ੍ਹਨ ਦੇ ਨਾਲ ਨਾਲ ਖੇਤੀ ਬਾੜੀ ਦੇ ਕੰਮ ਵਿਚ ਵੀ ਹੱਥ ਵਟਾਉਂਦਾ ਰਿਹਾ। ਜ਼ਿੰਮੇਵਾਰੀਆਂ ਦੀ ਪੰਡ ਭਾਰੀ ਹੁੰਦੀ ਮਹਿਸੂਸ ਹੋਈ ਤਾਂ ਇਸ ਪੰਡ ਨੂੰ ਕੁਝ ਹੌਲਾ ਕਰਨ ਲਈ ੧੯੭੧ ਵਿਚ ਕੈਨੇਡਾ ਦੇ ਬੀ.ਸੀ. ਸੂਬੇ ਦੇ ਸ਼ਹਿਰ ਕਿਟੀਮੈਟ ਆ ਗਿਆ। ਸ਼ਿੱਪਰ ਦੀ ਜਾਬ ਕੀਤੀ। ਫਿਰ ਵੈਨਕੂਵਰ ਆ ਕੇ ਵੀ ਕਈ ਪਾਪੜ ਵੇਲੇ। ਕੁਝ ਸਮਾਂ ਭਾਂਤ ਸੁਭਾਂਤੀਆਂ ਨੌਕਰੀਆਂ ਬਾਅਦ ਗੱਡੀ ਲੀਹ 'ਤੇ ਆ ਗਈ। ਹੁਣ ਰਿਟਾਇਰਡ ਜ਼ਿੰਦਗੀ ਬਤੀਤ ਹੋ ਰਹੀ ਹੈ। ਕਵਿਤਾ ਲਿਖਣ ਦਾ ਸ਼ੌਕ ਸਕੂਲ ਪੜ੍ਹਨ ਸਮੇਂ ਤੋਂ ਹੀ ਪੈ ਗਿਆ ਸੀ। ਕਾਲਜ ਵਿਚ ਪੜ੍ਹਦਿਆਂ ਵੀ ਕਵਿਤਾ ਲਿਖਦਾ ਰਿਹਾ। ਕਵਿਤਾ ਦੇ ਹਰ ਰੂਪ 'ਤੇ ਹੱਥ ਅਜ਼ਮਾਇਆ ਹੈ। ਕਵਿਤਾ ਦੀਆਂ ਪੰਦਰਾਂ ਪੁਸਤਕਾਂ ਛੱਪ ਚੁੱਕੀਆ ਹਨ ਸੋਲ੍ਹਵੀਂ ਛਪਾਈ ਅਧੀਨ ਹੈ। ਆਪਣੀ ਲੇਖਣ ਪਰਕਿਰਿਆ ਬਾਰੇ ਗੱਲ ਕਰਨ ਮਗਰੋਂ ਉਹਨਾਂ ਇਕ ਰੁਬਾਈ ਸੁਣਾ ਕੇ ਫਿਰ ਆਪਣੀ ਹਰ ਵੰਨਗੀ ਦੀ ਕਵਿਤਾ, 'ਅੰਦਰ ਦਾ ਨੇਰ੍ਹਾ ਸਵੇਰਾ', 'ਮੁਹੱਬਤ ਦਾ ਗੀਤ', 'ਔਰਤ' 'ਖੁਦ ਨੂੰ ਤਰਾਸ਼, ਪੱਥਰਾਂ ਨੂੰ ਤਰਾਸ਼ੇਂ!' 'ਛੋਟੇ ਬਹਿਰ ਦੀ ਗ਼ਜ਼ਲ, 'ਜ਼ਿੰਦਗੀ ਨੂੰ ਬੇਮਸਾਲ ਕਰ, ਹਰ ਪਲ ਦਾ ਪਰ ਖਿਆਲ ਕਰ', 'ਸੱਜਣ ਮੈਂਢਾ ਰੰਗਲਾ' ਅਤੇ 'ਮੇਰੇ ਮਜਾਰ 'ਤੇ ਕਦੀ ਤੇ ਆਇਆ ਹੋਏਂਗਾ' ਸਰੋਤਿਆਂ ਨੂੰ ਸੁਣਾਈ। ਅਖੀਰ ਵਿਚ ਸ਼ਿਵ ਕੁਮਾਰ ਬਟਾਵਲੀ ਨੂੰ ਸਮਰਪਤ, ਉਸ ਦੀਆਂ ਕੁਝ ਕਵਿਤਾਵਾਂ ਦੇ ਮੁਖੜੇ ਲੈ ਕੇ, ਇਕ ਕਵਿਤਾ ਸੁਣਾ ਕੇ ਬਟਾਲਵੀ ਨਾਲ ਗੁਜ਼ਾਰੇ ਸਮੇਂ ਦਾ ਰਿਣ ਅਦਾ ਕੀਤਾ।  
    ਇਸ ਕਵਿ-ਸ਼ਾਮ ਵਿਚ ਡਾ. ਰਾਜਵੰਤ ਸਿੰਘ ਚਲਾਣਾ, ਮਿਸਜ਼ ਚਲਾਣਾ, ਡਾ. ਅਜੈ ਛਾਬੜਾ, ਡਾ. ਸ਼ਬਨਮ ਮੱਲ੍ਹੀ, ਭੂਪਿੰਦਰ ਮਲ੍ਹੀ, ਜਰਨੈਲ ਸਿੰਘ ਸੇਖਾ, ਅਮਰੀਕ ਪਲਾਹੀ, ਹਰਦਮ ਸਿੰਘ ਮਾਨ, ਗੁਰਤੇਜ ਗਿੱਲ, ਗੁਰਚਰਨ ਟੱਲੇਵਾਲੀਆ, ਬਲਬੀਰ ਤਨਹਾ, ਰਾਬਿੰਦਰ ਸਿੰਘ ਮੱਲ੍ਹੀ, ਰਣਜੀਤ ਕੌਰ ਔਲਖ, ਜਸਬੀਰ ਮਾਨ, ਮੀਨੂ ਬਾਵਾ, ਰੁਪਿੰਦਰ ਖਹਿਰਾ, ਬਿੰਦੂ ਮਠਾੜੂ, ਦਵਿੰਦਰ ਬਚਰਾ, ਮੋਹਨ ਬਚਰਾ ਤੇ ਕਈ ਹੋਰ ਨਾਮਵਰ ਸ਼ਖਸੀਅਤਾਂ ਹਾਜ਼ਰ ਸਨ। ਅਗਲੇ ਮਹੀਨੇ, ਨਵੰਬਰ ੧੯ ਦੀ ਕਾਵਿ-ਸ਼ਾਮ ਵਿਚ ਦੋ ਹੋਰ ਸਾਹਿਤਕ ਸ਼ਖਸੀਅਤਾਂ ਨੂੰ ਸਰੋਤਿਆਂ ਦੇ ਰੂ ਬ ਰੂ ਕਰਨ ਦੇ ਇਕਰਾਰ ਨਾਲ ਕਾਵਿ ਮਹਿਫਲ ਵਿਛੜ ਗਈ।