ਠੱਗ ਯਾਰ (ਕਵਿਤਾ)

ਅਮਰਿੰਦਰ ਕੰਗ   

Email: gabber.amrinder@gmail.com
Cell: +91 97810 13315
Address: ਕੋਟ ਈਸੇ ਖਾਂ
ਮੋਗਾ India
ਅਮਰਿੰਦਰ ਕੰਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਰਕਾਰ ਬਦਲੇ ਪਹਿਰੇਦਾਰ  ਬਦਲੇ
ਲੋਕਾਂ ਦੇ ਨਾ ਘਰਾਂ ਦੇ ਮਿਆਰ ਬਦਲੇ 

ਬਦਲੇ  ਨੇ ਪੰਚ  ਤੇ  ਸਰਪੰਚ  ਬਦਲੇ
ਪਿੰਡ ਦੀ ਨਾ ਕਦੇ ਵੀ ਨੁਹਾਰ  ਬਦਲੇ 

ਬਦਲਦੇ  ਨੇ  ਰੰਗ   ਬੱਸ  ਪੱਗਾਂ  ਦੇ 
ਠੰਗਾਂ ਦੇ  ਨਾ ਕਦੇ ਪਰਿਵਾਰ  ਬਦਲੇ

ਕਰਦੇ  ਨੇ ਉਹ ਹੀ  ਰਾਜਨੀਤੀ  ਸਭ
ਬਦਲੇ ਨਾ  ਗੱਪਾਂ ਦੇ  ਭੰਡਾਰ  ਬਦਲੇ 

ਕਰਜ਼ੇ  ਤੇ ਉਹ  ਹੀ  ਨੇ  ਨਿਲਾਮੀਆਂ 
ਵਿਆਜ  ਦਰ ਨਾ ਸ਼ਾਹੂਕਾਰ  ਬਦਲੇ

ਭੁੱਖੇ  ਢਿੱਡ  ਏਥੇ  ਦੱਸੋਂ ਕਿਹਨੇ ਭਰਨੇ
ਜਾਤਾਂ  ਦੇ ਨਾ  ਏਥੇ ਤਕਰਾਰ  ਬਦਲੇ 

ਬਦਲੇ  ਨਾ  ਨਸ਼ੇ   ਦੇ  ਵਪਾਰ  ਉਹ
ਬਦਲੇ  ਨੇ  ਬੱਸ   ਕਿਰਦਾਰ  ਬਦਲੇ

ਲੁੱਟਦੇ  ਨੇ  ਰਲ   ਦੋਹੀ    ਹੱਥੀਂ   ਜੋ 
ਨਾ  ਧਰਮ ਦੇ ਉਹ  ਠੇਕੇਦਾਰ ਬਦਲੇ

ਕਿੱਥੇ ਨੌਕਰੀਆਂ  ਕਿੱਥੇ ਰੁਜ਼ਗਾਰ  ਨੇ 
ਬਦਲੇ  ਨਾ ਉਹ ਬੇਰੁਜ਼ਗਾਰ  ਬਦਲੇ

ਨਾ ਬਦਲਦੇ  ਕੰਗ  ਠੱਗ ਯਾਰ ਇਹ 
ਕਾਗ਼ਜ਼ਾਂ  ਚ’ ਸਦਾ ਸਰਕਾਰ ਬਦਲੇ।