ਰੋਗ ਇਸ਼ਕ ਦਾ (ਕਵਿਤਾ)

ਬਲਤੇਜ ਸੰਧੂ ਬੁਰਜ   

Email: baltejsingh01413@gmail.com
Cell: +91 94658 18158
Address: ਪਿੰਡ ਬੁਰਜ ਲੱਧਾ
ਬਠਿੰਡਾ India
ਬਲਤੇਜ ਸੰਧੂ ਬੁਰਜ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜੇ ਪਤਾ ਹੁੰਦਾ ਸੱਜਣਾ ਤੂੰ ਤੁਰ ਜਾਣਾ
ਮੈ ਭੁੱਲ ਕੇ ਵੀ ਨਾ ਪਿਆਰ ਤੇਰੇ ਨਾਲ ਪਾਉਂਦੀ
ਨਾ ਟੁੱਟ ਦਾ ਸਾਡਾ ਦਿਲ ਮਹਿਰਮਾ
ਜੇ ਨਾ ਜਿੰਦ ਆਪਣੀ ਤੇਰੇ ਨਾਂਅ ਲਿਖਵਾਉਦੀ
ਹਾਸੇ ਸਾਡੇ ਲੁੱਟ ਕੇ ਵੈਰੀਆ ਤੁਰ ਗਿਆ
ਉਮਰਾ ਦਾ ਝੋਲੀ ਦੇ ਵਿੱਚ ਪਾ ਕੇ।
ਖੌਰੇ ਕਿੱਥੇ ਜਾ ਕੇ ਬਹਿ ਗਿਆ ਪ੍ਰਦੇਸੀਆ
ਸਾਨੂੰ ਰੋਗ ਇਸ਼ਕ ਦਾ ਲਾ ਕੇ,,,,

ਚੜ੍ਹਦੀ ਉਮਰੇ ਪਿਆਰ ਪੈ ਗਿਆ
ਖੁਆਬਾ ਦੇ ਮਹਿਲ ਉਸਾਰ ਬੈਠੀ
ਕਮਲੀ ਕਰਤੀ ਇਸ਼ਕ ਉਹਦੇ ਨੇ
ਆਪਣੇ ਹੱਥੀ ਆਪਣਾ ਆਪ ਉਜਾੜ ਬੈਠੀ
ਪੰਛੀ ਪ੍ਰਦੇਸੀ ਗਿਆ ਮਾਰ ਉਡਾਰੀ
ਸਾਡਾ ਮਾਸ ਜਿਗਰ ਦਾ ਖਾ ਕੇ।
ਖੌਰੇ ਕਿੱਥੇ ਜਾ ਕੇ ਬਹਿ ਗਿਆ ਪ੍ਰਦੇਸੀਆ
ਸਾਨੂੰ ਰੋਗ ਇਸ਼ਕ ਦਾ ਲਾ ਕੇ,,,,,

ਤੇਰੇ ਲਈ ਨਾਲ ਰੀਤ ਰਿਵਾਜਾ ਮੱਥਾ ਲਾਇਆ
ਹੁਣ ਕੰਧਾ ਦੇ ਗਲ ਲੱਗ ਲੱਗ ਰੋਵਾ
ਦਿਲ ਮੇਰੇ ਤੇ ਹਿਜ਼ਰ ਦੇ ਬੱਦਲ ਵਰਦੇ
ਮੁੱਖ ਹੰਝੂਆ ਦੇ ਨਾਲ ਧੋਵਾ
ਸਾਨੂੰ ਕਿਹੜੀ ਗੱਲੋ ਦੂਰ ਕਰ ਗਿਆ
ਗਲ ਆਪਣੇ ਦੇ ਨਾਲ ਲਾ ਕੇ।
ਖੌਰੇ ਕਿੱਥੇ ਜਾ ਕੇ।।।।

ਵੇ ਨਾ ਆਉਂਦਾ ਜਿੰਦਗੀ ਸਾਡੀ ਦੇ ਵਿੱਚ
ਨਾ ਮੈ ਤੱਕਲੇ ਤੇ ਨਾਮ ਤੇਰੇ ਦਾ ਤੰਦ ਪਾਉਂਦੀ
ਰੱਬ ਦੇ ਨਾਂਅ ਤੋ ਪਹਿਲਾ ਬਲਤੇਜ ਚੰਦਰਿਆ
ਵਾਂਗ ਫਕੀਰਾ ਰਹੀ ਤੇਰਾ ਨਾਮ ਧਿਆਉਦੀ
ਹੰਝੂਆ ਨਾਲ਼ ਭਿੱਜ ਜਾਂਦੀ ਚੁੰਨੀ
ਜਦ ਸੰਧੂਆ ਤੇਰੀ ਯਾਦ ਸਤਾਵੇ।
ਖੌਰੇ ਕਿੱਥੇ ਜਾ ਕੇ ਬਹਿ ਗਿਆ ਪ੍ਰਦੇਸੀਆ
ਸਾਨੂੰ ਰੋਗ ਇਸ਼ਕ ਦਾ ਲਾ ਕੇ, , , ,