ਸਭ ਰੰਗ

 •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਧਰਮ ਅਤੇ ਦਲਿੱਦਰ / ਗੁਰਨਾਮ ਸਿੰਘ ਸੀਤਲ (ਲੇਖ )
 •    ਬਾਰਿ ਪਰਾਇਐ ਬੈਸਣਾ / ਨਿਸ਼ਾਨ ਸਿੰਘ ਰਾਠੌਰ (ਲੇਖ )
 •    ਅੱਗ ਦੀ ਮਾਰ ਅਤੇ ਨਵੇਂ ਵਰ੍ਹੇ ਦੇ ਜਸ਼ਨ / ਮਿੰਟੂ ਬਰਾੜ (ਲੇਖ )
 •    ਬਜ਼ੁਰਗ ਬਣੋ ਬੁੱਢੇ ਨਹੀਂ / ਕੈਲਾਸ਼ ਚੰਦਰ ਸ਼ਰਮਾ (ਲੇਖ )
 •    ਕੰਠੇ ਮਾਲਾ ਜਿਹਵਾ ਰਾਮੁ / ਇਕਵਾਕ ਸਿੰਘ ਪੱਟੀ (ਲੇਖ )
 •    ਕੰਮ ਹੀ ਪੂਜਾ ਹੈ / ਜਸਕਰਨ ਲੰਡੇ (ਲੇਖ )
 •    ਪੰਜਾਬ ਦੀ ਤ੍ਰਾਸਦੀ - ਉਸਨੂੰ ਉਜਾੜਿਆਂ ਨੇ ਉਜਾੜਿਆ / ਉਜਾਗਰ ਸਿੰਘ (ਲੇਖ )
 •    ਹਸਪਤਾਲ ਬਣਗੇ ਲੁੱਟ ਅਤੇ ਅਣਗਹਿਲੀ ਦਾ ਘਰ / ਹਾਕਮ ਸਿੰਘ ਮੀਤ (ਲੇਖ )
 •    ਸੂਰਜਾਂ ਦੇ ਵਾਰਿਸ (ਕਾਵਿ-ਸੰਗ੍ਰਹਿ) / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਸਫਰਨਾਮਾ-ਕੰਨਿਆਂ ਕੁਮਾਰੀ ਤੱਕ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਘਮੰਡ ਤਿਆਗੋ ਤੇ ਪਿਆਰ-ਮੁਹੱਬਤ ਨਾਲ ਜੀਓ / ਮਨਜੀਤ ਤਿਆਗੀ (ਲੇਖ )
 • ਸਿਰਜਣਧਾਰਾ ਦੀ ਮਾਸਿਕ ਇੱਕਤਰਤਾ (ਖ਼ਬਰਸਾਰ)


  ਸਿਰਜਨਧਾਰਾ ਦੀ ਮਾਸਿਕ ਇੱਕਤਰਤਾ ੨੮ ਦਸੰਬਰ ਦਿਨ ਸ਼ਨੀਵਾਰ ਨੂੰ ਸ. ਕਰਮਜੀਤ ਸਿੰਘ ਔਜਲਾ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਵਿਖੇ ਹੋਈ । ਸ. ਹਰਬਖਸ਼ ਸਿੰਘ ਜੀ ਗਰੇਵਾਲ ਨੂੰ ਮੁੱਖ ਮਹਿਮਾਨ ਬਣਾਇਆ ਗਿਆ। ਸੱਭ ਨੂੰ ਜੀ ਆਇਆਂ ਆਖਦਿਆਂ ਮੰਚ ਸਚਾਲਕ ਗੁਰਨਾਮ ਸਿੰਘ ਸੀਤਲ ਨੇ ਸਭਾ ਨੂੰ ਬੇਨਤੀ ਕੀਤੀ ਭਵਨ ਦੀ ਲਾਏਬ੍ਰੇਰੀ ਦੇ ਲਾਏਬ੍ਰੇਰੀਅਨ ਸ਼੍ਰੀ ਬਜਾਜ ਸਾਹਬ ਦੇ ਅਚਾਨਕ ਅਕਾਲ ਚਲਾਣੇ ਤੇ ੨ ਮਿੰਟ ਖੜੇ ਹੋ ਕੇ ਸ਼ਰਧਾਂਜਲੀ ਭੇਂਟ ਕਰਨ।
  ਅੱਜ ਦੀ ਇੱਕਤਰਤਾ ਵਿਸ਼ੇਸ਼ ਤੌਰ ਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਅ੍ਰਪਿਤ ਸੀ ਜੋ ਸੰਸਾਰ ਦੇ ਕਿਸੇ ਕੋਨੇ ਵਿਚ ਅਜਿਹੀ ਸ਼ਹਾਦਤ ਨਹੀਂ ਮਿਲਦੀ। ਸਰਹਿੰਦ ਦੇ ਦੁਸ਼ਟ ਸੂਬੇ ਵਜ਼ੀਰ ਖਾਨ ਦੇ ਅਣਹੋਣੇ ਜ਼ੁਲਮ ਨੂੰ ਨਾ ਸਹਾਰਦੇ ਹੋਏ ਅਤੇ ਮਾਸੂਮ ਜਿੰਦਾਂ ਦੇ ਦਰਦ ਨੂੰ ਨੇੜਿaਂ ਮਹਿਸੂਸ ਕਰਦੇ ਹੋਏ ਸਭਨਾਂ ਨੇ ਹਾਅ ਦੇ ਨਾਅਰੇ ਮਾਰੇ ।

  ਉਪਰੰਤ ਸ. ਸੁਰਜਨ ਸਿੰਘ ਨੇ ਨਜ਼ਮ ਪੜ੍ਹੀ: ਐ ਕੰਧੇ ਸਰਹਿੰਦ ਦੀਏ, ਤੈਨੂ ਜਰਾ ਤਰਸ ਨਾ ਆਇਆ।ਸਪੂੰਰਣ ਸਨਮ ਜੀ ਦੀ ਕਵਿਤਾ ਦੇ ਬੋਲ ਸਨ: ਸ਼ਹਾਦਤ ਮਾਸੂਮਾਂ ਦੀ ਬੇ-ਮਿਸਾਲ ਵੇਖੀ। ਪ੍ਰਮਿੰਦਰ ਅਲਬੇਲਾ ਦਾ ਦਰਦ-ਭਿੰਨਾ ਗੀਤ ਸੀ: ਛੋਟੇ ਲਾਲਾਂ ਦੀ ਕਹਾਣੀ, ਔਖੀ ਸੁਣਨੀ-ਸੁਨਾaਣੀ।ਅਮਰਜੀਤ ਸ਼ੇਰਪੁਰੀ ਦੀ ਕਵਿਤਾ ਦੇ ਬੋਲ ਸਨ: ਵਿਚ ਨੀਹਾਂ ਦੇ ਖਲੋਤੇ ਸੀ ਗੋਬਿੰਦ ਜੀ ਦੇ ਲਾਲ ਅਤੇ  ਜਗਸ਼ਾਨ ਛੀਨਾ ਦੀ ਦਰਦ ਭਰੀ ਕਵਿਤਾ ਸੀ: ਠੰਡੇ ਬੁਰਜ਼ ਵਿਚ ਬੈਠੀ ਮਾਤਾ ਸ਼ਗਨ ਕਰੇ, ਜੋਰਾਵਰ ਫਤਿਹ ਸਿੰਘ ਘੋੜੀ ਚੜ੍ਹੇ। ਹਰਬੰਸ ਸਿੰਘ ਘੇਈ: ਬਾਜਾਂ ਵਾਲਿਆ ਸਦਕੜੇ ਤੇਰੇ, ਧੰਨ ਨੇ ਕਮਾਈਆਂ ਤੇਰੀਆਂ ਅਤੇ ਪੰਜਾਬੀ ਸਾਹਿਤ ਅਕਾਦਮੀ ਦੇ ਮੀਤ ਪ੍ਰਧਾਨ ਸ. ਗੁਲਜ਼ਾਰ ਸਿੰਘ ਪੰਧੇਰ ਦੀ ਕਵਿਤਾ ਕਸ਼ਮੀਰੀ ਧੀਆਂ ਲਈ ਸੀ: ਸਾਮਰਾਜੀ ਗੋਰਿਆਂ ਮੰਨ ਤੇ ਅੱਖ ਮੈਲੀ ਕੀਤੀ ਸੀ।ਅਖੀਰ ਵਿਚ ਗੁਰਨਾਮ ਸਿੰਘ ਸੀਤਲ ਨੇ ਦਰਦ ਰੂਪ ਵਿਚ ਸ਼ਰਧਾਂਜਲੀ ਭੇਂਟ ਕੀਤੀ: ਸੁਣ ਲੈ ਦੁਸ਼ਟਾ ਪਾਪੀਆ ਸੂਬਿਆ aਇ, ਮਿੱਟੀ ਸਰਹਿੰਦ ਦੀ ਪਈ ਵੰਗਾਰਦੀ ਏ।
  ਅਖੀਰ ਵਿਚ  ਸ. ਹਰਬਖਸ਼ ਸਿੰਘ ਜੀ ਗਰੇਵਾਲ ਨੇ ਹਾਜ਼ਰੀਨ ਸ਼ਖਸ਼ੀਅਤਾਂ ਨੂੰ ਜੀ ਆਇਆਂ  ਕਹਿ ਕੇ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਸੱਭ ਨੂੰ ਘੱਟੋ-ਘੱਟ ਇਹ ਹਫਤਾ ਬਿਲਕੁਲ ਸਾਦਾ ਭੋਜਨ ਅਤੇ ਰਹਿਣ ਸਹਿਣ ਰੱਖਣਾ ਚਾਹੀਦਾ ਹੈ।  
  ਸਭਾ ਵਿਚ ਹੋਰ ਹਾਜਰ ਸੱਜਣ ਸਨ : ਸ. ਕਰਮਜੀਤ ਸਿੰਘ ਔਜਲਾ, ਜੋਗਿਦੰਰ ਸਿੰਘ, ਸੁਰਜਨ ਸਿੰਘ, ਸਪੂੰਰਣ ਸਨਮ, ਪ੍ਰਮਿੰਦਰ ਅਲਬੇਲਾ, ਅਮਰਜੀਤ ਸ਼ੇਰਪੁਰੀ, ਜਗਸ਼ਾਨ ਛੀਨਾ, ਹਰਬੰਸ ਸਿੰਘ ਘੇਈ, ਅਕਾਦਮੀ ਦੇ ਮੀਤ ਪ੍ਰਧਾਨ ਸ. ਗੁਲਜ਼ਾਰ ਸਿੰਘ ਪੰਧੇਰ,