ਸਭ ਰੰਗ

 •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਧਰਮ ਅਤੇ ਦਲਿੱਦਰ / ਗੁਰਨਾਮ ਸਿੰਘ ਸੀਤਲ (ਲੇਖ )
 •    ਬਾਰਿ ਪਰਾਇਐ ਬੈਸਣਾ / ਨਿਸ਼ਾਨ ਸਿੰਘ ਰਾਠੌਰ (ਲੇਖ )
 •    ਅੱਗ ਦੀ ਮਾਰ ਅਤੇ ਨਵੇਂ ਵਰ੍ਹੇ ਦੇ ਜਸ਼ਨ / ਮਿੰਟੂ ਬਰਾੜ (ਲੇਖ )
 •    ਬਜ਼ੁਰਗ ਬਣੋ ਬੁੱਢੇ ਨਹੀਂ / ਕੈਲਾਸ਼ ਚੰਦਰ ਸ਼ਰਮਾ (ਲੇਖ )
 •    ਕੰਠੇ ਮਾਲਾ ਜਿਹਵਾ ਰਾਮੁ / ਇਕਵਾਕ ਸਿੰਘ ਪੱਟੀ (ਲੇਖ )
 •    ਕੰਮ ਹੀ ਪੂਜਾ ਹੈ / ਜਸਕਰਨ ਲੰਡੇ (ਲੇਖ )
 •    ਪੰਜਾਬ ਦੀ ਤ੍ਰਾਸਦੀ - ਉਸਨੂੰ ਉਜਾੜਿਆਂ ਨੇ ਉਜਾੜਿਆ / ਉਜਾਗਰ ਸਿੰਘ (ਲੇਖ )
 •    ਹਸਪਤਾਲ ਬਣਗੇ ਲੁੱਟ ਅਤੇ ਅਣਗਹਿਲੀ ਦਾ ਘਰ / ਹਾਕਮ ਸਿੰਘ ਮੀਤ (ਲੇਖ )
 •    ਸੂਰਜਾਂ ਦੇ ਵਾਰਿਸ (ਕਾਵਿ-ਸੰਗ੍ਰਹਿ) / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਸਫਰਨਾਮਾ-ਕੰਨਿਆਂ ਕੁਮਾਰੀ ਤੱਕ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਘਮੰਡ ਤਿਆਗੋ ਤੇ ਪਿਆਰ-ਮੁਹੱਬਤ ਨਾਲ ਜੀਓ / ਮਨਜੀਤ ਤਿਆਗੀ (ਲੇਖ )
 • ਸਫਰਨਾਮਾ-ਕੰਨਿਆਂ ਕੁਮਾਰੀ ਤੱਕ (ਪੁਸਤਕ ਪੜਚੋਲ )

  ਗੁਰਮੀਤ ਸਿੰਘ ਫਾਜ਼ਿਲਕਾ   

  Email: gurmeetsinghfazilka@gmail.com
  Cell: +91 98148 56160
  Address: 3/1751, ਕੈਲਾਸ਼ ਨਗਰ
  ਫਾਜ਼ਿਲਕਾ India
  ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਪੁਸਤਕ ਖੰਨਾ ( ਪੰਜਾਬ ) ਤੋਂ ਬੰਗਲੌਰ ਤੇ ਬੰਗਲੌਰ ਤੋਂ ਕੰਨਿਆਂ ਕੁਮਾਰੀ ਤੱਕ ਦਾ ਯਾਂਤਰਾ ਬਿਰਤਾਂਤ ਹੈ । ਇਹ ਸਫਰ ਲੇਖਕ ਨੇ ਆਪਣੀ ਨੂੰਹ ਰਾਣੀ ਦੇ ਸੱਦੇ ਤੇ ਕੀਤਾ ਹੈ । ਲੇਖਕ ਦੇ ਪੁਤਰ ਦਾ ਵਿਆਹ 3 ਅਗਸਤ ,2014 ਵਿਚ ਬੰਗਲੌਰ ਦੀ ਕਿਸੇ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦੀ  ਲੜਕੀ ਨਾਲ ਹੋਇਆ ਸੀ ।  ਵਿਆਹ ਪਿਛੋਂ ਨੂੰਹ ਰਾਣੀ ਦੀ ਇਛਾ ਸੀ ਕਿ ਉਹ ਆਪਣੇ ਪਿਤਾ (ਸਹੁਰਾ ਸਾਹਿਬ ) ਨੂੰ ਬੰਗਲੌਰ ਤੇ ਆਸ ਪਾਸ ਦੀਆਂ ਧਾਂਰਮਿਕ ਇਤਿਹਾਸਕ ਸਥਾਂਨ ਵਿਖਾਵੇ ।ਜਿਂਨ੍ਹਾਂ ਵਿਚ  ਕੰਨਿਆਂ ਕੁਮਾਰੀ ਜਾਣ ਦਾ  ਵਿਚਾਰ ਵੀ ਸੀ ।ਇਹ ਯਾਂਤਰਾ 29 ਦਸੰਬਰ ,2014 ਤੋਂ ਸ਼ੁਰੂ ਹੋਈ । ਤੇ 12 ਜਨਵਰੀ 2015 ਤਕ ਦੀ ਵਾਪਸੀ ਹੋਈ ।ਇਂਨ੍ਹਾਂ ਪੰਦਰਾਂ ਦਿਨਾਂ ਵਿਚ ਲੇਖਕ ਆਪਣੇ ਪੁਤਰ ਨਾਲ ਫਾਜ਼ਿਲਕਾ- ਦਿਲੀ ਰੇਲ ਦਾ  ਸਫਰ  ਖੰਨੇ ਤੋਂ  ਲਿਖਦਾ ਹੈ । ਤਤਕਰੇ ਤੋਂ ਬਗੈਰ   ਪੁਸਤਕ ਦੇ ਵਖ ਵਖ  21 ਕਾਂਡ ਹਨ । ਪਰ ਸਾਰੇ ਸਿਰਲੇਖਾਂ ਵਿਚ ਤਰੀਕ  ਪਾਈ ਹੋਈ ਹੈ ਕਿ  ਲੇਖਕ ਕਿਸ ਤਰੀਕ ਨੂੰ ਕਿਥੋਂ  ਸਫਰ ਸ਼ੁਰੂ ਕਰਦਾ ਹੈ ਕਿਥੇ ਪਹੁੰਚਦਾ ਹੈ ।  ਕੀ ਕੀ ਵੇਖਦਾ ਹੈ ।  ਮੌਸਮਾ ਦੀ ਪਲ ਪਲ ਦੀ ਤੇ  ਸੂਰਜ ਚੜ੍ਹਨ ਲਹਿਣ ਦਾ ਖਾਸ  ਜ਼ਿਕਰ ਹੈ । ਰਸਤੇ ਦੇ ਸਟੇਸ਼ਨ ,ਮਿਲਦੇ ਸਾਥੀ ਯਾਤਰੂ , ਪਲੇਟ ਫਾਰਮਾਂ ਦੀ ਭੀੜ ,ਸਾਧਾਂਰਨ ਗੱਲਾਂ ਹਨ ।ਨਿਕਾ ਨਿਕਾ ਵੇਰਵਾ ਹੈ । ਕੀਤਾ ਜਾਣ ਵਾਲਾ ਖਰਚ ਕੁਲੀ ਨੂੰ  ਦਿਤੇ ਪੈਸੇ ,ਵਧ ਪੈਸ਼ੇ ਮੰਗਣ ਤੇ ਆਪ ਸਾਰੇ ਆਪੋ ਆਪਣਾ ਸਮਾਨ ਚੁਕ ਕੇ ਪਹੁੰਚਣਾ , ਹੋਟਲਾਂ ਵਿਚ   ਰੁਕਣਾ  ਤੇ ਹੋਟਲ ਦਾ ਖਾਣਾ ਜਿਹੋ ਜਿਹਾ ਵੀ  ਸੀ ਇਕ ਇਕ ਇਕ ਚੀਜ਼ ਦਾ ਲਿਖਿਆ ਹੈ ।  ਸਟੇਸ਼ਨ ਤੇ ਰੇਲਾਂ ਦੀ ਦੇਰੀ ਦਾ ਤਲਖ ਤਜ਼ਰਬਾ  ਹੋਣ ਤੇ ਲਿਖਦਾ ਹੈ –ਅੰਗਰੇਜ਼ ਸਾਨੂੰ ਰਾਜ ਕੀ ਦੇ ਗਏ ਬਾਂਦਰਾਂ ਵਿਚ ਗੁੜ ਦੀ ਭੇਲੀ ਸੁੱਟ ਗਏ ਤੇ ਇਥੇ ਮੱਚ ਗਈ ਘੜਮਸ (ਪੰਨਾ 6)। ਭਾਂਵ ਲੇਖਕ ਦੇਸ਼ ਦੀ ਅਨੁਸ਼ਾਂਸਨ ਹੀਣਤਾ ਤੇ ਗਿਲ੍ਹਾ ਕਰਦਾ ਹੈ । ਲੇਖਕ ਨਾਲ ਪੁਤਰ ਦਲਬੀਰ ਸਿੰਘ ਹੈ । ਜਾਣ ਵੇਲੇ ਦਿਲੀ  ਤੋਂ ਚਲਦੇ ਰਸਤੇ ਦੇ ਸਟੇਸ਼ਨ ਗਵਾਲੀਅਰ ,ਡਬਰਾ ,ਡਾਸੀ ,ਅਟਾਰਸੀ ,ਸਿਕੰਦਰਾਬਾਦ ,ਬਾਰੂਕ ,ਤਾੰਡਵਰ ਖਾਦਰਪੇਟ ,ਜੰਗਾਲ ਪੱਟੀ ,ਕੋਸੀਜੀ ,ਬੰਸਾਪਲੀ , ਤੋਂ ਬੰਗਲੌਰ ਪਹੁੰਚਦੇ ਹਨ ।,ਲੇਖਕ ਬੰਗਲੌਰ ਦਾ ਨਾਂ ਬੰਗਲੂਰੂ ਕਰਨ ਤੇ ਆਲੋਚਨਾ ਕਰਦਾ ਹੈ ਨਾਲ ਹੀ ਹੋਰ ਸ਼ਹਿਰਾਂ ਦੀ ਵੀ ਗੱਲ ਕਰਦਾ ਹੈ । ਜਿਵੇਂ ਪੰਜਾਬ ਵਿਚ ਵੀ ਕੁਝ ਸ਼ਹਿਰਾਂ ਦੇ ਨਾਂਅ ਬਦਲੇ ਗਏ ਹਨ ।ਇਸ ਰੁਝਾਨ ਨੂੰ ਲੇਖਕ ਠੀਕ ਨਹੀਂ ਸਮਝਦਾ ।ਕਿਉਂ ਕਿ ਲੋਕਾਂ ਦੇ ਮੂੰਹ ਤੇ ਪੁਰਾਣੇ ਨਾ ਹੀ ਚੜ੍ਹੇ ਹੁੰਦੇ ਹਨ । ਮੁਹਾਲੀ ਨੂੰ   ਐਸ ਏ ਐਸ ਨਗਰ ਘਟ ਕਹਿੰਦੇ ਹਨ । ਇਸੇ ਤਰਾ ਨਵੇਂ ਸ਼ਹਿਰ ਨੂੰ ਬਦਲ ਕੇ ਸਹੀਦ ਭਗਤ ਸਿੰਘ ਨਗਰ ਕਿਹਾ ਜਾਂਦਾ ਹੈ ।  ਲੇਖਕ ਪੁਸਤਕ ਵਿਚ ਹੋਰ ਵੀ ਇਹੋ ਜਿਹੀਆ ਕਈ ਗਲਾਂ ਬਾਰੇ ਬੇਬਾਕ ਵਿਚਾਰ ਲਿਖਦਾ ਹੈ । ਨਵਾਂ ਸਾਲ 2015 ਦੇ ਜਸ਼ਨਾਂ ਦੀ ਚਰਚਾ ਹੈ । ਬੰਗਲੌਰ ਤੇ ਪੰਜਾਬ ਦੇ ਕਾਵਾਂ ਦੀਆਂ ਅਵਾਜ਼ਾਂ ਵਿਚ ਵਖਰੇਵਾਂ ਹੈ ।  ਰਸਤਿਆਂ ਦੇ ਕੁਦਰਤੀ ਨਜ਼ਾਰੇ ਵੀ ਮਨ ਮੋਹ ਲੈਂਦੇ ਹਨ ।
  ਕੰਨਿਆਂ ਕੁਮਾਰੀ ਦੀ ਭੂਗੋਲਿਕ ਸਥਿਤੀ ,ਇਤਿਹਾਸ ,ਸਮੁਂਦਰੀ ਨਜ਼ਾਰੇ , ਸਵਾਮੀ ਵਿਵੇਕਾ ਨੰਦ ਦੀ ਮੂਰਤੀ ,ਥਿਰੂ ਵੈਲਵਰ ,ਸਮਾਰਕ ,ਬਾਰੇ ਜ਼ਿਕਰ ਹੈ (ਪੰਨਾ 31)ਲੇਖਕ ਨੂੰ ਪੰਜਾਬੀ ਖਾਣਾ ਮਿਲਣ ਦੀ ਮੁਸ਼ਕਲ ਆਉਂਦੀ ਹੈ ਪਰ ਇਸ ਮਜ਼ਬੂਰੀ  ਚ ਕੀ ਕਰ ਸਕਦਾ ਸੀ ।ਕੰਨਿਆਂ ਕੁਨਾਰੀ ਦੇ ਹਿੰਦੂ ਮੰਦਰਾਂ ਦਾ ਵੇਰਵਾ ਪੁਸਤਕ ਵਿਚ ਹੈ ।ਜਿਂਨ੍ਹਾਂ ਚ ਤੀਰਥ ਘਾਟ ,ਗਾਂਧੀ ਸਮਾਰਕ ,ਵਿਵੇਕਾਨੰਦ ਪੁਰਮ ,ਸਥਾਂਨ ਹਨ ,ਨਾਰੀਅਲ ਦੇ ਰੁੱਖਾਂ ਦਾ ਜ਼ਿਕਰ ਹੈ ।  ਇਕ  ਗੁਰਦੁਆਰੇ ਵਿਚ ਲੇਖਕ ਨਾਲ ਠੀਕ ਵਿਵਹਾਰ ਨਹੀਂ ਹੁੰਦਾ । ਰਾਮੇਸ਼ਵਰਮ ਮੰਦਿਰ ਦਾ ਪੂਰਾ ਵੇਰਵਾ ਹੈ ।  ਗੁਰੂ ਨਾਨਕ ਦੇਵ ਜੀ ਦੀ ਉਦਾਸੀ ਵੇਲੇ ਦਾ ਜ਼ਿਕਰ ਹੈ ।  ਲੇਖਕ ਇਸ ਸਫਰ ਵਿਚ ਭਾਂਰਤ ਦੇ ਰਾਸ਼ਟਰਪਤੀ ਅਬਦੁਲ ਕਲਾਮ ਦਾ ਜਨਮ ਸਥਾਂਨ ,ਵੇਖਦਾ ਹੈ ।  ਪੁਲਾਂ ਦੀ ਜਾਣਕਾਰੀ ਹੈ। 8,9 ਜਨਵਰੀ ਨੂੰ  ਘਰ ਰਹਿੰਦੇ ਹਨ ।10 ਜਨਵਰੀ ਨੂੰ ਵਾਪਸੀ ਦੀ ਤਿਆਰੀ ਹੁੰਦੀ ਹੈ । ਰਸਤੇ ਵਿਚ ਇਕ ਬਜ਼ੁਰਗ ਜੋੜੈ ਨਾਲ ਸਾਂਝ ਪੈਂਦੀ ਹੈ ਜੋ ਭੂਪਾਲ ਉਤਰਦਾ ਹੈ ਪਰ ਉਸਦੀ ਬੀਵੀ ਖਾਣ ਪੀਣ ਦਾ ਸਮਾਨ ਸਾਂਭੀ ਤੁਰੀ ਜਾਂਦੀ ਹੈ ।  ਬਜ਼ੁਰਗ ਨੂੰ ਲੇਖਕ ਆਪਣੀ ਕਵਿਤਾ ਵੀ ਸ਼ੁਨਾਉਂਦਾ ਹੈ ।ਪਰ ਇਸ ਸਾਂਝ  ਵਿਚ ਮੋਹ ਪਿਆਰ ਖਤਮ ਹੋ ਜਾਂਦਾ ਹੈ ਜਦੋਂ ਭੂਪਾਲ ਆਉਣ ਤੇ ਉਹ ਚੁਪ ਕਰਕੇ ਬਿਨਾ ਬੁਲਾਏ ਉਤਰ ਜਾਂਦੇ ਹਨ ।12 ਜਨਵਰੀ ਨੂੰ ਵਾਪਸ ਖੰਨੇ ਪਹੁੰਚਦੇ ਹਨ । ਪੁਸਤਕ ਦੀ ਭਾਵਪੂਰਤ  ਭੂਮਿਕਾ ਦਸ ਵਿਸ਼ਿਆਂ ਦੇ ਪੋਸਟਗਰੈਜੂਏਟ ਲੇਖਕ ਲੋਕ ਨਾਥ ਸ਼ਰਮਾ (ਖੰਨਾ) ਸੇਵਾਮੁਕਤ ਪ੍ਰਿੰਸੀਪਲ ਨੇ ਲਿਖੀ ਹੈ। ਲੇਖਕ ਵਲੋਂ  ਪਤਨੀ ਨੂੰ  ਸਮਰਪਿਤ ਕੀਤੀ ਪਹਿਲੀ ਪੁਸਤਕ ਦੇ  ਪੰਨੇ 66+12- 78 ਹਨ ਤੇ ਮੁਲ 195 ਰੁਪਏ ਹੈ ।