ਦੈਂਤ ਕਰੋਨਾ ਇੰਜ ਭਜਾਓ (ਕਵਿਤਾ)

ਪ੍ਰਵੀਨ ਸ਼ਰਮਾ   

Email: er.parveen2008@gmail.com
Cell: +91 94161 68044
Address: ਰਾਉਕੇ ਕਲਾਂ, ਏਲਨਾਬਾਦ
ਸਿਰਸਾ India
ਪ੍ਰਵੀਨ ਸ਼ਰਮਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇੰਡੀਆ, ਇਟਲੀ ਨਾ ਬਣਾਓ , 
ਅਜੇ  ਵਖ਼ਤ  ਹੈ  ਸੰਭਲ ਜਾਓ । 

ਵਿੱਚ ਘਰਾਂ ਦੇ ਬੈਠੋਂ ਕੁੱਝ ਦਿਨ ,  
ਵਾਧੂ  ਦੀ  ਨਾ  ਭੀੜ  ਜੁਟਾਓ । 

ਕਿਸੇ ਵਸਤ ਨੂੰ ਛੂਹ ਕੇ ਮਗਰੋਂ ,
ਮੂੰਹ, ਅੱਖਾਂ ਤੇ  ਹੱਥ ਨਾ ਲਾਓ । 

ਵਾਰ - ਵਾਰ  ਹੱਥਾਂ  ਨੂੰ   ਧੋਵੋ , 
ਬਣੋ  ਸਿਆਣੇ  ਮਾਸਕ  ਪਾਓ । 

ਛਿੱਕਣ  ਲੱਗੇ  ਯਾਦ  ਰੱਖਣਾ , 
ਚੇਹਰੇ  ਤੇ   ਰੁਮਾਲ  ਟਿਕਾਓ । 

ਹੈਂਡਸ਼ੇਕ ਨਾ ਕਿਸੇ ਨੂੰ ਕਰਨਾ , 
ਹੱਥ  ਜੋੜ ਕੇ  ਫਤਹਿ ਬੁਲਾਓ । 

ਇਲਾਜ ਨਾਲੋਂ ਪਰਹੇਜ਼ ਚੰਗਾ , 
ਦੱਸੇ  ਜੋ  ਨਿਯਮ  ਅਪਨਾਓ । 

ਮੰਨ ਕੇ ਇਹ ਪ੍ਰਵੀਨ ਭਰਾਵਾ , 
ਦੈਂਤ  ਕਰੋਨਾ  ਇੰਜ   ਭਜਾਓ । Attachments area